ਵੀਰਵਾਰ ਨੂੰ ਮਾਮਲੇ ਦੀ ਅਗਲੀ ਸੁਣਵਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਪੁਡੁਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਨੇ ਸੂਬੇ ਵਿਚ ਆਪਣੇ ਅਤੇ ਮੁੱਖ ਮੰਤਰੀ ਵੀ. ਨਰਾਇਣ ਸਾਮੀ ਦੇ ਵਿਚਾਲੇ ਅਧਿਕਾਰਾਂ ਦੇ ਬਟਵਾਰੇ ਦੇ ਮੁੱਦੇ ‘ਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਹੁਣ ਇਸ ਮਾਮਲੇ ‘ਤੇ ਸੁਣਵਾਈ ਵੀਰਵਾਰ ਨੂੰ ਹੋਵੇਗੀ। ਇਸ ਤੋਂ ਪਹਿਲਾਂ ਪੁਡੁਚੇਰੀ ਦੀ ਕਾਂਗਰਸ ਸਰਕਾਰ ਅਤੇ ਉਪ ਰਾਜਪਾਲ ਕਿਰਨ ਬੇਦੀ ਵਿਚਾਲੇ ਚੱਲ ਰਹੇ ਤਕਰਾਰ ਦੇ ਮਾਮਲੇ ਵਿਚ ਮਦਰਾਸ ਹਾਈਕੋਰਟ ਨੇ ਦਖ਼ਲਅੰਦਾਜ਼ੀ ਕੀਤੀ ਸੀ। ਉਨ੍ਹਾਂ ਸਾਫ਼ ਕੀਤਾ ਸੀ ਕਿ ਉਪ ਰਾਜਪਾਲ ਕਿਰਨ ਬੇਦੀ ਕੋਲ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਗਤੀਵਿਧੀਆਂ ਵਿਚ ਦਖ਼ਲ ਦੇਣ ਦੀ ਤਾਕਤ ਨਹੀਂ ਹੈ।
Check Also
ਵਿਦੇਸ਼ ਮੰਤਰ ਜੈਸ਼ੰਕਰ ਭਾਰਤ-ਜੀਸੀਸੀ ਵਿਦੇਸ਼ ਮੰਤਰੀਆਂ ਦੀ ਮੀਟਿੰਗ ਲਈ ਸਾਊਦੀ ਅਰਬ ਪਹੁੰਚੇ
ਸਾਊੁਦੀ ਅਰਬ ਮੰਤਰੀ ਅਬਦੁਲਮਜੀਦ ਅਲ ਨਾਲ ਕੀਤੀ ਗੱਲਬਾਤ ਰਿਆਧ/ਬਿਊਰੋ ਨਿਊਜ਼ : ਭਾਰਤੀ ਵਿਦੇਸ਼ ਮੰਤਰੀ ਐੇੱਸ. …