Breaking News
Home / ਪੰਜਾਬ / ਗੀਤਕਾਰ ਗੁਰਚਰਨ ਵਿਰਕ ਦੀ ਯਾਦ ਵਿੱਚ ਸਮਾਗਮ ਹੋਇਆ

ਗੀਤਕਾਰ ਗੁਰਚਰਨ ਵਿਰਕ ਦੀ ਯਾਦ ਵਿੱਚ ਸਮਾਗਮ ਹੋਇਆ

logo-2-1-300x105-3-300x105ਰਜਿੰਦਰ ਨਾਗੀ ਨੂੰ ਵਿਰਕ ਯਾਦਗਾਰੀ ਪੁਰਸਕਾਰ ਭੇਟ
ਸਾਦਿਕ/ਬਿਊਰੋ ਨਿਊਜ਼ : ਰਾਮਗੜ੍ਹੀਆ ਭਵਨ ઠਸਾਦਿਕ ਵਿਖੇ ਵੈੱਲਕਮ ਕਲੱਬ ਸਾਦਿਕ ਵੱਲੋਂ ਵਿਛੜ ਗਏ ਉਘੇ ਗੀਤਕਾਰ ਗੁਰਚਰਨ ਵਿਰਕ ਦੀ ਯਾਦ ਵਿੱਚ ਰੱਖੇ ਗਏ ਇਕ ਸਾਹਿਤਕ ਸਮਾਗਮ ‘ਚ ਗੀਤਕਾਰ ਰਜਿੰਦਰ ਨਾਗੀ ਨੂੰ ਪਹਿਲੇ ‘ਗੁਰਚਰਨ ਵਿਰਕ ਯਾਦਗਾਰੀ ਸਨਮਾਨ-2016’ ઠਨਾਲ ઠਸਨਮਾਨਤ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ઠਸ਼੍ਰੀ ਰਵੀ ਪ੍ਰਕਾਸ਼ ਮੁਖੀ ਥਾਣਾ ਸਾਦਿਕ ઠਅਤੇ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਸ਼ਖਸ਼ੀਅਤਾਂ ਵਿਚ ਡਾ: ਕੇਵਲ ਅਰੋੜਾ ਵੈਟਨਰੀ ਅਫਸਰ ਜੰਡ ਸਾਹਿਬ, ਸ਼ਿਵਰਾਜ ਸਿੰਘ ਢਿੱਲੋਂ, ਸ਼੍ਰੀ ਨਿੰਦਰ ਘੁਗਿਆਣਵੀ ਅਤੇ ਸ੍ਰੀ ਰਜਿੰਦਰ ਨਾਗੀ ਸ਼ਾਮਿਲ ਸਨ। ઠਸਮਾਗਮ ਦੀ ਸ਼ੁਰੂਆਤ ਗੁਰਚਰਨ ਵਿਰਕ ਦੇ ਲਿਖੇ ਗੀਤ, ‘ਅੰਬੀ ਦਾ ਬੂਟਾ ਹਰਿਆ ਵੇ  ਢੋਲਿਆ’ ਜੋ ਪ੍ਰਗਟ ਭਾਗੂ ਦਾ ਗਾਇਆ ਹੋਇਆ ਸੀ, ਪਲੇਅ ਕਰਕੇ ਸ੍ਰੋਤਿਆਂ ਨੂੰ ਸੁਣਾਇਆ ਗਿਆ, ਤਾਂ ਮਾਹੌਲ ਭਾਵੁਕ ਹੋ ਗਿਆ।  ਸਵਰਗੀ ਗੀਤਕਾਰ ਗੁਰਚਰਨ ਵਿਰਕ ઠਦੀ ਯਾਦ ਵਿਚ ਦੋ ਮਿੰਟ ਦਾ ਮੋਨ ਰੱਖਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਸ੍ਰੀ ਨਿੰਦਰ ਘੁਗਿਆਣਵੀ ਨੇ ਗੁਰਚਰਨ ਵਿਰਕ ਅਤੇ ਉਹਨਾਂ ਦੇ ਨਾਂ ‘ਤੇ ਪੁਰਸਕਾਰ ਨਾਲ ਸਨਮਾਨਿਤ ਸ਼ਖਸੀਅਤ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਉਪਰੰਤ ਸੂਫੀ ਗਾਇਕ ਮੇਜਰ ਮਹਿਰਮ, ਕਵੀ ਗੁਰਪ੍ਰੀਤ ਸਾਦਿਕ, ਰੂਪ ਸਿੰਘ  ਢਿੱਲੋਂ ਆਦਿ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਰਜਿੰਦਰ ਨਾਗੀ ਨੂੰ ਸਨਮਾਨ ਭੇਟ ਕਰਨ ਦੀ ਰਸਮ ਉਪਰੰਤ ਮੁੱਖ ਮਹਿਮਾਨ ਸ਼੍ਰੀ ਰਵੀ ਪ੍ਰਕਾਸ਼ ਦਾ ਵੀ ਸਨਮਾਨ ਕੀਤਾ ਗਿਆ। ਸਨਮਾਨ ਪੱਤਰ ਪੜ੍ਹਨ ਦੀ ਰਸਮ ਕਹਾਣੀਕਾਰ ਅਮਨਦੀਪ ਢੱਲੋਂ ਵੱਲੋਂ ਨਿਭਾਈ ਗਈ। ਸ੍ਰੀ ਨਾਗੀ ਨੇ ਆਪਣਾ ਚਰਚਿਤ ਗੀਤ ‘ਹਿੱਸਾ ਲੈ ਕੇ ਪੁੱਤ ਜਦੋਂ ਅੱਡ ਹੋ ਗਿਆ ਯਾਦ ਆਈਆਂ ਧੀਆਂ ਕੁੱਖ ਵਿੱਚ ਮਾਰੀਆਂ’ ਸੁਣਾਇਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਵਪ੍ਰੀਤ ਨਵੀ ਨੇ ਬਾਖੂਬੀ ਨਿਭਾਈ। ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ। ਇਸ ਸਮਾਗਮ ਵਿਚ ਸੁਰਿੰਦਰ ਛਿੰਦਾ, ਪਰਮਜੀਤ ਸਿੰਘ ਸੋਨੀ, ਸ਼ਰਨਜੀਤ ਢਿੱਲੋਂ, ਜਸਵੀਰ ਸਿੰਘ ਉੱਗੋਕੇ, ਸਾਹਿਬ ਸਿੰਘ ਸਾਦਿਕ, ਪ੍ਰਿਤਪਾਲ ਢਿੱਲੋਂ, ਡਾ.ਅਮਰਜੀਤ ਅਰੋੜਾ, ਗੁਰਚੰਦ ਸਿੰਘ ਮੁਮਾਰਾ ਅਤੇ ਇਲਾਕੇ ਦੀਆਂ ਹੋਰ ਨਾਮਵਰ ਸ਼ਖਸ਼ੀਅਤਾਂ ਵੀ ਸ਼ਾਮਲ ਸਨ। ਧੰਨਵਾਦੀ ਸ਼ਬਦ ਗੁਰਭੇਜ ਸਿੰਘ ਚੌਹਾਨ ਵੱਲੋਂ ਆਖੇ ਗਏ।

Check Also

‘ਆਪ’ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਅਦਾਲਤ ’ਚ ਕੀਤਾ ਪੇਸ਼

ਅਦਾਲਤ ਨੇ ਵਿਧਾਇਕ ਨੇ ਪੰਜ ਦਿਨ ਦੇ ਰਿਮਾਂਡ ’ਤੇ ਭੇਜਿਆ ਜਲੰਧਰ/ਬਿਊਰੋ ਨਿਊਜ਼ : ‘ਆਪ’ ਵਿਧਾਇਕ …