Breaking News
Home / ਪੰਜਾਬ / ਕੋਰੋਨਾ ਦੀ ਦਹਿਸ਼ਤ

ਕੋਰੋਨਾ ਦੀ ਦਹਿਸ਼ਤ

ਸੜਕ ‘ਤੇ ਪਏ 500-500 ਸੌ ਦੇ ਨੋਟ ਚੁੱਕਣ ਦੀ ਨਹੀਂ ਹੈ ਕਿਸੇ ‘ਚ ਹਿੰਮਤ

ਚੰਡੀਗੜ੍ਹ/ਬਿਊਰੋ ਨਿਊਜ਼
ਕੋਰੋਨਾ ਦੀ ਇੰਨੀ ਦਹਿਸ਼ਤ ਹੈ ਕਿ ਡਰਦੇ ਲੋਕ ਸੜਕ ‘ਤੇ ਪਏ 500-500 ਦੇ ਨੋਟਾਂ ਨੂੰ ਚੁੱਕਣ ਤੋਂ ਵੀ ਕਤਰਾ ਰਹੇ ਹਨ। ਇਹ ਨਜ਼ਾਰਾ ਮੁਹਾਲੀ ਵਿੱਚ ਵੇਖਣ ਨੂੰ ਮਿਲਿਆ। ਇੱਥੇ ਸੜਕ ‘ਤੇ ਨੋਟ ਖਿੱਲਰੇ ਪਏ ਸਨ ਪਰ ਕਿਸੇ ਨੇ ਹੱਥ ਨਹੀਂ ਲਾਇਆ ਸਗੋਂ ਨੋਟ ਵੇਖ ਘਬਰਾ ਗਏ।ਬਾਅਦ ਵਿੱਚ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਇਹ ਨੋਟ ਆਪਣੇ ਕਬਜ਼ੇ ਵਿੱਚ ਲੈ ਲਏ। ਪੁਲਿਸ ਨੂੰ ਸ਼ੱਕ ਹੈ ਕਿ ਇਹ ਕੋਈ ਸ਼ਰਾਰਤ ਕਰ ਰਿਹਾ ਹੈ ਕਿਉਂਕਿ ਹਫਤੇ ਅੰਦਰ ਹੀ ਦੂਜੀ ਵਾਰ ਨੋਟ ਸੜਕ ‘ਤੇ ਪਏ ਮਿਲੇ ਹਨ। ਇਸ ਤੋਂ ਪਹਿਲਾਂ ਵਿਖੇ ਮੋਹਾਲੀ ਵਿਖੇ ਸੜਕ ਉੱਪਰ 100, 200 ਤੇ 50 ਰੁਪਏ ਦੇ ਨੋਟ ਸੜਕ ‘ਤੇ ਪਏ ਮਿਲੇ ਸਨ। ਇਸ ਨੂੰ ਵੇਖਦਿਆਂ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ। ਪੁਲਿਸ ਨੇ ਨੋਟ ਚੁੱਕ ਕੇ ਲਿਫ਼ਾਫੇ ਵਿੱਚ ਪਾ ਕੇ ਰੱਖ ਲਏ ਹਨ।

Check Also

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ

ਕਿਹਾ : ਕਿਸਾਨ ਅੰਦੋਲਨ ਨੂੰ ਮੁੜ ਤੋਂ ਕੀਤਾ ਜਾਵੇਗਾ ਸਰਗਰਮ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਨੇਤਾ …