13 C
Toronto
Thursday, October 16, 2025
spot_img
HomeਕੈਨੇਡਾFrontਰਾਮਾਸਵਾਮੀ ਤੋਂ ਬਾਅਦ ਡੀ ਸੈਂਟਿਸ ਵੀ ਨਹੀਂ ਲੜਨਗੇ ਅਮਰੀਕੀ ਰਾਸ਼ਟਰਪਤੀ ਦੀ ਚੋਣ

ਰਾਮਾਸਵਾਮੀ ਤੋਂ ਬਾਅਦ ਡੀ ਸੈਂਟਿਸ ਵੀ ਨਹੀਂ ਲੜਨਗੇ ਅਮਰੀਕੀ ਰਾਸ਼ਟਰਪਤੀ ਦੀ ਚੋਣ

ਡੋਨਲਡ ਟਰੰਪ ਦਾ ਸਮਰਥਨ ਕਰਨਗੇ ਡੀ ਸੈਂਟਿਸ
ਵਾਸ਼ਿੰਗਟਨ/ਬਿਊਰੋ ਨਿਊਜ਼
ਭਾਰਤੀ-ਅਮਰੀਕੀ ਵਿਵੇਕ ਰਾਮਾਸਵਾਮੀ ਤੋਂ ਬਾਅਦ ਹੁਣ ਫਲੋਰੀਡਾ ਦੇ ਗਵਰਨਰ ਰੌਨ ਡੀ-ਸੈਂਟਿਸ ਰਿਪਬਲਿਕ ਪਾਰਟੀ ਵਲੋਂ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਬਣਨ ਦੀ ਦੌੜ ਤੋਂ ਪਾਸੇ ਹਟ ਗਏ ਹਨ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਨਾ ਲੜਨ ਦਾ ਐਲਾਨ ਕਰ ਦਿੱਤਾ ਹੈ। ਇਸਦੇ ਨਾਲ ਹੀ ਡੀ ਸੈਂਟਿਸ ਨੇ ਐਲਾਨ ਕੀਤਾ ਕਿ ਉਹ ਚੋਣਾਂ ਲਈ ਡੋਨਲਡ ਟਰੰਪ ਦਾ ਸਮਰਥਨ ਕਰਨਗੇ। ਡੀ ਸੈਂਟਿਸ ਨੇ ਕਿਹਾ ਕਿ ਮੇਰੇ ਅਤੇ ਟਰੰਪ ਵਿਚਾਲੇ ਕਈ ਮੁੱਦਿਆਂ ਜਿਵੇਂ ਕਿ ਕਰੋਨਾ ਅਤੇ ਚੀਫ ਮੈਡੀਕਲ ਐਡਵਾਈਜ਼ਰ ਐਂਥਨੀ ਫਾਸੀ ਨੂੰ ਲੈ ਕੇ ਮਤਭੇਦ ਰਹੇ ਹਨ। ਪਰ ਫਿਰ ਵੀ ਟਰੰਪ, ਜੋਅ ਬਾਈਡਨ ਨਾਲੋਂ ਬਿਹਤਰ ਹਨ। ਇਸੇ ਲਈ ਟਰੰਪ ਦਾ ਸਮਰਥਨ ਕਰਨ ਦਾ ਫੈਸਲਾ ਲਿਆ ਹੈ। ਡੀ ਸੈਂਟਿਸ ਨੇ ਕਿਹਾ ਕਿ ਉਹ ਨਿੱਕੀ ਹੇਲੀ ਨੂੰ ਵੀ ਸਮਰਥਨ ਨਹੀਂ ਦੇ ਸਕਦੇ ਕਿਉਂਕਿ ਉਨ੍ਹਾਂ ਦੀ ਵਿਚਾਰਧਾਰਾ ਪੁਰਾਣੇ ਰਿਪਬਲਿਕ ਨੇਤਾਵਾਂ ਜਿਹੀ ਹੈ ਅਤੇ ਉਨ੍ਹਾਂ ਕੋਲ ਦੇਸ਼ ਲਈ ਕੁਝ ਵੀ ਨਵਾਂ ਨਹੀਂ ਹੈ। ਮੀਡੀਆ ਰਿਪੋਰਟਾਂ ਮੁਤਾਬਕ ਡੀ ਸੈਂਟਿਸ ਦੇ ਪਿੱਛੇ ਹਟਣ ਤੋਂ ਬਾਅਦ ਹੁਣ ਰਿਪਬਲਿਕ ਪਾਰਟੀ ਵਿਚ ਟਰੰਪ ਅਤੇ ਨਿੱਕੀ ਹੇਲੀ ਵਿਚਾਲੇ ਸਿੱਧਾ ਚੋਣ ਮੁਕਾਬਲਾ ਹੈ।
RELATED ARTICLES
POPULAR POSTS