-12.7 C
Toronto
Saturday, January 31, 2026
spot_img
Homeਘਰ ਪਰਿਵਾਰਸਿਟੀ ਆਫ ਬਰੈਂਪਟਨ, ਇਸ ਸਰਦੀ ਰਸਤਾ ਸਾਫ ਕਰਨ ਲਈ ਤਿਆਰ ਹੈ

ਸਿਟੀ ਆਫ ਬਰੈਂਪਟਨ, ਇਸ ਸਰਦੀ ਰਸਤਾ ਸਾਫ ਕਰਨ ਲਈ ਤਿਆਰ ਹੈ

ਬਰੈਂਪਟਨ, ਉਨਟਾਰੀਓ : ਸਰਦੀ ਦਾ ਮੌਸਮ ਆਉਣ ਵਾਲਾ ਹੈ ਅਤੇ ਬਰੈਂਪਟਨ ਦੇ ਅਮਲੇ ਤਿਆਰ ਹਨ। ਸਾਡੀ ਟੀਮ ਇਹ ਯਕੀਨੀ ਬਣਾਉਣ ਲਈ ਦਿਨ-ਰਾਤ ਕੰਮ ਕਰਦੀ ਰਹੀ ਹੈ ਕਿ ਅਸੀਂ ਸਿਟੀ ਦੀ ਮਾਲਕੀ ਵਾਲੀਆਂ ਸੜਕਾਂ, ਸਾਈਡਵਾਕਸ, ਟ੍ਰਾਂਜ਼ਿਟ ਸਟੈਪਸ, ਰੀਕ੍ਰੀਏਸ਼ਨ ਟ੍ਰੇਲਾਂ ਅਤੇ ਸਕੂਲ ਦੇ ਚੌਰਾਹਿਆਂ ਤੋਂ ਬਰਫ ਹਟਾਉਣ ਲਈ ਤਿਆਰ ਹਾਂ, ਤਾਂ ਜੋ ਨਿਵਾਸੀ ਸੁਰੱਖਿਅਤ ਰੂਪ ਨਾਲ ਆਪਣੀ ਮੰਜ਼ਲ ‘ਤੇ ਪਹੁੰਚ ਸਕਣ।
ਸਿਟੀ ਨਿਵਾਸੀਆਂ ਨੂੰ ਯਾਦ ਕਰਾਉਂਦੀ ਹੈ ਕਿ ਸਰਦੀਆਂ ਦੇ ਮੌਸਮ ਲਈ ਤਿਆਰ ਰਹਿਣਾ, ਟੀਮ ਸਬੰਧੀ ਯਤਨ ਹੈ ਅਤੇ ਹਰੇਕ ਦੀ ਮੱਦਦ ਨਾਲ, ਇਹ ਸੀਜ਼ਨ ਸਾਰਿਆਂ ਲਈ ਵੱਧ ਸੁਰੱਖਿਅਤ ਹੋ ਸਕਦਾ ਹੈ :
*ਐਮਰਜੈਂਸੀ ਦੀ ਸਥਿਤੀ ਵਿਚ, ਘੱਟੋ-ਘੱਟ 72 ਘੰਟਿਆਂ ਲਈ ਖੁਦ ਦੀ ਅਤੇ ਆਪਣੇ ਪਰਿਵਾਰ ਦੀ ਦੇਖਭਾਲ ਲਈ ਤਿਆਰ ਰਹੋ। ਆਪਣੇ ਘਰ ਅਤੇ ਵਾਹਨ ਲਈ 72 ਘੰਟੇ ਸੁਰੱਖਿਆ ਕਿੱਟ ਤਿਆਰ ਕਰੋ।
*ਬਰਫ ਪੈਣ ਤੋਂ ਬਾਅਦ ਸਾਈਡਵਾਕਸ ਤੋਂ ਆਈਸ, ਬਰਫ ਅਤੇ ਪੰਘਰ ਰਹੀ ਬਰਫ ਨੂੰ ਤੁਰੰਤ ਸਾਫ ਕਰੋ।
*ਗਲੀਆਂ ਵਿਚ ਪਾਰਕਿੰਗ ਦੀ ਇਜ਼ਾਜਤ ਨਹੀਂ ਹੈ ਅਤੇ ਇਹ ਨਿਯਮ ਸਰਦੀ ਦੇ ਮੌਸਮ ਸਬੰਧੀ ਘਟਨਾਵਾਂ ਦੇ ਦੌਰਾਨ ਲਾਗੂ ਰਹੇਗਾ।
*ਕਿਰਪਾ ਕਰਕੇ ਇਹ ਯਕੀਨੀ ਬਣਾਉਣ ਲਈ ਵਾਹਨਾਂ ਨੂੰ ਹਟਾਓ ਕਿ ਬਰਫ ਹਟਾਉਣ, ਨਮਕ ਵਿਛਾਉਣ ਵਾਲੇ ਅਤੇ ਐਮਰਜੈਂਸੀ ਵਾਹਨ ਸੁਰੱਖਿਅਤ ਤਰੀਕੇ ਨਾਲ ਗਲੀ ਵਿਚ ਆ ਸਕਣ।
*ਜੇਕਰ ਬਰਫ ਪੈਣ ਤੋਂ ਬਾਅਦ 24 ਘੰਟਿਆਂ ਤੋਂ ਵੱਧ ਸਮਾਂ ਬੀਤ ਗਿਆ ਹੈ ਅਤੇ ਤੁਹਾਡੀ ਗਲੀ ‘ਤੇ ਹਾਲੀਂ ਵੀ ਧਿਆਨ ਦੇਣ ਦੀ ਲੋੜ ਹੈ, ਤਾਂ ਸਿਟੀ ਨੂੰ 311 ‘ਤੇ ਫੋਨ ਕਰਕੇ, 311 ਮੋਬਾਈਲ ਐਪ ਤੇ ਸੇਵਾ ਬੇਨਤੀ ਪ੍ਰਸਤੁਤ ਕਰਕੇ [email protected] ‘ਤੇ ਈਮੇਲ ਕਰਕੇ ਜਾਂ www.311brampton.ca ‘ਤੇ ਜਾ ਕੇ ਇਸ ਬਾਰੇ ਦੱਸੋ।
*ਸਾਡੇ #BramSnowUpdate ਲਈ ਸਿਟੀ ਆਫ ਬਰੈਂਪਟਨ ਦੇ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਫਾਲੋ ਕਰੋ।
*ਯੋਗ ਬਜ਼ੁਰਗਾਂ ਅਤੇ ਅਪਾਹਜ ਪੁਣਿਆਂ ਵਾਲੇ ਮਕਾਨ ਮਾਲਕਾਂ ਲਈ, ਬਰਫ ਹਟਾਉਣ ਸਬੰਧੀ ਆਰਥਿਕ ਸਹਾਇਤਾ ਉਪਲਬਧ ਹੈ। ਹੋਰ ਜਾਣੋ : ow.ly/D2R050xgPq2.
ਸਿਟੀ ਦੇ ਸਰਦੀ ਦੇ ਕੰਮਾਂ ਬਾਰੇ ਵਧੇਰੇ ਜਾਣਕਾਰੀ ਲਈ www.brampton.ca/snow ‘ਤੇ ਜਾਓ।

 

RELATED ARTICLES
POPULAR POSTS