
ਕਿਹਾ 2017 ‘ਚ ਭਾਰਤ ਦੌਰੇ ਸਮੇਂ ਹੋਈ ਸੀ ਰਾਹੁਲ ਗਾਂਧੀ ਨਾਲ ਮੁਲਾਕਾਤ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਨਵੀਂ ਕਿਤਾਬ ਆਈ ਹੈ। ਇਸ ਕਿਤਾਬ ‘ਚ ਓਬਾਮਾ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀ ਜਿਕਰ ਕੀਤਾ ਹੈ। ਓਬਾਮਾ ਨੇ ਆਪਣੀ ਆਤਮਕਥਾ ‘ਏ ਪ੍ਰੌਮਿਸਡ ਲੈਂਡ’ ‘ਚ ਰਾਹੁਲ ਗਾਂਧੀ ‘ਤੇ ਟਿੱਪਣੀ ਕਰਦਿਆਂ ਉਨ੍ਹਾਂ ਨੂੰ ਘੱਟ ਯੋਗਤਾ ਤੇ ਜਨੂੰਨ ਦੀ ਕਮੀ ਵਾਲਾ ਲੀਡਰ ਦੱਸਿਆ। ਬਰਾਕ ਓਬਾਮਾ ਨੇ ਕਿਤਾਬ ‘ਚ ਰਾਹੁਲ ਗਾਂਧੀ ਦੀ ਤੁਲਨਾ ਵਿਦਿਆਰਥੀਆਂ ਨਾਲ ਕੀਤੀ ਹੈ। ਓਬਾਮਾ ਨੇ ਲਿਖਿਆ ਕਿ ਰਾਹੁਲ ਗਾਂਧੀ ਇੱਕ ਅਜਿਹੇ ਵਿਦਿਆਰਥੀ ਹਨ ਜਿਸ ਨੇ ਕੋਰਸ ਵਰਕ ਤਾਂ ਕਰ ਲਿਆ ਹੈ ਤੇ ਸਿਖਿਆਰਥੀ ਨੂੰ ਪ੍ਰਭਾਵਿਤ ਕਰਨ ਲਈ ਉਤਸੁਕ ਵੀ ਰਹਿੰਦਾ ਹੈ ਪਰ ਵਿਸ਼ੇ ‘ਚ ਮੁਹਾਰਤ ਹਾਸਲ ਕਰਨ ਲਈ ਜਾਂ ਤਾਂ ਯੋਗਤਾ ਨਹੀਂ ਜਾਂ ਫਿਰ ਜਨੂੰਨ ਦੀ ਕਮੀ ਹੈ। ਇਸ ਦੇ ਨਾਲ ਹੀ ਓਬਾਮਾ ਨੇ ਰਾਹੁਲ ਗਾਂਧੀ ਨੂੰ ਨਰਵਸ ਵੀ ਦੱਸਿਆ ਹੈ। ਓਬਾਮਾ ਨੇ ਕਿਹਾ ਕਿ ਉਹ ਜਦੋਂ 2017 ‘ਚ ਭਾਰਤ ਦੌਰੇ ‘ਤੇ ਆਏ ਸਨ। ਉਸ ਸਮੇਂ ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਸੀ।