6.6 C
Toronto
Thursday, November 6, 2025
spot_img
Homeਪੰਜਾਬਸ਼ਹੀਦ ਕੁਲਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਸ਼ਹੀਦ ਕੁਲਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਜੰਮੂ ਕਸ਼ਮੀਰ ‘ਚ ਸਾਥੀ ਜਵਾਨ ਨੂੰ ਡੁੱਬਣ ਤੋਂ ਬਚਾਉਂਦੇ ਸਮੇਂ ਗਈ ਜਾਨ
ਤਰਨਤਾਰਨ : ਲਾਂਸ ਨਾਇਕ ਸੂਬੇਦਾਰ ਕੁਲਦੀਪ ਸਿੰਘ ਦਾ ਸਸਕਾਰ ਉਸਦੇ ਜੱਦੀ ਪਿੰਡ ਸਵਰਗਾਪੁਰੀ (ਨੇੜੇ ਝਬਾਲ) ਦੇ ਸ਼ਮਸ਼ਾਨਘਾਟ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਸ਼ਹੀਦ ਦੀ ਚਿਤਾ ਨੂੰ ਅਗਨੀ ਉਸ ਦੇ 15 ਸਾਲ ਦੇ ਬੇਟੇ ਹਰਦੀਪ ਸਿੰਘ ਨੇ ਦਿੱਤੀ। ਭਾਰਤੀ ਫੌਜ ਦੀ 16 ਕੋਰ ਦੇ ਜਵਾਨ ਕੁਲਦੀਪ ਸਿੰਘ ਦੀ ਸ਼ਨਿਚਰਵਾਰ ਨੂੰ ਜੰਮੂ-ਕਸ਼ਮੀਰ ਵਿੱਚ ਡੋਗਰਾ ਨਾਲੇ ਵਿੱਚ ਰੁੜ੍ਹਦੇ ਆਪਣੇ ਸਾਥੀ ਤੇਲੂ ਰਾਮ ਨੂੰ ਬਚਾਉਂਦਿਆਂ ਖੁਦ ਰੁੜ੍ਹਣ ਕਾਰਨ ਮੌਤ ਹੋ ਗਈ ਸੀ।
ਕੁਲਦੀਪ ਸਿੰਘ ਦੀ ਲਾਸ਼ ਫੌਜੀ ਵਾਹਨ ਵਿੱਚ ਲਿਆਂਦੀ ਗਈ ਜਿਸ ਨੂੰ ਵੱਡੀ ਗਿਣਤੀ ਇਲਾਕਾ ਨਿਵਾਸੀ, ਤਰਨਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਅਗਵਾਈ ਵਿੱਚ ਸ਼ਹੀਦ ਦੇ ਜੱਦੀ ਪਿੰਡ ਸਵਰਗਾਪੁਰੀ ਤੱਕ ਲੈ ਕੇ ਗਏ। ਪਿੰਡ ਦੇ ਸ਼ਮਸ਼ਾਨਘਾਟ ਵਿੱਚ ਸ਼ਹੀਦ ਕੁਲਦੀਪ ਸਿੰਘ ਦੀ ਦੇਹ ‘ਤੇ ਫੌਜੀ ਅਧਿਕਾਰੀਆਂ ਤੋਂ ਇਲਾਵਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਫੁੱਲ ਮਾਲਾਵਾਂ ਭੇਂਟ ਕੀਤੀਆਂ। ਕੁਲਦੀਪ ਸਿੰਘ ਆਪਣੇ ਪਿੱਛੇ ਮਾਤਾ-ਪਿਤਾ ਤੋਂ ਇਲਾਵਾ ਵਿਧਵਾ ਅਤੇ ਲੜਕਾ-ਲੜਕੀ ਦੋ ਬੱਚੇ ਛੱਡ ਗਿਆ ਹੈ। ਵਿਧਾਇਕ ਡਾ. ਸੋਹਲ ਨੇ ਸਹੀਦ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਲਾਭ ਦੇਣ ਦਾ ਭਰੋਸਾ ਦਿੱਤਾ ਹੈ।

RELATED ARTICLES
POPULAR POSTS