ਮਹਿੰਦਰ ਸਿੰਘ ਵਾਲੀਆ
ਜਿਵੇਂ ਸਰੀਰ ਨੂੰ ਹਵਾ, ਪਾਣੀ, ਭੋਜਨ ਆਦਿ ਦੀ ਲੋੜ ਹੈ। ਉਸੇ ਤਰ੍ਹਾਂ ਧਨ ਤੋਂ ਬਿਨਾ ਜੀਵਨ ਦਾ ਨਿਰਵਾਹ ਨਹੀਂ ਹੋ ਸਕਦਾ। ਹਾਰਵਰਡ ਯੂਨੀਵਰਸਿਟੀ ਦੇ ਮਾਹਰਾਂ ਅਨੁਸਾਰ ਲੋੜ ਤੋਂ ਵਧ ਪੈਸਾ ਖੁਸ਼ੀ ਪ੍ਰਦਾਨ ਨਹੀਂ ਕਰਦਾ। ਵਾਧੂ ਪੈਸਾ, ਸਿਹਤ, ਰਿਸ਼ਤੇ, ਖੁਸ਼ੀ ਅਤੇ ਸ਼ਾਂਤੀ ਵਿਚ ਖਲਲ ਪੈਂਦਾ ਹੈ। ਮਨੁੱਖੀ ਮਾਨਸਿਕਤਾ ਵਿਚ ਵੱਡਪਨ ਦਾ ਮਾਪ-ਦੰਡ ਧਨਵਾਨ ਹੋਣ ‘ਤੇ ਕਿਤੇ ਵਧ ਸ਼ਾਨਦਾਰ ਵਿਅਕਤੀ ਹੋਣ ਵਿਚ ਹੈ। ਮਾਹਰ ਅਨੁਸਾਰ ਧਨ ਦੇ ਪ੍ਰਬੰਧ ਲਈ ਚਾਰ ਤਰ੍ਹਾਂ ਦੀਆਂ ਸ਼੍ਰੇਣੀਆਂ ਹਨ ਜਿਵੇਂ :
1 ਮੌਕ : ਇਹ ਧਾਰਮਿਕ ਬਿਰਤੀ ਵਾਲੇ ਵਿਅਕਤੀ ਹੁੰਦੇ ਹਨ। ਇਨ੍ਹਾਂ ਨੂੰ ਧਨ ਨਾਲ ਕੋਈ ਲਗਾਵ ਨਹੀਂ ਹੁੰਦਾ।
2. ਸਪਲੈਂਡਰ : ਇਹ ਪੈਸੇ ਖਰਚਣ ਦੀ ਹੋੜ ਵਿਚ ਰਹਿੰਦੇ ਹਨ। ਨਵੀਆਂ ਗੱਡੀਆਂ, ਫੈਂਸੀ ਮੋਬਾਇਲ, ਟੈਲੀਫੋਨ, ਨਵੇਂ-ਨਵੇਂ ਯੰਤਰ ਆਦਿ ਖਰੀਦਣ ਵਿਚ ਫ਼ਖਰ ਸਮਝਦੇ ਹਨ। ਇਹ ਉਧਾਰ ਚੁੱਕ ਕੇ ਵੀ ਫਜ਼ੂਲ ਖਰਚੀ ਕਰ ਸਕਦੇ ਹਨ।
3. ਐਵੋਇਡਰ : ਇਹ ਪੈਸੇ ਤੋਂ ਦੂਰ ਰਹਿੰਦੇ ਹਨ। ਇਨ੍ਹਾਂ ਨੂੰ ਬਿਲਾਂ, ਟੈਕਸਾਂ ਆਦਿ ਦੀ ਕੋਈ ਚਿੰਤਾ ਨਹੀਂ ਹੁੰਦੀ। ਇਹ ਬੈਂਕ ਸਟੇਟਮੈਂਟ ਚੈਕ ਵੀ ਨਹੀਂ ਕਰਦੇ, ਪੈਸੇ ਪ੍ਰਤੀ ਗੰਭੀਰ ਨਹੀਂ ਹੁੰਦੇ।
4. ਕੰਜੂਸ : ਇਹ ਸ਼੍ਰੇਣੀ ਪੈਸੇ ਨੂੰ ਬਹੁਤ ਪਿਆਰ ਕਰਦੀ ਹੈ। ਇਹ ਭਵਿੱਖ ਬਾਰੇ ਚਿੰਤਤ ਰਹਿੰਦੇ ਹਨ ਅਤੇ ਵਰਤਮਾਨ ਵਿਚ ਨਰਕ ਵਰਗੀ ਜ਼ਿੰਦਗੀ ਬਿਤਾਉਂਦੇ ਹਨ। ਪੈਸੇ ਜੋੜਨ ਵਿਚ ਲੱਗੇ ਰਹਿੰਦੇ ਹਨ। ਕੰਜੂਸ ਵਿਅਕਤੀਆਂ ਦਾ ਇਮਾਨ ਪੈਸਾ, ਜਾਨ ਅਤੇ ਉਸਦੀ ਸ਼ਾਨ ਪੈਨ ਹੁੰਦਾ ਹੈ। ਕੰਜੂਸ ਮੋਹ-ਪਿਆਰ ਅਤੇ ਅਪਣੱਤ ਦੀਆਂ ਸੂਖਮ ਭਾਵਨਾਵਾਂ ਤੇ ਕੋਰੇ ਹੁੰਦੇ ਹਨ।
ਸੁਚੇਤ ਮਨ ਅਤੇ ਅਚੇਤ ਮਨ :
ਹਰ ਇਕ ਵਿਅਕਤੀ ਦੇ ਦਿਮਾਗ ਦੇ ਦੋ ਪ੍ਰਮੁੱਖ ਭਾਗ ਹੁੰਦੇ ਹਨ। (1) ਸੁਚੇਤ ਮਨ (2) ਅਚੇਤ ਮਨ
ਸੁਚੇਤ ਮਨ : ਇਹ ਦਿਮਾਗ਼ ਦਾ ਲਗਭਗ 10 ਪ੍ਰਤੀਸ਼ਤ ਭਾਗ ਹੁੰਦਾ ਹੈ। ਦਿਮਾਗ਼ ਦਾ ਇਹ ਭਾਗ ਸੋਚਨ, ਫੈਸਲੇ ਲੈਣ ਦਾ ਅਤੇ ਫੈਸਲਿਆਂ ਨੂੰ ਲਾਗੂ ਕਰਨ ਲਈ ਅਚੇਤ ਮਨ ਨੂੰ ਆਦੇਸ਼ ਦਿੰਦਾ ਹੈ।
ਅਚੇਤ ਮਨ : ਇਹ ਦਿਮਾਗ ਦਾ ਵੱਡਾ ਭਾਗ ਹੁੰਦਾ ਹੈ। ਇਹ ਭਾਗ ਇਕ ਸਟੋਰ ਦਾ ਕੰਮ ਕਰਦਾ ਹੈ। ਇਸ ਵਿਚ ਜਨਮ ਤੋਂ ਲੈ ਕੇ ਅੰਤਿਮ ਸਾਹ ਤਕ ਦੀ ਸਾਰੀ ਜਾਣਕਾਰੀ ਜਮਾਂ ਹੁੰਦੀ ਹੈ। ਇਸ ਦੀ ਪਹਿਚਾਣ ਨਹੀਂ ਕਰਦਾ। ਬਚਪਨ ਵਿਚ ਬਣੇ ਵਿਸ਼ਵਾਸ਼ ਸਾਰੀ ਉਮਰ ਭਾਰੂ ਰਹਿੰਦੇ ਹਨ। ਮਨੋਵਿਗਿਆਨੀਆਂ ਅਨੁਸਾਰ ਪਹਿਲੇ ਸਤ ਸਾਲ ਵਿਚ ਪੂਰੇ ਵਿਸ਼ਵਾਸ਼ ਬਣ ਜਾਂਦੇ ਹਨ। ਉਦਾਹਰਣ ਦੇ ਤੌਰ ‘ਤੇ ਕੋਈ ਵੀ ਵਿਅਕਤੀ ਆਪਣੀ ਮਾਂ-ਬੋਲੀ ਨਹੀਂ ਭੁਲਦਾ ਕਿਉਂਕਿ ਪਹਿਲੇ ਕੁਝ ਸਾਲ ਅਰਥਾਤ ਮਾਂ-ਬੋਲੀ ਦੇ ਪ੍ਰਭਾਵ ਹੇਠ ਰਿਹਾ ਹੁੰਦਾ ਹੈ। ਮਾਂ-ਬੋਲੀ ਦੇ ਬਿੰਬ ਅਚੇਤ ਮਨ ਵਿਚ ਸਟੋਰ ਹੋਏ ਹੁੰਦੇ ਹਨ। ਇਹੋ ਜਿਹਾ ਵਤੀਰਾ ਜਾਨਵਰਾਂ ਵਿਚ ਪਾਇਆ ਜਾਂਦਾ ਹੈ ਜਿਵੇਂ ਹਾਥੀ ਦੇ ਬੱਚੇ ਨੂੰ ਆਮ ਰੰਸੇ ਨਾਲ ਬੰਨਿਆ ਹੁੰਦਾ ਹੈ। ਉਹ ਕਈ ਵਾਰ ਰੱਸੇ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ, ਪ੍ਰੰਤੂ ਛੋਟਾ ਹੋਣ ਕਰਕੇ ਤੋੜ ਨਹੀਂ ਸਕਦਾ। ਹੌਲੀ-ਹੌਲੀ ਉਸ ਦੇ ਅਚੇਤ ਮਨ ਵਿਚ ਇਹ ਧਾਰਨਾ ਬਣ ਜਾਂਦੀ ਹੈ ਕਿ ਰੱਸਾ ਤੋੜਨਾ ਉਸ ਦੇ ਬਸ ਤੋਂ ਬਾਹਰ ਹੈ। ਉਹ ਵੱਡਾ ਹੋ ਕੇ ਵੀ ਇਹੀ ਧਾਰਨਾ ਪਾਲਦਾ ਰਹਿੰਦਾ ਹੈ ਅਤੇ ਰੱਸੇ ਨਾਲ ਹੀ ਬੰਨਿਆ ਰਹਿੰਦਾ ਹੈ।
ਵਿਅਕਤੀ ਕੰਜੂਸ ਕਿਵੇਂ ਬਣਦਾ ਹੈ :
ਜਨਮ ਤੋਂ ਕੋਈ ਵਿਅਕਤੀ ਕੰਜੂਸ ਨਹੀਂ ਹੁੰਦਾ। ਬੱਚੇ ਦਾ ਮਨ ਇਕ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ, ਜਿਸ ਉੱਤੇ ਕੁਝ ਵੀ ਲਿਖਿਆ ਜਾ ਸਕਦਾ ਹੈ। ਬੱਚੇ ਦੇ ਪਹਿਲੇ 7 ਸਾਲ ਬਹੁਤ ਮਹੱਤਵਪੂਰਨ ਹੁੰਦੇ ਹਨ। ਇਨ੍ਹਾਂ ਸਾਲਾਂ ਵਿਚ ਉਸ ਦੇ ਅਚੇਤ ਮਨ ਉਤੇ ਪੈੜਾਂ ਖੋਦੀਆਂ ਜਾ ਰਹੀਆਂ ਹਨ। ਜੇ ਘਰ ਵਿਚ ਆਰਥਿਕ ਸਥਿਤੀ ਕਮਜ਼ੋਰ ਹੈ ਜਾਂ ਉਸ ਦੇ ਮਾਂ-ਬਾਪ, ਭੈਣ-ਭਰਾ, ਰਿਸ਼ਤੇਦਾਰ, ਗਵਾਂਢੀ, ਦੋਸਤ, ਜਮਾਤੀ ਪੈਸੇ ਪ੍ਰਤੀ ਤੰਗ ਰਵੱਈਆ ਰਖਦੇ ਹਨ, ਉਹ ਪੈਸੇ ਬਚਾ-ਬਚਾ ਕੇ ਖਰਚਦੇ ਹਨ। ਬੰਦਸਾਂ ਹੀ ਬੰਦਸਾਂ ਹਨ, ਤਦ ਬੱਚੇ ਦੀ ਪੈਸੇ ਪ੍ਰਤੀ ਸੋਚ ਵੀ ਉਹੋ ਜਿਹੀ ਬਣ ਜਾਵੇਗੀ। ਬੱਚਾ ਕੰਜੂਸ ਬਣ ਜਾਵੇਗਾ। ਇਹ ਬੁਰਾਈ ਉਸ ਦਾ ਜੀਵਨ ਭਰ ਸਾਥ ਨਹੀਂ ਛੱਡੇਗੀ।
ਕੰਜੂਸੀ ਦੀ ਆਦਤ ਤੋਂ ਕਿਵੇਂ ਛੁਟਕਾਰਾ ਪਾਈਏ :
ਜਿਵੇਂ ਕਿ ਲਿਖਿਆ ਜਾ ਚੁੱਕਾ ਹੈ ਕਿ ਵਿਅਕਤੀ ਦੇ ਪੈਸੇ ਬਾਰੇ ਸੋਚ ਬਚਪਨ ਵਿਚ ਹੀ ਬਣ ਗਈ ਸੀ। ਅਚੇਤ ਮਨ ਵਿਚ ਇਸ ਨੇ ਘਰ ਕੀਤਾ ਹੋਇਆ ਹੈ। ਇਹ ਆਦਤ ਛੱਡਣੀ ਇੰਨੀ ਆਸਾਨ ਨਹੀਂ, ਕੰਜੂਸੀ ਛੱਡਣ ਲਈ ਅਚੇਤ ਮਨ ਦੀ ਪਕੜ ਢਿਲੀ ਕਰਨੀ ਪਵੇਗੀ ਅਤੇ ਸੁਚੇਤ ਮਨ ਨੂੰ ਅੱਗੇ ਆਉਣਾ ਪਵੇਗਾ। ਇਨ੍ਹਾਂ ਦੋਨਾ ਮਨਾ ਦਾ ਆਪਸੀ ਮਿਲਵਰਤਣ ਜ਼ਰੂਰੀ ਹੈ। ਇਹ ਪ੍ਰਾਪਤ ਕਰਨ ਲਈ ਮਨੋ-ਵਿਗਿਆਨੀ ਕਈ ਸੁਝਾਅ ਦਿੰਦੇ ਹਨ। ਉਨ੍ਹਾਂ ਵਿਚ ਇਕ ਵਿਧੀ (ਸਵੈ) ‘ਸੈਲਫ ਹਿਪਨੋਟਿਸਿਸ’ ਬਹੁਤ ਕਾਰਗਰ ਹੈ।
ਸਵੈ-ਹਿਪਨੋਟਿਸਸ : ਸਭ ਤੋਂ ਪਹਿਲਾਂ ਆਪਣਾ ਮੰਤਵ ਉਲੀਕਣਾ ਹੋਵੇਗਾ, ਤੁਹਾਨੂੰ ਆਪਣੇ ਮੰਤਵ ਲਈ ਸੰਜੀਦਗੀ ਨਾਲ ਵਿਚਾਰ ਕਰਕੇ ਫੈਸਲਾ ਕਰਨਾ ਹੋਵੇਗਾ, ਜਦੋਂ ਮੰਤਵ ਤਹਿ ਹੋ ਗਿਆ ਤਦ ਉਸ ਨੂੰ ਕਾਗਜ਼ ਉਤੇ ਲਿਖੋ, ਮੰਤਵ ਪੂਰਾ ਹੋਣ ਦੇ ਫਾਇਦਿਆਂ ਬਾਰੇ ਸੋਚੋ। ਉਸ ਤੋਂ ਬਾਅਦ ਤੁਹਾਨੂੰ ਇਕ ਲਾਈਨ ਦਾ ਅਹਿਦ ਦੀ ਚੋਣ ਕਰਨੀ ਹੋਵੇਗੀ। ਅਹਿਦ ਫਸਟ ਪਰਸਨ ਵਿਚ ਹੋਵੇ, ਵਰਤਮਾਨ ਵਿਚ ਹੋਵੇ, ਨਾਂ ਦਾ ਸ਼ਬਦ ਨਹੀਂ ਵਰਤਣਾ, ਉਸ ਨੂੰ ਕਾਗਜ਼ ਉਤੇ ਲਿਖੋ ਅਤੇ ਯਾਦ ਕਰੋ।
ਕੰਜੂਸ ਲਈ ਅਹਿਮ :
ਮੈਂ ਖੁਸ਼ਹਾਲ ਜ਼ਿੰਦਗੀ ਲਈ ਕੰਜੂਸੀ ਛੱਡ ਰਿਹਾ ਹਾਂ, ਹੋ ਸਕਦਾ ਹੈ।
ਹੁਣ ਇਕ ਸ਼ਾਂਤੀ ਅਤੇ ਸੇਫਟੀ ਵਾਲੀ ਥਾਂ ਚੁਣੋ ਕਿਸੇ ਤਰ੍ਹਾਂ ਦੀ ਅਵਾਜ਼, ਗੜਬੜ ਆਦਿ ਨਹੀਂ ਹੋਣੀ ਚਾਹੀਦੀ, ਬੈਠਣ ਜਾਂ ਲੇਟਣ ਲਈ ਸੋਫਾ, ਕੁਰਸੀ ਅਤੇ ਬੈਡ ਦਾ ਪ੍ਰਬੰਧ ਹੋਵੇ, ਆਰਾਮ ਨਾਲ ਬੈਠ/ਲੇਟ ਜਾਵੋ। ਇਸ ਸਮੇਂ ਪੂਰੇ ਅਰਾਮ ਅਤੇ ਨਿਸ਼ਚਿਤ ਕਰੋ। ਲੱਤਾਂ, ਬਾਹਵਾਂ, ਕਰਾਸ ਨਹੀਂ ਕਰਨੀਆਂ, ਅੱਖਾਂ ਬੰਦ ਕਰੋ ਅਤੇ ਡੂੰਘੇ ਸਾਹ ਲਵੋ। 25 ਤੋਂ ਇਕ ਤਕ ਗਿਣੋ। ਸਰੀਰ ਨੂੰ ਪੂਰੇ ਆਰਾਮ ਲਈ ਪੈਰ ਦਾ ਅੰਗੂਠਾ ਤੋਂ ਸਿਰ ਹਰ ਇਕ ਭਾਗ ਉੱਤੇ ਮਨ ਇਕਾਗਰ ਕਰੋ।
ਤੁਹਾਡੀਆਂ ਪਲਕਾਂ ਬੰਦ ਹੋਣ ਦਾ ਉਪਰਾਲਾ ਕਰਨਗੀਆਂ ਅਤੇ ਜਦ ਸਰੀਰ ਪੂਰੀ ਤਰ੍ਹਾਂ ਰੀਲੈਕਸ ਹੋ ਜਾਵੇਗਾ ਤਦ ਪਲਕਾਂ ਬੰਦ ਹੋ ਜਾਣਗੀਆਂ ਜੇ ਪਲਕਾਂ ਬੰਦ ਨਹੀਂ ਹੋ ਰਹੀਆਂ, ਤਦ ਰੀਲੈਕਸ ਹੋਣ ਦਾ ਹੋਰ ਉਪਰਾਲਾ ਕਰੋ, ਹੁਣ ਤੁਹਾਡਾ ਅਚੇਤ ਮਨ ਮਿਲਵਰਤਨ ਦੇਣ ਨੂੰ ਤਿਆਰ ਹੈ।
ਇਸ ਤੋਂ ਬਾਅਦ ਪਹਿਲਾਂ ਯਾਦ ਕੀਤਾ ਅਹਿਮ ਬੋਲਣਾ ਸ਼ੁਰੂ ਕਰੋ, ਉੱਚੀ ਬੋਲੋ ਜਾਂ ਬੁੱਲਾਂ ਵਿਚ ਇਹ ਅਹਿਦ 15 ਤੋਂ 20 ਮਿੰਟ ਬੋਲਦੇ ਰਹੋ।
ਹੁਣ ਤੁਸੀਂ ਆਪਣੇ ਆਪ ਨੂੰ ਮਹੱਤਵਪੂਰਨ ਸਮਝੋ, ਖੁਸ਼ੀ ਲਵੋ।
ਅੰਤ ਵਿਚ 1 ਤੋਂ 10 ਤਕ ਗਿਣੋ ਅਤੇ ਡੂੰਘੇ-ਡੂੰਘੇ ਸਾਹ ਲਵੋ। ਇਕ ਕ੍ਰਿਆ ਦਿਨ ਵਿਚ ਦੋ ਵਾਰ ਕੀਤੀ ਜਾ ਸਕਦੀ ਹੈ। ਇਸ ਦਾ ਪ੍ਰਭਾਵ ਲਗਭਗ 2 ਹਫਤੇ ਵਿਚ ਮਹਿਸੂਸ ਹੋਣ ਲੱਗੇਗਾ।
ਇਹ ਵਿਧੀ ਰੋਜ਼ਾਨਾ ਜੀਵਨ ਦੇ ਕਈ ਖੇਤਰਾਂ ਵਿਚ ਵਰਤੀ ਜਾ ਸਕਦੀ ਹੈ। ਸਾਡੀਆਂ ਗਤੀਵਿਧੀਆਂ, ਸੋਚ ਅਚੇਤ ਮਨ ਤੋਂ ਪ੍ਰਭਾਵਿਤ ਹੁੰਦੀਆਂ ਹਨ ਅਤੇ ਇਹ ਵਿਧੀ ਅਚੇਤ ਮਨ ਉਤੇ ਅਧਾਰਿਤ ਹੈ।
ਗੁੱਸੇ ਉੱਤੇ ਕਾਬੂ ਪਾਉਣਾ, ਸ਼ਰਾਬ ਜਾਂ ਨਸ਼ੇ ਛੱਡਣ ਲਈ, ਭਾਰ ਘੱਟ ਕਰਨ ਲਈ, ਸਰੀਰਕ ਦਰਦ ਤੋਂ ਛੁਟਕਾਰੇ ਲਈ, ਬੁਰਾਈਆਂ ਦੂਰ ਕਰਨੀਆਂ, ਅੱਛੀ ਨੀਂਦ, ਆਤਮ ਵਿਸ਼ਵਾਸ਼, ਯਾਦਾਸਤ ਵਿਚ ਵਾਧਾ ਆਦਿ।
ਬਰੈਪਟਨ (ਕੈਨੇਡਾ) 647-856-4280
Check Also
INFERTILITY MYTHS & FACTS: NEVER GIVE UP
Infertility is “the inability to conceive after 12 months of unprotected intercourse.” This means that …