16.9 C
Toronto
Saturday, September 13, 2025
spot_img
Homeਭਾਰਤਵਿਦੇਸ਼ੀ ਨਾਗਰਿਕਤਾ ਸਬੰਧੀ ਰਾਹੁਲ ਗਾਂਧੀ ਘਿਰੇ ਨਵੇਂ ਵਿਵਾਦ 'ਚ

ਵਿਦੇਸ਼ੀ ਨਾਗਰਿਕਤਾ ਸਬੰਧੀ ਰਾਹੁਲ ਗਾਂਧੀ ਘਿਰੇ ਨਵੇਂ ਵਿਵਾਦ ‘ਚ

hgਰਾਹੁਲ ਗਾਂਧੀ ਨੇ ਸੰਸਦ ਵਿਚ ਕਿਸਾਨਾਂ ਦਾ ਮੁੱਦਾ ਉਠਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨਵੇਂ ਵਿਵਾਦ ਵਿੱਚ ਘਿਰ ਗਏ ਹਨ। ਰਾਹੁਲ ਗਾਂਧੀ ਦੀ ਵਿਦੇਸ਼ੀ ਨਾਗਰਿਕਤਾ ਨਾਲ ਜੁੜੇ ਮਾਮਲੇ ਸਬੰਧੀ ਲੋਕ ਸਭਾ ਦੀ ਐਥਿਕਸ ਕਮੇਟੀ ਨੇ ਉਨ੍ਹਾਂ ਨੂੰ ਨੋਟਿਸ ਭੇਜਿਆ ਹੈ। ਭਾਜਪਾ ਐਮ ਪੀ ਅਰਜਨ ਮੇਘਵਾਲ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਆਖਿਆ ਕਿ ਕਮੇਟੀ ਨੇ ਨੋਟਿਸ ਜਾਰੀ ਕਰਕੇ ਰਾਹੁਲ ਗਾਂਧੀ ਤੋਂ ਪੁੱਛਿਆ ਹੈ ਕਿ ਉਸ ਦੇ ਕੋਲ ਬਰਤਾਨੀਆ ਦੀ ਨਾਗਰਿਕਤਾ ਹੈ।
ਲੋਕ ਸਭਾ ਦੀ ਇਸ ਕਮੇਟੀ ਦੇ ਪ੍ਰਧਾਨ ਭਾਜਪਾ ਦੇ ਸੀਨੀਅਰ ਆਗੂ ਐਲ ਕੇ ਅਡਵਾਨੀ ਹਨ। ਇਹ ਮੁੱਦਾ ਭਾਜਪਾ ਦੇ ਆਗੂ ਸੁਬਰਾਮੀਨੀਅਮ ઠਸਵਾਮੀ ਨੇ ਚੁੱਕਿਆ ਸੀ। ਦੂਜੇ ਪਾਸੇ ਕਾਂਗਰਸ ਨੇ ਇਸ ਮੁੱਦੇ ਉੱਤੇ ਆਖਿਆ ਹੈ ਕਿ ਭਾਜਪਾ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ।ઠ
ਉਧਰ ਰਾਹੁਲ ਗਾਂਧੀ ਨੇ ਅੱਜ ਲੋਕ ਸਭਾ ਵਿਚ ਬਾਰਸ਼ ਨਾਲ ਹੋ ਰਹੇ ਨੁਕਸਾਨ ਦਾ ਮੁੱਦਾ ਉਠਾਇਆ। ਕਿਉਂਕਿ ਪਿਛਲੀ ਵਾਰ ਬਰਬਾਦ ਹੋਈ ਫਸਲ ਕਾਰਨ ਕਿਸਾਨਾਂ ਨੂੰ ਮੁਆਵਜ਼ੇ ਲਈ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ ਸੀ। ਪਿਛਲੇ ਕੁੱਝ ਦਿਨਾਂ ਤੋਂ ਹੋ ਪੈ ਰਹੇ ਮੀਂਹ ਤੇ ਗੜੇਮਾਰੀ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿਚ ਕਿਸਾਨਾਂ ਦੀ ਫਸਲ ਬਰਬਾਦ ਹੋਈ ਹੈ। ਮੀਂਹ ਕਾਰਨ ਸਭ ਤੋਂ ਵੱਧ ਨੁਕਸਾਨ ਕਣਕ ਦੀ ਫਸਲ ਨੂੰ ਹੋਇਆ ਹੈ।

RELATED ARTICLES
POPULAR POSTS