ਉਤਰ ਪ੍ਰਦੇਸ਼ ਦੇ ਅਦਿੱਤਿਆ ਸ੍ਰੀਵਾਸਤਵ ਨੇ ਪਹਿਲਾ ਸਥਾਨ ਕੀਤਾ ਹਾਸਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਵੱਲੋਂ ਅੱਜ ਸਿਵਲ ਸਰਵਿਸਿਜ਼ ਪ੍ਰੀਖਿਆ 2023 ਦਾ ਨਤੀਜਾ ਐਲਾਨਿਆ ਗਿਆ ਹੈ। ਐਲਾਨੇ ਗਏ ਨਤੀਜੇ ਅਨੁਸਾਰ ਉਤਰ ਪ੍ਰਦੇਸ਼ ਦੇ ਅਦਿੱਤਿਆ ਸ੍ਰੀਵਾਸਤ ਨੇ ਪੂਰੇ ਭਾਰਤ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦਕਿ ਅਨਿਮੇਸ਼ ਪ੍ਰਧਾਨ ਨੇ ਦੂਜਾ ਅਤੇ ਅਨੰਨਿਆ ਰੈਡੀ ਨੇ ਭਾਰਤ ਭਰ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਅੱਜ ਐਲਾਨੇ ਗਏ ਨਤੀਜੇ ਅਨੁਸਾਰ 1016 ਕੈਡੀਡੇਟਸ ਇੰਡੀਅਨ ਐਡਮਨਿਸਟ੍ਰੇਟਿਵ ਸਰਵਿਸ (ਆਈਏਐਸ), ਇੰਡੀਆ ਪੁਲਿਸ ਸਰਵਿਸ (ਆਈਪੀਐਸ) ਅਤੇ ਇੰਡੀਅਨ ਫਾਰੇਨ ਸਰਵਿਸ (ਆਈਐਫਐਸ) ਦੇ ਲਈ ਚੁਣੇ ਗਏ ਹਨ। ਇਸ ਸਾਲ ਪਹਿਲੀਆਂ ਪੰਜ ਪੁਜੀਸ਼ਨਾਂ ’ਤੇ ਆਉਣ ਵਾਲਿਆਂ ਵਿਚੋਂ 3 ਕੈਂਡੀਡੇਟਸ ਪਹਿਲਾਂ ਤੋਂ ਹੀ ਆਈਪੀਐਸ ਅਫ਼ਸਰ ਹਨ। ਪਹਿਲਾ ਰੈਂਕ 1 ਹਾਸਲ ਕਰਨ ਵਾਲੇ ਅਦਿੱਤਿਆ ਸ੍ਰੀਵਾਸਤਵ, ਰੈਂਕ 4 ਹਾਸਲ ਰਕਨ ਵਾਲੇ ਸਿਧਾਰਥ ਰਾਮਕੁਮਾਰ ਅਤੇ ਰੈਂਕ 5 ਹਾਸਲ ਕਰਨ ਵਾਲੀ ਰੂਹਾਨੀ ਹੈਦਰਾਬਾਦ ਦੀ ਨੈਸ਼ਨਲ ਪੁਲਿਸ ਅਕੈਡਮੀ ’ਚ ਆਈਪੀਐਸ ਦੀ ਟ੍ਰੇਨਿੰਗ ਪੂਰੀ ਕਰ ਰਹੇ ਹਨ। ਪਿਛਲੇ 11 ਸਾਲਾਂ ਦੌਰਾਨ ਅਜਿਹਾ ਪਹਿਲੀ ਵਾਰ ਹੋਇਆ ਕਿ ਸਰਵਿਸ ’ਚ ਰਹਿੰਦੇ ਹੋਏ ਕਿਸੇ ਆਈਪੀਐਸ ਅਧਿਕਾਰੀ ਨੇ ਇਸ ਇਮਤਿਹਾਨ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।