Breaking News
Home / ਕੈਨੇਡਾ / ‘ਫੌਰਮ ਫ਼ਾਰ ਜਸਟਿਸ ਐਂਡ ਈਕੁਐਲਿਟੀ’ ਵੱਲੋਂ 30 ਅਕਤੂਬਰ ਨੂੰ ਹੋਵੇਗੀ ਅਮਨ ਰੈਲੀ

‘ਫੌਰਮ ਫ਼ਾਰ ਜਸਟਿਸ ਐਂਡ ਈਕੁਐਲਿਟੀ’ ਵੱਲੋਂ 30 ਅਕਤੂਬਰ ਨੂੰ ਹੋਵੇਗੀ ਅਮਨ ਰੈਲੀ

logo-2-1-300x105-3-300x105ਬਰੈਂਪਟਨ/ਡਾ. ਝੰਡ
‘ਫੌਰਮ ਫ਼ਾਰ ਜਸਟਿਸ ਐਂਡ ਈਕੁਐਲਿਟੀ’ ਵੱਲੋਂ ਸ਼ਿੰਗਾਰ ਬੈਂਕੁਇਟ ਹਾਲ ਵਿੱਚ ਬੁਲਾਈ ਗਈ ਪਰੈੱਸ ਕਾਨਫਰੰਸ ਦੌਰਾਨ ‘ਫੌਰਮ’ ਵੱਲੋਂ ਹੁਕਮਰਾਨਾਂ ਦੀ ਇਸ ਧੱਕੇਸ਼ਾਹੀ ਵਿਰੁੱਧ ਆਵਾਜ਼ ਉਠਾਉਣ ਲਈ 30 ਅਕਤੂਬਰ ਨੂੰ 2084 ਸਟੀਲਜ਼ ਐਵੀਨਿਊ ਸਥਿਤ ‘ਸ਼ਿੰਗਾਰ ਬੈਕੁਇਟ ਹਾਲ’ ਵਿੱਚ ਬਾਦ ਦੁਪਹਿਰ 12 ਵਜੇ ਤੋਂ ਸ਼ਾਮ 3.00 ਵਜੇ ਤੀਕ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਆਮ ਲੋਕਾਂ ਦੀ ਆਵਾਜ਼ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਈ ਜਾ ਸਕੇ।
ਇਸ ਮੌਕੇ ਬੋਲਦਿਆਂ ਪੱਛਮੀ ਪੰਜਾਬ (ਪਾਕਿਸਤਾਨ) ਤੋਂ ਤਾਹਿਰ ਅਸਲਮ ਗੋਰਾ ਨੇ ਕਿਹਾ ਕਿ ‘ਪੰਜਾਬੀ ਫੌਰਮ’ ਪੂਰੀ ਤਰ੍ਹਾਂ ਇਸ ਨਵੇਂ ਬਣੇ ‘ਫੌਰਮ’ ਦੇ ਨਾਲ ਹੈ। ਉਨ੍ਹਾਂ ਮੀਡੀਏ ਦੇ ਚੰਗੇ ਅਤੇ ਮਾੜੇ ਦੋਹਾਂ ਪੱਖਾਂ ਦੀ ਗੱਲ ਕਰਦਿਆਂ ਕਿਹਾ ਕਿ ਬਾਹਰੀ ਤਾਕਤਾਂ ਦੇ ਆਪਣੇ ਹੀ ਨਿੱਜੀ ਹਿੱਤ ਹੁੰਦੇ ਹਨ ਪਰ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਇਸ ਹਾਲਤ ਵਿੱਚ ਵੱਡਾ ਰੋਲ ਅਦਾ ਕਰਨ ਦੀ ਜ਼ਰੂਰਤ ਹੈ। ‘ਨਗਾਰਾ’ ਰੇਡੀਓ ਦੇ ਚਰਨਜੀਤ ਬਰਾੜ ਨੇ ਕਿਹਾ ਕਿ ਹਿੰਦੋਸਤਾਨ ਦੀਆਂ ਉਦਾਰਵਾਦੀ ਤਾਕਤਾਂ ਲੋਕਾਂ ਨੂੰ ਦਬਾਅ ਹੇਠ ਰੱਖਣਾ ਚਾਹੁੰਦੀਆਂ ਹਨ। ਮਿਸਿਜ਼ ਹਲੀਮਾ ਗੋਰਾ ਨੇ ਵੱਖ-ਵੱਖ ਲੋਕਾਂ ਦੇ ਬਣੇ ਹੋਏ ਮਾਈਂਡ-ਸੈੱਟ ਨੂੰ ਬਦਲਣ ਦੀ ਗੱਲ ਕੀਤੀ, ਜਦ ਕਿ ਸ਼ਮੀਲ ਜਸਵੀਰ ਦਾ ਕਹਿਣਾ ਸੀ ਕਿ ਮੁੱਢਲੇ ਤੌਰ ‘ਤੇ ਹਰ ਸ਼ਖ਼ਸ ਹੀ ਅਮਨ ਚਾਹੁੰਦਾ ਹੈ। ਉਨ੍ਹਾਂ ਨੇ ਧਾਰਮਿਕ ਕੱਟੜਤਾ ਦੇ ਖ਼ਿਲਾਫ਼ ਆਵਾਜ਼ ਉਠਾਉਣ ਅਤੇ ‘ਏਜੰਸੀਆਂ’ ਨਾਲ ਨਜਿੱਠਣ ਦੀ ਵੀ ਗੱਲ ਕੀਤੀ। ਕੁਲਜੀਤ ਮਾਨ ਨੇ ਦੋਹਾਂ ਦੇਸ਼ਾਂ ਦੇ ਆਮ ਲੋਕਾਂ ਦੇ ਆਪਸੀ ਪ੍ਰੇਮ-ਪਿਆਰ ਦੀ ਗੱਲ ਕਰਦਿਆਂ ਕਿਹਾ ਕਿ ਉਹ ਤਾਂ ਅਮਨ-ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਨ। ਉਨ੍ਹਾਂ ਆਪਣੀ ਪਾਕਿਸਤਾਨ ਯਾਤਰਾ ਦੌਰਾਨ ਲੋਕਾਂ ਵੱਲੋਂ ਵਿਖਾਏ ਗਏ ਪਿਆਰ ਤੇ ਸਤਿਕਾਰ ਦੀ ਉਦਾਹਰਣ ਦਿੰਦਿਆਂ ਦੱਸਿਆ ਕਿ ਕਿਵੇਂ ਉੱਥੇ ਲੋਕਾਂ ਨੇ ਉਨ੍ਹਾਂ ਨੂੰ ਬੱਸ ਦੀ ਟਿਕਟ ਤੱਕ ਦੇ ਪੈਸੇ ਨਹੀਂ ਦੇਣ ਦਿੱਤੇ ਅਤੇ ਰੈਂਸਟੋਰੈਂਟਾਂ ਵਿੱਚ ਖਾਣ-ਪੀਣ ਦੇ ਬਿੱਲ ਵੀ ਅਦਾ ਨਹੀਂ ਕਰਨ ਦਿੱਤੇ। ਸੁਖਦੇਵ ਸਿੰਘ ਗਿੱਲ ਨੇ ਆਪਣੇ ਸੰਬੋਧਨ ਵਿੱਚ ਸਾਰੇ ਭਾਈਚਾਰਿਆਂ ਨੂੰ ਆਪਸ ਵਿੱਚ ਭਾਈਚਾਰਕ-ਸਾਂਝ ਬਣਾਈ ਰੱਖਣ ‘ਤੇ ਜ਼ੋਰ ਦਿੱਤਾ। ਸ਼ਮਸ਼ਾਦ ਨੇ ਕਿਹਾ ਕਿ ਮੀਡੀਏ ਦਾ ਭਾਵ ‘ਮੇਨ-ਸਟਰੀਮ ਮੀਡੀਆ’ ਤੋਂ ਹੈ ਅਤੇ ਇਸ ਮੀਡੀਏ ਨੂੰ ਂਿਨਰੀ ਨਸ਼ਿਆਂ ਅਤੇ ਲੜਾਈਆਂ ਦੀ ਹੀ ਗੱਲ ਨਹੀਂ ਕਰਨੀ ਚਾਹੀਦੀ, ਸਗੋਂ ਆਰਮਜ਼-ਇੰਡਸਟਰੀ ਦੇ ਖ਼ਿਲਾਫ਼ ਵੀ ਆਵਾਜ਼ ਉਠਾਉਣੀ ਚਾਹੀਦੀ ਹੈ। ਹਮਦਰਦ ਟੀ.ਵੀ. ਤੋ ਜਤਿੰਦਰ ਰੰਧਾਵਾ ਦਾ ਕਹਿਣਾ ਸੀ ਕਿ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ, ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕਰਨਾ ਚਾਹੀਦਾ ਹੈ।
ਪਰੈੱਸ ਕਾਨਫਰੰਸ ਵਿੱਚ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਤੋਂ ਤਲਵਿੰਦਰ ਮੰਡ, ‘ਕਲਮਾਂ ਦੇ ਕਾਫ਼ਲੇ’ ਤੋਂ ਕੁਲਵਿੰਦਰ ਖਹਿਰਾ, ‘ਪੰਜਾਬੀ ਕਹਾਣੀ ਮੰਚ’ ਤੋਂ ਕੁਲਜੀਤ ਮਾਨ. ‘ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ’ ਤੋਂ ਸੁਰਜੀਤ ਸਹੋਤਾ ਤੇ ਹਰਿੰਦਰ ਹੁੰਦਲ, ‘ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ’ ਤੋਂ ਇਕਬਾਲ ਸੁੰਬਲ, ‘ਸਵਰਾਜ ਅਭਿਆਨ’ ਤੋਂ ਗੁਰਚਰਨ ਗੁਲੇਰੀਆ, ‘ਦਿਸ਼ਾ’ ਤੋਂ ਸੁਰਜੀਤ ਕੌਰ, ‘ਪੰਜਾਬੀ ਫੌਰਮ’ ਤੋਂ ਤਾਹਿਰ ਅਸਲਮ ਗੋਰਾ, ‘ਪੰਜਾਬੀ ਸੱਭਿਆਚਾਰ ਮੰਚ’ ਤੋਂ ਕਾਮਰੇਡ ਸੁਖਦੇਵ ਧਾਲੀਵਾਲ, ‘ਪਰੋ-ਪੀਪਲ ਆਰਟਸ ਪ੍ਰੋਜੈਕਟ ਮੀਡੀਆ’ ਤੋਂ ਹਰਬੰਸ ਸਿੰਘ ਅਤੇ ‘ਚੇਤਨਾ ਕਲਚਰਲ ਸੈਂਟਰ ਟੋਰਾਂਟੋ’ ਤੋਂ ਨਾਹਰ ਸਿੰਘ ਔਜਲਾ ਸ਼ਾਮਲ ਹੋਏ। ਪੰਜਾਬੀ ਅਤੇ ਉਰਦੂ ਮੀਡੀਏ ਨੇ ਇਸ ਪਰੈੱਸ ਕਾਨਫਰੰਸ ਵਿੱਚ ਭਰਵੀਂ ਹਾਜ਼ਰੀ ਭਰੀ।
ਇਨ੍ਹਾਂ ਵਿੱਚ ‘ਨਗਾਰਾ’ ਰੇਡੀਓ ਦੇ ਸੰਚਾਲਕ ਚਰਨਜੀਤ ਬਰਾੜ, ਰੇਡੀਓ 770 ਤੋਂ ਆਰਿਫ਼ਾ ਮੁਜ਼ੱਫ਼ਰ, ਰੇਡੀਓ ‘ਪੰਜਾਬ ਦੀ ਗੂੰਜ’ ਤੋਂ ਕੁਲਦੀਪ ਦੀਪਕ, ਰੇਡੀਓ ‘ਅੱਜ ਦੀ ਆਵਾਜ਼’ ਤੋਂ ਸੁਖਦੇਵ ਗਿੱਲ, ਰੇਡੀਓ ‘ਜਾਗੋ’ ਤੋਂ ਇੰਦਰਦੀਪ, ‘ਵਾਈ ਟੀ.ਵੀ. ਤੋਂ ਸੰਦੀਪ ਸੰਘਾ, ‘5-ਆਬ’ ਟੀ.ਵੀ. ਤੋਂ ਪ੍ਰਿੰਸ ਸੰਧੂ ਤੇ ਜੱਸੀ ਸਰਾਏ, ‘ਸਿੱਖ ਸਪੋਕਸਮੈਨ’ ਅਖ਼ਬਾਰ ਤੋਂ ਜਗੀਰ ਸਿੰਘ ਕਾਹਲੋਂ, ‘ਸਰੋਕਾਰਾਂ ਦੀ ਆਵਾਜ਼’ ਤੋਂ ਹਰਬੰਸ ਸਿੰਘ ਤੇ ਦਵਿੰਦਰ ਤੂਰ, ਚੰਡੀਗੜ੍ਹ ਤੋਂ ਛਪਦੀ ‘ਪੰਜਾਬੀ ਟ੍ਰਿਬਿਊਨ’ ਦੇ ਪੱਤਰ-ਪ੍ਰੇਰਕ ਪ੍ਰਤੀਕ ਅਤੇ ਕਈ ਹੋਰ ਸ਼ਾਮਲ ਸਨ। ਇਸ ਮੌਕੇ ‘ਜ਼ੀ ਟੀ.ਵੀ.’ ਦੀ ਟੀਮ ਨੇ ਵੀ ਪਰੈੱਸ ਕਾਨਫਰੰਸ ਦੀ ਕੱਵਰੇਜ ਕੀਤੀ। ਅਖ਼ੀਰ ਵਿੱਚ ਨਾਹਰ ਔਜਲਾ ਵੱਲੋਂ ਇਸ ਪਰੈੱਸ ਕਾਨਫ਼ਰੰਸ ਵਿੱਚ ਭਰਵੀਂ ਸ਼ਮੂਲੀਅਤ ਕਰਨ ਲਈ ਮੀਡੀਏ ਦਾ ਹਾਰਦਿਕ ਧੰਨਵਾਦ ਕੀਤਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …