ਡਾ. ਅਮੀਤਾ
ਲਾ-ਇਲਾਜ ਰੋਗੀਆਂ ਨੂੰ ਹੀ ਸਿਰਫ ਹੋਮੀਓਪੈਥੀ ਦਵਾਈ ਹੀ ਠੀਕ ਕਰਦੀ ਹੈ। ਇਸ ਗੱਲ ਦਾ ਦਾਅਵਾ ਹੋਰਨਾਂ ਪ੍ਰਣਾਲੀਆਂ ਨਾਲ ਇਲਾਜ ਕਰ ਰਹੇ ਡਾਕਟਰਾਂ ਨੇ ਭਲੀਭਾਂਤ ਮੰਨ ਲਈ ਹੈ, ‘ਤੇ ਆਪਣਾ ਝੁਕਾਓ ਵੀ ਹੁਣ ਹੋਮਿਓਪੈਥੀ ਵੱਲ ਕਰ ਲਿਆ ਹੈ। ਜਰਮਨ ਤੋਂ ਸ਼ੁਰੂ ਹੋ ਕੇ ਦੁਨੀਆਂ ਦੇ ਹਰ ਕੋਨੇ ਮਸ਼ਹੂਰ ਹੋਣ ਵਾਲੀ ਹੋਮਿਓਪੈਥਿਕ ਦਵਾਈ ਦੀ ਖੋਜ ਦੁਨੀਆਂ ਦੇ ਮਸ਼ੀਹਾ ਵਜੋਂ ਜਾਣੈ ਜਾਂਦੇ ਡਾਕਟਰ ਸੈਮਿਉਲ ਹੈਨੇਮਨ ਨੇ ਕੀਤੀ ਹੈ।
ਡਾਕਟਰ ਸੈਮਿਉਲ ਹੈਨੇਮਨ ਦਾ ਜਨਮ 10 ਅਪ੍ਰੈਲ 1755 ਨੂੰ ਜਰਮਨ (ਯੂਰਪ) ਦੇ ਪਿੰਡ ਮੀਸ਼ਨ ਵਿੱਚ ਹੋਇਆ। ਆਪ ਦੇ ਘਰ ਅੰਤਾਂ ਦੀ ਗਰੀਬੀ ਸੀ, ਪਿਤਾ ਚੀਨੀ ਦੇ ਬਰਤਨਾਂ ਉਪਰ ਚਿਤਰਕਾਰੀ ਕਰਦੇ ਸਨ। ਆਪ ਨੇ ਵੀ ਪੜ੍ਹਾਈ ਦੇ ਨਾਲ ਨਾਲ ਪਿਤਾ ਨਾਲ ਕੰਮ ਵਿੱਚ ਹੱਥ ਵਟਾਉਂਣਾ ਸ਼ੁਰੂ ਕੀਤਾ। ਗਰੀਬੀ ਅਤੇ ਪਰਿਵਾਰਿਕ ਦੁੱਖ ਉਨ੍ਹਾਂ ਦੇ ਰਾਹ ਵਿੱਚ ਕਾਫੀ ਵੱਡੀਆਂ ਮੁਸੀਬਤਾਂ ਲੈ ਕੇ ਆਏ ਪਰ ਆਪ ਨੇ ਬੜੀ ਦਲੇਰੀ ਨਾਲ ਇੰਨ੍ਹਾਂ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਪੂਰੀ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਵਿੱਚ ਅੱਗੇ ਵੱਧਦੇ ਗਏ। ਇਹੀ ਕਾਰਨ ਸੀ ਕਿ ਡਾਕਟਰ ਸੈਮਿਉਲ ਹੈਨੇਮਨ ਦੁਨੀਆਂ ਦੀਆਂ 11 ਭਾਸਾਵਾਂ ਦਾ ਗਿਆਨ ਰੱਖਦੇ ਸਨ।
ਡਾਕਟਰ ਸੈਮਿਉਲ ਹੈਨੇਮਨ ਨੇ 24 ਸਾਲ ਦੀ ਉਮਰ ਵਿੱਚ ਮੈਡੀਕਲ ਸਾਇੰਸ ਵਿੱਚ ਵੱਡੀਆਂ ਮੱਲ੍ਹਾਂ ਮਾਰਦੇ ਹੋਏ ਡਾਕਟਰੀ ਦੀ ਵੱਡੀ ਡਿਗਰੀ ਐਮ.ਡੀ. ਕਰ ਲਈ ਸੀ, ਇਹ ਡਿਗਰੀ ਮਿਲਦਿਆਂ ਹੀ ਡਰੈਸਡਿਨ (ਜਰਮਨ) ਹਸਪਤਾਲ ਵਿੱਚ ਬਤੌਰ ਮੁੱਖ ਡਾਕਟਰ ਨਿਯੁਕਤ ਹੋਏ। ਆਪ ਨੂੰ ਬਚਪਨ ਤੋਂ ਹੀ ਘਰ ਤੋਂ ਮਿਲੀ ਸੇਵਾ ਕਰਨ ਦੀ ਲਗਨ ਕਾਰਨ ਰੋਗੀਆਂ ਨੂੰ ਰੋਗ ਮੁਕਤ ਕਰਨ ਦੀ ਦਿਲਚਸਪੀ ਸੀ। ਇੱਥੇ ਨੌਕਰੀ ਕਰਦੇ ਸਮੇਂ ਡਾਕਟਰ ਹੈਨੇਮਨ ਦੇ ਦਿਮਾਗ ਵਿੱਚ ਦਵਾਈਆਂ ਦੇ ਅਸਰਾ ਬਾਰੇ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਣ ਕਾਰਨ ਆਪ ਦੀ ਪ੍ਰੇਸ਼ਾਨੀ ਬਹੁਤ ਵਧ ਗਈ, ਆਪ ਨੇ ਦਵਾਈਆਂ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਡਾਕਟਰ ਹੈਨੇਮਨ ਨੇ ਦੇਖਿਆ ਕਿ ਇੱਕੋ ਦਵਾਈ ਇੱਕ ਤਰ੍ਹਾਂ ਦੀ ਬਿਮਾਰੀ ਵਾਲੇ ਮਰੀਜ਼ਾਂ ਨੂੰ ਹਰ ਵਾਰ ਠੀਕ ਨਹੀਂ ਕਰ ਸਕਦੀ ਤਾਂ ਖੋਜ ਕਰਦਿਆਂ ਇਸ ਸਿੱਟੇ ਤੇ ਪੁੱਜੇ ਕਿ ਇੱਕ ਦਵਾਈ ਦਾ ਅਲੱਗ ਅੱਲਗ ਰੋਗੀਆਂ ਤੇ ਅਲੱਗ ਅਲੱਗ ਅਸਰ ਹੁੰਦਾ ਹੈ, ਉਨ੍ਹਾਂ ਨੇ ਖੋਜ ਦੌਰਾਨ ਪਤਾ ਲਗਾਇਆ ਕਿ ਅਲੱਗ ਅਲੱਗ ਰੋਗੀਆਂ ਵਿੱਚ ਰੋਗ ਭਾਵੇਂ ਇੱਕੋ ਜਿਹਾ ਹੋਵੇ ਪਰ ਰੋਗੀਆਂ ਦੇ ਸੁਭਾਅ ਮੁਤਾਬਿਕ ਦਵਾਈ ਅਲੱਗ ਤਰ੍ਹਾਂ ਦੀ ਹੀ ਅਸਰ ਕਰਦੀ ਹੈ। ਰੋਗੀ ਦੇ ਰੋਗ ਨਾਲ ਨਾਲ ਸੁਭਾਅ, ਮਾਨਸਿਕ ਅਤੇ ਸਰੀਰਿਕ ਇਲਾਜ ਕਰਨਾ ਵੀ ਬਹੁਤ ਜਰੂਰੀ ਹੁੰਦਾ ਹੈ, ਇਸ ਖੋਜ ਨੂੰ ਹੋਰ ਡੂੰਘਾਈ ਤੱਕ ਲੈ ਕੇ ਜਾਣ ਲਈ ਡਾਕਟਰ ਹੈਨੇਮਨ ਨੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਕੇ ਦਵਾਈਆਂ ਦੀ ਖੋਜ ਕਰਨ ਵੱਲ ਜੁੱਟ ਗਏ।
ਸੰਨ 1790 ਵਿੱਚ ਡਾਕਟਰ ਹੈਨੇਮਨ ਨੇ ਇੱਕ ਕਿਤਾਬ ਦਾ ਅਨੁਵਾਦ ਕਰਦਿਆਂ ਹੋਇਆ ਨੂੰ ਖਿਆਲ ਆਇਆ ਕਿ ਕੋਕੀਨ ਖਾਣ ਨਾਲ ਬੁਖਾਰ ਚੜ੍ਹ ਜਾਂਦਾ ਹੈ, ਇਹ ਖਿਆਲ ਪੂਰੀ ਦੁਨੀਆਂ ਲਈ ਸ਼ੁਭ ਸਗਨ ਸੀ, ਇਸ ਖਿਆਲ ਦੇ ਆਉਂਦੇ ਹੀ ਡਾਕਟਰ ਹੈਨੇਮਨ ਨੇ ਕੋਕੀਨ ਦਿਨ ਵਿੱਚ ਦੋ ਵਾਰ ਖਾਣੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੂੰ ਬੁਖਾਰ ਚੜ੍ਹਨਾ ਸ਼ੁਰੂ ਹੋ ਗਿਆ ਅਤੇ ਬਾਅਦ ਵਿੱਚ ਇਸੇ ਨਾਲ ਹੀ ਠੀਕ ਹੋ ਗਿਆ। ਇਸ ਤਜੁਰਬੇ ਨਾਲ ਡਾਕਟਰ ਹੈਨੇਮਨ ਖੁਸ਼ੀ ਵਿੱਚ ਖੀਵੇ ਹੁੰਦੇ ਹੋਏ ਗਦਗਦ ਕਰ ਉਠੈ, ਉਹ ਇਸ ਨਾਲ ਇਹ ਸਿੱਟੇ ਤੇ ਪੁੱਜੇ ਕਿ ਜੋ ਦਵਾਈ ਰੋਗ ਨੂੰ ਜਨਮ ਦੇ ਸਕਦੀ ਹੈ ਤਾਂ ਉਹ ਉਸੇ ਰੋਗ ਨੂੰ ਖ਼ਤਮ ਵੀ ਕਰ ਸਕਦੀ ਹੈ। ਇਹੋ ਹੋਮਿਓਪੈਥੀ ਦਵਾਈ ਦਾ ਅਸਲੀ ਸਿਧਾਂਤ ਹੈ। ਹੋਮਿਓਪੈਥੀ ਨਿਯਮ ਅਨੁਸਾਰ ਦਵਾਈ ਰੋਗ ਅਤੇ ਰੋਗੀ ਨਾਲੋ ਵਧੇਰੇ ਸਕਤੀਸ਼ਾਲੀ ਹੋਣੀ ਚਾਹੀਦੀ ਹੈ। ਸੰਨ 1795 ਵਿੱਚ ਡਾਕਟਰ ਹੈਨੇਮਨ ਨੇ ਹੋਮਿਓਪੈਥੀ ਉਪਰ ਇੱਕ ਹੋਰ ਕਿਤਾਬ ਦੀ ਰਚਨਾ ਕੀਤੀ, ਜਿਸ ਵਿੱਚ 27 ਦਵਾਈਆਂ ਦਾ ਜਿਕਰ ਕੀਤਾ ਅਤੇ ਅਲਾਮਤਾਂ ਦੱਸੀਆਂ ਗਈਆਂ। ਸੰਨ 1810 ਵਿੱਚ ਇੱਕ ਹੋਰ ਕਿਤਾਬ ਲਿਖੀ ਅਤੇ ਹੋਮਿਓਪੈਥੀ ਦੇ ਬੁਨਿਆਦੀ ਅਸੂਲਾਂ ਨੂੰ ਇਸ ਵਿੱਚ ਦਰਸਾਇਆ ਗਿਆ। ਇਹ ਕਿਤਾਬ ਹੋਮਿਓਪੈਥੀ ਵਿੱਚ ਇੱਕ ਵੱਡੇ ਧਾਰਮਿਕ ਗ੍ਰੰਥ ਦੀ ਤਰ੍ਹਾਂ ਮੰਨੀ ਜਾਂਦੀ ਹੈ। ਸੰਨ 1821 ਤੱਕ ਡਾਕਟਰ ਹੈਨੇਮਨ ਦੀ ਜਿੰਦਗੀ ਵਿੱਚ ਮਿੱਤਰਾਂ ਦੇ ਨਾਲ ਨਾਲ ਵਿਰੋਧੀਆਂ ਦੀ ਗਿਣਤੀ ਵੀ ਬਹੁਤ ਜਿਆਦਾ ਵਧ ਗਈ। ਜਿਸ ਕਾਰਨ ਡਾਕਟਰ ਸੈਮਿਓਲ ਹੈਨੇਮਨ ਨੂੰ ਲਿਪਜਿਕ (ਜਰਮਨੀ) ਦਾ ਸ਼ਹਿਰ ਛੱਡ ਕੇ ਜਾਣਾ ਪਿਆ। ਜਿਸ ਜਗ੍ਹਾ ਤੇ ਰਹਿੰਦਿਆਂ ਵੱਡੀਆਂ ਖੋਜਾਂ ਅਤੇ ਪ੍ਰਾਪਤੀਆਂ ਕੀਤੀਆਂ ਸਨ ਨੂੰ ਛੱਡਣ ਦਾ ਵੱਡਾ ਦੁੱਖ ਹੋਇਆ। ਇਸ ਦੁੱਖ ਨੂੰ ਆਪਣੇ ਅੰਦਰ ਸਮੋ ਕੇ ਸ਼ਹਿਰ ਛੱਡ ਤੁਰ ਪਏ, ਪਰ ਕੁਦਰਤ ਨੂੰ ਕੁੱਝ ਹੋਰ ਹੀ ਮਨਜੂਰ ਸੀ, ਰਸਤੇ ਵਿੱਚ ਜਾਂਦਿਆਂ ਇੱਕ ਹਾਦਸਾ ਵਾਪਰਿਆ, ਇਸ ਹਾਦਸੇ ਦੌਰਾਨ ਡਾਕਟਰ ਹੈਨੇਮਨ ਦੇ ਦੋ ਨੌਜਵਾਨ ਬੱਚਿਆਂ ਦੀਆਂ ਜਾਨਾਂ ਚਲੀਆਂ ਗਈਆਂ। ਐਨੇ ਵੱਡੇ ਦੁੱਖ ਦੇ ਬਾਵਜੂਦ ਆਪ ਨੇ ਹੌਸਲਾਂ ਨਾ ਹਾਰਿਆ, ਸਗੋਂ ਦਵਾਈ ਦੀਆਂ ਖੋਜਾਂ ਵਿੱਚ ਜੁੱਟੇ ਰਹੇ।
ਸੰਨ 1828 ਵਿੱਚ ਹੈਨੇਮਨ ਨੇ ਗੰਭੀਰ ਅਤੇ ਪੁਰਾਣੀਆਂ ਬਿਮਾਰੀਆਂ ‘ਤੇ ਖੋਜ ਕਰਦਿਆਂ ਇੱਕ ਕਿਤਾਬ ਲਿਖੀ ਜਿਸ ਤੋਂ ਬਾਅਦ ਆਪ ਮੈਡੀਕਲ ਸਾਇੰਸ ਦੀ ਦੁਨੀਆਂ ਅੰਦਰ ਕਾਫੀ ਮਸ਼ਹੂਰ ਹੋ ਗਏ, ਇਸ ਪੁਸਤਕ ਵਿੱਚ ਬੜੀ ਬਾਰੀਕੀ ਨਾਲ ਖੋਜ ਦੇ ਵੇਰਵੇ ਦਿੰਦਿਆ ਲਿਖਿਆ ਹੈ, ਕਿ ਕਿਸੇ ਵੀ ਦਵਾਈ ਨੂੰ ਜਿੰਨ੍ਹਾਂ ਸੁਖਸਮ ਰੂਪ ਵਿੱਚ ਬਣਾਇਆ ਜਾਵੇ ਉਨੀ ਹੀ ਦਵਾਈ ਦੀ ਤਾਕਤ ਵਧਦੀ ਹੈ। ਕਈ ਛੋਟੀ ਸੋਚ ਵਾਲੇ ਲੋਕਾਂ ਨੇ ਡਾਕਟਰ ਹੈਨੇਮਨ ਦਾ ਮਜਾਕ ਉਡਾਉਂਦਿਆ ਗਲਤ ਸਬਦ ਵੀ ਬੋਲੇ। ਉਨ੍ਹਾਂ ਲੋਕਾਂ ਨੇ ਕਿਹਾ ਕਿ ਇਹ ਸੁਖਸਮ ਦਵਾਈਆਂ ਵੱਡੀ ਤੋਂ ਵੱਡੀ ਬਿਮਾਰੀ ਨੂੰ ਖ਼ਤਮ ਕਰਨ ਦੀ ਤਾਕਤ ਕਿਵੇਂ ਹੋ ਸਕਦੀ ਹੈ। ਪਰ ਇਹ ਗੱਲ ਹੁਣ ਵਿਗਿਆਨੀਆਂ ਦੀ ਸਮਝ ਵਿੱਚ ਵੀ ਆ ਚੁੱਕੀ ਹੈ, ਇਸ ਖੋਜ ਨੂੰ ਸਮਝਣ ਲਈ ਭਾਵੇਂ ਸਾਡੇ ਅੰਧਵਿਸਵਾਸੀ ਲੋਕਾਂ ਨੇ ਡੇਢ ਸਦੀ ਤੋਂ ਵੀ ਜਿਆਦਾ ਸਮਾਂ ਬਰਬਾਦ ਕਰ ਦਿੱਤਾ ਹੈ, ਪਰ ਹੁਣ ਹੋਮਿਓਪੈਥੀ ਇੱਕ ਐਸੀ ਕਾਰਗਰ ਦਵਾਈ ਹੈ ਕਿ ਜੋ ਮਰੀਜ ਨੂੰ ਠੀਕ ਕਰਦੀ ਹੋਈ ਬਿਮਾਰੀ ਨੂੰ ਜੜ੍ਹੋ ਖ਼ਤਮ ਕਰਦੀ ਹੈ। ਸੰਨ 1830 ਈਸਵੀਂ ਵਿੱਚ ਡਾਕਟਰ ਹੈਨੇਮਨ ਦੀ ਪਤਨੀ ਦਾ ਦਿਹਾਂਤ ਹੋ ਗਿਆ, ਜਿਸ ਤੋਂ ਬਾਅਦ ਹੈਨੇਮਨ ਨੂੰ ਆਪਣਾ ਇੱਕਲਾਪਣ ਮਹਿਸ਼ੂਸ ਕਰਿਦਆਂ 80 ਸਾਲ ਦੀ ਉਮਰ ਵਿੱਚ ਦੂਸਰਾ ਵਿਆਹ ਮਾਲਿਨੀ ਨਾਮ ਦੀ ਔਰਤ ਨਾਲ ਕਰਵਾ ਲਿਆ ਅਤੇ ਵਿਆਹ ਤੋਂ ਤੇਰਾਂ ਸਾਲ ਬਾਅਦ 2 ਜੁਲਾਈ 1843 ਨੂੰ ਪੈਰਿਸ ਫਰਾਂਸ ਵਿਖੇ ਇਸ ਫ਼ਾਨੀ ਦੁਨੀਆਂ ਨੂੰ 88 ਸਾਲ ਦੀ ਉਮਰ ਭੋਗਦੇ ਹੋਏ ਅਲਵਿਦਾ ਆਖ਼ ਗਏ। ਪਰ ਡਾਕਟਰ ਹੈਨੇਮਨ ਦੀ ਮ੍ਰਿਤਕ ਦੇਹ ਨੂੰ ਸਮਸ਼ਾਨ ਘਾਟ ਮੋਟਮਿਟਰੀ ਵਿਖੇ ਲਿਜਾਣ ਲਈ 4 ਨੇੜਲੇ ਰਿਸ਼ਤੇਦਾਰਾਂ ਨੇ ਹੀ ਮੋਢਾ ਦਿੱਤਾ, ਉਨ੍ਹਾਂ ਦੇ ਲਈ ਅਫਸੋਸ ਕਰਨ ਲਈ ਹੋਰ ਕੋਈ ਵੀ ਨਹੀਂ ਗਿਆ।
ਜਦੋਂ ਸਮਾਂ ਬੀਤਦੇ ਵਿਰੋਧੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਡਾਕਟਰ ਹੈਨੇਮਨ ਨਾਲ ਗਲਤ ਸਲੂਕ ਕਰਕੇ ਬਹੁਤ ਵੱਡੀ ਗਲਤੀ ਕੀਤੀ ਹੈ, ਸਗੋਂ ਉਹ ਤਾਂ ਦੁਨੀਆਂ ਲਈ ਦਵਾਈ ਦੇ ਰੂਪ ਵਿੱਚ ਇੱਕ ਬਹੁਤ ਵੱਡੀ ਸੁਗਾਤ ਦੇ ਗਏ ਹਨ, ਤਾਂ ਉਨ੍ਹਾਂ ਨੇ ਆਪਣੇ ਕੀਤੇ ਤੇ ਪਛਤਾਵਾ ਕਰਦੇ ਹੋਏ। ਸੰਨ 1899 ਵਿੱਚ ਡਾਕਟਰ ਹੈਨੇਮਨ ਦੀ ਮੌਤ ਤੋਂ 56 ਸਾਲ ਬਾਅਦ ਉਨ੍ਹਾਂ ਦੀ ਕਬਰ ‘ਚੋ ਮ੍ਰਿਤਕ ਦੇਹ ਨੂੰ ਕੱਢ ਕੇ ਬੜੀ ਸ਼ਾਨੋ ਸ਼ੌਕਤ ਨਾਲ ਸ਼ਾਹੀ ਕਬਰ ਵਿੱਚ ਦਫਨਾਇਆ ਗਿਆ। ਹੁਣ ਡਾਕਟਰ ਸੈਮਿਓਲ ਹੈਨੇਮਨ ਦੀ ਯਾਦਗਾਰ ਵਜੋਂ ਜਰਮਨ ਦੇ ਲਿਪਜਿਕ ਸ਼ਹਿਰ ਵਿੱਚ ਬੁੱਤ ਲੱਗਿਆ ਹੋਇਆ ਹੈ। ਜਿਸ ਨੂੰ ਲੋਕ ਸਿਰ ਝੁਕਾਅ ਕੇ ਲੰਘਦੇ ਹਨ। ਡਾਕਟਰ ਹੈਨੇਮਨ ਦੀ ਖੋਜ ਦੁਨੀਆਂ ਅੰਦਰ ਇੱਕ ਮਿਸਾਲ ਬਣ ਚੁੱਕੀ ਹੈ।
ਚੰਡੀਗੜ੍ਹ ਹੋਮਿਓ ਕਲੀਨਿਕ, 95923-21299
Check Also
Dayanand Medical College & Hospital Ludhiana,Punjab,India
DMCH Infertility & IVF Unit IVF with self and donor oocytes ICSI and …