-0.6 C
Toronto
Monday, November 17, 2025
spot_img
Homeਮੁੱਖ ਲੇਖਮਲਵਿੰਦਰ ਦੀ ਪੁਸਤਕ 'ਬਹਿਰ' ਉਸ ਦੀ ਕਲਪਨਾ ਦੇ ਬਹੁ-ਪੱਖੀ ਪ੍ਰਭਾਵ ਬਾਖ਼ੂਬੀ ਪੇਸ਼...

ਮਲਵਿੰਦਰ ਦੀ ਪੁਸਤਕ ‘ਬਹਿਰ’ ਉਸ ਦੀ ਕਲਪਨਾ ਦੇ ਬਹੁ-ਪੱਖੀ ਪ੍ਰਭਾਵ ਬਾਖ਼ੂਬੀ ਪੇਸ਼ ਕਰਦੀ ਹੈ …

ਡਾ. ਸੁਖਦੇਵ ਸਿੰਘ ਝੰਡ
ਮਲਵਿੰਦਰ ਦਾ ਨਾਂ ਪੰਜਾਬੀ ਦੇ ਸਥਾਪਿਤ ਕਵੀਆਂ ਵਿੱਚ ਸ਼ੁਮਾਰ ਹੈ। ਉਹ ਗਹਿਰ-ਗੰਭੀਰ ਕਵੀ ਹੈ ਅਤੇ ਆਪਣੀਆਂ ਕਵਿਤਾਵਾਂ ਵਿੱਚ ਵੱਖ-ਵੱਖ ਸਮਾਜਿਕ ਮੁੱਦਿਆਂ ਨੂੰ ਲੈ ਕੇ ਉਨ÷ ਾਂ ਨੂੰ ਕਲਪਨਾ ਦੀ ਪੁੱਠ ਦੇ ਕੇ ਬਾਖ਼ੂਬੀ ਬਿਆਨ ਕਰਦਾ ਹੈ। ਹੱਥਲੀ ਪੁਸਤਕ ‘ਬਹਿਰ’ ਉਸਦਾ ਇਸ ਸਾਲ ਛਪਿਆ ਤਾਜ਼ਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਕਵਿਤਾਵਾਂ ਦੀਆਂ ਉਸ ਦੀਆਂ ਅੱਠ ਕਿਤਾਬਾਂ ਆ ਚੁੱਕੀਆਂ ਹਨ ਅਤੇ 2023 ਵਿੱਚ ਛਪੀ ਇੱਕ ਹੋਰ ਵਾਰਤਕ ਦੀ ਹੈ, ‘ਚੁੱਪ ਦਾ ਮਰਮ ਪਛਾਣੀਏ’।
ਇਸ ਤਰ÷ ਾਂ ਅਸੀਂ ਵੇਖਦੇ ਹਾਂ ਕਿ ਮਲਵਿੰਦਰ ਮੁੱਢਲੇ ਤੌਰ ‘ਤੇ ਇੱਕ ਕਵੀ ਹੈ। ਵਾਰਤਕ ਦੇ ਖ਼ੇਤਰ ਵਿੱਚ ਉਸ ਨੇ ਇਸ ਸਦੀ ਦੇ ਦੂਸਰੇ ਦਹਾਕੇ ਵਿੱਚ ਪੈਰ ਧਰਿਆ ਜਦੋਂ 2017 ਵਿੱਚ ਉਹ ਪਹਿਲੀ ਵਾਰ ਬਰੈਂਪਟਨ (ਕੈਨੇਡਾ) ਆਪਣੇ ਬੇਟੇ ਕੋਲ ਆਇਆ। ਇੱਥੋਂ ਦੇ ਸਮਾਜਿਕ, ਆਰਥਿਕ ਤੇ ਸੱਭਿਆਚਾਰ ਹਾਲਾਤ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਕਈ ਆਰਟੀਕਲ ਲਿਖੇ ਜੋ ਇੱਥੋਂ ਦੀਆਂ ਅਤੇ ਪੰਜਾਬ ਦੀਆਂ ਵੱਖ-ਵੱਖ ਅਖ਼ਬਾਰਾਂ ਵਿੱਚ ਛਪੇ। ਇਨ÷ ਾਂ ਆਰਟੀਕਲਾਂ ਨੂੰ ਨਵੀਂ ਤਰਤੀਬ ਦੇ ਕੇ ਉਸ ਨੇ ਆਪਣੀ ਵਾਰਤਕ ਪੁਸਤਕ ‘ਚੁੱਪ ਦਾ ਮਰਮ ਪਛਾਣੀਏ’ ਵਿੱਚ ਸ਼ਾਮਲ ਕੀਤਾ।
ਕਵਿਤਾਵਾਂ ਦੀ ਉਸਦੀ ਪਹਿਲੀ ਪੁਸਤਕ ‘ਗ਼ੈਰਹਾਜ਼ਰ ਪੈੜਾਂ ਦੀ ਕਥਾ’ 2002 ਵਿੱਚ ਪ੍ਰਕਾਸ਼ਿਤ ਹੋਈ ਜਿਸ ਨੂੰ ਪਾਠਕਾਂ ਵੱਲੋਂ ਵਧੀਆ ਹੁੰਗਾਰਾ ਮਿਲਿਆ। ਇਸ ਤੋਂ ਉਤਸ਼ਾਹਿਤ ਹੋ ਕੇ 2006 ਵਿੱਚ ਉਸ ਨੇ ਆਪਣੀ ਦੂਸਰੀ ਕਾਵਿ-ਪੁਸਤਕ ‘ਕਾਇਆ ਦੇ ਹਰਫ਼’ ਛਪਵਾਈ ਤੇ ਫਿਰ ਇਹ ਸਿਲਸਿਲਾ ਨਿਰੰਤਰ ਚੱਲਦਾ ਰਿਹਾ, ਇੱਥੋਂ ਤੀਕ ਕਿ ਇਨ÷ ਾਂ ਅੱਠ ਕਾਵਿ-ਪੁਸਤਕਾਂ ਵਿੱਚੋਂ ਤਿੰਨ ‘ਬਿਨ ਸਿਰਲੇਖ’, ‘ਕਾਇਆ ਦੇ ਹਰਫ਼’ ਅਤੇ ‘ਚਿੜੀਆਂ ਦਾ ਪਿੰਡ’ (ਹਾਇਕੂ) ਦਾ ਉਸ ਨੂੰ ਦੂਸਰਾ ਐਡੀਸ਼ਨ ਵੀ ਛਪਵਾਉਣਾ ਪਿਆ। ‘ਚੁੱਪ ਦੇ ਬਹਾਨੇ’ (2020) ਉਸਦੀ ਲੰਮੀ ਕਵਿਤਾ ਹੈ ਜੋ ਸਾਰੀ ਪੁਸਤਕ ਵਿੱਚ ਫ਼ੈਲੀ ‘ਚੁੱਪ’ ਦੇ ਵੱਖ-ਵੱਖ ਅਰਥਾਂ ਅਤੇ ‘ਸ਼ੇਡਜ਼’ ਨੂੰ ਬਿਆਨ ਕਰਦੀ ਹੈ। ਏਸੇ ਤਰ÷ ਾਂ ‘ਫੁੱਲਝੜੀ’ (2019) ਬਾਲ-ਕਵਿਤਾਵਾਂ ਦੀ ਹੈ ਜੋ ਬਾਲ-ਸਾਹਿਤ ਵਿੱਚ ਨਿੱਗਰ ਵਾਧਾ ਕਰਦੀ ਹੈ।
ਇੱਥੇ ਮੈਂ ਦੱਸਣਾ ਚਾਹਾਂਗਾ ਕਿ ਮਲਵਿੰਦਰ ਮੇਰਾ ‘ਅੱਧਾ ਕੁ ਗਰਾਂਈ’ ਹੈ। ‘ਅੱਧਾ’ ਇਸ ਤਰ÷ ਾਂ ਕਿ ਉਸ ਦਾ ਪਿੰਡ ‘ਛੱਜਲਵੱਡੀ’ ਤੇ ਮੇਰਾ ਪਿੰਡ ‘ਚੌਹਾਨ’ ਨੇੜੇ-ਨੇੜੇ ਹਨ ਤੇ ਇਨ÷ ਾਂ ਵਿਚਕਾਰ ਮਹਿਜ਼ ਡੇਢ ਕਿਲੋਮੀਟਰ ਦਾ ਫ਼ਾਸਲਾ ਹੈ। ਮੈਂ 1962 ਤੋਂ 1966 ਤੱਕ ਛੇਵੀਂ ਤੋਂ ਦਸਵੀਂ ਜਮਾਤ ਤੱਕ ਉਸ ਦੇ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਆਪਣੇ ਪਿੰਡੋਂ ਪੈਦਲ ਆ ਕੇ ਪੜ÷ ਦਾ ਰਿਹਾ ਹਾਂ ਅਤੇ ਉਸਨੇ ਤਾਂ ਆਪਣੇ ਪਿੰਡ ਦੇ ਸਕੂਲ ਵਿੱਚ ਪੜ÷ ਨਾ ਹੀ ਸੀ। ‘ਗਵਾਂਢੀ’ ਹੁੰਦਿਆਂ ਹੋਇਆਂ ਭਾਵੇਂ ਅਸੀਂ ‘ਕਲਾਸ-ਫ਼ੈਲੋ’ ਤਾਂ ਨਹੀਂ ਹਾਂ (ਕਿਉਂਕਿ, ਮਲਵਿੰਦਰ ਜਦੋਂ ਇਸ ਸਕੂਲ ‘ਚ ਆਇਆ, ਮੈਂ ਦਸਵੀਂ ਪਾਸ ਕਰਕੇ ਉੱਥੋਂ ਜਾ ਚੁੱਕਾ ਸੀ), ਪਰ ‘ਸਕੂਲ-ਫ਼ੈਲੋ’ ਜ਼ਰੂਰ ਹਾਂ। ਇਸ ਤਰ÷ ਾਂ ਸਕੂਲ ਵਿੱਚ ਸਾਡੀ ਮੁਲਾਕਾਤ ਨਾ ਹੋ ਸਕੀ ਅਤੇ ਇਹ ਕੈਨੇਡਾ ਦੇ ਸ਼ਹਿਰ ਬਰੈਂਪਟਨ ਆ ਕੇ ਹੋਈ। ਖ਼ੈਰ! ਇਹ ਵੀ ਤਾਂ ‘ਮੌਕੇ-ਮੇਲ਼’ ਦੀ ਹੀ ਗੱਲ ਹੁੰਦੀ ਹੈ। ਪੰਜਾਬ ਵਿੱਚ ਸਰਕਾਰੀ ਨੌਕਰੀ ਤੋਂ ਸੇਵਾ-ਮੁਕਤੀ ਤੋਂ ਬਾਅਦ ਉਸਦਾ ਇੱਥੇ ਬਰੈਂਪਟਨ ਆਪਣੇ ਬੇਟੇ ਕੋਲ ਆਉਣਾ, ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੇ ਮਹੀਨਾਵਾਰ ਸਮਾਗ਼ਮ ਵਿੱਚ ਸ਼ਾਮਲ ਹੋਣਾ ਤੇ ਉਸ ਵਿੱਚ ਸਾਡਾ ਦੋਹਾਂ ਦਾ ਮਿਲਣਾ ‘ਮੌਕਾ-ਮੇਲ਼’ ਜਾਂ ‘ਇਤਫ਼ਾਕ’ ਹੀ ਤਾਂ ਸੀ। ਇੱਥੇ ਨਾ ਮਿਲ਼ਦੇ ਤਾਂ ਪਤਾ ਨਹੀਂ ਹੋਰ ਕਿੰਨੇ ਸਾਲ ਇੱਕ ਦੂਜੇ ਤੋਂ ਦੂਰ ਤੇ ਬੇਖ਼ਬਰ ਰਹਿੰਦੇ।
ਇਹ ਤਾਂ ਹੋ ਗਈ ਸਾਡੀ ਆਪਸੀ ‘ਨੇੜਤਾ’ ਦੀ ਗੱਲ। ਹੁਣ ਮੈਂ ਉਸ ਦੀ ਹੱਥਲੀ ਕਾਵਿ-ਪੁਸਤਕ ‘ਬਹਿਰ ਵੱਲ ਆਉਂਦਾ ਹਾਂ। ‘ਨਾਨਕਿਆਂ’ ਤੇ ‘ਦਾਦਕਿਆਂ’ ਨੂੰ ਸਮਰਪਿਤ ਇਸ ਕਿਤਾਬ ਨੂੰ ਮਲਵਿੰਦਰ ਨੇ ਤਿੰਨ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਭਾਗ ‘ਪਰਵਾਸ’ ਦੀਆਂ ਕਵਿਤਾਵਾਂ ਵਿੱਚ ਉਸ ਨੇ ਕੈਨੇਡਾ ਵਿਚਲੇ ਆਪਣੇ ‘ਨਿੱਜੀ ਪਰਵਾਸ’ ਅਤੇ ਹੋਰ ਪਰਵਾਸੀਆਂ ਵੱਲੋਂ ਹੰਢਾਏ ਜਾ ਰਹੇ ‘ਪਰਵਾਸ’ ਨੂੰ ਬਾਖ਼ੂਬੀ ਬਿਆਨ ਕੀਤਾ ਹੈ। ਪੁਸਤਕ ਦੀ ਪਹਿਲੀ ਕਵਿਤਾ ‘ਗਾਲ÷ ੜ’ ਜੋ ਇੱਥੇ ਪਰਵਾਸ ਦਾ ਪ੍ਰਤੀਕ ਹੈ, ਵਿੱਚ ਉਹ ਇੱਥੋਂ ਦੇ ਕਾਲ਼ੇ, ਭੂਰੇ, ਪੂਛ ਦੀ ਥਾਂ ਝਾੜੂ ਬੰਨ÷ ੀ ਫਿਰਦੇ ਮੋਟੇ-ਮੋਟੇ ਗਾਲ÷ ੜਾਂ ਦੀ ਗੱਲ ਕਰਦਾ ਹੈ ਜੋ ਇੱਥੇ ਆ ਕੇ ‘ਸਕਿਉਰਲ’ ਹੋ ਗਏ ਹਨ। ਇਸ ਦੇ ਨਾਲ ਹੀ ਮਾਸੂਮ ਖ਼ਰਗੋਸ਼, ਸੁਪਨਈ ਮੁਰਗਾਬੀਆਂ, ਲੰਮੀਆਂ ਧੌਣਾਂ ਵਾਲੀਆਂ ‘ਸਮੁੰਦਰੀ ਗਿਰਝਾਂ’ ਅਤੇ ਕੇਸਰੀ, ਸੰਧੂਰੀ, ਕਾਲ਼ੀਆਂ ਤੇ ਦੇਸੀ ਚਿੜੀਆਂ ਵੀ ਉਸਦੀ ਇਸ ਕਵਿਤਾ ਵਿੱਚ ਸ਼ਾਮਲ ਹੋ ਜਾਂਦੀਆਂ ਹਨ। (ਪੰਨਾ-15)
ਅਗਲੀ ਕਵਿਤਾ ‘ਰਿਵਰਸ ਪਰਵਾਸ’ ਵਿੱਚ ਪੰਜਾਬ ਵਾਪਸ ਮੁੜਨ ਸਮੇਂ ਜਿੱਥੇ ਉਸ ਨੂੰ ‘ਆਪਣਿਆਂ’ ਨੂੰ ਮਿਲਣ ਦੀ ਆਸ, ਧਰਵਾਸ ਅਤੇ ਖ਼ੁਸ਼ੀ ਹੁੰਦੀ ਹੈ, ਉੱਥੇ ਇਸ ਗੱਲ ਦਾ ਝੋਰਾ ਹੈ ਕਿ ਉਸ ਦੇ ਇੱਥੋਂ ਜਾਣ ਸਮੇਂ ਇੱਥੇ ਕੋਈ ਵੀ ਅੱਖ ਇਸ ਮੌਕੇ ‘ਨਮ’ ਨਹੀਂ ਹੈ, ਜਿਵੇਂ ਕਿ ਕੈਨੇਡਾ ਆਉਣ ਲੱਗਿਆਂ ਵਿਦਾਇਗੀ ਵੇਲੇ ਪੰਜ ਦਰਜਨ ਦੋਸਤਾਂ ਦੀਆਂ ਸਨ। ਉਸ ਨੂੰ ਇਹ ਵੀ ਲੱਗਦਾ ਹੈ ਕਿ ਇੱਥੇ ਉਹ ‘ਬੇਟੇ ਦਾ ਘਰ’ ਵਿੱਚ ਰਹਿ ਰਿਹਾ ਹੈ ਜੋ ਉਸ ਦਾ ਆਪਣਾ ਨਹੀਂ ਹੈ। ਇੰਜ, ‘ਆਪਣਿਆਂ’ ਤੇ ‘ਬਿਗਾਨਿਆਂ’ ਦੇ ਅੰਤਰ ਦੀ ਮਾਰਮਿਕ ਤਸਵੀਰ ਇਸ ਕਵਿਤਾ ਵਿੱਚ ਬਾਖ਼ੂਬੀ ਪੇਸ਼ ਕੀਤੀ ਗਈ ਹੈ।
ਮਲਵਿੰਦਰ ਅਨੁਸਾਰ ਕਾਰਾਂ ਦਾ ਕਾਫ਼ਲਾ, ਪਹਿਰਾਵਾ, ਆਪਣੀ ਭਾਸ਼ਾ ਨੂੰ ਭੁੱਲ ਜਾਣਾ, ਰੀਤੀ-ਰਿਵਾਜ ਵਿਸਾਰ ਦੇਣੇ ਅਤੇ ਵੱਡੇ ਮਹੱਲ ਉਸਾਰ ਲੈਣੇ ‘ਵਿਕਾਸ’ ਨਹੀਂ ਹੈ, ਸਗੋਂ ਵਿਕਾਸ ਤਾਂ ਮਨੁੱਖ ਦੇ ਅੰਦਰ ਹੁੰਦਾ ਹੈ। ਉਹ ‘ਅੰਦਰ’ ਜਿੱਥੇ ਸਹਿਜ ਹੁੰਦਾ ਹੈ ਤੇ ਉਹ ‘ਅੰਦਰ’ ਜੋ ਸ਼ਾਂਤ ਹੁੰਦਾ ਹੈ। (ਪੰਨਾ-21)
ਕੈਨੇਡਾ ਬਾਰੇ ਉਸ ਦੀ ਧਾਰਨਾ ਹੈ :
ਕੈਨੇਡਾ ਇੱਕ ਸ਼ਬਦ ਨਹੀਂ ਹੈ
ਵਾਕ ਨਹੀਂ ਹੈ
ਰੰਗ ਨਹੀਂ ਹੈ
ਨਿਜ਼ਾਮ ਨਹੀਂ ਹੈ
….. …..
ਕੈਨੇਡਾ ਇੱਕ ਰੰਗ ਨਹੀਂ ਹੈ
ਬਹੁ-ਰੰਗਾਂ ਦਾ ਕੋਲਾਜ ਹੈ, ਕੈਨੇਡਾ (ਪੰਨਾ-25)
ਮਲਵਿੰਦਰ ਨੇ ਬਰੈਂਪਟਨ ਦੇ ਪਾਰਕਾਂ ਵਿੱਚ ਸੀਨੀਅਰਾਂ ਦੀਆਂ ਮਹਿਫ਼ਲਾਂ ਨੂੰ ਬੜਾ ਨੇੜਿਉਂ ਤੱਕਿਆ ਅਤੇ ਮਾਣਿਆ ਹੈ। ਇਨ÷ ਾਂ ਬਜ਼ੁਰਗਾਂ ਦੀ ਗੱਲ ਕਰਦਿਆਂ ਉਹ ਕਹਿੰਦਾ ਹੈ :
ਇਹ ਕੈਨੇਡਾ ਮਾਣਦੇ
ਸਾਥੀ ਸਭ ਹਾਣਦੇ
ਭਾਰਤ ਨੂੰ ਨਿੰਦਦੇ
ਪੰਜਾਬ ਨੂੰ ਛਾਣਦੇ
ਨੇਤਾਵਾਂ ਦੀਆਂ ਹਕੀਕਤਾਂ
ਬੋਝੇ ਸੰਭਾਲ਼ਦੇ
….. …..
ਇਹ ਬੇਸਮੈਂਟਾਂ ਦੇ ਦੁੱਖ ਬਿਆਨਦੇ
ਬੇਸਮੈਂਟਾਂ ਦੇ ਤਣਾਅ ਦਾ ਸੁੱਖ ਹੰਢਾਵੰਦੇ
ਜਗੀਰਦਾਰਾਂ ਦੇ ਖ਼ਿਤਾਬਾਂ ਦਾ ਸੱਚ ਸੁਣਾਉਂਦੇ
ਰਾਜਨੀਤਕ ਪਰਿਵਾਰਾਂ ਦਾ ਕੋਹਝ
ਪਾਰਕ ਕੋਲੋਂ ਵੀ ਨਾ ਛਪਾਉਂਦੇ (ਪੰਨਾ- 27, 28)
ਬੇਸਮੈਂਟਾਂ ਨੂੰ ‘ਤਹਿਖ਼ਾਨਾ’, ‘ਗੁਫ਼ਾ’ ਅਤੇ ‘ਭੋਰਾ’ ਦੇ ਖ਼ਿਤਾਬਾਂ ਨਾਲ ਨਵਾਜਦਿਆਂ ਇਨ÷ ਾਂ ਦੇ ਅੰਦਰੂਨੀ ਹਾਲਾਤ ਬਿਆਨ ਕਰਦੀਆਂ ਮਲਵਿੰਦਰ ਨੇਆਪਣੀਆਂ ਦੋ ਹੋਰ ਕਵਿਤਾਵਾਂ ਵੀ ਇਸ ਪੁਸਤਕ ਵਿੱਚ ਸ਼ਾਮਲ ਕੀਤੀਆਂ ਹਨ। ਇਸ ਦੇ ਨਾਲ ਹੀ ਉਹ ‘ਪੌੜੀਆਂ ਉਤਰਦੀ ਕਵਿਤਾ’, ‘ਵਾਪਸੀ’, ‘ਢਲ਼ ਗਈ ਸ਼ਾਮ ਸਾਂਭਦਿਆਂ’, ‘ਛਪਣ ਤੋਂ ਪਹਿਲਾਂ’ ਵਰਗੀਆਂ ਕਵਿਤਾਵਾਂ ਵਿੱਚ ਆਪਣੀ ਕਵਿਤਾ ਦੇ ਨਵੇਂ ਰੰਗ ਬਿਖੇਰਦਾ ਹੈ।
ਪੁਸਤਕ ਦੇ ਦੂਸਰੇ ਭਾਗ ਵਿੱਚ ‘ਬਹਿਰ’ ਵਿੱਚ ਮਲਵਿੰਦਰ ਆਪਣੀ ਪੋਤਰੀ ਬਹਿਰ, ਉਸ ਦੇ ਸਰੀਰਕ ਤੇ ਬੌਧਿਕ ਵਿਕਾਸ, ਉਸ ਦੀ ਭਾਸ਼ਾ, ਗੀਤਾਂ ਤੇ ਸਵਾਲਾਂ ਅਤੇ ਦਾਦਾ-ਦਾਦੀ ਤੇ ਨਾਨਕਿਆਂ ਨਾਲ ਚੱਲ ਰਹੇ ਉਸਦੇ ਗੂੜ÷ ੇ ਲਾਡ-ਪਿਆਰ ਦੀ ਗੱਲ ਕਰਦਾ ਹੈ।
ਉਹ ਕਹਿੰਦਾ ਹੈ:
ਸੌ ਵਾਰ ਬੁੱਧੂ ਬਣਾਉਂਦੇ ਅਸੀਂ ਬਹਿਰ ਨੂੰ
ਹਜ਼ਾਰ ਵਾਰ ਬਣਾਉਂਦੀ ਉਹ ਸਾਨੂੰ
ਇਹ ਬਣਨ ਬਨਾਉਣ ਦੀ ਖੇਡ
ਦੁਨੀਆ ਦੀ ਸਭ ਤੋਂ ਮਸੂਮ ਖੇਡ
ਇੱਥੇ ਹਾਰੇ ਹੋਏ ਜਿੱਤਦੇ
ਜਿੱਤਿਆਂ ਨੂੰ ਹਾਰ ਨਸੀਬ ਹੁੰਦੀ (ਪੰਨਾ- 61)
ਇਸ ਦੇ ਨਾਲ ਹੀ ਇਸ ਭਾਗ ਵਿੱਚ ਉਸ ਦੇ ਪੋਤਰੇ ‘ਜੋਧੇ’ ਅਤੇ ਦੋ ਹੋਰ ਛੋਟੇ ਬੱਚਿਆਂ ‘ਹਰਿਨਿਧ’ ਤੇ ‘ਲਘੂ’ ਦੇ ਬਚਪਨ ਨਾਲ ਸਬੰਧਿਤ ਕੁਝ ਕਵਿਤਾਵਾਂ ਵੀ ਹਨ। ਇਨ÷ ਾਂ ਵਿੱਚ ਉਹ ਲਘੂ ਦੀ ‘ਭਾਸ਼ਾ’ ਬਾਖ਼ੂਬੀ ਬਿਆਨਦਾ ਹੈ:
ਭਾਸ਼ਾ-ਵਿਗਿਆਨੀ ਉਸਦੀ ਭਾਸ਼ਾ ਪੜ÷ ਦੇ
ਆਪਣੀ-ਆਪਣੀ ਭਾਸ਼ਾ ‘ਚ ਅਨੁਵਾਦ ਕਰਦੇ
ਉਸ ਦੀ ਭਾਸ਼ਾ ਦੀਆਂ ਕਈ ਉਪ-ਭਾਸ਼ਾਵਾ
ਹਰ ਭਾਸ਼ਾ ਇੱਕ ਭਾਸ਼ਾ-ਵਿਗਿਆਨੀ ਜਨਮਦੀ (ਪੰਨਾ-73)
ਉਂਜ, ਭਾਸ਼ਾ ਬਾਰੇ ਮਲਵਿੰਦਰ ਦੇ ਵਿਚਾਰ ਬੜੇ ਸਰਲ ਤੇ ਸਪਸ਼ਟ ਹਨ :
ਭਾਸ਼ਾ ਖਿੱਤੇ ਦੀ ਹੁੰਦੀ
ਭਾਸ਼ਾ ਲੋਕਾਂ ਦੀ ਹੁੰਦੀ
ਭਾਸ਼ਾ ਦੀ ਕੋਈ ਜਾਤ ਨਾ ਹੁੰਦੀ
ਭਾਸ਼ਾ ਦਾ ਕੋਈ ਧਰਮ ਨਾ ਹੁੰਦਾ
ਭਾਸ਼ਾ ਵਲਗਣਾਂ ਵਿੱਚ ‘ਚ ਬੰਦ ਨਾ ਹੁੰਦੀ
ਭਾਸ਼ਾ ਸੱਤਾ ਦੀ ਗ਼ੁਲਾਮ ਨਾ ਹੁੰਦਾ। (ਪੰਨਾ-74)
ਪੁਸਤਕ ਦੇ ਤੀਸਰੇ ਭਾਗ ‘ਥੇਹਾਂ ਦੇ ਨਕਸ਼’ ਵਿੱਚ ਸ਼ਾਮਲ ਕੀਤੀਆਂ ਗਈਆਂ ਕਵਿਤਾਵਾਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਹਨ। ਇਨ÷ ਾਂ ਵਿੱਚ ਜਿੱਥੇ ‘ਪੁਰਾਣੀ ਡਾਇਰੀ’, ‘ਬਿਰਖ’, ‘ਸਾਉਣ ਮਹੀਨਾ’, ‘ਟੇਬਲ ਫ਼ੈਨ’ ਵਰਗੀਆਂ ਰੌਚਕ ਕਵਿਤਾਵਾਂ ਹਨ, ਉੱਥੇ ‘ਨਾਨਕ’, ‘ਯਾਤਰਾ’, ‘ਮੇਰਾ ਮਨ ਲਾਹੌਰ ਜਾਣ ਨੂੰ ਕਰਦਾ ਹੈ’, ‘ਧੀਆਂ’ ‘ਮਨੀਪੁਰ’, ‘ਖੌਫ਼ ਦੇ ਦਿਨਾਂ ‘ਚ’, ‘ਮੈਂ ਕਿਸਾਨ ਨਹੀਂ ਹਾਂ’, ‘ਮੈਂ ਖੇਤ ਹਾਂ’, ‘ਚੁੰਮਣ ਦਾ ਸਫ਼ਰ’ ਤੇ ਵਿਦਰੋਹਾਂ ਦਾ ਇਤਿਹਾਸ ਵਰਗੀਆਂ ਸੰਜੀਦਾ ਅਤੇ ਸੰਵਾਦ ਛੇੜਨ ਵਾਲੀਆਂ ਕਵਿਤਾਵਾਂ ਵੀ ਹਨ। ਮਸਲਿਨ, ‘ਨਾਨਕ’ ਸਿਰਲੇਖ ਦੀ ਕਵਿਤਾ ਵਿੱਚ ਉਹ ਕਹਿੰਦਾ ਹੈ :
ਨਾਨਕ ਆਖਿਆ ‘ਏਕ ਉਂਕਾਰ’
ਅਸੀਂ ਸਿਰਜੇ ਬੇਅੰਤ ਆਕਾਰ
ਉਸ ਆਖਿਆ ‘ਕਰਤਾ ਪੁਰਖ’
ਅਸੀਂ ਬਣ ਬੈਠੇ
ਆਪੇ ਕਰਤਾ, ਆਪੇ ਪੁਰਖ

ਨਾਨਕ ਜੋ ਹੈ ਆਖਿਆ
ਅਸੀਂ ਵਿਸਾਰਿਆ
ਨਾ ਵਿਚਾਰਿਆ
ਅਨਰਥ ਕੀਤੇ
ਨਾ ਅਰਥ ਕੀਤੇ (ਪੰਨਾ – 90)
ਪੁਸਤਕ ਦੇ ਅਖ਼ੀਰ ਵਿੱਚ ਮਲਵਿੰਦਰ ਦੀ ਉੱਘੇ ਕਵੀ ਤੇ ਵਾਰਤਕ ਲੇਖਕ ਗੁਰਦੇਵ ਚੌਹਾਨ ਬਾਰੇ ਛੇ ਪੰਨਿਆਂ ਦੀ ਲੰਮੀ ਕਵਿਤਾ ‘ਗੁਰਦੇਵ ਚੌਹਾਨ ਨੂੰ ਮਿਲ਼ਦਿਆਂ, ਪੜ÷ ਦਿਆਂ’ ਦਿੱਤੀ ਗਈ ਹੈ ਜੋ ਇਸ ਮਹਾਨ ਲੇਖਕ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦੀ ਹੈ। ਇਸ ਤਰ÷ ਾਂ ਇਸ ਕਿਤਾਬ ਦੇ 136 ਪੰਨਿਆਂ ਵਿੱਚ ਮਲਵਿੰਦਰ ਨੇ ਆਪਣੀਆਂ 65 ਕਵਿਤਾਵਾਂ ਸ਼ਾਮਲ ਕਰਕੇ ਵੱਖ-ਵੱਖ ਰੰਗਾਂ ਦਾ ‘ਗੁਲਦਸਤਾ’ ਪੇਸ਼ ਕੀਤਾ ਹੈ, ਜਿਸ ਵਿੱਚ ਪਰਵਾਸ ਦਾ ਦੁੱਖ-ਸੁੱਖ ਅਤੇ ਪਰਿਵਾਰ ਦੇ ਨਿੱਕੇ ਜੀਆਂ ਪੋਤਰੀ ‘ਬਹਿਰ’ ਤੇ ਪੋਤਰੇ ‘ਜੋਧ’ ਦੇ ਬਚਪਨ ਨੂੰ ਬਾਖ਼ੂਬੀ ਬਿਆਨ ਕੀਤਾ ਗਿਆ ਤੇ ਹੋਰ ਵੱਖ-ਵੱਖ ਵਿਸ਼ਿਆਂ ਨੂੰ ਗੰਭੀਰਤਾ ਨਾਲ ਨਿਭਾਇਆ ਹੈ। ਇੱਥੇ ਕੁਝ ਕੁ ਕਵਿਤਾਵਾਂ ਬਾਰੇ ਹੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੁਸਤਕ ਦੀਆਂ ਸਾਰੀਆਂ ਹੀ ਕਵਿਤਾਵਾਂ ਪੜ÷ ਨਯੋਗ ਤੇ ਮਾਣਨਯੋਗ ਹਨ। ‘ਕੈਫ਼ੇ ਵਰਲਡ’ ਮੰਡੀ ਕਲਾਂ, ਜਲੰਧਰ ਤੇ ਬਠਿੰਡਾ ਵੱਲੋਂ ਪ੍ਰਕਾਸ਼ਿਤ ਇਹ ਪੁਸਤਕ ਮਲਵਿੰਦਰ ਦੀ ‘ਕਾਵਿ-ਲੜੀ’ ਨੂੰ ਬਹੁਤ ਵਧੀਆ ਢੰਗ ਨਾਲ ਅੱਗੇ ਤੋਰਦੀ ਹੈ। ਮੈਨੂੰ ਪੂਰਨ ਆਸ ਹੈ ਕਿ ਇਹ ਲੜੀ ਇਸੇ ਤਰ÷ ਾਂ ਅੱਗੇ ਵੱਧਦੀ ਜਾਏਗੀ। ਇਸ ਖ਼ੂਬਸੂਰਤ ਕਾਵਿ-ਪੁਸਤਕ ਨੂੰ ਪੰਜਾਬੀ ਪਾਠਕਾਂ ਅੱਗੇ ਪੇਸ਼ ਕਰਨ ਲਈ ਮਲਵਿੰਦਰ ਨੂੰ ਹਾਰਦਿਕ ਮੁਬਾਰਕਬਾਦ ਦਿੰਦਾ ਹਾਂ।

RELATED ARTICLES
POPULAR POSTS