ਬਰੈਂਪਟਨ ਸੌਕਰ ਸੈਂਟਰ ਵਿਚ 25 ਜੂਨ, 2016 ਨੂੰ ਹੋਣ ਵਾਲੇ, ਮਲਟੀਕਲਚਰ ਦਿਵਸ ਮੌਕੇ, ਅਸੀਂ ਨਿਮਨ ਲਿਖਤ ਵੰਨਗੀਆਂ ਵਾਲੇ ਸੱਜਣਾਂ ਨੂੰ ਸਨਮਾਨਿਤ ਕਰਨਾ ਹੈ। ਇਨ੍ਹਾਂ ਦਾ ਨਿਰਨਾ ਭਾਈਚਾਰੇ ਦੇ ਸੁਘੜ ਲੋਕਾਂ ਰਾਹੀ ਹੋਣਾ ਹੈ। ਸਾਡੇ ਵਲੰਟੀਅਰ ਵੀਰ ਲੋਕਾਂ ਤਕ ਪਹੁੰਚ ਕਰਨਗੇ। ਬੇਨਤੀ ਕਰਦੇ ਹਾਂ ਕਿ ਇਸ ਵਿਚ ਸਹਿਯੋਗ ਦਿਤਾ ਜਾਵੇ।
ਸਭ ਤੋਂ ਵਧ ਉਮਰ ਵਾਲਾ ਰਿਸ਼ਟ ਪੁਸ਼ਟ ਸੱਜਣ: ਉਮਰ 85 ਸਾਲ ਤੋਂ ਵੱਧ ਹੋਵੇ। ਕਿਸੇ ਅਪੰਗਤਾ ਦਾ ਸ਼ਿਕਾਰ ਨਾ ਹੋਵੇ। ਕਿਸੇ ਲਾਈਫ ਸਪੋਰਟ ਉਪਰ ਨਾ ਹੋਵੇ ਜਾਂ ਕਿਸੇ ਜਾਨਲੇਵਾ ਬੀਮਾਰੀ ਤੋਂ ਪੀੜਤ ਨਾ ਹੋਵੇ। ਬੁਢਾਪੇ ਦੀਆਂ ਬੀਮਾਰੀਆਂ ਜਿਵੇਂ ਬਲੱਡ ਪਰੈਸ਼ਰ, ਸ਼ੂਗਰ, ਐਨਕਾਂ ਜਾਂ ਕੰਨਾਂ ਵਾਲੀਆਂ ਮਸ਼ੀਨਾਂ ਦਾ ਇਸਤੇਮਾਲ ਕਰਨਾ ਕੋਈ ਅਯੋਗਤਾ ਨਹੀਂ ਗਿਣੀ ਜਾਵੇਗੀ। ਪ੍ਰਤੀਯੋਗਤਾ ਵਿਚ ਮਰਦ ਔਰਤ ਦੋਨੋ ਸ਼ਾਮਲ ਹਨ।
ਸਭ ਤੋਂ ਛੋਟੀ ਉਮਰ ਵਾਲਾ ਵਿਦਿਆਰਥੀ : ਸਭ ਤੋਂ ਵਧ ਉਮਰ ਵਾਲੇ ਬਜ਼ੁਰਗ ਕੋਲੋਂਂ ਸਭ ਤੋਂ ਛੋਟੀ ਉਮਰ ਦੇ ਬੱਚੇ ਨੂੰ ‘ਵੱਡੀ ਉਮਰ ਵਾਸਤੇ ਅਸ਼ੀਰਵਾਦ ਦੁਆਉਣ ਲਈ’ ਸਭ ਤੋਂ ਛੋਟੀ ਉਮਰ ਦੇ ਬੱਚੇ ਦੀ ਭਾਲ ਹੈ। ਬੱਚਾ ਕਿਸੇ ਵੀ ਪਬਲਿਕ ਜਾਂ ਪਰਾਈਵੇਟ ਸਕੂਲ ਵਿਚ ਪਹਿਲੇ ਗ੍ਰੇਡ ਦਾ ਵਿਦਿਆਰਥੀ ਹੋਣਾ ਚਾਹੀਦਾ ਹੈ ਜੀ। ਅਜਿਹੇ ਬੱਚੇ ਦਾ ਨਾਮ ਅਤੇ ਜਨਮ ਮਿਤੀ ਪ੍ਰਬੰਧਕਾਂ ਨੂੰ ਦਿਤੀ ਜਾਵੇ।
ਸਰਬੋਤਮ ਪੰਜਾਬੀ ਵਾਰਤਕ ਲੇਖਕ: ਇਸ ਵੰਨਗੀ ਵਿਚ ਸਾਡੇ ਕੋਲ 35 ਲੇਖਕਾਂ ਦੀ ਲਿਸਟ ਹੈ ਜੋ ਵੱਖ-ਵੱਖ ਲੋਕਾਂ ਤੋਂ ਦਰਿਆਫਤ ਕਰਕੇ ਤਿਆਰ ਕੀਤੀ ਗਈ ਹੈ। ਇਸ ਦੀ ਜਾਣਕਾਰੀ ਪਾਂਧੀ ਸਾਹਿਬ, ਚੀਮਾ ਸਾਹਿਬ, ਤਲਵਿੰਦਰ ਮੰਡ, ਸੁਰਜੀਤ ਕੌਰ ਅਤੇ ਅਜੀਤ ਸਿੰਘ ਰੱਖੜਾ ਵਰਗੇ ਲੇਖਕਾ ਤੋਂ ਲਈ ਗਈ ਹੈ। ਅਣਜਾਣੇ ਵਿਚ ਕੋਈ ਲੇਖਕ ਲਿਸਟ ਤੋਂ ਬਾਹਰ ਰਹਿ ਗਿਆ ਹੋਵੇ ਤਾਂ ਖਿਮਾ ਦੇ ਯਾਚਕ ਹਾਂ। ਜਿਨ੍ਹਾਂ ਗੱਲਾਂ ਨੂੰ ਅਧਾਰ ਮੰਨਿਆ ਗਿਆ ਹੈ, ਉਹ ਹਨ ਕਿ, ਅਭਿਲਾਸੀ , ਲੋਕਾਂ ਵਿਚ ਪੜ੍ਹਿਆ ਜਾਂਦਾ ਹੋਵੇ, ਜੀਟੀਏ ਦੀਆਂ ਅਖਬਾਰਾਂ/ਮੈਗਜ਼ੀਨਾਂ ਵਿਚ ਛਪਦਾ ਹੋਵੇ ਅਤੇ ਜੀਟੀਏ ਵਿਚ ਰਹਿੰਦਾ ਹੋਵੇ। ਕਿਤਾਬ ਛਪੀ ਹੋਣਾ ਕੋਈ ਜ਼ਰੂਰੀ ਨਹੀ। ਸਾਡੀ ਮੈਨੇਜਮੈਂਟ ਨੇ ਸੋਚਿਆ ਹੈ ਕਿ ਕਨੇਡੀਅਨ ਪੰਜਾਬੀ ਸਾਹਿਤ ਸਭਾ, ਕਲਮ ਫਊਡੇਸ਼ਨ ਜਾਂ ਕਲਮਾ ਦੇ ਕਾਫਲੇ ਵਾਲੇ ਮੁਅਜਜ਼ ਮੈਂਬਰ ਇਸ ਕਾਰਜ ਲਈ ਸਭ ਤੋਂ ਵਧ ਯੋਗ ਨਿਰੀਖਕ ਹਨ। ਪਰ ਅਸੀਂ ਆਮ ਪਾਠਕਾਂ ਨੂੰ ਵੀ ਸ਼ਾਮਲ ਕਰਨਾ ਹੈ। 35 ਲੇਖਕਾਂ ਨੂੰ 10 ਵਿਚ ਸਿੰਕੋੜਨ (ਸ਼ਾਰਟ ਲਿਸਟ) ਵਾਸਤੇ ਸਾਡੇ ਵਲੰਟੀਅਰ ਆਮ ਪਾਠਕਾਂ ਤੱਕ ਪਹੁੰਚ ਕਰ ਰਹੇ ਹਨ। ਸਾਹਿਤਕਾਰਾਂ ਦੀਆਂ ਮਈ ਵਿਚ ਹੋਣ ਵਾਲੀਆਂ ਮੀਟਿੰਗਾਂ ਸਮੇਂ ਇਜਾਜਤ ਲੈਕੇ ਬਾਕੀ ਕੰਮ ਹੋਵੇਗਾ। ਆਸ ਕੀਤੀ ਜਾਂਦੀ ਹੈ ਕਿ ਪੰਜਾਬੀ ਦੀ ਚੜ੍ਹਦੀ ਕਲਾ ਦੇ ਮੁਦਈ ਇਸ ਚੰਗੇ ਕਾਰਜ ਵਿਚ ਮਦਤਗੀਰ ਹੋਣਗੇ। ਜਿਨ੍ਹਾਂ 35 ਲੇਖਕਾਂ ਦੀ ਨਿਸ਼ਾਨਦੇਹੀ ਹੋ ਚੁੱਕੀ ਹੈ, ਇਸ ਪ੍ਰਕਾਰ ਹਨ।
ਡਾ: ਡੀਪੀ ਸਿੰਘ, ਗਿ: ਮਨਜੀਤ ਸਿੰਘ, ਡ: ਸੁਖਦੇਵ ਸਿੰਘ ਝੰਡ, ਇਕਬਾਲ ਸਿੰਘ ਮਾਹਲ, ਡ: ਸਲਮਨ ਨਾਜ਼, ਹਰਜੀਤ ਸਿੰਘ ਬੇਦੀ, ਤਲਵਿੰਦਰ ਸਿੰਘ ਮੰਡ, ਬਲਰਾਜ ਚੀਮਾ, ਮੇਜਰ ਸਿੰਘ ਮਾਂਗਟ, ਬਲਬੀਰ ਸਿੰਘ ਮੋਮੀ, ਮਾਸਟਰ ਸਤਵੰਤ ਸਿੰਘ, ਬੀਬੀ ਬਲਬੀਰ ਕੌਰ ਸੰਘੇੜਾ, ਕੁਲਜੀਤ ਮਾਨ, ਅਮਰਜੀਤ ਬਵੇਜਾ, ਕੁਲਵਿੰਦਰ ਖੈਰਾ, ਹਰਜੀਤ ਦਿਓਲ, ਪ੍ਰਿ ਬਲਕਾਰ ਸਿੰਘ ਬਾਜਵਾ, ਜਗਦੀਪ ਕੈਲੇ, ਕੇਹਰ ਸਿੰਘ ਮਠਾਰੂ, ਇਕਬਾਲ ਸਿੰਘ ਰਾਮੂਵਾਲੀਆ, ਹਰਜੀਤ ਸਿੰਘ ਗਿਲ, ਮਾਸਟਰ ਹਜਾਰਾ ਸਿੰਘ, ਬਲਵਿੰਦਰ ਸੈਣੀ, ਬੀਬੀ ਸੁਰਜੀਤ ਕੌਰ, ਉਂਕਾਰ ਪ੍ਰੀਤ, ਅਜੀਤ ਸਿੰਘ ਰੱਖੜਾ, ਵਰਿਆਮ ਸਿੰਘ ਸੰਧੂ, ਸੁਰਿੰਦਰ ਸਿੰਘ ਪਾਮਾ, ਸ਼ਮੀਲ (ਜਸਬੀਰ ਸਿੰਘ), ਪੂਰਨ ਸਿੰਘ ਪਾਂਧੀ, ਮੁਹਿੰਦਰ ਸਿੰਘ ਆਹਲੂਵਾਲੀਆ, ਲਵੀਨ ਗਿਲ, ਡਾ: ਕੁਲਜੀਤ ਕੌਰ ਚੀਮਾ, ਪਿੰ.੍ਰ ਸਰਵਣ ਸਿੰਘ ਅਤੇ ਕ੍ਰਿਪਾਲ ਸਿੰਘ ਪਨੂੰ।
ਧੰਨਵਾਦ ਸਹਿਤ ‘ਸੀਨੀਅਰਜ਼ ਸੋਸ਼ਲ ਸਰਵਿਸ ਗਰੁਪ’- ਬ੍ਰੈਂਪਟਨ।
ਕਿਸੇ ਫੀਡ ਬੈਕ ਲਈ ਸੰਪਰਕ: ਬ੍ਰਗੇਡੀਅਰ 647 609 2633, ਰੱਖੜਾ 905 794 7882 ਧਵਨ 904 840 4500, ਢਿਲੋਂ 905 799 6256 ਅਤੇ ਵੈਦ 647 292 1576
Check Also
Dayanand Medical College & Hospital Ludhiana,Punjab,India
DMCH Infertility & IVF Unit IVF with self and donor oocytes ICSI and …