ਡਾ. ਸੁਖਦੇਵ ਸਿੰਘ ਝੰਡ
ਡਾ. ਹਰਮਿੰਦਰ ਸਿੰਘ ਬੇਦੀ ਹਿੰਦੀ ਦੇ ਪ੍ਰਸਿੱਧ ਵਿਦਵਾਨ, ਅਧਿਆਪਕ, ਆਲੋਚਕ ਤੇ ਚਿੰਤਕ ਹਨ। ਉਨ÷ ਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ 35 ਸਾਲ ਅਧਿਆਪਨ ਅਤੇ ਖੋਜ-ਕਾਰਜ ਬਾਖ਼ੂਬੀ ਕੀਤਾ ਹੈ ਤੇ ਸੈਂਕੜੇ ਵਿਦਿਆਰਥੀਆਂ ਨੂੰ ਯੋਗ ਸੇਧ ਦੇ ਕੇ ਕਰਵਾਇਆ ਹੈ। ਇਸ ਦੌਰਾਨ ਉਹ ਇਸ ਯੂਨੀਵਰਸਿਟੀ ਵਿੱਚ ਲੈੱਕਚਰਾਰ, ਰੀਡਰ, ਪ੍ਰੋਫ਼ੈਸਰ ਤੇ ਦੋ ਵਾਰ ਵਿਭਾਗ ਦੇ ਮੁਖੀ ਬਣੇ ਅਤੇ ਭਾਸ਼ਾਵਾਂ ਦੇ ਡੀਨ ਵੀ ਰਹੇ ਹਨ। ਇਸ ਦੇ ਨਾਲ ਹੀ ਉਨ÷ ਾਂ ਨੇ ਯੂਨੀਵਰਸਿਟੀ ਦੇ ਪ੍ਰਕਾਸ਼ਨ ਵਿਭਾਗ ਦੇ ਇੰਚਾਰਜ ਵਜੋਂ ਵੀ ਸੇਵਾ ਨਿਭਾਈ ਅਤੇ ਇਸ ਦੌਰਾਨ ਯੂਨੀਵਰਸਿਟੀ ਵੱਲੋਂ ਪ੍ਰੋ. ਪ੍ਰੀਤਮ ਸਿੰਘ ਦੀ ਚਰਚਿਤ ਪੁਸਤਕ ‘ਅਹੀਆਪੁਰ ਵਾਲੀ ਪੋਥੀ’ ਦੇ ਨਾਲ਼ ਨਾਲ਼ ਕਈ ਹੋਰ ਅਹਿਮ ਕਿਤਾਬਾਂ ਛਪਵਾਉਣ ਦਾ ਸਲਾਹੁਣਯੋਗ ਉਪਰਾਲਾ ਕੀਤਾ ਹੈ। ਡਾ. ਬੇਦੀ ਦੀਆਂ ਇਨ÷ ਾਂ ‘ਪ੍ਰਾਪਤੀਆਂ’ ਦਾ ਮੈਂ ਚਸ਼ਮਦੀਦ ਗਵਾਹ ਹਾਂ, ਕਿਉਂਕਿ ਯੂਨੀਵਰਸਿਟੀ ਵਿਚ ਮੈਂ ਉਨ÷ ਾਂ ਦਾ ‘ਸਮਕਾਲੀ’ ਰਿਹਾ ਹਾਂ। ਹੋਰ ਤਾਂ ਹੋਰ, ਸਾਡੇ ਦੋਹਾਂ ਦੇ ਜਨਮ ਦਾ ਸਾਲ ਵੀ ਇੱਕ ਹੀ 1950 ਹੈ, ਮਹੀਨੇ ਜ਼ਰੂਰ ਵੱਖ-ਵੱਖ ਹਨ। ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਵਿਚ ਤਿੰਨ ਸਾਲ ਲਾਇਬ੍ਰੇਰੀਅਨ ਵਜੋਂ ਸੇਵਾ ਕਰਨ ਤੋਂ ਬਾਅਦ ਮੈਂ ਇਸ ਯੂਨੀਵਰਸਿਟੀ ਵਿੱਚ ਜਨਵਰੀ 1979 ਵਿੱਚ ਅਸਿਸਟੈਂਟ ਲਾਇਬ੍ਰੇਰੀਅਨ ਦੀ ਪੋਸਟ ‘ਤੇ ਆ ਗਿਆ ਸੀ ਤੇ ਉਦੋਂ ਉਹ ਇੱਥੇ ਹਿੰਦੀ ਵਿਭਾਗ ਵਿੱਚ ਲੈੱਕਚਰਾਰ ਸਨ। 1986 ਵਿੱਚ ਅਸੀਂ ਦੋਹਾਂ ਨੇ ਘਰ ਵੀ ਯੂਨੀਵਰਸਿਟੀ ਦੇ ਸਾਹਮਣੇ ਕਬੀਰ ਪਾਰਕ ਕਲੋਨੀ ਵਿੱਚ ਖਰੀਦ ਲਏ ਅਤੇ ਫਿਰ ਸਾਡਾ ਮੇਲ਼-ਜੋਲ਼ ਹੋਰ ਵੀ ਵਧੇਰੇ ਗਿਆ। ਸਾਡੇ ਬੱਚੇ ਵੀ ਹਮ-ਉਮਰ ਹਨ ਤੇ ਉਹ ਇਕੱਠੇ ਹੀ ਕਬੀਰ ਪਾਰਕ ਵਿੱਚ ਖੇਡ-ਮੱਲ ਕੇ ਜਵਾਨ ਹੋਏ ਹਨ।
ਡਾ. ਬੇਦੀ ਨੇ ਆਪਣੀ ਇਸ ਸਵੈ-ਜੀਵਨੀ ਨੂੰ ਮੁੱਖ ਤੌਰ ‘ਤੇ 12 ਭਾਗਾਂ ਵਿੱਚ ਵੰਡਿਆ ਹੈ। ਇਨ÷ ਾਂ ਵੱਖ-ਵੱਖ ਭਾਗਾਂ ਵਿੱਚ ਉਨ÷ ਾਂ ਦਾ ਬਚਪਨ ਝਲਕਦਾ ਹੈ, ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਵਿੱਚ ਬੀ.ਏ. ਕਰਦਿਆਂ ਜਵਾਨੀ ਦੇ ਦਿਨ ਦਿਖਾਈ ਦਿੰਦੇ ਹਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਐੱਮ.ਏ./ਪੀ.ਐੱਚ.ਡੀ. ਕਰਦਿਆਂ, ਵਿਦਿਆਰਥੀਆਂ ਨੂੰ ਪੜ÷ ਾਉਂਦਿਆਂ ਤੇ ਖੋਜ-ਕਾਰਜ ਕਰਾਉਂਦਿਆਂ ਉਹ ਅਧਿਐੱਨ/ਅਧਿਆਪਨ ਵਿੱਚ ‘ਹਾਜ਼ਰ-ਨਾਜ਼ਰ’ ਹਨ। ਉਹ ਇਸ ਪੁਸਤਕ ਵਿੱਚ ਆਪਣੀ ਖੋਜ-ਯਾਤਰਾ ਤੇ ਵਿਦੇਸ਼ੀ ਯਾਤਰਾਵਾਂ ਦੀ ਗੱਲ ਕਰਦੇ ਹਨ, ਮੀਡੀਆ ਦੇ ਨਾਲ ਆਪਣੇ ਰਿਸ਼ ਦਰਸਾਉਂਦੇ ਹਨ, ਜੀਵਨ ਵਿੱਚ ਵੱਖ-ਵੱਖ ਸਮੇਂ ਮਿਲੇ ਮਾਣ-ਸਨਮਾਨਾਂ, ਡੀ. ਲਿਟ. ਦੀ ਸੱਭ ਤੋਂ ਉਚੇਰੀ ਅਕਾਦਮਿਕ ਡਿਗਰੀ ਹਾਸਲ ਕਰਨ ਅਤੇ ਭਾਰਤ ਸਰਕਾਰ ਦੇ ਸਰਵੋਤਮ ਸਨਮਾਨ ‘ਪਦਮਸ਼੍ਰੀ’ ਤੇ ਹੋਰ ਵੱਖ-ਵੱਖ ਪ੍ਰਾਪਤੀਆਂ ਅਤੇ ਅਕਾਦਮਿਕਤਾ ਦੇ ਸ਼ੂਕਦੇ ਦਰਿਆ ਦੀ ਗੱਲ ਕਰਦੇ ਹਨ। ਇਸ ਦੇ ਨਾਲ ਹੀ ਉਹ ਉਸ ਮਹਾਨ ‘ਕਰਤੇ’ ਦੀਆਂ ਬਖ਼ਸ਼ਿਸ਼ਾਂ ਦਾ ਸ਼ੁਕਰਾਨਾ ਵੀ ਕਰਦੇ ਹਨ ਜਿਸ ਦੀ ਅਪਾਰ ਕਿਰਪਾ ਨਾਲ ਉਨ÷ ਾਂ ਨੂੰ ਇਸ ‘ਸੱਭ ਕੁਝ’ ਦੀ ਪ੍ਰਾਪਤੀ ਹੋਈ ਹੈ।
ਸਵੈ-ਜੀਵਨੀ ਦੇ ਪਹਿਲੇ ਭਾਗ ਵਿੱਚ ਉਹ ਆਪਣੇ ਦਾਦਾ ਮਥੁਰਾ ਦਾਸ, ਪਿਤਾ ਜੀ ਪ੍ਰੀਤਮ ਸਿੰਘ ਬੇਦੀ ਅਤੇ ਬਚਪਨ ਦੇ ਦਿਨਾਂ ਨੂੰ ਬਾਖ਼ੂਬੀ ਯਾਦ ਕਰਦੇ ਹਨ। ਆਪਣੇ ਪਿਤਾ ਜੀ ਜਿਨ÷ ਾਂ ਨੂੰ ਉਹ ‘ਭਾਪਾ ਜੀ’ ਨਾਲ ਸੰਬੋਧਨ ਕਰਦੇ ਹਨ, ਬਾਰੇ ਦੱਸਦਿਆਂ ਉਹ ਲਿਖਦੇ ਹਨ, ਉਹ ਭਾਰਤੀ ਰੇਲਵੇ ਵਿੱਚ ਸਟੇਸ਼ਨ ਮਾਸਟਰ ਸਨ ਅਤੇ ਉਨ÷ ਾਂ ਨੇ ਪੰਜਾਬ ਦੇ ਕਈ ਰੇਲਵੇ ਸਟੇਸ਼ਨਾਂ ‘ਤੇ ਇਹ ਸੇਵਾ ਨਿਭਾਈ। ਉਹ ਬੜੇ ਮਿਹਨਤੀ ਸਨ। ਅੰਮ੍ਰਿਤਸਰ ਰਹਿੰਦਿਆਂ ਉਨ÷ ਾਂ ਨੇ ਮੱਝ ਤੇ ਗਾਂ ਰੱਖੀ ਹੋਈ ਸੀ। ਘਰ ਵਿੱਚ ‘ਦੁੱਧ ਦਾ ਦਰਿਆ’ ਵਗਦਾ ਸੀ ਜਿਸ ਸਦਕਾ ਉਹ ਪੰਜ ਭਰਾ ਤੇ ਇੱਕ ਭੈਣ ਦਵਾਈਆਂ ਤੋਂ ਪਰਾਂ ਹੀ ਰਹੇ। ਆਪਣੇ ਬਚਪਨ ਦੇ ਦਿਨਾਂ ਵਿੱਚ ਉਹ ਹਿਮਾਚਲ ਪ੍ਰਦੇਸ਼ ਦੇ ਬੈਜਨਾਥ ਪਪਰੋਲਾ ਦੇ ਰੇਲਵੇ ਸਟੇਸ਼ਨ ਅਤੇ ਇਸਦੇ ਆਲੇ-ਦੁਆਲੇ ਦੀਆਂ ਰਮਣੀਕ ਪਹਾੜੀਆਂ ਨੂੰ ਖ਼ੂਬ ਯਾਦ ਕਰਦੇ ਹਨ ਜਿੱਥੇ ਉਨ÷ ਾਂ ਨੂੰ ਪਹਿਲੀ ਵਾਰ ਪਠਾਨਕੋਟ ਤੋਂ ਪਪਰੋਲਾ ਜਾਣ ਵਾਲੀ ਗੱਡੀ ਨੂੰ ਲੱਗੇ ਹੋਏ ਦੋ ਇੰਜਣ ਵੇਖ ਕੇ ਉਨ÷ ਾਂ ਨੂੰ ਬੜੀ ਹੈਰਾਨੀ ਹੋਈ ਸੀ। ਇੱਥੇ ਹੀ ਉਨ÷ ਾਂ ਦੀ ਪੜ÷ ਾਈ ਦਾ ਮਾਧਿਅਮ ਪੰਜਾਬੀ ਦੀ ਥਾਂ ਹਿੰਦੀ ਹੋ ਜਾਣ ਕਰਕੇ ਉਨ÷ ਾਂ ਦਾ ਝੁਕਾਅ ਹਿੰਦੀ ਭਾਸ਼ਾ ਵੱਲ ਹੋ ਗਿਆ ਅਤੇ ਉਨ÷ ਾਂ ਨੇ ਹਿੰਦੀ ਵਿੱਚ ਹੀ ਲਿਖਣਾ ਸ਼ੁਰੂ ਕੀਤਾ। ਕੁਦਰਤ ਦੇ ਇਹ ਖ਼ੂਬਸੂਰਤ ਪਹਾੜੀ ਮੰਜ਼ਰ ਉਨ÷ ਾਂ ਨੂੰ ਫਿਰ ਦੋਬਾਰਾ ਮਾਨਣ ਦਾ ਮੌਕਾ ਮਿਲਿਆ ਜਦੋਂ ਉਨ÷ ਾਂ ਦੀ ਨਿਯੁੱਕਤੀ ਹਿਮਾਚਲ ਪ੍ਰਦੇਸ਼ ਦੀ ਕੇਂਦਰੀ ਯੂਨੀਵਰਸਿਟੀ ਧਰਮਸ਼ਾਲਾ ਦੇ ‘ਚਾਂਸਲਰ’ ਵਜੋਂ ਹੋਈ। .
ਦੂਸਰੇ ਅਧਿਆਇ ਵਿਚ ਸਰਕਾਰੀ ਹੁਸ਼ਿਆਪੁਰ ਕਾਲਜ ਵਿੱਚ ਬੀ.ਏ. ਵਿੱਚ ਪੜ÷ ਦਿਆਂ, ਜਿੱਥੇ ਉਨ÷ ਾਂ ਦੇ ਜ਼ਹਿਨ ਵਿੱਚ ਸਾਹਿਤਕ ਬੀਜ ਪੁੰਗਰੇ ਅਤੇ ਯੂਥ ਫੈਸਟੀਵਲ ਵਿੱਚ ਪਹਿਲੀ ਵਾਰ ਆਪਣੀ ਕਵਿਤਾ ਪੜ÷ ਨ ਦਾ ਮੌਕਾ ਮਿਲਿਆ, ਉੱਥੇ ਕਾਲਜ ਦੇ ਪ੍ਰਿੰਸੀਪਲ ਐੱਸ.ਐੱਸ. ਚਾਵਲਾ, ਪ੍ਰੋ. ਸੁਰੇਸ਼ ਸੇਠ, ਪ੍ਰੋ. ਸਤਿੰਦਰ ਸਿੰਘ, ਪ੍ਰੋ. ਪ੍ਰਿੱਤਪਾਲ ਸਿੰਘ, ਡਾ. ਜਗਤਾਰ, ਡਾ. ਸੁਰਜੀਤ ਹਾਂਸ ਤੇ ਡਾ. ਪਰਮਜੀਤ ਸਿੰਘ ਜੱਜ ਵਰਗੀਆਂ ਮਹਾਨ ਸ਼ਖ਼ਸੀਅਤਾਂ ਨਾਲ ਉੱਠਣ-ਬੈਠਣ ਤੇ ਗੱਲਬਾਤ ਕਰਨ ਦਾ ਵੀ ਸੁਭਾਗ ਪ੍ਰਾਪਤ ਹੋਇਆ। ਇੱਥੇ ਹੀ ਪ੍ਰੋ. ਰਮੇਸ਼ ਕੁੰਤਲ ਮੇਘ ਜੋ ਉਸ ਕਾਲਜ ਵਿੱਚ ਕਈ ਵਾਰ ਲੈੱਕਚਰ ਕਰਨ ਲਈ ਆਉਂਦੇ ਹੁੰਦੇ ਸਨ, ਨੂੰ ਮਿਲਣ ਦਾ ਮੌਕਾ ਮਿਲਿਆ ਜੋ ਬਾਅਦ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਐੱਮ. ਏ. ਕਰਨ ਦੌਰਾਨ ਉਨ÷ ਾਂ ਦੇ ਪਸੰਦੀਦਾ ਅਧਿਆਪਕ ਅਤੇ ਫਿਰ ਪੀਐੱਚ. ਡੀ. ਦੇ ‘ਗਾਈਡ’ ਵਜੋਂ ਉਨ÷ ਾਂ ਦੇ ‘ਪਥ-ਪ੍ਰਦਰਸ਼ਕ’ ਬਣੇ। ਇੱਥੇ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਵਿੱਚ ਹੀ ਉਨ÷ ਾਂ ਨੇ ਪਹਿਲੀ ਵਾਰ ਪੰਜਾਬੀ ਦੇ ਸਿਰਮੌਰ ਕਵੀ ਸ਼ਿਵ ਕੁਮਾਰ ਬਟਾਲਵੀ ਨੂੰ ਕਾਲਜ ਦੇ ਆਡੀਟੋਰੀਅਮ ਵਿੱਚ ਆਪਣੀਆਂ ਕਵਿਤਾਵਾਂ ਦਾ ਗਾਇਨ ਕਰਦਿਆਂ ਸੁਣਿਆਂ।
ਇੱਥੇ ਹੁਸ਼ਿਆਰਪੁਰ ਵਿੱਚ ਹੀ ਪੰਜਾਬੀ ਦੇ ਪ੍ਰਸਿੱਧ ਲੇਖਕ ਦਵਿੰਦਰ ਸਤਿਆਰਥੀ ਨਾਲ ਉਨ÷ ਾਂ ਦੀ ਮੁਲਾਕਾਤ ਹੋਈ ਤੇ ਸ਼ਾਮ ਨੂੰ ਉਹ ਉਨ÷ ਾਂ ਨੂੰ ਆਪਣੇ ਘਰ ਲੈ ਗਏ। ਰਾਤ ਨੂੰ ਆਪਣੇ ਸੌਣ ਕਮਰੇ ਵਿੱਚ ਹੀ ਕਈ ਦਿਨ ਉਨ÷ ਾਂ ਦਾ ‘ਰੈਣ-ਬਸੇਰਾ’ ਕਰਾਇਆ ਅਤੇ ਊਂਘਦਿਆਂ ਹੋਇਆਂ ਉਨ÷ ਾਂ ਦੀ ਕਾਪੀ ਵਿੱਚੋਂ ਚੇਪੀਆਂ ਲੱਗੀ ਹੋਈ ਲੰਮੀ ਕਹਾਣੀ ਤਿੰਨ-ਚਾਰ ਕਿਸ਼ ਵਿੱਚ ਉਨ÷ ਾਂ ਦੇ ਮੁਖ਼ਾਰਬਿੰਦ ਤੋਂ ਸੁਣੀ। ਇੱਥੇ ਇਹ ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਰਹਿੰਦਿਆਂ ਹੀ ਬੇਦੀ ਸਾਬ÷ ਦੀਆਂ ਕਵਿਤਾਵਾਂ ਹਿੰਦੀ ਦੀਆਂ ਨਾਮਵਰ ਪੱਤਰਕਾਵਾਂ ‘ਕਾਦੰਬਨੀ’, ‘ਧਰਮਯੁੱਗ’, ‘ਹਿੰਦੋਸਤਾਨ’ ਆਦਿ ਵਿੱਚ ਛਪਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਇੱਥੇ ਹੁਸ਼ਿਆਰਪੁਰ ਵਿੱਚ ਹੀ ਪੰਜਾਬੀ ਸਾਹਿਤ ਸਭਾ ਵਿੱਚ ਡਾ. ਰੌਸ਼ਨ ਲਾਲ ਅਹੂਜਾ ਦੀ ਅਗਵਾਈ ਵਿੱਚ ਉਨ÷ ਾਂ ਨੂੰ ਪੰਜਾਬੀ ਕਵਿਤਾ, ਪੰਜਾਬੀ ਨਾਟਕ ਤੇ ਪੰਜਾਬੀ ਆਲੋਚਨਾ ਦੀਆਂ ਬਾਰੀਕੀਆਂ ਦੀ ਵੀ ਕੁਝ ਸਮਝ ਪਈ ਅਤੇ ਉਨ÷ ਾਂ ਨੇ ਪੰਜਾਬੀ ਵਿੱਚ ਕਵਿਤਾਵਾਂ ਲਿਖਣੀਆਂ ਆਰੰਭ ਕੀਤੀਆਂ।
ਅਗਲੇ ਅਧਿਆਇ ‘ਮੇਰੇ ਵਿਸ਼ਵਵਿਦਿਆਲੇ ਦੇ ਦਿਨ’ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਬਣਨ ਅਤੇ ਇਸ ਦੇ ਵਿਕਾਸ ਦੀ ਗੱਲ ਬੜੇ ਵਿਸਥਾਰ ਵਿੱਚ ਕੀਤੀ ਗਈ ਹੈ। ਯੂਨੀਵਰਸਿਟੀ ਦੇ ਬਾਨੀ ਵਾਈਸ-ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਜੋ ਇਸ ਤੋਂ ਪਹਿਲਾਂ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਸਨ, ਦੀ ਪ੍ਰਬੰਧਕੀ ਸੂਝ-ਬੂਝ ਅਤੇ ਉਨ÷ ਾਂ ਵੱਲੋਂ ਉਸ ਵੇਲੇ ਮੰਨੇ-ਪ੍ਰਮੰਨੇ ਪ੍ਰੋਫ਼ੈਸਰਾਂ ਨੂੰ ਯੂਨੀਵਰਸਿਟੀ ਵਿਚ ਲਿਆਉਣ ਦੇ ਉਪਰਾਲਿਆਂ ਦੀ ਬੇਦੀ ਸਾਹਿਬ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ ਹੈ। ਇਨ÷ ਾਂ ਮਹਾਨ ਵਿਦਵਾਨਾਂ ਵਿੱਚੋਂ ਡਾ. ਕਰਮ ਸਿੰਘ ਗਿੱਲ ਅਤੇ ਡਾ. ਜੇ. ਐੱਸ. ਗਰੇਵਾਲ ਸਮੁੰਦਰੀ ਸਾਹਿਬ ਤੋਂ ਬਾਅਦ ਇਸ ਯੂਨੀਵਰਸਿਟੀ ਦੇ ਅਗਲੇ ਵੀ.ਸੀ. ਬਣੇ।
ਇਨ÷ ਾਂ ਦੋ ਮਹਾਨ ਵਾਈਸ-ਚਾਂਸਲਰਾਂ ਦੇ ਨਾਲ ਨਾਲ ਡਾ. ਬੇਦੀ ਪ੍ਰੋ. ਗੁਰਦੀਪ ਸਿੰਘ ਰੰਧਾਵਾ ਅਤੇ ਡਾ. ਐੱਸ. ਪੀ. ਸਿੰਘ ਦੇ ਵਾਈਸ-ਚਾਂਸਲਰਾਂ ਵਜੋਂ ਵੱਲੋਂ ਕੀਤੇ ਗਏ ਯੂਨੀਵਰਸਿਟੀ ਦੇ ਵਿਕਾਸ ਕਾਰਜਾਂ ਦੀ ਵੀ ਭਾਰੀ ਸਰਾਹਨਾ ਕਰਦੇ ਹਨ। ਰੰਧਾਵਾ ਸਾਹਿਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਆਉਣ ਤੋਂ ਪਹਿਲਾਂ ਖ਼ਾਲਸਾ ਕਾਲਜ ਦਿੱਲੀ ਦੇ ਪ੍ਰਿੰਸੀਪਲ ਸਨ। ਉਹ ਡਾ. ਬੇਦੀ ਦੇ ਹਿੰਦੀ ਭਾਸ਼ਾ ਦੇ ਗਿਆਨ ਤੇ ਵਿਦਵਤਾ ਤੋਂ ਪ੍ਰਭਾਵਿਤ ਹੋਏ ਅਤੇ ਉਨ÷ ਾਂ ਨੇ ਬੇਦੀ ਸਾਹਿਬ ਨੂੰ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਸਮੇਂ 24 ਨਵੰਬਰ ਨੂੰ ਸੈਨੇਟ ਹਾਲ ਵਿੱਚ ਬਾਹਰ ਦੇ ਵਿਦਵਾਨਾਂ ਦੇ ਨਾਲ ਗੁਰੂ ਨਾਨਕ ਦੇਵ ਜੀ ਬਾਰੇ ਭਾਸ਼ਨ ਦੇਣ ਲਈ ਪ੍ਰੇਰਿਆ ਜੋ ਉਨ÷ ਾਂ ਦੇ ਲਈ ਬੜੇ ਮਾਣ ਵਾਲੀ ਗੱਲ ਸੀ। ਡਾ. ਐੱਸ. ਪੀ. ਸਿੰਘ ਨੇ ਯੂਨੀਵਰਸਿਟੀ ਵਿਚ ਪਰਵਾਸੀ ਪੰਜਾਬੀ ਸਾਹਿਤ ਨੂੰ ਪੰਜਾਬੀ ਦੀ ਐੱਮ.ਏ. ਦੇ ਸਿਲੇਬਸ ਅਤੇ ਪੀਐੱਚ. ਡੀ. ਲਈ ਖੋਜ-ਕਾਰਜ ਦਾ ਵਿਸ਼ਾ ਬਣਾਇਆ। ਅੱਜਕੱਲ÷ ਪਰਵਾਸੀ ਪੰਜਾਬੀ ਸਾਹਿਤ ਹੁਣ ਬਹੁਤ ਸਾਰੀਆਂ ਯੂਨੀਵਰਸਿਟੀਆਂ ਵਿਚ ਐੱਮ.ਏ. ਵਿੱਚ ਪੜ÷ ਾਇਆ ਜਾਂਦਾ ਹੈ ਅਤੇ ਉੱਥੇ ਇਸ ਉੱਪਰ ਖੋਜ ਵੀ ਕਰਵਾਈ ਜਾ ਰਹੀ ਹੈ। ਡਾ. ਐੱਸ. ਪੀ. ਸਿੰਘ ਨੇ ਪੀਐੱਚ. ਡੀ. ਦੇ ਆਪਣੇ ਵਿਦਿਆਰਥੀ ਰਹੇ ਡਾ. ਹਰਚੰਦ ਸਿੰਘ ਬੇਦੀ ਨੂੰ ਇਸ ਦੇ ਖੋਜ-ਕਾਰਜਾਂ ਦਾ ਇੰਚਾਰਜ ਬਣਾਇਆ ਜਿਨ÷ ਾਂ ਉੱਪਰ ਕੰਮ ਕਰਦਿਆਂ ਡਾ. ਹਰਚੰਦ ਬੇਦੀ ਨੇ ਪਰਵਾਸੀ ਪੰਜਾਬੀ ਸਾਹਿਤ ਕੋਸ਼ ਕਈ ਖੰਡਾਂ ਵਿੱਚ ਤਿਆਰ ਕੀਤਾ ਜੋ ਖੋਜ ਪੱਖੋਂ ਬੜੀ ਅਹਿਮੀਅਤ ਰੱਖਦਾ ਹੈ।
ਪੰਜਾਬ ਦੇ ਹਿੰਦੀ ਸਾਹਿਤ ਨੂੰ ਰਾਸ਼ਟਰੀ ਪੱਧਰ ‘ਤੇ ਸਾਹਮਣੇ ਲਿਆਉਣ ਤੇ ਇਸਨੂੰ ਅਹਿਮੀਅਤ ਦਿਵਾਉਣ ਵਿੱਚ ਡਾ. ਹਰਮਿੰਦਰ ਸਿੰਘ ਬੇਦੀ ਦਾ ਵੱਡਾ ਯੋਗਦਾਨ ਹੈ। ਉਨ÷ ਾਂ ਦਾ ਮੰਨਣਾ ਹੈ ਕਿ ਹਿੰਦੀ ਦਾ ਪਹਿਲਾ ਉਪਨਿਆਸਕਾਰ ਪੰਜਾਬ ਦੇ ਵਾਸੀ ਪੰਡਤ ਸ਼ਰਧਾ ਰਾਮ ਫਿਲੌਰੀ ਹਨ ਜਿਨ÷ ਾਂ ਨੇ ਆਰਤੀ ੨ਓਮ ਜੈ ਜਗਦੀਸ਼ ਹਰੇ” ਲਿਖੀ। ਉਨ÷ ਾਂ ਦਾ ਨਾਵਲ ‘ਭਾਗਿਆਵਤੀ’ ਹਿੰਦੀ ਦਾ ਪਹਿਲਾ ਉਪਨਿਆਸ ਮੰਨਿਆ ਜਾਂਦਾ ਹੈ। ਡਾ. ਬੇਦੀ ਨੇ ਯੂਨੀਵਰਸਿਟੀ ਵਿੱਚ ਸਤਿਗੁਰੂ ਰਾਮ ਸਿੰਘ ਨਾਮਧਾਰੀ, ਭਗਤ ਕਬੀਰ ਅਤੇ ਸੁਆਮੀ ਵਿਵੇਕਾਨੰਦ ਚੇਅਰਾਂ ਦੇ ਮੁਖੀਆਂ ਵਜੋਂ ਅਹਿਮ ਭੂਮਿਕਾ ਨਿਭਾਉਂਦਿਆਂ ਹੋਇਆਂ ਅਤੇ ਇਨ÷ ਾਂ ਉੱਪਰ ਨਿੱਠ ਕੇ ਖੋਜ ਕੀਤੀ ਤੇ ਕਰਵਾਈ ਹੈ। ‘ਸਤਿਗੁਰੂ ਰਾਮ ਸਿੰਘ ਨਾਮਧਾਰੀ ਚੇਅਰ’ ਉੱਪਰ ਕੰਮ ਕਰਨ ਸਮੇਂ ਉਨ÷ ਾਂ ਦੀ ਇਸ ਸੰਪਰਦਾ ਦੇ ਮੌਜੂਦਾ ਮੁਖੀ ਠਾਕਰ ਉਦੈ ਸਿੰਘ ਨਾਲ ਕਾਫ਼ੀ ਨੇੜਤਾ ਹੋ ਗਈ ਅਤੇ ਉਨ÷ ਾਂ ਕੋਲੋਂ ਬੇਦੀ ਸਾਹਿਬ ਨੇ ਗੁਰਮਤਿ ਦਾ ਗਿਆਨ ਅਤੇ ਅਧਿਆਤਮਿਕ ਸਿੱਖਿਆ ਗ੍ਰਹਿਣ ਕੀਤੀ। ਹਿੰਦੀ ਵਿਭਾਗ ਵਿੱਚ ਬਤੌਰ ਅਧਿਆਪਕ, ਮੁਖੀ ਤੇ ਡੀਨ ਕੰਮ ਕਰਦਿਆਂ ਉਨ÷ ਾਂ ਨੇ ਯੂਨੀਵਰਸਿਟੀ ਵਿੱਚ ‘ਹਿੰਦੀ ਦਿਵਸ’ ਮਨਾਉਣ, ਵਿੱਦਿਅਕ ਸੈਮੀਨਾਰ ਤੇ ਹੋਰ ਕਈ ਅਹਿਮ ਸਮਾਗਮ ਰਾਸ਼ਟਰੀ-ਪੱਧਰ ‘ਤੇ ਕਰਾਉਣ ਦੇ ਸਫ਼ਲ ਉਪਰਾਲੇ ਕੀਤੇ। ਉਹ ਕਹਿੰਦੇ ਹਨ ਕਿ ਇਹ ਉਨ÷ ਾਂ ਲਈ ‘ਲੇਖੇ ਆਵਹਿ ਭਾਗ’ ਵਾਲੀ ਗੱਲ ਸੀ ਜੋ ਪ੍ਰਮਾਤਮਾ ਨੇ ਉਨ÷ ਾਂ ਦੇ ਕੋਲੋਂ ਇਹ ਕਾਰਜ ਕਰਵਾਉਣੇ ਸਨ।
ਉਹ ਹਿੰਦੀ ਵਿਭਾਗ ਦੇ ਆਪਣੇ ‘ਗੁਰੂ’ ਡਾ. ਰਮੇਸ਼ ਕੁੰਤਲ ਮੇਘ, ਅਧਿਆਪਕਾਂ ਡਾ. ਧਰਮ ਪਾਲ ਮੈਣੀ, ਡਾ. ਪਾਂਡੇ ਸ਼ਸ਼ੀ ਭੂਸ਼ਣ ਸ਼ਿਤਾਂਸ਼ੂ ਤੇ ਡਾ. ਹੁਕਮ ਚੰਦ ਰਾਜਪਾਲ ਦੇ ਨਾਲ ਨਾਲ ਆਪਣੇ ਸਹਿਕਰਮੀਆਂ ਡਾ. ਓਮ ਅਵਸਥੀ, ਡਾ. ਹਰਮੋਹਨ ਲਾਲ ਸੂਦ, ਡਾ. ਵਿਨੋਦ ਕੁਮਾਰ ਤਨੇਜਾ, ਡਾ. ਸੁਨੀਲ ਸ਼ਰਮਾ, ਡਾ. ਸੇਵਾ ਸਿੰਘ, ਡਾ. ਪਦਮ ਗੁਰਚਰਨ ਸਿੰਘ, ਡਾ. ਸੁਨੀਤਾ ਤੇ ਹੋਰਨਾਂ ਨੂੰ ਯਾਦ ਕਰਦੇ ਹਨ। ਇੱਥੇ ਇਹ ਦੱਸਣਾ ਬਣਦਾ ਹੈ ਕਿ ਹਿੰਦੀ ਵਿਭਾਗ ਵਿੱਚ ਕੰਮ ਕਰਦਿਆਂ ਡਾ. ਬੇਦੀ ਨੇ 10 ਖੋਜ ਕਾਰਜ ਪੀਐੱਚ. ਡੀ. ਦੇ, 30 ਦੇ ਲੱਗਭੱਗ ਐੱਮ. ਫ਼ਿਲ. ਦੇ ਅਤੇ 20 ਤੋਂ ਵਧੇਰੇ ਐੱਮ. ਏ. ਦੇ ਪੰਜਾਬ ਦੇ ਹਿੰਦੀ ਲੇਖਕਾਂ ਉੱਪਰ ਕਰਵਾਏ। ਇਹ ਉਨ÷ ਾਂ ਦੀ ਪੰਜਾਬ ਦੇ ਹਿੰਦੀ ਲੇਖਕਾਂ ਦੀ ਪਹਿਚਾਣ ਨੂੰ ਅਕਾਦਮਿਕ ਪੱਧਰ ‘ਤੇ ਉੱਚਾ ਚੁੱਕਣ ਵਿੱਚ ਵੱਡੀ ਦੇਣ ਕਹੀ ਜਾ ਸਕਦੀ ਹੈ। ਇਸ ਦੇ ਨਾਲ ਹੀ ਉਨ÷ ਾਂ ਦੇ 10 ਕਾਵਿ-ਸੰਗ੍ਰਹਿ ਹਿੰਦੀ ਵਿੱਚ ਅਤੇ ਦੋ ਪੰਜਾਬੀ ਵਿੱਚ ਛਪੇ।
ਡਾ. ਬੇਦੀ ਦੇ ਕਈ ਵਿਸ਼ੇਸ਼ ਸੰਸਥਾਵਾਂ ਨਾਲ ਨੇੜਲੇ ਸਬੰਧ ਰਹੇ ਹਨ ਜਿਨ÷ ਾਂ ਵਿੱਚ ਡੀ.ਏ.ਵੀ. ਕਾਲਜ, ਡੀ.ਏ.ਵੀ. ਸਕੂਲ ਤੇ ਇਨ÷ ਾਂ ਦੀਆਂ ਮੈਨੇਜਮੈਂਟ ਕਮੇਟੀਆਂ, ਕੰਨਿਆ ਮਹਾਂਵਿਦਿਆਲਾ ਜਲੰਧਰ, ਬਨਾਰਸ ਹਿੰਦੂ ਯੂਨੀਵਰਸਿਟੀ, ਗੁਰੂਕੁਲ ਕਾਂਗੜੀ ਹਰਿਦੁਆਰ, ਕੇਂਦਰੀ ਹਿੰਦੀ ਸੰਸਥਾਨ ਆਗਰਾ, ਆਦਿ ਸ਼ਾਮਲ ਹਨ। ਇਨ÷ ਾਂ ਵਿੱਚੋਂ ਉਹ ਡੀ.ਏ.ਵੀ. ਕਾਲਜਾਂ ਦੀ ਪ੍ਰਬੰਧਕ ਕਮੇਟੀ ਦੇ ਮੁਖੀ ਪੂਨਮ ਸੂਰੀ ਅਤੇ ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਅੰਜਨਾ ਗੁਪਤਾ ਦੀਆਂ ਸਾਰਥਿਕ ਭੂਮਿਕਾਵਾਂ ਬਾਰੇ ਵਿਸ਼ੇਸ਼ ਜ਼ਿਕਰ ਕਰਦੇ ਹਨ। ਇਸ ਦੇ ਨਾਲ ਹੀ ਡਾ. ਬੇਦੀ ਨੇ ਕਈ ਵਿਦੇਸ਼ ਯਾਤਰਾਵਾਂ ਕੀਤੀਆਂ ਹਨ ਜਿਨ÷ ਾਂ ਵਿੱਚ ਗਵਾਂਢੀ ਦੇਸਾਂ ਭੂਟਾਨ ਤੇ ਪਾਕਿਸਤਾਨ ਤੋਂ ਲੈ ਕੇ ਸਿੰਘਾਪੁਰ, ਨਾਰਵੇ, ਡੈਨਮਾਰਕ, ਕੈਨੇਡਾ, ਮਲੇਸ਼ੀਆ ਤੇ ਫਿਜੀ, ਆਦਿ ਸ਼ਾਮਲ ਹਨ। ਦਿੱਲੀ ਸਥਿਤ ਤੁਰਕੀ ਦੇ ਅੰਬੈੱਸਡਰ ਵੱਲੋਂ ਆਇਆ ਤੁਰਕੀ ਜਾਣ ਦਾ ਸੱਦਾ ਬੇਦੀ ਸਾਹਿਬ ਨੇ ਆਪ ਹੀ ਠੁਕਰਾ ਦਿੱਤਾ ਸੀ, ਕਿਉਂਕਿ ਉਦੋਂ ਬੱਚੇ ਛੋਟੇ ਹੋਣ ਕਾਰਨ ਤਿੰਨ ਸਾਲ ਦੇ ਲੰਮੇਂ ਅਰਸੇ ਲਈ ਉਨ÷ ਾਂ ਵੱਲੋਂ ਘਰੋਂ ਬਾਹਰ ਜਾਣਾ ਸੁਖਾਵਾਂ ਨਹੀਂ ਸੀ।
ਪਾਕਿਸਤਾਨ ਦੇ ਦੋ ਦੌਰਿਆਂ ਬਾਰੇ ਉਨ÷ ਾਂ ਇਸ ਸਵੈਜੀਵਨੀ ਵਿੱਚ ਬੜਾ ਦਿਲਚਸਪ ਜ਼ਿਕਰ ਕੀਤਾ ਹੈ। ਉਹ ਕਹਿੰਦੇ ਹਨ ਕਿ ਪਹਿਲੀ ਵਾਰ ਉਨ÷ ਾਂ ਨੂੰ ਬਾਬਾ ਬੁਲ÷ ੇ ਸ਼ਾਹ ਦਾ ਉਰਸ ਮਨਾਉਣ ਸਮੇਂ ਪਾਕਿਸਤਾਨ ਦੇ ਇੱਕ ਤਤਕਾਲੀ ਪਾਰਲੀਮੈਂਟ ਮੈਂਬਰ ਵੱਲੋਂ ਬੁਲਾਇਆ ਗਿਆ ਸੀ ਅਤੇ ਉਹ ਲਾਹੌਰ, ਕਸੂਰ, ਲਾਇਲਪੁਰ (ਹੁਣ ਫ਼ੈਸਲਾਬਾਦ), ਆਦਿ ਸ਼ਹਿਰਾਂ ਵਿੱਚ ਜਾ ਕੇ ਬੜੇ ਪ੍ਰਸੰਨ ਹੋਏ ਸਨ। ਦੂਸਰੀ ਵਾਰ ਉਹ ਆਪਣੀ ਪਤਨੀ ਡਾ. ਗੁਰਨਾਮ ਕੌਰ ਬੇਦੀ ਨਾਲ ਲਾਹੌਰ ਤੋਂ ਬਾਹਰ ਵੀ ਗਏ ਅਤੇ ‘ਖੋਜਗੜ÷ ‘ ਵਾਲੇ ਖੋਜੀ ਇਕਬਾਲ ਕੈਸਰ ਨੂੰ ਵੀ ਮਿਲੇ। ਲਾਹੌਰ ਦੇ ਗੁਰਦੁਆਰਾ ਸਾਹਿਬਾਨ ਤੋਂ ਇਲਾਵਾ ਉਨ÷ ਾਂ ਨੇ ਨਨਕਾਣਾ ਸਾਹਿਬ ਦੇ ਗੁਰਦੁਆਰਾ ਸਾਹਿਬਾਨ ਦੇ ਵੀ ਦਰਸ਼ਨ ਕੀਤੇ। ਲਾਹੌਰ ਯੂਨੀਵਰਸਿਟੀ ਦੇ ਗੈੱਸਟ ਹਾਊਸ ਵਿੱਚ ਉਨ÷ ਾਂ ਨੂੰ ਦਿੱਲੀ ਤੋਂ ਆਈ ਇੱਕ ਖੋਜ-ਵਿਦਿਆਰਥਣ ਮਿਲੀ ਜੋ ‘ਪੰਜਾਬ ਦੀ ਵੰਡ’ ਉੱਪਰ ਪੀਐੱਚ. ਡੀ. ਡਿਗਰੀ ਲਈ ਆਪਣਾ ਖੋਜ-ਕਾਰਜ ਕਰ ਰਹੀ ਸੀ। ਜਦੋਂ ਉਸ ਨੇ ਵੰਡ ਸਮੇਂ 1947 ਵਿੱਚ ਪਾਕਿਸਤਾਨ ਰਹਿ ਗਏ ਆਪਣੇ ਸਕੇ ਤਾਏ ਜਿਸ ਨੇ ਉਦੋਂ ‘ਵੰਡ ਸਮੇਂ’ ਮੁਸਲਿਮ ਧਰਮ ਅਪਨਾਅ ਲਿਆ ਸੀ, ਬਾਰੇ ਬੇਦੀ ਸਾਹਿਬ ਨਾਲ ਕਈ ਵਿਯੋਗੀ ਗੱਲਾਂ ਸਾਂਝੀਆਂ ਕੀਤੀਆਂ ਜੋ ਬੜੀਆਂ ਹੀ ਦਰਦਨਾਕ ਸਨ ਤਾਂ ਉਨ÷ ਾਂ ਨੂੰ ਸੁਣ ਕੇ ਉਹ ਬੜੇ ਭਾਵੁਕ ਹੋ ਗਏ। ਉਹ ਸੋਚਣ ਲੱਗੇ ਕਿ 1947 ਵਿੱਚ ਹੋਈ ਧਰਮ ਦੇ ਆਧਾਰ ‘ਤੇ ਹੋਈ ਇਸ ‘ਸਿਆਸੀ ਵੰਡ’ ਨੇ ‘ਸਕੇ ਰਿਸ਼ਤਿਆਂ’ ਵਿੱਚ ਵੀ ਕਿੰਨੀਆਂ ਦਰਾੜਾਂ ਪਾ ਦਿੱਤੀਆਂ ਹਨ ਤੇ ਕਿਵੇਂ ਏਡੀਆਂ ਵੱਡੀਆਂ ਦੂਰੀਆਂ ਪੈਦਾ ਕਰ ਦਿੱਤੀਆਂ ਹਨ।
ਆਪਣੀਆਂ ਪ੍ਰਾਪਤੀਆਂ ਬਾਰੇ ਗੱਲ ਕਰਦਿਆਂ ਉਹ ਦੱਸਦੇ ਹਨ ਕਿ ਪੰਜਾਬ ਸਰਕਾਰ ਨੇ 2004 ਵਿੱਚ ਉਨ÷ ਾਂ ਨੂੰ ‘ਸ਼੍ਰੋਮਣੀ ਹਿੰਦੀ ਸਾਹਿਤਕਾਰ’ ਦਾ ਐਵਾਰਡ ਦਿੱਤਾ। ਭਾਰਤ ਦੇ ਸਿੱਖਿਆ ਮੰਤਰਾਲੇ ਵੱਲੋਂ ਹਿੰਦੀ ਪ੍ਰਤੀ ਕੀਤੀ ਗਈ ਘਾਲਣਾ ਨੂੰ ਮੁੱਖ ਰੱਖਦਿਆਂ ਰਾਸ਼ਟਰਪਤੀ ਵੱਲੋਂ 2017 ਵਿੱਚ ਉਨ÷ ਾਂ ਨੂੰ ‘ਹਿੰਦੀ ਸੇਵੀ ਸਨਮਾਨ’ ਦਿੱਤਾ ਗਿਆ। 2022 ਵਿੱਚ ਉਨ÷ ਾਂ ਨੂੰ ਵਿਦਿਅਕ ਤੇ ਖੋਜ ਕਾਰਜਾਂ ਅਤੇ ਉਸਦੇ ਨਾਲ-ਨਾਲ ਸਾਹਿਤ ਤੇ ਸਿੱਖਿਆ ਦੇ ਖ਼ੇਤਰ ਵਿੱਚ ਪਾਏ ਗਏ ਯੋਗਦਾਨ ਨੂੰ ਸਨਮਾਨਦਿਆਂ ਹੋਇਆਂ ਭਾਰਤ ਸਰਕਾਰ ਵੱਲੋਂ ‘ਪਦਮਸ਼੍ਰੀ’ ਦੀ ਉਪਾਧੀ ਦੇ ਕੇ ਨਿਵਾਜਿਆ ਗਿਆ। ਇਨ÷ ਾਂ ਤੋਂ ਇਲਾਵਾ ਕਈ ਹੋਰ ਇਨਾਮ-ਸਨਮਾਨ ਵੀ ਉਨ÷ ਾਂ ਨੂੰ ਮਿਲੇ।
ਮੈਂ ਸਮਝਦਾ ਹਾਂ ਕਿ ਆਤਮਕਥਾ ਵਿੱਚ ਲਿਖਣ ਸਮੇਂ ਅਤੇ ਇਸ ਦੇ ਛਪਣ ਦੌਰਾਨ ਕੁਝ ‘ਉਕਾਈਆਂ’ ਤੇ ‘ਗ਼ਲਤੀਆਂ’ ਅਕਸਰ ਰਹਿ ਹੀ ਜਾਂਦੀਆਂ ਹਨ ਅਤੇ ਇੱਥੇ ਵੀ ਇਹ ਕੁਝ ਰਹਿ ਗਈਆਂ ਹਨ ਜਿਨ÷ ਾਂ ਵੱਲ ਪਰੂਫ਼-ਰੀਡਿੰਗ ਸਮੇਂ ਪੂਰਾ ਧਿਆਨ ਨਹੀਂ ਗਿਆ ਲੱਗਦਾ। ਮਸਲਿਨ, ‘ਮੇਰੇ ਵਿਸ਼ਵਵਿਦਿਆਲੇ ਦੇ ਦਿਨ’ ਵਾਲੇ ਤੀਸਰੇ ਅਧਿਆਇ ਦੇ ਆਰੰਭਿਕ ਪੈਰੇ ਵਿੱਚ ਬੇਦੀ ਸਾਹਿਬ ਵੱਲੋਂ ਦੱਸਿਆ ਗਿਆ ਹੈ ਕਿ 24 ਨਵੰਬਰ 1969 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨੀਂਹ-ਪੱਥਰ ਰੱਖਣ ਸਮੇਂ ਤਤਕਾਲੀ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ, ਪੰਜਾਬ ਦੀ ਸਮੁੱਚੀ ਕੈਬਨਿਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਫ਼ਤਿਹ ਸਿੰਘ ਹਾਜ਼ਰ ਸਨ। ਪਰ ਇੱਥੇ ਸੰਤ ਫ਼ਤਿਹ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਦੱਸਣ ਦੀ ਬਜਾਏ ‘ਸ਼੍ਰੋਮਣੀ ਕਮੇਟੀ ਦਾ ਪ੍ਰਧਾਨ’ ਛਪਿਆ ਹੈ। ਹੋਰ ਤਾਂ ਹੋਰ, ਉਨ÷ ਾਂ ਦਾ ਨਾਂ ‘ਫ਼ਤਿਹ ਸਿੰਘ’ ਵੀ ਪੁਸਤਕ ਵਿੱਚ ਦਰਜ ਨਹੀਂ ਹੈ ਅਤੇ ਇਹ ਕੇਵਲ ‘ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਜੀ ਵੀ ਉਸ ਵਿੱਚ ਸ਼ਾਮਿਲ ਹੋਏ’ ਹੀ ਛਪਿਆ ਹੈ। (ਪੰਨਾ-61), ਜਦਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਸ ਸਮੇਂ ਸੰਤ ਚੰਨਣ ਸਿੰਘ ਸਨ। ਏਸੇ ਤਰ÷ ਾਂ ਏਸੇ ਹੀ ਪੰਨੇ ਉੱਪਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ ਸਬੰਧਿਤ ਕਾਲਜਾਂ ਵਿੱਚ ਅੰਮ੍ਰਿਤਸਰ, ਜਲੰਧਰ ਤੇ ਨਵਾਂ ਸ਼ਹਿਰ ਤਿੰਨ ਜ਼ਿਲਿ÷ ਆਂ ਨੂੰ ਦਰਸਾਇਆ ਗਿਆ ਹੈ, ਜਦ ਕਿ ਨਵਾਂ ਸ਼ਹਿਰ ਉਸ ਸਮੇਂ ਅਜੇ ਜ਼ਿਲਾ ਨਹੀਂ ਬਣਿਆ ਸੀ ਅਤੇ ਇਹ ਉਦੋਂ ਜਲੰਧਰ ਜ਼ਿਲੇ ਦਾ ਹੀ ਇੱਕ ਹਿੱਸਾ ਸੀ। ਇਸ ਦੇ ਨਾਲ ਹੀ ਇੱਥੇ ਗੁਰਦਾਸਪੁਰ ਅਤੇ ਕਪੂਰਥਲਾ ਜ਼ਿਲਿਆਂ ਨੂੰ ਯੂਨੀਵਰਸਿਟੀ ਦੇ ‘ਅਫ਼ਿਲੀਏਟਿਡ ਖ਼ੇਤਰ’ ਵਿੱਚ ਸ਼ਾਮਲ ਨਾ ਕਰਕੇ ਇਨ÷ ਾਂ ਨੂੰ ‘ਨਜ਼ਰਅੰਦਾਜ਼’ ਕੀਤਾ ਗਿਆ ਹੈ।
ਡੀ.ਏ.ਵੀ. ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਸੀ. ਐੱਲ. ਗੁਪਤਾ ਜੋ ਪਹਿਲਾਂ ਡੀ. ਏ. ਵੀ. ਕਾਲਜ ਨਕੋਦਰ ਦੇ ਪ੍ਰਿੰਸੀਪਲ ਰਹੇ ਸਨ ਅਤੇ ਬਾਅਦ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਡੀਨ ਕਾਲਜਿਜ਼ ਦੇ ਅਹੁਦੇ ‘ਤੇ ਨਿਯੁਕਤ ਹੋਏ, ਦੇ ਨਾਲ ਉੱਠਣਾ-ਬਹਿਣਾ, ਉਨ÷ ਾਂ ਨਾਲ ਗੱਲਬਾਤ ਕਰਨੀ ਤੇ ਉਨ÷ ਾਂ ਦੀਆਂ ਸੁਣਨੀਆਂ ਬੇਦੀ ਸਾਹਿਬ ਦਾ ਰੁਟੀਨ ਸੀ (ਪੰਨਾ 111). ਡੀ.ਏ. ਵੀ ਕਾਲਜ ਅੰਮ੍ਰਿਤਸਰ ਦੇ ਹੀ ਇੱਕ ਹੋਰ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਸਨ ਜਿਨ÷ ਾਂ ਬਾਰੇ ਜ਼ਿਕਰ ਕਰਦਿਆਂ ਉਨ÷ ਾਂ ਦੇ ਨਾਂ ਦਾ ਪਹਿਲਾ ਭਾਗ ਪੁਸਤਕ ਵਿੱਚ ਲਿਖਣੋਂ ਰਹਿ ਗਿਆ ਹੈ ਅਤੇ ਇੱਥੇ ਪੁਸਤਕ ਵਿੱਚ ਕੇਵਲ ਏਨਾ ਹੀ ਛਪਿਆ ਹੈ : ”ਡੀ.ਏ.ਵੀ. ਕਾਲਜ ਦੇ ਪ੍ਰਿੰਸੀਪਲ ਡਾ. ਗੁਪਤਾ ਜੀ ਪਹਿਲਾਂ ਡੀ.ਏ.ਵੀ. ਕਾਲਜ ਦਸੂਹਾ ਸਨ”। (ਪੰਨਾ -115). ਇਸ ਤਰ÷ ਾਂ ਇਨ÷ ਾਂ ਦੋਹਾਂ ਪ੍ਰਿੰਸੀਪਲ ਸਾਹਿਬਾਨ ਦੇ ਨਾਵਾਂ ਦਾ ਨਿਖੇੜਾ ਕਰਨਾ ਆਮ ਪਾਠਕ ਦੇ ਲਈ ਮੁਸ਼ਕਲ ਹੋ ਜਾਂਦਾ ਹੈ।
ਹਿੰਦੀ ਦੇ ਵਿਦਵਾਨ ਤੇ ਅਧਿਆਪਕ ਹੋਣ ਕਾਰਨ ਡਾ. ਬੇਦੀ ਹੁਰਾਂ ਵੱਲੋਂ ਆਪਣੀ ਇਸ ਸਵੈਜੀਵਨੀ ਵਿੱਚ ਕਈ ਮੁਸ਼ਕਲ ਹਿੰਦੀ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ ਜੋ ਆਸਾਨੀ ਨਾਲ ਮੇਰੇ ਵਰਗੇ ਸਧਾਰਨ ਪਾਠਕਾਂ ਦੀ ਸਮਝ ਵਿੱਚ ਨਹੀਂ ਪੈਂਦੇ, ਜਿਵੇਂ ਕਿ ‘ਉੱਦਾਤੀਕਰਨ’ (ਪੰਨਾ-88), ‘ਵਿਦੂਸ਼ੀ’ (ਪੰਨਾ-111), ‘ਉਦਬੋਧਨ’ (ਪੰਨਾ-117), ‘ਪਰਿਸ਼ਿਸ਼ਟ’ (ਪੰਨਾ-127), ‘ਸਕੰਧ’ (ਪੰਨਾ-135), ਆਦਿ। ਮੇਰਾ ਖ਼ਿਆਲ ਹੈ ਕਿ ਇਨ÷ ਾਂ ਦੇ ਅਰਥਾਂ ਨੂੰ ਸਮਝਣ ਲਈ ਪੰਜਾਬੀ ਪਾਠਕਾਂ ਨੂੰ ਡਾ. ਬੇਦੀ ਵਰਗੇ ਹਿੰਦੀ ਵਿਦਵਾਨਾਂ ਕੋਲ ਜਾਣ ਦੀ ਲੋੜ ਪਵੇਗੀ।
ਪੁਸਤਕ ਦੇ ਅਖ਼ੀਰਲੇ ਕਾਂਡ ‘ਪੁਨਰ ਜਨਮ ਕੇ ਮਿਲੇ ਸੰਜੋਗੀ’ ਵਿੱਚ ਬੇਦੀ ਸਾਬ÷ ਆਪਣੇ ਪਰਿਵਾਰ ਦੇ ਮੈਂਬਰਾਂ ਬਾਰੇ ਦੱਸਦੇ ਹਨ। ਉਨ÷ ਾਂ ਦੀ ਸੁਪਤਨੀ ਡਾ. ਗੁਰਨਾਮ ਕੌਰ ਪੰਜਾਬੀ ਦੇ ਵਿਦਵਾਨ ਅਤੇ ਧਾਰਮਿਕ ਖ਼ਿਆਲਾਂ ਦੇ ਧਾਰਨੀ ਹਨ। ਉਨ÷ ਾਂ ਨੇ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਉੱਪਰ ਪੀਐੱਚ.ਡੀ. ਅਤੇ ‘ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੰਕਲਿਤ ਭਗਤ ਤੇ ਭੱਟ ਬਾਣੀ’ ਉੱਪਰ ਡੀ. ਲਿਟ. ਕੀਤੀ ਹੈ। ਸੰਜੋਗਵੱਸ ਡਾ. ਹਰਮਿੰਦਰ ਸਿੰਘ ਬੇਦੀ ਤੇ ਉਨ÷ ਾਂ ਦੀ ਪਤਨੀ ਦੋਹਾਂ ਦੇ ਡੀ. ਲਿਟ. ਦੇ ਗਾਈਡ ਡਾ. ਤਪੇਸ਼ਵਰ ਨਾਥ ਹਨ। ਡਾ. ਗੁਰਨਾਮ ਕੌਰ ਬੇਦੀ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਪ੍ਰੋਫ਼ੈਸਰ ਵਜੋਂ ਸੇਵਾਵਾਂ ਨਿਭਾਅ ਕੇ ਮਾਤਾ ਸਰੂਪ ਰਾਣੀ ਸਰਕਾਰੀ ਕਾਲਜ ਅੰਮ੍ਰਤਸਰ ਤੋਂ ਪ੍ਰਿੰਸੀਪਲ ਦੇ ਅਹੁਦੇ ਤੋਂ ਸੇਵਾ-ਮੁਕਤ ਹੋਏ ਹਨ। ਬੇਟੀ ਡਾ. ਸ਼ੈਫ਼ਾਲੀ ਜਗਤ ਗੁਰੂ ਬਾਬਾ ਨਾਨਕ ਓਪਨ ਯੂਨੀਵਰਸਿਟੀ ਪਟਿਆਲਾ ਵਿਖੇ ਸਮਾਜ ਸਾਸ਼ਤਰ ਦੀ ਅਧਿਆਪਕਾ ਹੈ ਅਤੇ ਬੇਟਾ ਡਾ. ਮ੍ਰਿਗੇਂਦਰ ਸਿੰਘ ਬੇਦੀ ਪੰਜਾਬ ਟੈੱਕਨੀਕਲ ਯੂਨੀਵਰਸਿਟੀ ਜਲੰਧਰ ਵਿਖੇ ਅਸਿਸਟੈਂਟ ਪਲੇਸਮੈਂਟ ਅਫ਼ਸਰ ਵਜੋਂ ਸੇਵਾ ਨਿਭਾਅ ਰਿਹਾ ਹੈ।
ਡਾ. ਬੇਦੀ ਦੀ ਇਸ ਆਤਮਕਥਾ ਵਿੱਚ ਪਾਠਕ ਨੂੰ ਕਿਸੇ ਵੀ ਵਿਅੱਕਤੀ ਦੀ ਆਲੋਚਨਾ ਜਾਂ ਉਸ ਦੇ ਬਾਰੇ ਕਹੇ ਅਪਸ਼ਬਦ ਨਜ਼ਰ ਨਹੀਂ ਪੈਂਦੇ। ਇਸ ਵਿਚ ਉਨ÷ ਾਂ ਦੇ ਸੰਪਰਕ ਵਿੱਚ ਆਈਆਂ ਸ਼ਖ਼ਸੀਅਤਾਂ ਦਾ ਸਕਾਰਾਤਮਿਕ ਪੱਖ ਹੀ ਵਿਖਾਈ ਦਿੰਦਾ ਹੈ। ਇਹ ਇੰਜ ਜਾਣ ਬੁਝ ਕੇ ਕੀਤਾ ਗਿਆ ਹੈ ਜਾਂ ਸ਼ਾਇਦ ਇਸ ਦਾ ਕੋਈ ਹੋਰ ਕਾਰਨ ਵੀ ਹੋ ਸਕਦਾ ਹੈ, ਕਿਉਂਕਿ ਆਮ ਜੀਵਨ ਵਿੱਚ ਵਿਚਰਦਿਆਂ ਬੋਲ-ਚਾਲ ਵਿੱਚ ਥੋੜ÷ ੀ ਬਹੁਤੀ ‘ਊਚ-ਨੀਚ’ ਤਾਂ ਹੋ ਹੀ ਜਾਂਦੀ ਹੈ ਅਤੇ ਹੋ ਸਕਦਾ ਹੈ ਕਿ ਬੇਦੀ ਸਾਹਿਬ ਉਸ ਨੂੰ ਆਪਣੀ ਆਤਮਕਥਾ ਦਾ ਹਿੱਸਾ ਨਾ ਬਨਾਉਣਾ ਚਾਹੁੰਦੇ ਹੋਣ। ਪੰਜਾਬੀ ਦੇ ਇੱਕ ਵਿਦਵਾਨ-ਚਿੰਤਕ ਇਸ ਸਵੈ-ਜੀਵਨੀ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਹਿੰਦੇ ਹਨ, ”ਬੇਦੀ ਸਾਬ÷ ਨੇ ਇਸ ਵਿੱਚ ‘ਗੁੜ ਹੀ ਗੁੜ’ ਸ਼ਾਮਲ ਕੀਤਾ ਹੈ ਤੇ ਜੇਕਰ ਇਸ ਵਿੱਚ ਕੁਝ ‘ਖੱਟਾ-ਮਿੱਠਾ’ ਜਿਹਾ ਵੀ ਹੁੰਦਾ ਤਾਂ ਇਹ ਹੋਰ ਵੀ ਰੌਚਕ ਹੋਣੀ ਸੀ।” ਖ਼ੈਰ, ਇਹ ਉਸ ਵਿਦਵਾਨ-ਚਿੰਤਕ ਦੇ ਨਿੱਜੀ ਵਿਚਾਰ ਹਨ ਤੇ ਮੇਰੀ ਇਨ÷ ਾਂ ਨਾਲ ਪੂਰੀ ਸਹਿਮਤੀ ਨਹੀਂ ਹੈ।
ਮੇਰੇ ਖ਼ਿਆਲ ਅਨੁਸਾਰ ਡਾ. ਬੇਦੀ ਨੇ ਇਸ ਸਵੈਜੀਵਨੀ ਵਿਚ ਆਪਣੇ ਵਿਚਾਰ ਬੜੇ ਖੁੱਲ÷ ਕੇ ਪੇਸ਼ ਕੀਤੇ ਹਨ। ਉਨ÷ ਾਂ ਨੇ ਜਿੱਥੇ ਆਪਣੇ ਬਾਰੇ ਵਿਸਥਾਰ ਪੂਰਵਕ ਲਿਖਿਆ ਹੈ, ਉੱਥੇ ਉਨ÷ ਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿਕਾਸ ਬਾਰੇ, ਆਪਣੇ ਅਧਿਆਪਕਾਂ, ਸਹਿਕਰਮੀਆਂ, ਸਮਕਾਲੀਆਂ, ਦੋਸਤਾਂ-ਮਿੱਤਰਾਂ ਬਾਰੇ ਅਤੇ ਆਪਣੀਆਂ ਪ੍ਰਾਪਤੀਆਂ ਬਾਰੇ ਵੀ ਬਹੁਤ ਕੁਝ ਦੱਸਿਆ ਹੈ। ਇਸ ਤਰ÷ ਾਂ ਇਸ ਸਵੈ-ਜੀਵਨੀ ਨੂੰ ਉਨ÷ ਾਂ ਦੀ ਸਮੁੱਚੀ ਸ਼ਖ਼ਸੀਅਤ ਅਤੇ ਪ੍ਰਾਪਤੀਆਂ ਦਾ ‘ਅਹਿਮ ਦਸਤਾਵੇਜ਼’ ਕਿਹਾ ਜਾ ਸਕਦਾ ਹੈ ਅਤੇ ਮੇਰਾ ਖ਼ਿਆਲ ਹੈ ਕਿ ਇਹ ਸਵੈ-ਜੀਵਨੀ ਪਾਠਕਾਂ ਨੂੰ ਜ਼ਰੂਰ ਪਸੰਦ ਆਏਗੀ। ਇਸ ਸਵੈ-ਜੀਵਨੀ ਦੇ ਛਪਣ ‘ਤੇ ਮੈਂ ਡਾ. ਹਰਮਿੰਦਰ ਸਿੰਘ ਬੇਦੀ ਨੂੰ ਹਾਰਦਿਕ ਮੁਬਾਰਕਬਾਦ ਪੇਸ਼ ਕਰਦਾ ਹਾਂ ਅਤੇ ਅੱਗੋਂ ਉਨ÷ ਾਂ ਦੀ ਕਲਮ ਤੋਂ ਹੋਰ ਵੀ ਵਧੀਆ ਲਿਖਣ ਦੀ ਕਾਮਨਾ ਕਰਦਾ ਹਾਂ।
Home / ਮੁੱਖ ਲੇਖ / ਡਾ. ਹਰਮਿੰਦਰ ਸਿੰਘ ਬੇਦੀ ਦੀ ਸਮੁੱਚੀ ਸ਼ਖ਼ਸੀਅਤ ਤੇ ਪ੍ਰਾਪਤੀਆਂ ਦਾ ਅਹਿਮ ਦਸਤਾਵੇਜ਼ ‘ਲੇਖੇ ਆਵਹਿ ਭਾਗ’
Check Also
ਮੌਜੂਦਾ ਹਾਲਾਤ ਅਤੇ ਪੰਜਾਬ ਦੀ ਖੇਤੀ ਨੀਤੀ
ਪ੍ਰੋ. ਮੇਹਰ ਮਾਣਕ ਅਨਾਜ ਦੇ ਖੇਤਰ ਵਿੱਚ ਪੰਜਾਬ ਦੀ ਦੇਣ ਨੂੰ ਕੋਈ ਅੱਖੋਂ ਪਰੋਖੇ ਨਹੀਂ …