ਟੋਰਾਂਟੋ: ਓਨਟਾਰੀਓ ‘ਚ ਦੋ ਸਾਲ ਪਹਿਲਾਂ (27 ਅਕਤੂਬਰ 2014) ਨੂੰ ਹੋਈ ਮਿਊਂਸਪਲ ਚੋਣ ਵਿੱਚ ਬਰੈਂਪਟਨ ਦੇ ਵਾਰਡ 7 (ਬਰੈਮਲੀ) ਅਤੇ 8 (ਗੋਰ ਏਰੀਆ) ਤੋਂ ਸਕੂਲ ਟਰੱਸਟੀ ਲਈ ਸਤਪਾਲ ਸਿੰਘ ਜੌਹਲ ਸਮੇਤ ਕੁਲ 12 ਉਮੀਦਵਾਰ ਸਨ। ਸਿਟੀ ਹਾਲ ਤੋਂ ਪ੍ਰਾਪਤ ਅੰਕੜਿਆ ਮੁਤਾਬਿਕ ਵਾਰਡ 8 ਵਿੱਚੋਂ ਸਤਪਾਲ ਸਿੰਘ ਜੌਹਲ ਨੇ ਸਾਰੇ ਵਿਰੋਧੀ ਉਮੀਦਵਾਰਾਂ ਨੂੰ ਪਛਾੜ ਕੇ ਵੱਧ ਵੋਟਾਂ ਪ੍ਰਾਪਤ ਕੀਤੀਆਂ ਅਤੇ ਵਾਰਡ 8 ਵਿੱਚ ਜਿੱਤ ਹਾਸਿਲ ਕੀਤੀ ਜਦ ਕਿ ਸਿਰਫ ਵਾਰਡ 7 ਦੀਆਂ ਵੋਟਾਂ ਨਾਲ ਕੈਰੀ ਐਂਡਰਿਊ ਪੀਲ ਸਕੂਲ ਬੋਰਡ ‘ਚ ਦੋਵਾਂ ਵਾਰਡਾਂ ਦੀ ਨੁਮਾਇੰਦਾ ਹੈ। ਸਮੇਂ ਦੀ ਸੱਚਾਈ ਇਹ ਹੈ ਕਿ ਵਾਰਡ 8 ਵਿੱਚੋਂ ਸਤਪਾਲ ਸਿੰਘ ਜੌਹਲ ਤੋਂ ਹਾਰੀ ਹੋਈ ਉਮੀਦਵਾਰ ਕੋਲ ਸਕੂਲ ਬੋਰਡ ਵਿੱਚ ਏਸ ਵਾਰਡ ਦੀ ਨੁਮਾਇੰਦਗੀ ਹੈ। ਵਾਰਡ ਅੱਠ ਦੇ 12 ਪੋਲਿੰਗ ਸਟੇਸ਼ਨ ਸਨ ਜਿਨ੍ਹਾਂ ਵਿੱਚੋਂ ਸਤਪਾਲ ਸਿੰਘ ਜੌਹਲ ਨੇ ਸਾਰੇ ਵਿਰੋਧੀ ਉਮੀਦਵਾਰਾਂ ਤੋਂ ਵੱਧ ਵੋਟਾਂ ਹਾਸਿਲ ਕੀਤੀਆਂ ਸਨ ਅਤੇ ਨਿਕਟ ਵਿਰੋਧੀ ਬੀਬੀ ਐਂਡਰੀਊ ਨੂੰ 274 ਵੋਟਾਂ ਦੇ ਫਰਕ ਨਾਲ ਪਛਾੜਿਆ।
ਦੋਵਾਂ ਵਾਰਡਾਂ ਦੀ ਐਂਡਵਾਂਸ ਪੋਲਿੰਗ ਦੀਆਂ ਵੋਟਾਂ ਜੋੜ ਕੇ ਵੀ ਵਾਰਡ 8 ਵਿੱਚੋਂ ਸਤਪਾਲ ਸਿੰਘ ਜੌਹਲ ਦੀ (176 ਵੋਟਾਂ ਨਾਲ) ਲੀਡ ਅਤੇ ਜਿੱਤ ਬਰਕਰਾਰ ਰਹੀ। ਵਾਰਡ 8 ਦੇ ਵਾਸੀਆਂ, ਆਪਣੇ ਵਲੰਟੀਅਰਾਂ ਅਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਸ. ਜੌਹਲ ਨੇ ਦੱਸਿਆ ਕਿ ਇਹ ਵਾਰਡ ਨਵਾਂ ਹੋਣ ਕਾਰਨ ਏਥੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਲੋੜਾਂ ਵਾਰਡ 7 ਨਾਲੋਂ ਵੱਖਰੀਆਂ ਅਤੇ ਵੱਧ ਜਟਿੱਲ ਹਨ ਜਿਨ੍ਹਾਂ ਦੀ ਸਮਝ ਰੱਖਣ ਵਾਲੇ ਨੁਮਾਇੰਦੇ ਦਾ ਸਕੂਲ ਬੋਰਡ ਵਿੱਚ ਹੋਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਦੋ ਸਾਲ ਬੀਤਣ ਤੋਂ ਬਾਅਦ, ਜਿੱਥੇ ਸਤਿਕਾਰ ਸਹਿਤ ਲੋਕਾਂ ਦਾ ਰਿਣੀ ਮਹਿਸੂਸ ਹੁੰਦਾ ਹੈ ਓਥੇ ਆਪਣੇ ਵਾਲੰਟੀਅਰਾਂ ਦੀ ਟੀਮ ਦੀ ਅਣਥੱਕ ਅਤੇ ਨਿਸ਼ਕਾਮ ਮਿਹਨਤ ਨੂੰ ਯਾਦ ਕੀਤੇ ਬਿਨਾਂ ਵੀ ਨਹੀਂ ਰਿਹਾ ਜਾ ਸਕਦਾ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …