-4 C
Toronto
Monday, December 22, 2025
spot_img
Homeਪੰਜਾਬਆਨਲਾਈਨ ਕਲਾਸਾਂ ਵਿਦਿਆਰਥੀਆਂ ਦੀ ਸਿਹਤ ਲਈ ਹਾਨੀਕਾਰਕ

ਆਨਲਾਈਨ ਕਲਾਸਾਂ ਵਿਦਿਆਰਥੀਆਂ ਦੀ ਸਿਹਤ ਲਈ ਹਾਨੀਕਾਰਕ

Image Courtesy :m.dailyhunt

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ
ਚੰਡੀਗੜ੍ਹ/ਬਿਊਰੋ ਨਿਊਜ਼
2ਲੌਕ ਡਾਊਨ ਕਾਰਨ ਬੰਦ ਸਕੂਲ ਦੇ ਸੰਚਾਲਕਾਂ ਵੱਲੋਂ ਆਨਲਾਈਨ ਐਜੂਕੇਸ਼ਨ ਨਾਲ ਸਬੰਧਤ ਇਕ ਅਪੀਲ ‘ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਤੇ ਹੋਰ ਧਿਰਾਂਨੂੰ ਨੋਟਿਸ ਜਾਰੀ ਕੀਤਾ ਹੈ।ਪਟੀਸ਼ਨਵਿਚ ਅਪੀਲਕਰਤਾ ਪੁਨੀਤ ਬਾਂਸਲ ਨੇ ਕਿਹਾ ਕਿ ਲੌਕਡਾਊਨ ਕਾਰਨ ਬੱਚਿਆਂ ਦੀਆਂ ਸਰੀਰਕ ਗਤੀਵਿਧੀਆਂ ਪਹਿਲਾਂ ਨਾਲੋਂ ਘਟ ਗਈਆਂ ਹਨ ਤੇ ਉਹ ਟੀ.ਵੀ. ਵੇਖ ਕੇ ਸਮਾਂ ਬਿਤਾ ਰਹੇ ਹਨ। ਅਜਿਹੇ ਵਿਚ ਤਿੰਨ ਤੋਂ ਚਾਰ ਘੰਟੇ ਕਲਾਸਾਂ ਲਗਾਉਣ ਨਾਲ ਬੱਚਿਆਂ ਦੀ ਸਿਹਤ ‘ਤੇ ਡੂੰਘਾ ਅਸਰ ਪਵੇਗਾ। ਅਪੀਲ ਵਿਚ ਕਿਹਾ ਗਿਆ ਹੈ ਕਿ ਆਨਲਾਈਨ ਕਲਾਸਾਂ ਲਗਾਉਣ ਤੋਂ ਪਹਿਲਾਂ ਮਾਹਰਾਂ ਦੀ ਸਲਾਹ ਲੈਣਾ ਜ਼ਰੂਰੀ ਹੈ ਅਤੇ ਇਸ ਤੋਂ ਬਾਅਦ ਉਮਰ ਦੇ ਹਿਸਾਬ ਨਾਲ ਆਨਲਾਈਨ ਕਲਾਸਾਂ ਦਾ ਸ਼ਡਿਊਲ ਤਿਆਰ ਕੀਤਾ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿਸਿਹਤ ਮਾਹਿਰ ਕਹਿ ਚੁੱਕੇ ਹਨ ਕਿ ਸਕ੍ਰੀਨ ‘ਤੇ ਵੱਧ ਵੇਖਣ ਨਾਲ ਬੱਚਿਆਂਵਿਚ ਸਿਹਤ ਨੂੰ ਲੈ ਕੇ ਸਮੱਸਿਆਵਾਂ ਆ ਸਕਦੀਆਂ ਹਨ। ਇਸ ਅਪੀਲ ‘ਤੇ ਅਦਾਲਤ ਨੇ ਪਹਿਲਾਂ ਪੰਜਾਬ ਸਰਕਾਰ, ਸਿੱਖਿਆ ਬੋਰਡ, ਨਿੱਜੀ ਸਕੂਲ ਸੰਚਾਲਕਾਂ ਤੇ ਹੋਰ ਸਬੰਧਤ ਵਿਭਾਗਾਂਨੂੰ ਨੋਟਿਸ ਜਾਰੀ ਕਰਦੇ ਹੋਏ ਸੁਣਵਾਈ 24 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ।

RELATED ARTICLES
POPULAR POSTS