ਮਿਲਟਨ/ ਬਿਊਰੋ ਨਿਊਜ਼ : ਪੰਜਾਬੀ ਗੋਲਫਰਸ ਐਸੋਸੀਏਸ਼ਨ ਨੇ 25 ਜੁਲਾਈ ਤੋਂ ਗਲੇਨਕੇਰਨ ਗੋਲਫ ਕਲੱਬ ‘ਚ ਆਪਣਾ ਸਾਲਾਨਾ ਰਾਇਲ ਪੰਜਾਬੀ ਕੱਪ ਕਰਵਾਇਆ। ਇਸ ਦੌਰਾਨ 250 ਤੋਂ ਵਧੇਰੇ ਖਿਡਾਰੀਆਂ ਨੇ ਇਸ ਟੂਰਨਾਮੈਂਟ ‘ਚ ਹਿੱਸਾ ਲਿਆ। ਪੰਜਾਬੀ ਗੋਲਫਰਸ ਐਸੋਸੀਏਸ਼ਨ ਵਲੋਂ ਬੀਤੇ ਇਕ ਦਹਾਕੇ ਤੋਂ ਕਪੀਟਿਟਿਵ ਅਤੇ ਰੀਕ੍ਰਿਏਸ਼ਨਲ ਟੂਰਨਾਮੈਂਟ ਕਰਵਾਉਂਦੀ ਆ ਰਹੀ ਹੈ ਅਤੇ ਪੰਜਾਬੀ ਭਾਈਚਾਰੇ ‘ਚ ਗੋਲਫ ਨੂੰ ਇਕ ਖੇਡ ਵਜੋਂ ਉਤਸ਼ਾਹਿਤ ਕਰ ਰਹੀ ਹੈ। ਨਾਲ ਹੀ ਸੇਵਾ ਦੀ ਮਹੱਤਤਾ ਨੂੰ ਵੀ ਵਧਾਇਆ ਜਾ ਰਿਹਾ ਹੈ।
ਸਫਲ ਰਜਿਸਟਰੇਸ਼ਨ ਤੋਂ ਬਾਅਦ ਟੂਰਨਾਮੈਂਟ ਪ੍ਰਬੰਧਕਾਂ ਨੇ ਨਾਲ ਦੇ ਰੈਟਲ ਸਨੈਕ ਪੁਆਇੰਟ ਗੋਲਫઠઠਕੋਰਸ ਨੂੰ ਵੀ ਐਡੀਸ਼ਨਲ ਟੀ ਟਾਈਮ ਨੂੰ ਬੁਕ ਕੀਤਾ ਤਾਂ ਜੋ ਖੇਡ ਆਪਣੀ ਗਤੀ ਨਾਲ ਚੱਲਦੀ ਰਹੀ ਅਤੇ ਸਾਰਿਆਂ ਨੂੰ ਸ਼ਾਨਦਾਰ ਅਨੁਭਵ ਮਿਲੇ। ਇਸ ਦੇ ਕਾਰਨ ਗੋਲਫਰ ਨੇ ਰੈਟਲ ਸਨੈਕ ‘ਚ ਵੀ ਸ਼ਾਨਦਾਰ ਖੇਡ ਦਿਖਾਈ ਅਤੇ ਕੁਝ ਨੇ ਗਲੇਸਰੀਅਨ ‘ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ઠઠ
ਇਸ ਦੌਰਾਨ ਮੌਸਮ ਵੀ ਸ਼ਾਨਦਾਰ ਰਿਹਾ ਅਤੇ ਸ਼ਾਨਦਾਰ ਫੂਡ ਵੀ ਪਰੋਸਿਆ ਗਿਆ। ਵਿਸ਼ੇਸ਼ ਮਹਿਮਾਨ ਸੰਗੀਤਕਾਰ ਮੋਹਸਿਨ ਸ਼ੌਕਤ ਅਲੀ ਨੇ ਡਿਨਰ ਤੋਂ ਬਾਅਦ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਆਪਣੀ ਖੂਬਸੂਰਤ ਸ਼ਰਧਾਂਜਲੀ ਦਿੱਤੀ। ਰਾਇਲ ਪੰਜਾਬੀ ਕੱਪ ਦੇ ਮਾਣਮੱਤੇ ਜੇਤੂਆਂ ਵਿਚ ਕਾਸ਼ ਧਰਨੀ ਅਤੇ ਰਾਵ ਗੋਹਲ ਰਹੇ। ਹੋਰ ਜੇਤੂਆਂ ‘ਚ ਸਕ੍ਰੈ ਬਲ ਟੂਰਨਾਂਮੈਂਟ ਅਤੇ ਨਵੇਂ ਮਹਿਲਾ ਮੁਕਾਬਲੇ ਵੀ ਹੋਏ। ਸ਼ਿਪਿੰਗ ਅਤੇ ਪਟਿੰਗ ਦੇ ਵੀ ਮੁਕਾਬਲੇ ਹੋਏ ਅਤੇ ਸ਼ਾਨਦਾਰ ਨਕਦ ਪੁਰਸਕਾਰ, ਵੀਕਐਂਡ ਗੇਟਵੇਜ ਅਤੇ ਗੋਲਫ ਮੈਂਬਰਸ਼ਿਪ ਵੀ ਮਿਲੀ। ਗੋਲਫਰਸ, ਸਪਾਂਸਰਾਂ ਅਤੇ ਇਨ੍ਹਾਂ ਦੇ ਸਮਰਥਕਾਂ ਨੂੰ ਸਮਰਥਨ ਨਾਲ ਰਾਇਲ ਪੰਜਾਬੀ ਕੱਪ ਨੇ ਇਸ ਸਾਲ ਵੀ ਇਕ ਵਾਰ ਮੁੜ 50 ਹਜ਼ਾਰ ਡਾਲਰ ਇਕੱਠੇ ਕਰਕੇ ਚੈਰਿਟੀ ਲਈ ਦਿੱਤੇ। ਉਥੇ ਹੀ ਸੇਵਾ ਫੂਡ ਬੈਂਕ, ਮਿਲਟਨ ਨੂੰ ਵੀ ਦਾਨ ਦਿੱਤਾ ਗਿਆ। ਇਸ ਸਾਲ ਇਹ ਸਮਾਗਮ ਹੋਰ ਵੀ ਸ਼ਾਨਦਾਰ ਬਣਾਇਆ ਗਿਆ ਅਤੇ ਸਾਰੇ ਗੋਲਫਰਾਂ ਨੇ ਵੀ ਇਸ ਦਾ ਸ਼ਾਨਦਾਰ ਆਨੰਦ ਮਾਣਿਆ।
Check Also
ਹਿੰਦੂ ਸਭਾ ਦਾ ‘ਫੂਡ ਬੈਂਕ’ ਸੈਂਕੜੇ ਲੋੜਵੰਦਾਂ ਨੂੰ ਉਮੀਦ ਦਿੰਦਾ ਹੈ
ਛੇ ਮਹੀਨੇ ਪਹਿਲਾਂ, ਹਿੰਦੂ ਸਭਾ ਨੇ ‘ਫੂਡ ਬੈਂਕ’ ਸ਼ੁਰੂ ਕਰਕੇ ਲੋੜਵੰਦਾਂ ਦੇ ਜੀਵਨ ਨੂੰ ਉੱਚਾ …