ਵੈਨਕੂਵਰ:ਪਿਛਲੇ ਦਿਨੀ ਸਰੀ ਨਿਊਟਨ ਰੋਟਰੀ ਕਲੱਬ ਵਲੋਂ ਸਾਲਾਨਾ ਫੰਡ ਰੇਜ਼ ਡਿਨਰ ਵਿਚ ਚਿਤਰਕਾਰ ਜਰਨੈਲ ਸਿੰਘ ਵਲੋਂ ਬਣਾਇਆ ਉਡਣੇ ਸਿੱਖ ਮਿਲਖਾ ਸਿੰਘ ਦਾ ਚਿੱਤਰ 13000 ਡਾਲਰ ਦੀ ਕੀਮਤ ਵਿਚ ਵਿਕਿਆ। ਇਹ ਫੰਡ ਰੇਜ਼ ਡਿਨਰ ਲੁਧਿਆਣੇ ਵਿਚ ਗੂੰਗੇ ਬੋਲੇ ਬੱਚਿਆਂ ਦੇ ਸਕੂਲ ਦੀ ਮੱਦਦ ਵਾਸਤੇ ਆਯੋਜਿਤ ਕੀਤਾ ਗਿਆ ਸੀ । ਗਰੈਂਡ ਤਾਜ ਬੈਂਕਟ ਹਾਲ ਵਿਚ ਕਰਵਾਏ ਇਸ ਪ੍ਰੋਗਰਾਮ ਵਿਚ ਉਡਣੇ ਸਿੱਖ ਮਿਲਖਾ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਨਿਰਮਲ ਮਿਲਖਾ ਸਿੰਘ ਮੁੱਖ ਮਹਿਮਾਨ ਸਨ। ਸਰੀ ਨਿਊਟਨ ਰੋਟਰੀ ਕਲੱਬ ਵਲੋਂ ਵਿਸ਼ੇਸ਼ ਤੌਰ ‘ਤੇ ਚਿੱਤਰਕਾਰ ਜਰਨੈਲ ਸਿੰਘ ਨੂੰ ਮਿਲਖਾ ਸਿੰਘ ਦਾ ਚਿੱਤਰ ਬਨਾਉਣ ਦੀ ਜ਼ਿੰਮੇਵਾਰੀ ਲਾਈ ਜੋ ਬਾਅਦ ਵਿਚ ਨੀਲਾਮ ਕੀਤਾ ਜਾਣਾ ਸੀ। ਬੋਲੀ ਦੌਰਾਨ ਇਸ ਚਿੱਤਰ ਵਿਚ ਹਾਜ਼ਰ ਦਰਸ਼ਕਾਂ ਦੀ ਵਿਸ਼ੇਸ਼ ਰੁਚੀ ਰਹੀ ਤੇ 5000 ਡਾਲਰ ਤੋਂ ਬੋਲੀ ਸ਼ੁਰੂ ਹੋਈ ਜੋ ਅਖੀਰ ਤੇ ਉਘੇ ਬਿਜ਼ਨਸਮੈਨ ਮਨਜੀਤ ਸਿੰਘ ਲਿੱਟ ਵਲੋਂ 13000 ਡਾਲਰ ਦੀ ਬੋਲੀ ਦੇਣ ਨਾਲ ਖਤਮ ਹੋਈ। ਆਰਟਿਸਟ ਜਰਨੈਲ ਸਿੰਘ ਵਲੋਂ ਬਣਾਏ ਇਸ ਚਿੱਤਰ ਦੀ ਪ੍ਰੋਗਰਾਮ ਵਿਚ ਬਹੁਤ ਸ਼ਲਾਘਾ ਹੋ ਰਹੀ ਸੀ । ਵਰਨਣਯੋਗ ਹੈ ਕਿ ਜਰਨੈਲ ਸਿੰਘ ਵਲੋਂ ਪਿਛਲੇ ਸਮੇਂ ਕਾਮਾਗਾਟਾਮਾਰੂ ਸ਼ਤਾਬਦੀ ਬਾਰੇ ਬਣਾਈ ਚਿੱਤਰ ਲੜੀ ਚਰਚਾ ਦਾ ਵਿਸ਼ਾ ਰਹੀ ਤੇ ਸਰੀ ਸ਼ਹਿਰ ਵਲੋਂ ਉਹਨਾਂ ਨੂੰ ‘ਸਰੀ ਸਿਵਕ ਟਰੈਯਰ’ ਸਨਮਾਨ ਵੀ ਦਿੱਤਾ ਜਾ ਚੁੱਕਾ ਹੈ ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …