4 ਦਸੰਬਰ ਨੂੰ ਹੋਵੇਗਾ ਅੰਤਿਮ ਸਸਕਾਰ
ਬਿਆਸ/ਬਿਊਰੋ ਨਿਊਜ਼
ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਪਤਨੀ ਸ਼ਬਨਮ ਢਿੱਲੋਂ ਦੀਆਂ ਅੰਤਿਮ ਰਸਮਾਂ ਡੇਰਾ ਬਿਆਸ ਵਿਚ ਹੀ ਹੋਣਗੀਆਂ। ਧਿਆਨ ਰਹੇ ਕਿ ਸ਼ਬਨਮ ਢਿੱਲੋਂ ਦਾ ਲੰਘੀ 27 ਨਵੰਬਰ ਨੂੰ ਲੰਡਨ ‘ਚ ਦੇਹਾਂਤ ਹੋ ਗਿਆ ਸੀ। ਸ਼ਬਨਮ ਢਿੱਲੋਂ ਦੀ ਮ੍ਰਿਤਕ ਦੇਹ ਨੂੰ ਇੰਗਲੈਂਡ ਤੋਂ ਭਾਰਤ ਲਿਆਉਣ ਉਪਰੰਤ ਡੇਰਾ ਬਿਆਸ ਵਿਖੇ 4 ਦਸੰਬਰ ਨੂੰ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ। ਇਸ ਨੂੰ ਲੈ ਕੇ ਡੇਰਾ ਬਿਆਸ ਦੇ ਸ਼ਰਧਾਲੂਆਂ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਡੇਰਾ ਬਿਆਸ ਦੇ ਸੈਕਟਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤਿਸੰਗ ਦੌਰਾਨ ਸੰਗਤ ਨੂੰ ਬੀਬੀ ਸ਼ਬਨਮ ਢਿੱਲੋਂ ਦੇ ਅਕਾਲ ਚਲਾਣੇ ਬਾਰੇ ਸੂਚਿਤ ਕੀਤਾ ਗਿਆ ਹੈ ਅਤੇ ਅੰਤਿਮ ਸਸਕਾਰ ਬਾਰੇ ਉਨ੍ਹਾਂ ਦੱਸਿਆ ਕਿ ਫਿਲਹਾਲ ਇਸ ਬਾਰੇ ਕੁਝ ਵੀ ਸਾਫ ਨਹੀਂ ਹੈ, ਜੋ ਵੀ ਜਾਣਕਾਰੀ ਹੋਵੇਗੀ, ਉਹ ਸਾਂਝੀ ਕਰ ਦਿੱਤੀ ਜਾਵੇਗੀ।
Check Also
ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ਵਿੱਚ ਪਹੁੰਚੇ ਕਾਰੋਬਾਰੀਆਂ ਦਾ ਕਹਿਣਾ
ਪਹਿਲਾਂ ਪੰਜਾਬ ਨੂੰ ਸਮਝਾਂਗੇ ਫਿਰ ਕਰਾਂਗੇ ਨਿਵੇਸ਼ ਚੰਡੀਗੜ੍ਹ/ਬਿਊਰੋ ਨਿਊਜ਼ ਮੁਹਾਲੀ ‘ਚ ਹੋਏ ਪ੍ਰਗਤੀਸ਼ੀਲ ਪੰਜਾਬ ਨਿਵੇਸ਼ …