20 ਜਵਾਨਾਂ ਦੀ ਹੋਈ ਮੌਤ, ਪ੍ਰਧਾਨ ਮੰਤਰੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਨਵੀਂ ਦਿੱਲੀ/ਬਿਊਰੋ ਨਿਊਜ਼
ਮਹਾਰਾਸ਼ਟਰ ਵਿਚ ਵਰਧਾ ਦੇ ਫੂਲਗਾਂਵ ਇਲਾਕੇ ਵਿੱਚ ਫੌਜ ਦੇ ਗੋਲਾ-ਬਾਰੂਦ ਭੰਡਾਰ ਵਿੱਚ ਅੱਗ ਲੱਗਣ ਨਾਲ ਵੱਡਾ ਹਾਦਸਾ ਹੋਇਆ ਹੈ। ਇਸ ਵਿੱਚ ਫੌਜ ਦੇ 20 ਜਵਾਨਾਂ ਦੀ ਮੌਤ ਹੋ ਗਈ ਹੈ। ਮਾਰੇ ਗਏ ਜਵਾਨਾਂ ਵਿੱਚ ਦੋ ਸੀਨੀਅਰ ਅਫਸਰ ਵੀ ਸ਼ਾਮਲ ਹਨ ਤੇ ਕਈ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਵੀ ਖਬਰ ਹੈ। ਰਾਤ ਕਰੀਬ ਡੇਢ ਵਜੇ ਇਹ ਹਾਦਸਾ ਵਾਪਰਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇਸ ਘਟਨਾ ‘ਤੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੇ ਵੀ ਦੁੱਖ ਦਾ ਇਜ਼ਹਾਰ ਕੀਤਾ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਜ਼ ਨੇ ਕਿਹਾ ਹੈ ਕਿ ਹਾਲਾਤ ਕਾਬੂ ਵਿੱਚ ਹਨ ਤੇ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਨਾਗਪੁਰ ਤੋ 70 ਕਿਲੋਮੀਟਰ ਦੂਰ ਇਸ ਅਸਲਾ ਡਿਪੂ ਵਿੱਚ ਵੱਡੀ ਗਿਣਤੀ ਵਿੱਚ ਹਥਿਆਰ ਰੱਖੇ ਹੋਏ ਸੀ। ਸੈਂਟਰਲ ਇੰਡੀਆ ਨਾਲ ਸਬੰਧਤ ਸਾਰਿਆਂ ਸੈਨਿਕ ਯੂਨਿਟਾਂ ਦੇ ਹਥਿਆਰ ਇੱਥੇ ਰੱਖੇ ਜਾਂਦੇ ਹਨ ਤੇ ਲੈੜ ਪੈਣ ਤੇ ਇੱਥੋਂ ਹੀ ਹਥਿਆਰ ਬਾਰਡਰ ‘ਤੇ ਭੇਜੇ ਜਾਂਦੇ ਸਨ। ਇੱਥੇ ਜ਼ਰੂਰੀ ਹਥਿਆਰਾਂ ਦੇ ਨਾਲ ਮਿਜ਼ਾਇਲਾਂ ਵੀ ਰੱਖੀਆਂ ਜਾਂਦੀਆਂ ਹਨ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ
ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …