Breaking News
Home / ਕੈਨੇਡਾ / ਸੋਨੀਆ ਸਿੱਧੂ ਨੇ ਕੀਤਾ ਡਿਸਅਬਿਲਟੀ ਐਡਵਾਈਜ਼ਰੀ ਕਮੇਟੀ ਦੇ ਐਲਾਨ ਦਾ ਪਾਰਲੀਮੈਂਟ ਵਿਚ ਸਵਾਗਤ

ਸੋਨੀਆ ਸਿੱਧੂ ਨੇ ਕੀਤਾ ਡਿਸਅਬਿਲਟੀ ਐਡਵਾਈਜ਼ਰੀ ਕਮੇਟੀ ਦੇ ਐਲਾਨ ਦਾ ਪਾਰਲੀਮੈਂਟ ਵਿਚ ਸਵਾਗਤ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਇਹ ਮੰਨਦੀ ਹੈ ਕਿ ਕਿਸੇ ਵੀ ਵਿਅੱਕਤੀ ਦਾ ਸਰੀਰਕ ਤੌਰ ‘ਤੇ ਵਿਕਲਾਂਗ ਹੋਣਾ ਉਸ ਦੇ ਆਪਣੇ ਅਤੇ ਉਸ ਦੇ ਪਰਿਵਾਰ ਦੇ ਰੋਜ਼ਾਨਾ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਸਮਾਜ ਵਿਚ ਵਿਚਰ ਰਹੇ ਅਜਿਹੇ ਦੁਖੀ ਅਤੇ ਅਸੁਰੱਖਿਅਤ ਲੋਕਾਂ ਦੀ ਸਹਾਇਤਾ ਜ਼ਰੂਰ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਸਾਰੇ ਟੈਕਸ ਕਰੈਡਿਟ ਅਤੇ ਲੋੜੀਂਦੇ ਲਾਭ ਮਿਲਣੇ ਚਾਹੀਦੇ ਹਨ ਜਿਨ੍ਹਾਂ ਦੇ ਉਹ ਹੱਕਦਾਰ ਹਨ।

ਬੀਤੇ ਮਹੀਨੇ 23 ਨਵੰਬਰ ਨੂੰ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਹਾਊਸ ਆਫ਼ ਕਾਮਨਜ਼ ਵਿਚ ਖੜੇ ਹੋ ਕੇ ਨੈਸ਼ਨਲ ਰੈਵੀਨਿਊ ਮੰਤਰੀ ਮਾਣਯੋਗ ਡਿਆਨੇ ਲੇਬੋਥਿਲੀਅਰ ਨੂੰ ਨਿਰਧਾਰਤ ਵਿਅੱਕਤੀਆਂ ਨੂੰ ਡਿਸਅਬਿਲਿਟੀ ਟੈਕਸ ਕਰੈਡਿਟ ਬਾਕਾਇਦਾ ਨਾ ਮਿਲਣ ਬਾਰੇ ਸੁਆਲ ਕੀਤਾ ਸੀ ਜਿਸ ਦੇ ਜਵਾਬ ਵਿਚ ਮਾਣਯੋਗ ਮੰਤਰੀ ਨੇ ਡਿਸਅਬਿਲਿਟੀ ਐਡਵਾਈਜ਼ਰੀ ਕਮੇਟੀ ਦੇ ਪੁਨਰ-ਗਠਨ ਬਾਰੇ ਐਲਾਨ ਕੀਤਾ। ਇਸ ਨੂੰ ਮੁੱਖ ਰੱਖਦਿਆਂ ਹੋਇਆਂ ਮੰਤਰੀ ਜੀ ਨੇ ਕਿਹਾ ਕਿ ਉਹ ਇਸ ਕਮੇਟੀ ਦੇ ਮੈਂਬਰਾਂ ਦੇ ਨਾਵਾਂ ਅਤੇ ਕਮੇਟੀ ਦੀਆਂ ਟਰਮਜ਼ ਆਫ਼ ਰੈਫ਼ਰੈਂਸ ਜਾਰੀ ਕਰਨ ‘ਤੇ ਵਿਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਡਿਸਅਬਿਲਿਟੀ ਐਡਵਾਈਜ਼ਰੀ ਕਮੇਟੀ ਵਿਕਲਾਂਗ ਵਿਅੱਕਤੀਆਂ ਦੀ ਆਵਾਜ਼ ਕੈਨੇਡਾ ਰੈਵੀਨਿਊ ਏਜੰਸੀ ਤੱਕ ਪਹੁੰਚਾਉਣ ਅਤੇ ਇਸ ਵਰਗ ਲਈ ਟੈਕਸ ਵਿਚ ਛੋਟ ਬਾਰੇ ਸੁਧਾਰ ਕਰਨ ਵੱਲ ਲੋੜੀਂਦਾ ਕੰਮ ਕਰੇਗੀ।  ਇਸ ਦੇ ਨਾਲ ਹੀ ਸੀ.ਆਰ.ਏ.’ਲਾਈਫ਼-ਸਸਟੇਨਿੰਗ ਥੈਰੇਪੀ’ ਸਬੰਧੀ ਡਿਸਅਬਿਲਟੀ ਟੈਕਸ ਕਰੈਡਿਟ ਬਾਰੇ ਆਈਆਂ ਅਰਜ਼ੀਆਂ ਉੱਪਰ ਮਈ 2017 ਤੋਂ ਪਹਿਲਾਂ ਵਾਲੇ ਕਲੈਰੀਫੀਕੇਸ਼ਨ ਪੱਤਰ ਅਨੁਸਾਰ ਵਿਚਾਰ ਕਰੇਗੀ। ਇਸ ਫ਼ੈਸਲੇ ਨਾਲ ਡਿਸਅਬਿਲਿਟੀ ਐਡਵਾਈਜ਼ਰੀ ਕਮੇਟੀ ਸੀ.ਆਰ.ਏ. ਦੀਆਂ ਪ੍ਰਬੰਧਕੀ ਵਿਧਾਵਾਂ ਜਿਨ੍ਹਾਂ ਵਿਚ ਕਲੈਰੀਫ਼ੀਕੇਸ਼ਨ ਪੱਤਰ ਅਤੇ ਸਮੂਹਿਕ ਸਟੇਕਹੋਲਡਰ ਵਿਚਾਰ ਸ਼ਾਮਲ ਹਨ। ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਕਿ ਡਿਸਅਬਿਲਟੀ ਟੈਕਸ ਕਰੈਡਿਟ ਲਈ ਯੋਗਤਾ ਦੇ ਮਿਆਰ ਬਾਰੇ ਕੋਈ ਤਬਦੀਲੀ ਨਹੀਂ ਕੀਤੀ ਗਈ। ਸੀ.ਆਰ.ਏ.ਉਨ੍ਹਾਂ ਅਰਜ਼ੀਆਂ ਉੱਪਰ ਮੁੜ-ਵਿਚਾਰ ਕਰੇਗੀ ਜਿਹੜੀਆਂ ਮਈ 2017 ਤੋਂ ਬਾਅਦ ਅਯੋਗ ਕਰਾਰ ਦਿੱਤੀਆਂ ਗਈਆਂ ਹਨ ਅਤੇ ਜਿਨ੍ਹਾਂ ਦੇ ਡਿਸਅਬਿਲਟੀ ਟੈਕਸ ਕਰੈਡਿਟ ਦੀ ਯੋਗਤਾ ਜਾਨਣ ਬਾਰੇ ਸੀ.ਆਰ.ਏ.ਨਵੀਂ ਕਲੈਰੀਫੀਕੇਸ਼ਨ ਉੱਪਰ ਨਿਰਭਰ ਰਹੀ ਹੈ। ਇਸ ਦੇ ਲਈ ਵਿਅੱਕਤੀਆਂ ਨੂੰ ਓਨਾ ਚਿਰ ਕੋਈ ਨਵੀਂ ਜਾਂ ਵਧੇਰੇ ਜਾਣਕਾਰੀ ਦੇਣ ਦੀ ਜ਼ਰੂਰਤ ਨਹੀਂ ਹੈ ਜਿੰਨਾ ਚਿਰ ਸੀ.ਆਰ.ਏ. ਉਨ੍ਹਾਂ ਨਾਲ ਇਸ ਬਾਰੇ ਸੰਪਰਕ ਨਹੀਂ ਕਰਦੀ।  ਇਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਸੋਨੀਆ ਨੇ ਕਿਹਾ,”ਪਿਛਲੇ ਮਹੀਨਿਆਂ ਵਿਚ ਡਿਸਅਬਿਲਟੀ ਟੈਕਸ ਕਰੈਡਿਟ ਬਾਰੇ ਮੈਨੂੰ ਲੋਕਾਂ ਕੋਲੋਂ ਕਾਫ਼ੀ ਸ਼ੰਕੇ ਸੁਣਨ ਨੂੰ ਮਿਲੇ ਹਨ ਅਤੇ ਮੈਂ ਇਨ੍ਹਾਂ ਨੂੰ ਸਾਫ਼ ਕਰਨ ਲਈ ਇਹ ਐਕਸ਼ਨ ਲਿਆ ਹੈ। ਇਸ ਸਬੰਧੀ ਮੈਂ ਵਿਸ਼ਵਾਸ ਦਿਵਾਉਂਦੀ ਹਾਂ ਕਿ ਸਾਰੇ ਯੋਗ ਕੈਨੇਡਾ-ਵਾਸੀਆਂ ਨੂੰ ਇਹ ਡਿਸਅਬਿਲਟੀ ਟੈਕਸ ਕਰੈਡਿਟ ਮਿਲਣਗੇ। ਮੈਂ ਨੈਸ਼ਨਲ ਰੈਵੀਨਿਊ ਮੰਤਰੀ ਮਾਣਯੋਗ ਡਿਆਨੇ ਲੇਬੋਥਿਲੀਅਰ ਅਤੇ ਉਨ੍ਹਾਂ ਦੇ ਨੂੰ ਕਈ ਵਾਰੀ ਨਿੱਜੀ ਤੌਰ ‘ਤੇ ਮਿਲੀ ਹਾਂ ਅਤੇ ਉਨ੍ਹਾਂ ਨੇ ਮੈਨੂੰ ਪੂਰਾ ਵਿਸ਼ਵਾਸ ਦਿਵਾਇਆ ਹੈ ਕਿ ਅਧਿਕਾਰਿਤ ਵਿਅੱਕਤੀਆਂ ਨੂੰ ਇਹ ਕਰੈਡਿਟ ਜ਼ਰੂਰ ਮਿਲਣਗੇ।”

ਇਸ ਬਾਰੇ ਮੰਤਰੀ ਡਿਆਨੇ ਲੇਬੋਥਿਲੀਅਰ ਦਾ ਕਹਿਣਾ ਹੈ ਕਿ ਮੇਰੇ ਸੋਸ਼ਲ ਵਰਕਰ ਅਤੇ ਨੈਸ਼ਨਲ ਰੈਵੀਨਿਊ ਮੰਤਰੀ ਵਜੋਂ ਜੀਵਨ-ਕਾਲ ਦੌਰਾਨ ਮੈਂ ਸਮਾਜ ਦੇ ਵਿਕਲਾਂਗ ਵਿਅੱਕਤੀਆਂ ਦੀ ਸਹਾਇਤਾ ਲਈ ਪੂਰੀ ਵਚਨਬੱਧ ਰਹੀ ਹਾਂ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਡਿਸਅਬਿਲਿਟੀ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਸਬੰਧਿਤ ਵਿਅੱਕਤੀਆਂ ਦੀ ਸਹਾਇਤਾ ਲਈ ਸੀ.ਆਰ.ਏ. ਦੀ ਮਦਦ ਕਰਨਗੇ।

ਲਾਈਫ਼ ਸਸਟੇਨਿੰਗ ਥੈਰੇਪੀ ਕੇਸਾਂ ਵਾਲੀਆਂ ਅਰਜ਼ੀਆਂ ‘ਤੇ ਮੁੜ-ਵਿਚਾਰ ਕਰਨ ਨਾਲ ਇਹ ਪੱਕਾ ਹੋ ਜਾਏਗਾ ਕਿ ਕਾਨੂੰਨ ਦੀ ਸਹੀ ਪਾਲਣਾ ਹੋ ਰਹੀ ਹੈ ਅਤੇ ਇਹ ਕਮੇਟੀ ਇਸ ਮਹੱਤਵ-ਪੂਰਨ ਕੰਮ ਲਈ ਸਬੰਧਿਤ ਵਿਅੱਕਤੀਆਂ ਦੇ ਵਡੇਰੇ ਹਿੱਤਾਂ ਦਾ ਖ਼ਿਆਲ ਰੱਖੇਗੀ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …