12.7 C
Toronto
Friday, November 6, 2026
spot_img
Homeਹਫ਼ਤਾਵਾਰੀ ਫੇਰੀਉਨਟਾਰੀਓ ਵਿੱਚ ਘੜੀਆਂ ਦਾ ਸਮਾਂ ਬਦਲਣ ਦੀ ਪ੍ਰਥਾ ਖਤਮ ਕਰਨ ਲਈ ਡੱਗ...

ਉਨਟਾਰੀਓ ਵਿੱਚ ਘੜੀਆਂ ਦਾ ਸਮਾਂ ਬਦਲਣ ਦੀ ਪ੍ਰਥਾ ਖਤਮ ਕਰਨ ਲਈ ਡੱਗ ਫੋਰਡ ਸਹਿਮਤ

ਉਨਟਾਰੀਓ ਵਿੱਚ ਘੜੀਆਂ ਦਾ ਸਮਾਂ ਬਦਲਣ ਦੀ ਪ੍ਰਥਾ ਖਤਮ ਕਰਨ ਲਈ ਡੱਗ ਫੋਰਡ ਸਹਿਮਤਉਨਟਾਰੀਓ/ ਪ੍ਰਭਜੋਤ ਸਿੰਘ (Local Journalism Initiative Reporter)
ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸਾਲ ਵਿੱਚ ਦੋ ਵਾਰ ਘੜੀਆਂ ਦਾ ਸਮਾਂ ਬਦਲਣ ਦੀ ਪ੍ਰਥਾ ਖ਼ਤਮ ਕਰਨ ਲਈ ਆਪਣੀ ਸਹਿਮਤੀ ਜਤਾਈ ਹੈ। ਉਨ੍ਹਾਂ ਕਿਹਾ ਕਿ ਉਹ ਇਸ ਫੈਸਲੇ ਲਈ ਪੂਰੀ ਤਰ੍ਹਾਂ ਤਿਆਰ ਹਨ, ਪਰ ਇਸ ਵਾਸਤੇ ਕਿਊਬੈਕ ਅਤੇ ਅਮਰੀਕਾ ਦੇ ਗੁਆਂਢੀ ਇਲਾਕਿਆਂ ਦੀ ਸਹਿਮਤੀ ਵੀ ਜ਼ਰੂਰੀ ਹੈ। ਕੁਈਨਜ਼ ਪਾਰਕ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਫੋਰਡ ਨੇ ਕਿਹਾ ਕਿ ਉਨਟਾਰੀਓ ਨੂੰ ਕਿਊਬੈਕ ਅਤੇ ਨਿਊਯਾਰਕ ਨਾਲ ਸਮੇਂ ਦਾ ਤਾਲਮੇਲ ਰੱਖਣਾ ਚਾਹੀਦਾ ਹੈ, ਕਿਉਂਕਿ ਦੋਵਾਂ ਵਿਚਾਲੇ ਵਪਾਰਕ ਅਤੇ ਖ਼ਾਸ ਕਰਕੇ ਵਿੱਤੀ ਖੇਤਰ ਦੇ ਮਜ਼ਬੂਤ ਸਬੰਧ ਹਨ। ਉਨ੍ਹਾਂ ਕਿਹਾ ਕਿ ਉਹ ਕਿਊਬੈਕ ਦੇ ਪ੍ਰੀਮੀਅਰ ਨਾਲ ਇਸ ਮੁੱਦੇ ‘ਤੇ ਗੱਲਬਾਤ ਕਰਨ ਲਈ ਤਿਆਰ ਹਨ। ਦੱਸਣਯੋਗ ਹੈ ਕਿ ਕਿਊਬੈਕ ਸਰਕਾਰ ਵੀ ਸਮੇਂ ਵਿੱਚ ਤਬਦੀਲੀ ਦੀ ਪ੍ਰਥਾ ਖ਼ਤਮ ਕਰਨ ਬਾਰੇ ਵਿਚਾਰ ਕਰ ਰਹੀ ਹੈ। ਜੇਕਰ ਸਹਿਮਤੀ ਬਣਦੀ ਹੈ ਤਾਂ ਉਨਟਾਰੀਓ ਵਿੱਚ ਲੋਕਾਂ ਨੂੰ ਸਾਲ ਵਿੱਚ ਦੋ ਵਾਰ ਆਪਣੀਆਂ ਘੜੀਆਂ ਅੱਗੇ ਜਾਂ ਪਿੱਛੇ ਕਰਨ ਦੀ ਲੋੜ ਨਹੀਂ ਪਵੇਗੀ।

 

RELATED ARTICLES
POPULAR POSTS