12.7 C
Toronto
Friday, November 6, 2026
spot_img
Homeਹਫ਼ਤਾਵਾਰੀ ਫੇਰੀਅਮਰੀਕਾ 'ਚ ਸਿੱਖ ਨੌਜਵਾਨ ਜੋਤ ਸਿੰਘ ਨੇ ਰਚਿਆ ਇਤਿਹਾਸ

ਅਮਰੀਕਾ ‘ਚ ਸਿੱਖ ਨੌਜਵਾਨ ਜੋਤ ਸਿੰਘ ਨੇ ਰਚਿਆ ਇਤਿਹਾਸ

ਅਮਰੀਕਾ ‘ਚ ਸਿੱਖ ਨੌਜਵਾਨ ਜੋਤ ਸਿੰਘ ਨੇ ਰਚਿਆ ਇਤਿਹਾਸਜਾਰਜੀਆ ਹਾਊਸ ਦੀ ਸੀਟ ਜਿੱਤੀ
ਵਾਸ਼ਿੰਗਟਨ, ਚੰਡੀਗੜ੍ਹ : ਅਮਰੀਕਾ ਵਿੱਚ 27 ਸਾਲਾ ਸਿੱਖ ਨੌਜਵਾਨ ਜੋਤ ਸਿੰਘ ਨੇ ਵੱਡੀ ਪ੍ਰਾਪਤੀ ਹਾਸਲ ਕਰਦਿਆਂ ਇਤਿਹਾਸ ਰਚ ਦਿੱਤਾ ਹੈ। ਯੇਲ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਵਾਲੇ ਜੋਤ ਸਿੰਘ ਜਾਰਜੀਆ ਸਟੇਟ ਅਸੈਂਬਲੀ ਲਈ ਚੁਣੇ ਜਾਣ ਵਾਲੇ ਪਹਿਲੇ ਸਿੱਖ ਅਤੇ ਭਾਰਤੀ ਮੂਲ ਦੇ ਅਮਰੀਕੀ ਬਣ ਗਏ ਹਨ।
ਡੈਮੋਕ੍ਰੇਟਿਕ ਪਾਰਟੀ ਵੱਲੋਂ ਚੋਣ ਲੜਦਿਆਂ ਜੋਤ ਸਿੰਘ ਨੇ 3 ਨਵੰਬਰ ਨੂੰ ਡਿਸਟ੍ਰਿਕਟ 97 ਤੋਂ ਰਿਪਬਲਿਕਨ ਉਮੀਦਵਾਰ ਯਾਸੀਨ ਮੋਗਾਜ਼ੀ ਨੂੰ ਹਰਾ ਕੇ ਜਾਰਜੀਆ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼ ਦੀ ਸੀਟ ‘ਤੇ ਕਬਜ਼ਾ ਕੀਤਾ ਹੈ। ਉਨ੍ਹਾਂ ਦੇ ਚੋਣ ਹਲਕੇ ਵਿੱਚ ਡੁਲੂਥ, ਪੀਚਟ੍ਰੀ ਕਾਰਨਰਜ਼, ਨੋਰਕਰਾਸ ਅਤੇ ਗਵਿਨੇਟ ਕਾਊਂਟੀ ਦੀ ਬਰਕਲੇ ਲੇਕ ਦੇ ਇਲਾਕੇ ਆਉਂਦੇ ਹਨ। ਭਾਰਤ ਤੋਂ ਅਮਰੀਕਾ ਗਏ ਸਿੱਖ ਪਰਵਾਸੀਆਂ ਦੇ ਘਰ ਜਨਮੇ ਜੋਤ ਸਿੰਘ ਨੇ ਬਚਪਨ ਵਿੱਚ ਕਾਫੀ ਸੰਘਰਸ਼ ਕੀਤਾ ਹੈ। ਉਹ ਨੋਰਕਰਾਸ ਵਿੱਚ ਇੱਕ ਸਧਾਰਨ ਕਾਮੇ ਪਰਿਵਾਰ ਵਿੱਚ ਪਲੇ-ਵੱਡੇ ਹੋਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਬੇਸਮੈਂਟ ਵਾਲੇ ਘਰਾਂ ਵਿੱਚ ਵੀ ਰਿਹਾ ਅਤੇ ਉਨ੍ਹਾਂ ਨੇ ਆਪਣੇ ਪਰਿਵਾਰ ਦਾ ਸਹਾਰਾ ਬਣਨ ਲਈ ਮਹਿਜ਼ 15 ਸਾਲ ਦੀ ਉਮਰ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
ਜੋਤ ਸਿੰਘ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵਧਾਈ ਦਿੱਤੀ
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜੋਤ ਸਿੰਘ ਨੂੰ ਅਮਰੀਕਾ ਵਿੱਚ ਜਾਰਜੀਆ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼ ਲਈ ਚੁਣੇ ਜਾਣ ‘ਤੇ ਵਧਾਈ ਦਿੱਤੀ ਹੈ, ਜਿਸ ਨਾਲ ਉਹ ਰਾਜ ਵਿਧਾਨ ਸਭਾ ਦੇ ਮੈਂਬਰ ਬਣਨ ਵਾਲੇ ਪਹਿਲੇ ਸਿੱਖ ਬਣ ਗਏ ਹਨ। ਆਪਣੀਆਂ ਸ਼ੁਭਕਾਮਨਾਵਾਂ ਦਿੰਦਿਆਂ ਜਥੇਦਾਰ ਨੇ ਕਿਹਾ ਕਿ ਇਹ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ ਕਿ ਸਿੱਖ ਆਪਣੀ ਵੱਖਰੀ ਧਾਰਮਿਕ ਪਛਾਣ ਬਰਕਰਾਰ ਰੱਖਦਿਆਂ ਆਪਣੀ ਲਿਆਕਤ ਅਤੇ ਲੋਕਾਂ ਦੇ ਵਿਸ਼ਵਾਸ ਦੇ ਬਲਬੂਤੇ ਦੁਨੀਆ ਭਰ ਵਿੱਚ ਆਪਣੀ ਪਛਾਣ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਜਯੋਤ ਸਿੰਘ ਆਪਣੀ ਸਖ਼ਤ ਮਿਹਨਤ ਅਤੇ ਸਮਰਪਣ ਰਾਹੀਂ ਇਹ ਮੁਕਾਮ ਹਾਸਲ ਕਰਨ ਲਈ ਵਧਾਈ ਦੇ ਹੱਕਦਾਰ ਹਨ।

 

RELATED ARTICLES
POPULAR POSTS