ਡਾਕਟਰਾਂ ਨੇ ਐਲਾਨਿਆ ਹੋਇਆ ਹੈ ਕਲੀਨਿਕਲੀ ਡੈਡ
ਜਲੰਧਰ : ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਦੀ ਸਮਾਧੀ ਦੇ ਛੇ ਸਾਲ ਪੂਰੇ ਹੋ ਗਏ ਹਨ। ਸੰਸਥਾਨ ਅਨੁਸਾਰ 29 ਜਨਵਰੀ ਨੂੰ ਮਹਾਰਾਜ ਨੇ ਸਮਾਧੀ ਲਈ ਸੀ। ਉਸ ਤੋਂ ਬਾਅਦ ਤੋਂ ਹੀ ਮਹਾਰਾਜ ਦੇ ਸਰੀਰ ਨੂੰ ਸਖ਼ਤ ਸੁਰੱਖਿਆ ‘ਚ ਰੱਖਿਆ ਹੋਇਆ ਹੈ। ਡਾਕਟਰਾਂ ਦੀ ਟੀਮ ਨੇ ਮਹਾਰਾਜ ਨੂੰ ਕਲੀਨਿਕਲੀ ਡੈੱਡ ਐਲਾਨਿਆ ਹੋਇਆ ਹੈ। ਪੰਜਾਬ ‘ਚ ਆਸ਼ੂਤੋਸ਼ ਨੇ 1983 ‘ਚ ਜਲੰਧਰ ਦੇ ਨੂਰਮਹਿਲ ‘ਚ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਦੀ ਨੀਂਹ ਰੱਖੀ ਸੀ। ਮਹਾਰਾਜ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਦਿਨੋ-ਦਿਨ ਵੱਧਦੀ ਗਈ ਤੇ ਕੁਝ ਹੀ ਸਾਲਾਂ ‘ਚ ਮਹਾਰਾਜ ਦੇ ਭਗਤਾਂ ਦੀ ਗਿਣਤੀ ਲੱਖਾਂ ਤਕ ਪੁੱਜ ਗਈ। 1991 ‘ਚ ਉਨ੍ਹਾਂ ਨੇ ਸੰਸਥਾਨ ਦੀ ਅਧਿਕਾਰਤ ਰਜਿਸਟਰੇਸ਼ਨ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਨਾਲ ਕਰਵਾਇਆ। ਇਸ ਤੋਂ ਬਾਅਦ ਉਨ੍ਹਾਂ ਦੇ ਰੋਜ਼ਾਨਾ ਤੇ ਹਫਤਾਵਾਰੀ ਤੇ ਮਹੀਨਾਵਾਰ ਪ੍ਰਵਚਨਾਂ ਨੂੰ ਸੁਣਨ ਲਈ ਸ਼ਰਧਾਲੂਆਂ ਦੀ ਭੀੜ ਵੱਧਦੀ ਗਈ। ਕੇਂਦਰ ਸਰਕਾਰ ਵੱਲੋਂ ਮਹਾਰਾਜ ਨੂੰ ਜ਼ੈੱਡ ਪਲੱਸ ਸਕਿਉਰਿਟੀ ਵੀ ਮੁਹੱਈਆ ਕਰਵਾਈ ਗਈ ਸੀ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …