15.1 C
Toronto
Thursday, September 24, 2026
spot_img
Homeਪੰਜਾਬਰੋਜ਼ਾਨਾ 50 ਕੁਇੰਟਲ ਕਣਕ ਵੇਚਣ ਦੀ ਸ਼ਰਤ ਤੋਂ ਕਿਸਾਨ ਹੋਏ ਔਖੇ

ਰੋਜ਼ਾਨਾ 50 ਕੁਇੰਟਲ ਕਣਕ ਵੇਚਣ ਦੀ ਸ਼ਰਤ ਤੋਂ ਕਿਸਾਨ ਹੋਏ ਔਖੇ

ਰੋਜ਼ਾਨਾ 50 ਕੁਇੰਟਲ ਕਣਕ ਵੇਚਣ ਦੀ ਸ਼ਰਤ ਤੋਂ ਕਿਸਾਨ ਹੋਏ ਔਖੇਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਕਿਸਾਨ ਪੰਜਾਬ ਸਰਕਾਰ ਦੀ ਕਣਕ ਖਰੀਦਣ ਦੀ ਨੀਤੀ ਤੋਂ ਖੁਸ਼ ਨਹੀਂ ਹਨ। ਕਿਸਾਨ ਯੂਨੀਅਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕਣਕ ਖਰੀਦਣ ਲਈ ਪ੍ਰਤੀ ਕਿਸਾਨ ਰੋਜ਼ਾਨਾ 50 ਕੁਇੰਟਲ ਕਣਕ ਮੰਡੀਆਂ ਵਿੱਚ ਲਿਆਉਣ ਦੀ ਸ਼ਰਤ ਹਟਾ ਕੇ ਪੂਰੀ ਕਣਕ ਖਰੀਦਣ ਦਾ ਪ੍ਰਬੰਧ ਕਰੇ। ਉਨ੍ਹਾਂ ਦਾ ਤਰਕ ਹੈ ਕਿ ਛੋਟੇ ਕਿਸਾਨ ਵੱਲੋਂ ਕਣਕ ਨੂੰ ਘਰ ਸੰਭਾਲਣਾ ਔਖਾ ਹੈ। ਕਿਸਾਨ ਯੂਨੀਅਨਾਂ ਨੇ ਕਿਹਾ ਹੈ ਕਿ ਇਸ ਦਾ ਹੱਲ ਆਰਜ਼ੀ ਖਰੀਦ ਕੇਂਦਰ ਸਥਾਪਤ ਕਰਕੇ ਕੀਤਾ ਜਾ ਸਕਦਾ ਹੈ। ਜੇ ਕੇਂਦਰ ਸਰਕਾਰ ਹੁੰਗਾਰਾ ਨਾ ਭਰੇ ਤਾਂ ਪੰਜਾਬ ਸਰਕਾਰ ਆਪਣੇ ਵੱਲੋਂ ਐਲਾਨ ਕਰੇ ਤੇ ਫੌਰੀ ਤੌਰ ‘ਤੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਘਰ ਕਣਕ ਸੰਭਾਲਣ ਵਾਲੇ ਕਿਸਾਨਾਂ ਨੂੰ ਬੋਨਸ ਦਾ ਪ੍ਰਸਤਾਵ ਕੇਂਦਰ ਸਰਕਾਰ ਕੋਲ ਭੇਜਿਆ ਹੈ ਪਰ ਮੋਦੀ ਸਰਕਾਰ ਨੇ ਅਜੇ ਕੋਈ ਹੁੰਗਾਰਾ ਨਹੀਂ ਭਰਿਆ।

RELATED ARTICLES
POPULAR POSTS