5.7 C
Toronto
Monday, April 27, 2026
spot_img
Homeਹਫ਼ਤਾਵਾਰੀ ਫੇਰੀਭਾਰਤੀ ਮੂਲ ਦੇ ਰੰਜ ਪਿੱਲਈ ਯੂਕੋਨ ਦੇ ਮੁੱਖ ਮੰਤਰੀ ਬਣਨਗੇ

ਭਾਰਤੀ ਮੂਲ ਦੇ ਰੰਜ ਪਿੱਲਈ ਯੂਕੋਨ ਦੇ ਮੁੱਖ ਮੰਤਰੀ ਬਣਨਗੇ

ਟੋਰਾਂਟੋ/ਬਿਊਰੋ ਨਿਊਜ਼ : ਭਾਰਤੀ ਮੂਲ ਦੇ ਕੈਬਨਿਟ ਮੰਤਰੀ ਰੰਜ ਪਿੱਲਈ 14 ਜਨਵਰੀ ਨੂੰ ਕੈਨੇਡਾ ਦੇ ਯੂਕੋਨ ਦੇ 10ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ, ਜੋ ਦੇਸ਼ ਦੇ ਕਿਸੇ ਖੇਤਰ ਦੀ ਅਗਵਾਈ ਕਰਨ ਵਾਲੇ ਭਾਰਤੀ ਵਿਰਾਸਤ ਦੇ ਦੂਜੇ ਰਾਜਨੇਤਾ ਬਣ ਜਾਣਗੇ।
ਪਿਛੋਕੜ ਤੋਂ ਕੇਰਲ ਦੇ ਪਿਲਈ ਨੂੰ 8 ਜਨਵਰੀ ਨੂੰ ਸਰਬਸੰਮਤੀ ਨਾਲ ਯੂਕੋਨ ਲਿਬਰਲ ਪਾਰਟੀ ਦਾ ਨੇਤਾ ਚੁਣਿਆ ਗਿਆ। ਯੂਕੋਨ ਸਰਕਾਰ ਦੇ ਦਫ਼ਤਰ ਨੇ ਦੱਸਿਆ ਕਿ ਪਿੱਲਈ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਸਨਿਚਰਵਾਰ ਨੂੰ ਇਕ ਜਨਤਕ ਸਮਾਗਮ ‘ਚ ਸਹੁੰ ਚੁਕਾਈ ਜਾਵੇਗੀ। ਬ੍ਰਿਟਿਸ਼ ਕੋਲੰਬੀਆ ਸੂਬੇ ‘ਚ 2000 ਤੋਂ 2001 ਦਰਮਿਆਨ ਪ੍ਰੀਮੀਅਰ ਦੇ ਅਹੁਦੇ ‘ਤੇ ਰਹੇ ਉਜਲ ਦੁਸਾਂਝ ਤੋਂ ਬਾਅਦ ਪਿੱਲਈ ਦੂਜੇ ਭਾਰਤੀ ਕੈਨੇਡੀਅਨ ਹਨ। ਕੈਨੇਡਾ ਦੇ 10 ਸੂਬੇ ਅਤੇ 3 ਪ੍ਰਦੇਸ਼ ਹਨ। ਪਿੱਲਈ ਨੇ ਇਕ ਬਿਆਨ ‘ਚ ਕਿਹਾ ਕਿ ਉਹ ਸਖਤ ਮਿਹਨਤ ਕਰਨ, ਰਣਨੀਤਕ ਤੌਰ ‘ਤੇ ਕੰਮ ਕਰਨ ਅਤੇ ਯੂਕਰੇਨ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਵਚਨਬੱਧ ਹਨ। ਉਨ੍ਹਾਂ ਨੇ ਆਊਟਗੋਇੰਗ ਪ੍ਰੀਮੀਅਰ ਸੈਂਡ ਸਿਲਵਰ ਦਾ ਉਨ੍ਹਾਂ ਦੀ ‘ਲੀਡਰਸ਼ਿਪ ਅਤੇ ਸਮਰਪਣ’ ਲਈ ਧੰਨਵਾਦ ਕੀਤਾ। ਸੈਂਡੀ ਸਿਲਵਰ 2012 ਤੋਂ ਇਸ ਅਹੁਦੇ ‘ਤੇ ਸਨ।

 

RELATED ARTICLES
POPULAR POSTS