-1.9 C
Toronto
Thursday, December 4, 2025
spot_img
Homeਭਾਰਤਹੈਦਰਾਬਾਦ 'ਚ ਇਨਸਾਨੀਅਤ ਹੋਈ ਸ਼ਰਮਸਾਰ

ਹੈਦਰਾਬਾਦ ‘ਚ ਇਨਸਾਨੀਅਤ ਹੋਈ ਸ਼ਰਮਸਾਰ

ਮਹਿਲਾ ਡਾਕਟਰ ਨੂੰ ਜਬਰ ਜਨਾਹ ਤੋਂ ਬਾਅਦ ਅੱਗ ਲਗਾ ਕੇ ਸਾੜਿਆ
ਹੈਦਰਾਬਾਦ/ਬਿਊਰੋ ਨਿਊਜ਼
ਹੈਦਰਾਬਾਦ ‘ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਬਾਹਰੀ ਇਲਾਕੇ ਸ਼ਾਦਨਗਰ ਦੇ ਅੰਡਰਪਾਸ ਦੇ ਨੇੜੇ ਇੱਕ ਮਹਿਲਾ ਡਾਕਟਰ ਦੀ ਜਲੀ ਹੋਈ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ 27 ਸਾਲਾ ਉਕਤ ਮਹਿਲਾ ਡਾਕਟਰ ਦੀ ਜਬਰ ਜਨਾਹ ਤੋਂ ਬਾਅਦ ਹੱਤਿਆ ਕੀਤੀ ਗਈ ਤੇ ਦੋਸ਼ੀਆਂ ਨੇ ਪਹਿਚਾਣ ਲੁਕਾਉਣ ਲਈ ਲਾਸ਼ ਨੂੰ ਅੱਗ ਲਗਾ ਕੇ ਸਾੜ ਦਿੱਤਾ ਅਤੇ ਇੱਕ ਫਲਾਈਓਵਰ ਦੇ ਹੇਠਾਂ ਸੁੱਟ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਉਕਤ ਵੈਟਨਰੀ ਡਾਕਟਰ ਡਿਊਟੀ ਤੋਂ ਆਪਣੇ ਘਰ ਪਰਤ ਰਹੀ ਸੀ। ਇਸੇ ਦੌਰਾਨ ਰਸਤੇ ‘ਚ ਉਸ ਦੀ ਸਕੂਟਰੀ ਪੰਕਚਰ ਹੋ ਗਈ ਅਤੇ ਉਥੋਂ ਉਸ ਅਗਵਾ ਕਰ ਲਿਆ ਗਿਆ। ਦਰਿੰਦਿਆਂ ਨੇ ਉਸ ਮਹਿਲਾ ਡਾਕਟਰ ਨਾਲ ਜਬਰ ਜਨਾਹ ਤੋਂ ਬਾਅਦ ਉਸਦੀ ਹੱਤਿਆ ਕਰ ਦਿੱਤੀ ਅਤੇ ਫਿਰ ਉਸ ਨੂੰ ਅੱਗ ਨਾਲ ਸਾੜ ਕੇ ਲਾਸ਼ ਨੂੰ ਫਲਾਈਓਵਰ ਦੇ ਹੇਠਾਂ ਸੁੱਟ ਦਿੱਤਾ। ਇਸ ਸਬੰਧੀ ਪੁਲਿਸ ਵਲੋਂ ਚਾਰ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।

RELATED ARTICLES
POPULAR POSTS