Breaking News
Home / ਪੰਜਾਬ / ਜਲੰਧਰ ‘ਚ 1857 ਤੋਂ ਵੀ ਪਹਿਲਾਂ ਦੇ ਬਣੇ ਮਕਾਨ ਵਿਚ ਰਹਿਣਗੇ ਮੁੱਖ ਮੰਤਰੀ ਭਗਵੰਤ ਮਾਨ

ਜਲੰਧਰ ‘ਚ 1857 ਤੋਂ ਵੀ ਪਹਿਲਾਂ ਦੇ ਬਣੇ ਮਕਾਨ ਵਿਚ ਰਹਿਣਗੇ ਮੁੱਖ ਮੰਤਰੀ ਭਗਵੰਤ ਮਾਨ

ਏਕੜਾਂ ਥਾਂ ‘ਚ ਬਣਿਆ ਹੋਇਆ ਘਰ ਮੁੱਖ ਮੰਤਰੀ ਲਈ ਕੀਤਾ ਜਾ ਰਿਹਾ ਤਿਆਰ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਜਲੰਧਰ ਵਿਚ ਏਕੜਾਂ ਥਾਂ ‘ਚ ਬਣੇ ਹੋਏ ਘਰ ਨੂੰ ਤਿਆਰ ਕੀਤਾ ਜਾ ਰਿਹਾ ਹੈ। ਭਗਵੰਤ ਮਾਨ ਨੇ ਜਲੰਧਰ ਜ਼ਿਮਨੀ ਚੋਣ ਦੌਰਾਨ ਐਲਾਨ ਕੀਤਾ ਸੀ ਕਿ ਉਹ ਇਸ ਪੁਰਾਤਨ ਸ਼ਹਿਰ ਨੂੰ ਆਪਣਾ ਦੂਜਾ ਘਰ ਬਣਾਉਣਗੇ, ਜਿਸ ਤਹਿਤ ਇਹ ਮਕਾਨ ਤਿਆਰ ਕੀਤਾ ਜਾ ਰਿਹਾ ਹੈ। ਇਹ ਘਰ ਪੁਰਾਣੀ ਬਾਰਾਂਦਰੀ ਖੇਤਰ ਵਿਚ ਹੈ ਤੇ ਇਸ ਮਕਾਨ ਦਾ ਨੰਬਰ ਇਕ ਹੈ। ਇਹ ਘਰ 1857 ਦੀ ਪਹਿਲੀ ਜੰਗ-ਏ-ਆਜ਼ਾਦੀ ਤੋਂ ਵੀ ਪੁਰਾਣਾ ਹੈ। ਇਹ ਥਾਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਸੀ। ਜ਼ਿਕਰਯੋਗ ਹੈ ਕਿ ਇਸ ਘਰ ਨੂੰ ਪਿਛਲੇ 176 ਸਾਲਾਂ ਵਿਚ 140 ਕਮਿਸ਼ਨਰਾਂ ਨੇ ਆਪਣਾ ਰੈਣ ਬਸੇਰਾ ਬਣਾਇਆ ਸੀ। ਇਥੇ ਆਖ਼ਰੀ ਰਹਿਣ ਵਾਲੇ ਕਮਿਸ਼ਨਰ ਆਈਏਐੱਸ ਗੁਰਪ੍ਰੀਤ ਸਪਰਾ ਸਨ ਜਿਨ੍ਹਾਂ ਨੂੰ ਇਹ ਘਰ ਖਾਲੀ ਕਰਨ ਲਈ ਕਿਹਾ ਗਿਆ ਕਿਉਂਕਿ ਇਸ ਘਰ ਨੂੰ ਮੁੱਖ ਮੰਤਰੀ ਦਾ ਰੈਣ ਬਸੇਰਾ ਬਣਾਉਣ ਲਈ ਤਿਆਰ ਕਰਨਾ ਸੀ। ਮੁੱਖ ਮੰਤਰੀ ਭਗਵੰਤ ਮਾਨ ਇਸ ਘਰ ਵਿਚ ਰਹਿਣ ਵਾਲੇ 141ਵੇਂ ਸ਼ਖ਼ਸ ਹੋਣਗੇ।

 

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …