-16.5 C
Toronto
Sunday, February 8, 2026
spot_img
Homeਮੁੱਖ ਲੇਖਦੂਹਰੀ ਗੁਲਾਮੀ ਭੁਗਤਦੇ ਭਾਰਤੀ

ਦੂਹਰੀ ਗੁਲਾਮੀ ਭੁਗਤਦੇ ਭਾਰਤੀ

ਜਸਵਿੰਦਰ ਸੰਧੂ, ਬਰੈਂਪਟਨ
ਸਾਡੇ ਭਾਰਤ ਵਿੱਚ ਅੰਗਰੇਜ਼ਾਂ ਦੇ ਚਲੇ ਜਾਣ ਤੋਂ ਬਾਅਦ ਅਠੱਤਰ ਸਾਲਾਂ ਦਾ ਘਸਮਾਣ ਭਾਰਤੀਆਂ ਨੂੰ ਸਮਝ ਨੀ ਆਉਣ ਦੇ ਰਿਹਾ ਕਿ ਕੀ ਅਸੀਂ ਅਜ਼ਾਦ ਹੋ ਗਏ ਹਾਂ ਜਾਂ ਅਜੇ ਵੀ ਅਜ਼ਾਦੀ ਦੇ ਭੁਲੇਖੇ ਅੰਦਰ ਹੀ ਜੀ ਰਹੇ ਹਾਂ? ਅੰਗਰੇਜ਼ਾਂ ਦੇ ਚਮਚੇ ਸਾਡੇ ‘ਤੇ ਰਾਜ ਕਿਉਂ ਕਰਦੇ ਰਹੇ ਨੇ ਅਤੇ ਅਜੇ ਵੀ ਕਿਵੇਂ ਕਰ ਰਹੇ ਨੇ? ਸਾਡੇ ਸਮਾਜ ਦੇ ਗਲਤ ਅਨਸਰ ਜੋ ਸ਼ਰੇਆਮ ਬਦਮਾਸ਼ੀਆਂ ਕਰਦੇ ਰਹਿੰਦੇ ਹਨ, ਉਹ ਵੀ ਰਾਜ-ਸੱਤਾ ‘ਤੇ ਕਿਉਂ ਕਾਬਜ਼ ਨੇ? ਜੇ ਕੋਈ ਵੀ ਅਜਿਹੀਆਂ ਗੱਲਾਂ ਦੇ ਖਿਲਾਫ਼ ਬੋਲਦਾ ਇਨ÷ ਾਂ ਸਿਆਸੀ ਪਾਰਟੀਆਂ ਦੀਆਂ ਅੱਖਾਂ ‘ਚ ਰੜਕਣ ਲੱਗ ਜਾਂਦੈ ਅਤੇ ਉਹ ਦੇਸ਼ ਦਾ ਗਦਾਰ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਕਈ ਵਾਰ ਅਜਿਹੇ ਬੋਲਣ ਵਾਲ਼ੇ ਜਾਂ ਲਿਖਾਰੀਆਂ ਨੂੰ ਆਪਣੇ ਗੁੰਡਾ ਅਨਸਰਾਂ ਤੋਂ ਕਤਲ ਵੀ ਕਰਵਾ ਦਿੱਤਾ ਜਾਂਦਾ ਹੈ। ਮਹਾਂਰਾਸ਼ਟਰੀਅਨ ਨਰਿੰਦਰ ਦਭੋਲਕਰ, ਗੋਵਿੰਦ ਪਨਸਾਰੇ ਅਤੇ ਮ ਮ ਕਲਬੁਰਗੀ ਵਰਗਿਆਂ ਨੂੰ ਉਨ÷ ਾਂ ਦੇ ਵਹਿਮਾਂ ਅਤੇ ਗਲਤ ਸਰਕਾਰੀ ਕਾਰਵਾਈਆਂ ਵਿਰੁੱਧ ਬੋਲਣ ਕਾਰਨ ਕਤਲ ਕਰਵਾ ਦੇਣਾ ਹਿੰਦੁਤਵਾ ਵਿਚਾਰਾਂ ਦੇ ਗੁੰਡਿਆਂ ਦਾ ਬਖਸ਼ਿਆ ”ਇਨਸਾਫ਼” ਹੈ ਜੋ ਭਾਜਪਾ-ਤੰਤਰ ਦੀ ਛਤਰ ਛਾਇਆ ਹੇਠ ਪਨਪ ਰਿਹਾ ਹੈ।
ਪੰਦਰਾਂ ਅਗਸਤ ਦਾ ਦਿਨ ਭਾਰਤ ਵਿੱਚ ਬਹੁਤ ਧੂੰਮ-ਧਾਮ ਨਾਲ਼ ਮਨਾਇਆ ਜਾਂਦਾ ਹੈ। ਸਾਰੇ ਦੇਸ਼ ਵਾਸੀਆਂ ਨੂੰ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਦੁਆਰਾ ਇਸ ਅਜ਼ਾਦੀ ਦੇ ਗੁਣ-ਗਾਣ ਕਰਦੇ ਹੋਏ ਨਵੇਂ ਸੁਪਨੇ ਵੀ ਵੇਚੇ ਜਾਂਦੇ ਹਨ। ਮੈਨੂੰ ਤਾਂ ਇਉਂ ਲਗਦਾ ਹੈ ਕਿ ਇਹ ਅਤੇ ਅਜਿਹੇ ਹੋਰ ਭਾਸ਼ਣ ਸਾਡੀ ਭਾਰਤੀ ਜਨਤਾ ਨੂੰ ਮੰਤਰ-ਮੁਗਧ ਰੱਖਣ ਦੇ ਉਪਰਾਲੇ ਹਨ ਤਾਂ ਜੋ ਆਮ ਜਨਤਾ ਦੀਆਂ ਆਮ ਜ਼ਰੂਰਤਾਂ ਦੇ ਮਸਲੇ ਇਸ ਰੌਲ਼ੇ-ਗੌਲ਼ੇ ‘ਚ ਦਬੇ ਰਹਿਣ। ਜੇ ਇਉਂ ਨਾ ਹੋਵੇ ਤਾਂ ਆਮ ਜਨਤਾ ਦੀਆਂ ਮੁਸ਼ਕਲਾਂ ਦੀ ਕਦੇ ਤਾਂ ਇਹ ਲੀਡਰ ਗੱਲ ਕਰਿਆ ਕਰਦੇ। ਹਾਂ, ਕੁੱਝ ਹੱਦ ਤੱਕ ਆਮ ਜਨਤਾ ਦੀਆਂ ਮੁਸ਼ਕਲਾਂ ਅਤੇ ਮੁਢਲੀਆਂ ਜ਼ਰੂਰਤਾਂ ਦੀ ਗੱਲ ਚੋਣ-ਪ੍ਰਚਾਰਾਂ ਵੇਲ਼ੇ ਜ਼ਰੂਰ ਕੀਤੀ ਜਾਂਦੀ ਹੈ ਜੋ ਭੋਲ਼ੇ-ਭਾਲ਼ੇ ਮਨਾਂ ਵਾਲ਼ਿਆਂ ਨੂੰ ਗੁੰਮਰਾਹ ਕਰਨ ਲਈ ਹੀ ਹੁੰਦੀ ਹੈ। ਚੋਣਾਂ ਵੇਲ਼ੇ ਵੱਡੇ ਵੱਡੇ ਵਾਅਦੇ ਵੀ ਕੀਤੇ ਜਾਂਦੇ ਹਨ ਜੋ ਛੇਤੀ ਹੀ ਠੰਢੇ ਬਸਤੇ ‘ਚ ਪਾ ਦੇਣੇ ਹੁੰਦੇ ਹਨ। ਵੈਸੇ ਝੂਠ ਤਾਂ ਸਾਰੀਆਂ ਸਿਆਸੀ ਪਾਰਟੀਆਂ ਹੀ ਬੋਲਦੀਆਂ ਹਨ, ਪਰ ਅਕਾਲੀਆਂ ਤੇ ਭਾਜਪਾ ਦਾ ਇਸ ਖੇਤਰ ‘ਚ ਕੋਈ ਮੁਕਾਬਲਾ ਨਹੀਂ ਕਰ ਸਕਦਾ। ਪਰ ਸਵਾਲ ਇਹ ਹੈ ਕਿ ਅਜਿਹੀਆਂ ਕਰਤੂਤਾਂ ਵਾਲ਼ੀਆਂ ਸਿਆਸੀ ਪਾਰਟੀਆਂ ਸਾਡੇ ਦੇਸ਼ ਨੂੰ ਕਿਉਂ ਕੰਟਰੋਲ ਕਰ ਰਹੀਆਂ ਨੇ? ਇਸ ‘ਤੇ ਕਿਸੇ ਦਾ ਕੋਈ ਗੰਭੀਰ ਲੇਖ ਜਾਂ ਵਿਸ਼ਲੇਸ਼ਣ ਬਗੈਰਾ ਅਜੇ ਤੱਕ ਤਾਂ ਨਜ਼ਰ ਨਹੀਂ ਆਇਆ ਜਾਂ ਜੇ ਕਿਸੇ ਨੇ ਕੀਤਾ ਹੋਊ ਤਾਂ ਉਹ ਘੱਟੋ-ਘੱਟ ਛਪ ਕੇ ਲੋਕਾਂ ਦੇ ਸਾਹਮਣੇ ਨਹੀਂ ਆਇਆ। ਸ਼ਾਇਦ ਮੇਰੀ ਇਹ ਕੋਸ਼ਿਸ਼ ਨਾਕਾਮ ਜਾਂ ਕਮੀਆਂ ਭਰਪੂਰ ਰਹੇ, ਪਰ ਮੈਂ ਇਸ ਨੂੰ ਲੋਕਾਂ ਸਾਹਮਣੇ ਪੇਸ਼ ਕਰਕੇ ਇਸ ਗੱਲ-ਬਾਤ ਦੀ ਇੱਕ ਸ਼ੁਰੂਆਤ ਜ਼ਰੂਰ ਕਰਨੀ ਚਾਹੁੰਦਾ ਹਾਂ। ਮੇਰੀ ਇਹ ਕੋਸ਼ਿਸ਼ ਕਿੰਨੀ ਕੁ ਕਾਮਯਾਬ ਜਾਂ ਨਾਕਾਮ ਹੁੰਦੀ ਹੈ ਉਹ ਅਗਲਾ ਸਮਾਂ ਸਾਹਮਣੇ ਲੈ ਹੀ ਆਵੇਗਾ।
ਭਾਰਤੀ ਸਿਆਸੀ ਪਾਰਟੀਆਂ : ਕਾਂਗਰਸ, ਭਾਜਪਾ, ਸੋਸ਼ਲਿਸਟ/ਕੌਮਨਿਸਟ ਪਾਰਟੀਆਂ ਅਤੇ ਖੇਤਰੀ ਪਾਰਟੀਆਂ (ਸਣੇ ਅਕਾਲੀ ਪਾਰਟੀ ਆਦਿ ਦੇ) ਸਭ ਨੇ ਅੰਗਰੇਜ਼ਾਂ ਤੋਂ ਤਸ਼ਤਰੀ ‘ਚ ਰੱਖ ਕੇ ਦਿੱਤੀ ”ਅਜ਼ਾਦੀ” ਨੂੰ ਮਾਣਦੇ ਹੋਏ ਆਪਣੇ ਆਪਣੇ ਅਤੇ ਆਪਣਿਆਂ ਦੇ ਕੰਮਾਂ ਸਮੇਤ ਅੰਗਰੇਜ਼ਾਂ ਦੇ ਜ਼ਰੂਰੀ ਕੰਮਾਂ ਦਾ ਵੀ ਬਹੁਤ ਖਿਆਲ ਰੱਖਿਆ ਹੈ ਅਤੇ ਅਜੇ ਵੀ ਰੱਖ ਰਹੇ ਹਨ। ਜੇ ਅੱਖਾਂ ਤੇ ਦਿਮਾਗ ਖੁੱਲ÷ ੇ ਰੱਖ ਕੇ ਦੇਖਣਾ ਤੇ ਸਮਝਣਾ ਚਾਹੀਏ ਤਾਂ ਇਸਦਾ ਸਬੂਤ ਹਰ ਇੱਕ ਦੇ ਸਾਹਮਣੇ ਹੈ। ਇੱਕ ਸਿੱਧਾ ਜਿਹਾ ਪੈਮਾਨਾ/ਮੀਟਰ ਇਹ ਹੈ ਕਿ ਜੋ ਪਰਿਵਾਰ ਜਾਂ ਘਰਾਣਾ ਵੀ ਅੰਗਰੇਜ਼ਾਂ ਦਾ ਚਮਚਾ ਰਿਹੈ (ਜਾਣੀ ਕਿ ਆਮ ਭਾਰਤੀ ਜਨਤਾ ਦੇ ਖਿਲਾਫ਼ ਚਲਦਾ ਰਿਹੈ) ਉਹ ਉਨ÷ ਾਂ ਸਮਿਆਂ (ਅੰਗਰੇਜ਼ੀ ਰਾਜ ਵੇਲ਼ੇ) ‘ਚ ਵੀ ਅਮੀਰ (ਖਾਂਦੇ ਪੀਂਦੇ ਘਰ) ਸਨ ਅਤੇ ਇਸ ਅਖਾਉਤੀ ਅਜ਼ਾਦੀ ਤੋਂ ਬਾਅਦ ਵੀ ਅਮੀਰਜ਼ਾਦੇ ਹੀ ਹਨ। ਪੰਜਾਬ ਦੀਆਂ ਸ਼੍ਰੋਮਣੀ ਉਦਾਹਰਣਾਂ ਪਟਿਆਲ਼ਾ ਦੇ ਰਾਜੇ ਦੀ ਔਲਾਦ (ਅਮਰਿੰਦਰ ਸਿੰਘ), ਸਿਮਰਨਜੀਤ ਮਾਨ ਪਰਿਵਾਰ, ਮਜੀਠੀਆ ਪਰਿਵਾਰ ਆਦਿ ਅੱਜ ਦੇ ਮੋਹਰੀ ਹਨ। ਕਾਂਗਰਸ ਤਾਂ ਬਣਾਈ ਹੀ ਅੰਗਰੇਜ਼ਾਂ ਨੇ ਸੀ ਸੰਨ 1885 ਵਿੱਚ, ਕਿਉਂਕਿ ਉਨ÷ ਾਂ ਨੂੰ ਸਮਝ ਲੱਗ ਗਈ ਸੀ ਕਿ ਇੰਨੇ ਵੱਡੇ ਦੇਸ਼ ਦੀ ਜਨਤਾ ਨੂੰ ਹਮੇਸ਼ਾ ਲਈ ਕੰਟਰੋਲ ‘ਚ ਰੱਖਣਾ ਸੰਭਵ ਨਹੀਂ ਹੈ। ਉਹ ਆਪਣਾ ਨੁਕਸਾਨ ਖਾਸ ਕਰਕੇ ਜਾਂ ਆਪਣੇ ਕਿਸੇ ਗੋਰੀ ਚਮੜੀ ਵਾਲ਼ੇ ਦਾ ਕਤਲ ਨਹੀਂ ਬਰਦਾਸ਼ਤ ਕਰ ਸਕਦੇ ਸਨ। ਇਸ ਲਈ ਸੋਚ-ਸਮਝ ਕੇ ਉਨ÷ ਾਂ ਨੇ ਇੱਕ ਜਮਾਤ ਤਿਆਰ ਕੀਤੀ ਜੋ ਉਨ÷ ਾਂ ਦੇ ਆਪਣੇ ਪਿੱਠੂਆਂ ਦੀ ਹੋਵੇਗੀ ਅਤੇ ਉਨ÷ ਾਂ ਦੇ ਕਹੇ ਅਨੁਸਾਰ ਹੀ ਕੰਮ ਕਰੂਗੀ। ਸੋ ਅੰਗਰੇਜ਼ੀ ਰਾਜ ਕਰਤਾਵਾਂ ਨੇ ਸੋਚ ਸਮਝ ਕੇ ਇਸ ਕੰਮ ਲਈ ਇੱਕ ਪੜ÷ ੇ ਲਿਖੇ ਅੰਗਰੇਜ਼, ਏ. ਓ. ਹਿਊਮ ਨੂੰ ਇਸ ਕੰਮ ਲਈ ਚੁਣਿਆ। ਉਹ 1849 ਤੋਂ ਲੈ ਕੇ ਭਾਰਤ ਵਿੱਚ ਇੱਕ ਅਫ਼ਸਰ ਵਜੋਂ ਕੰਮ ਕਰ ਰਿਹਾ ਸੀ। ਇਸ ਸਮੇਂ ਦੌਰਾਨ ਉਸ ਨੇ ਉੱਚ-ਸ਼੍ਰੇਣੀ ਦੇ ਭਾਰਤੀਆਂ ਵਿੱਚ ਆਪਣੀ ਭੱਲ ਅਤੇ ਚੰਗੀ ਥਾਂ ਬਣਾ ਲਈ ਸੀ। ਉਹ ਇੱਕ ਪੰਛੀ ਮਾਹਰ ਵੀ ਸੀ। ਉਸ ਨੇ ਹੋਰ ਲੋੜੀਂਦੀ ਜਾਣਕਾਰੀ ਇਕੱਠੀ ਕਰਕੇ 18 ਦਸੰਬਰ 1885 ਨੂੰ ਭਾਰਤੀ ਕੌਮੀ ਕਾਂਗਰਸ ਦੀ ਨੀਂਹ ਰੱਖੀ। ਇਹ ਉਨ÷ ਾਂ ਪੜ÷ ੇ ਲਿਖੇ ਭਾਰਤੀ ਅਮੀਰਾਂ ਲਈ ਇੱਕ ਪਲੈਟਫੌਰਮ ਸੀ ਜੋ ਅੰਗਰਜ਼ਾਂ ਦੀ ਚਮਚਾਗਿਰੀ ਵੀ ਕਰਦੇ ਸਨ, ਪਰ ਆਪਣੇ ਆਲ਼ੇ-ਦੁਆਲ਼ੇ ਦੇ ਭਾਰਤੀਆਂ ‘ਚ ਵੀ ਉਨ÷ ਾਂ ਨੇ ਆਪਣਾ ਅਸਰ-ਰਸੂਖ ਵੀ ਬਣਾ ਕੇ ਰੱਖਿਆ ਹੋਇਆ ਸੀ। ਇਸ ਪਲੈਟਫਾਰਮ ਨੂੰ ਇਹ ਕਾਂਗਰਸੀਏ ਭਾਰਤੀ ਲੋਕਾਂ ਲਈ ਦੇਸ਼ ਦੀ ਅਜ਼ਾਦੀ ਲਈ ਸੌਦੇਬਾਜ਼ੀ ਦੀ ਸਥਾਈ ਸੰਸਥਾ ਵਾਂਗ ਪਰਚਾਰ ਰਹੇ ਸਨ, ਪਰ ਓਧਰ ਉਹ ਅੰਗਰੇਜ਼ਾਂ ਦੇ ਮਨਸ਼ਿਆਂ ਲਈ ਵਚਨਬੱਧ ਸਨ ਜੋ ਉਨ÷ ਾਂ ਦਾ ਅਸਲੀ ਕੰਮ ਸੀ। ਜਾਣੀ ਕਿ ਸ਼ਾਤਰ ਅੰਗਰੇਜ਼ਾਂ ਨੇ ਪੁਰਾਣੇ ਰਾਜਿਆਂ-ਰਾਣਿਆਂ ਨੂੰ ਵੀ ਖੁੱਡੇ ਲਾ ਦਿੱਤਾ ਜਿਨ÷ ਾਂ ਤੋਂ ਉਨ÷ ਾਂ ਦੀ ਜਨਤਾ ‘ਚ ਪਹਿਲਾਂ ਦੀ ਬਣੀ ਹੋਈ ਭੱਲ ਕਾਰਨ ਖਤਰੇ ਦੀ ਉਮੀਦ ਹੋ ਸਕਦੀ ਸੀ। ਜਾਣੀ ਕਿ ਇੱਕ ਤੀਰ ਨਾਲ਼ ਦੋ ਸ਼ਿਕਾਰ ਕਰ ਲਏ। ਇੱਧਰ ਭਾਰਤੀਆਂ ਨੂੰ ਅਜ਼ਾਦੀ ਦਾ ਭੁਲੇਖਾ ਪਾਉਣ ਵਾਲ਼ੀ ਜਮਾਤ ਵੀ ਖੜ÷ ੀ ਕਰ ਲਈ ਅਤੇ ਕਮਜ਼ੋਰ ਪਰ ਘੂਰੀਆਂ ਵੱਟ ਰਹੇ ਰਾਜਿਆਂ ਦਾ ਵੀ ਇਲਾਜ ਕਰ ਦਿੱਤਾ।
ਇੱਥੇ ਹੀ ਬੱਸ ਨਹੀਂ ਉਨ÷ ਾਂ ਨੇ ਆਪਣੀ ਭਵਿੱਖੀ ਸੁਰੱਖਿਆ ਅਤੇ ਫਾਇਦੇ ਲਈ ਵੀ ਸੋਚਿਆ ਕਿ ਕੱਲ÷ ਨੂੰ ਕਿਤੇ ਇਹ ਕਲਾਸ ਹੀ ਨਾ ਭੂਤਰ ਕੇ ਸਾਡੇ ਖਿਲਾਫ਼ ਹੋ ਜਾਵੇ। ਇਸ ਲਈ ਉਨ÷ ਾਂ ਨੇ ਪਹਿਲਾਂ ਤੋਂ ਤਿੜਕੇ ਹੋਏ ਭਾਰਤੀ ਸਮਾਜ ਵਿੱਚ ਪੱਕੀਆਂ ਦਰਾੜਾਂ ਪਾਉਣ ਦੇ ਇਰਾਦੇ ਨਾਲ਼ ਹੋਰ ਸਿਆਸੀ ਪਾਰਟੀਆਂ ਲਈ ਰਾਹ ਖੋਲ÷ ੇ। ਖ਼ਵਾਜਾ ਸਲੀਮੁੱਲਾ ਨੇ ਭਾਰਤੀ ਮੁਸਲਿਮ ਲੀਗ ਦਾ ਮੁੱਢ ਬੰਨਿ÷ ਆ ਜਿਸ ਦਾ ਮੁਹੰਮਦ ਅਲੀ ਜਿਨਾਹ ਜੋ ਕਾਂਗਰਸ ਦਾ ਵੀ ਮੈਂਬਰ ਸੀ 1916 ‘ਚ ਪ੍ਰੈਜ਼ੀਡੈਂਟ ਚੁਣਿਆ ਗਿਆ। ਜਿਨਾਹ ਵੀ ਨਹਿਰੂ ਤੇ ਗਾਂਧੀ ਵਾਂਗੂੰ ਪੇਸ਼ੇਵਰ ਵਕੀਲ ਸੀ ਜੋ ਇੰਗਲੈਂਡ ਤੋਂ ਬੈਰਿਸਟਰੀ ਦੀ ਡਿਗਰੀ ਕਰਕੇ ਆਇਆ ਸੀ। ਓਥੋਂ ਹੀ ਉਹ ਵੀ ਨਹਿਰੂ, ਗਾਂਧੀ ਤੇ ਹੋਰ ਅਮੀਰ ਅੰਗਰੇਜ਼ੀ ਚਮਚਿਆਂ ਵਾਂਗ ਅੰਗਰੇਜ਼ੀ ਰੀਤੀ-ਰਿਵਾਜਾਂ ਅਤੇ ਉਨ÷ ਾਂ ਦੀਆਂ ਨੀਤੀਆਂ ਦਾ ਮੁਰੀਦ ਹੋ ਗਿਆ ਸੀ। ਅੰਗਰੇਜ਼ਾਂ ਨੇ ਢੁਕਵੇਂ ਤਰੀਕੇ ਨਾਲ਼ ਮੁਸਲਿਮ ਲੀਗ ਦੀ ਵੀ ਸਪੋਰਟ ਕੀਤੀ ਤਾਂ ਜੋ ਉਨ÷ ਾਂ ਕੋਲ਼ ਇੱਕ ਤੋਂ ਵੱਧ ਸੰਭਾਵਨਾਵਾਂ ਹੋ ਸਕਣ। ਦਾਅ ਲੱਗਣ ਤੇ ਉਹ ਹਿੰਦੂਆਂ ਤੇ ਮੁਸਲਮਾਨਾਂ ਵਿੱਚਲੀਆਂ ਤਰੇੜਾਂ ਨੂੰ ਦਰਾੜਾਂ ‘ਚ ਬਦਲਣ ਦੇ ਇਰਾਦੇ ਨਾਲ਼ ਕੰਮ ਕਰਦੇ ਰਹੇ। ਇਹੀ ਮੁਸਲਿਮ ਲੀਗ ਅੱਗੇ ਚੱਲ ਕੇ ਮੁਸਲਮਾਨਾਂ ਲਈ ਇੱਕ ਵੱਖਰੇ ਮੁਲਕ ਦਾ ਖਾਕਾ ਤਿਆਰ ਕਰਨ ਵਾਲ਼ੀ ਸੀ। ਨਾਲ਼ ਹੀ ਨਾਲ਼ ਉਨ÷ ਾਂ ਸ਼ਾਤਰ ਰਾਜ-ਕਰਮੀਆਂ ਨੇ ਸਿੱਖਾਂ ਦੀਆਂ 1869 ਤੋਂ ਬਣਾਈਆਂ ਸ਼ਾਖਾਵਾਂ ਨੂੰ ਵੀ ਸ਼ਹਿ ਦੇ ਕੇ ਹਿੰਦੂਆਂ ਤੇ ਮੁਸਲਮਾਨਾਂ ਤੋਂ ਆਪਣੇ ਆਪ ਨੂੰ ਵੱਖ ਰੱਖਣ ‘ਚ ਮੱਦਦ ਕਰਨੀ ਸ਼ੁਰੂ ਕਰ ਦਿੱਤੀ। ਅੰਗਰੇਜ਼ ਰਾਜ-ਕਰਮੀਆਂ ਨੇ ਇੱਥੇ ਹੀ ਗੱਲ ਨਹੀਂ ਮੁੱਕਣ ਦਿੱਤੀ, ਧਰਮ ਪ੍ਰੀਵਰਤਣ ਦੀ ਲਹਿਰ ਨੂੰ ਅੰਦਰੋਗਤੀ ਸਹਾਰੇ ਦਿੰਦੇ ਹੋਏ ਦੂਜੇ ਧਰਮਾਂ ਵਿੱਚ ਗਿਣੀ-ਮਿਥੀ ਯੋਜਨਾ ਅਧੀਨ ਉਨ÷ ਾਂ ਨੇ ਹੋਰ ਤਰੀਕੇ ਵੀ ਅਪਣਾਏ ਤਾਂ ਜੋ ਉਨ÷ ਾਂ ਧਰਮਾਂ ਨੂੰ ਮੰਨਣ ਵਾਲ਼ੇ ਲੋਕਾਂ ਨੂੰ ਹੋਰ ਭਟਕਾਇਆ ਤੇ ਭੜਕਾਇਆ ਜਾ ਸਕੇ। ਇਸ ਯੋਜਨਾ ਤਹਿਤ ਉਨ÷ ਾਂ ਨੇ ਧਾਰਮਿਕ ਬਿਰਤੀ ਵਾਲ਼ੇ ਪਰ ਥੋੜ÷ ੇ-ਬਹੁਤ ਪੜ÷ ੇ ਲਿਖੇ ਫੌਜੀਆਂ ਨੂੰ ਬਹੁਤ ਪਹੁੰਚੇ ਹੋਏ ਆਖ ਕੇ ਡੇਰੇ ਖੋਲ÷ ਣ ਦੀਆਂ ਹਦਾਇਤਾਂ ਨਾਲ਼ ਫੌਜ ‘ਚੋਂ ਵਾਪਸ ਭੇਜ ਦਿੱਤਾ। ਅੱਜ-ਤੱਕ ਜੋ ਪੰਜਾਬ-ਹਰਿਆਣਾ ਬਗੈਰਾ ‘ਚ ਡੇਰਾਵਾਦ ਪਣਪਿਆ ਹੋਇਆ ਹੈ ਉਹ ਇਸੇ ਸ਼ੁਰੂਆਤ ਕਾਰਨ ਹੈ। ਇਸਦਾ ਸਬੂਤ ਤੁਸੀਂ ਆਪਣੇ ਆਲ਼ੇ-ਦੁਆਲ਼ੇ ਦੇ ਪੁਰਾਣੇ ਡੇਰਿਆਂ ਦੇ ਮੋਢੀਆਂ ਬਾਰੇ ਪੁੱਛ-ਪੁਛਾ ਕੇ ਲੈ ਸਕਦੇ ਹੋ। ਉਨ÷ ਾਂ ‘ਚੋਂ ਕਈ ਤਾਂ ਖਾਖੀ-ਖਾਕੀ ਬਾਣੇ ਵਾਲ਼ੇ ਸੰਤ/ਸਾਧ ਅਖਵਾਉਂਦੇ ਸਨ। ਇਸ ਸਭ ਕਾਸੇ ਦਾ ਅਸਲ ਮਤਲਬ ਲੋਕਾਂ ਨੂੰ ਧਰਮਾਂ ਦੇ ਉਲ਼ਝਾਵੇਂ ‘ਚ ਫਸਾ ਕੇ ਆਪਣੇ ਗ਼ੁਲਾਮ ਬਣਾਈ ਰੱਖਣ ਦਾ ਸੀ।
ਸਿਆਸੀ ਪਾਰਟੀਆਂ ਦੀ ਸਿਖਲਾਈ : ਚਲਾਕ ਅੰਗਰੇਜ਼ ਆਪਣੇ ਇਨ÷ ਾਂ ਚਮਚਿਆਂ ‘ਤੇ ਅੱਖਾਂ ਬੰਦ ਕਰਕੇ ਭਰੋਸਾ ਨੀ ਕਰ ਸਕਦੇ ਸਨ, ਇਸੇ ਲਈ ਉਨ÷ ਾਂ ਨੇ ਇਨ÷ ਾਂ ਨੂੰ ਸਿਆਸੀ ਟ੍ਰੇਨਿੰਗ ਦੇਣ ਦੀ ਵੀ ਠਾਣ ਲਈ ਤਾਂ ਜੋ ਉਹ ਪੁਰਾਣੇ ਰਾਜਿਆਂ ਦੇ ਪਿੱਠੂ ਬਣ ਕੇ ਅੰਗਰੇਜ਼ਾਂ ਨੂੰ ਕਦੇ ਠੀਠੂ ਨਾ ਦਿਖਾ ਸਕਣ। ਇਹ ਕਰਮ ਉਨ÷ ਾਂ ਨੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਭਾਰਤ ਵਿੱਚ ਚੋਣਾਂ (ਜਦੋਂ ਅਜੇ ਉਹ ਭਾਰਤ ਤੇ ਰਾਜ ਕਰ ਰਹੇ ਸਨ) ਕਰਵਾ ਕੇ ਆਪਣੇ ਕੁੱਝ ਚੁਣਵੇਂ ਹਮਾਇਤੀ ਅਮੀਰਜ਼ਾਦਿਆਂ ਨੂੰ ਚੋਣਵੀਆਂ ਭਾਰਤੀ ਕੌਂਸਲਾਂ ਦੇ ਮੈਂਬਰ ਬਣਾਉਣ ਨਾਲ਼ ਸ਼ੁਰੂ ਕੀਤਾ। ਇਹ ਅੰਗਰੇਜ਼ਾਂ ਦਾ ਸ਼ਾਇਦ ਇੱਕ ਨਵਾਂ ਤਜਰਬਾ ਵੀ ਸੀ ਆਪਣੇ ਰਾਜ ਥੱਲੇ ਇੱਕ ਤਰ÷ ਾਂ ਦੀ ਡੈਮੋਕ੍ਰੇਸੀ ਜਿਹੀ ਦਾ ਭੁਲੇਖਾ ਪਾਉਣ ਲਈ। ਪਹਿਲੀ ਵਾਰ 1920 ਵਿੱਚ ਇੱਕ ਕੇਂਦਰੀ ਰਾਜਕੀ ਕੌਂਸਲ ਬਣਾਈ ਜਿਸਦੇ 104 ਮੈਂਬਰ ਸਨ ਜਿਨ÷ ਾਂ ‘ਚੋਂ 66 ਚੁਣੇ ਗਏ ਸਨ ਅਤੇ ਬਾਕੀ ਅੰਗਰੇਜ਼ਾਂ ਲਈ ਰਾਖਵੇਂ ਸਨ। ਇਸੇ ਤਰ÷ ਾਂ ਰਾਜਾਂ ਦੀਆਂ ਕੌਂਸਲਾਂ ਵੀ ਬਣਾਈਆਂ ਗਈਆਂ। ਇਉਂ ਅੰਗਰੇਜ਼ਾਂ ਦੀ ਨਿਗਰਾਨੀ ‘ਚ ਇਨ÷ ਾਂ ਚਮਚੇ ਅਮੀਰਜ਼ਾਦਿਆਂ ਨੂੰ ਭਾਰਤ ਦੇਸ਼ ਦੀ ਸਿਆਸਤ ਨੂੰ ਕੰਟਰੋਲ ਕਰਨ ਦੀ ਸਿਖਲਾਈ ਦਿੱਤੀ ਗਈ ਜੋ ਅਜੇ ਤੱਕ ਉਨ÷ ਾਂ (ਅੰਗਰੇਜ਼ਾਂ) ਦੇ ਕੰਮ ਆ ਰਹੀ ਹੈ।
ਭਵਿੱਖੀ ਉਮੀਦ ਦਾ ਖਾਕਾ : ਇਸ ਅਖੌਤੀ ਅਜ਼ਾਦੀ ਲਿਆਂ (ਭੀਖ ‘ਚ ਦਿੱਤਿਆਂ) ਨੂੰ ਹੁਣ 78 ਸਾਲ ਹੋ ਗਏ ਨੇ। ਸਾਰੀਆਂ ਸਿਆਸੀ ਪਾਰਟੀਆਂ ਦੇ ਨਾਹਰੇ, ਦਾਹਵੇ ਅਤੇ ਕਾਰਨਾਮੇ ਜਾਂ ਕਹੀਏ ਕਰਤੂਤਾਂ ਹੁਣ ਸਾਡੇ ਸਾਹਮਣੇ ਆ ਚੁੱਕੀਆਂ ਹਨ ਭਾਵੇਂ ਉਨ÷ ਾਂ ਨੇ ਹਰ ਤਰ÷ ਾਂ ਦੇ ਤਰੀਕੇ ਵਰਤ ਕੇ ਸਾਡੀ ਜਨਤਾ ਨੂੰ ਅੰਨ÷ ਾ ਕਰ ਰੱਖਿਆ ਹੈ। ਇਸੇ ਲਈ ਜਨਤਾ ਦੇਖ ਹੀ ਨਹੀਂ ਪਾ ਰਹੀ ਕਿ ਇਹ ਪਾਰਟੀਆਂ ਆਪ ਤਾਂ ਪੈਸਿਆਂ ਤੇ ਰੁਤਬਿਆਂ ਦੇ ਗੱਫ਼ਿਆਂ ਨਾਲ਼ ਬੁਲਬਲਿਆਂ-ਗੁਬਾਰਿਆਂ ਦੀ ਤਰ÷ ਾਂ ਫੈਲ ਰਹੀਆਂ ਹਨ, ਪਰ ਗਰੀਬ ਜਨਤਾ ਕੋਲ਼ ਪਹਿਲਾਂ ਨਾਲ਼ੋਂ ਵੀ ਹੋਰ ਨਿੱਘਰਨ ਤੋਂ ਸਿਵਾ ਹੋਰ ਕੋਈ ਰਾਹ ਨਹੀਂ ਲੱਭ ਰਿਹਾ।
ਸਾਡੇ ਮਹਾਂ-ਨਾਇਕ ਅਰਥ-ਸ਼ਾਸਤਰੀ ਡਾ: ਮਨਮੋਹਣ ਸਿੰਘ ਦੁਆਰਾ ਲਿਆਂਦੀ (ਸਾਈਨ ਕੀਤੀ ਗਈ) ਸੰਸਾਰੀ ਵਪਾਰੀ ਸੰਸਥਾ (ਵਰਲਡ ਟ੍ਰੇਡ ਔਗੇਨਾਈਜ਼ੇਸ਼ਨ) ਦੇ ਥੱਲੇ ਲੱਗ ਕੇ ਭਾਰਤੀ ਸ੍ਰੋਤਾਂ ਦਾ ਮੂੰਹ ਬਾਕੀ ਦੁਨੀਆਂ ਲਈ ਟਕੇ ਭਾਅ ਵਿਕਣ ਲਈ ਖੋਲ÷ ਦਿੱਤਾ ਗਿਆ ਹੈ। ਮਨਮੋਹਣ ਸਿੰਘ ਦੀ ਕਾਂਗਰਸੀ ਸਰਕਾਰ ਤਾਂ ਅਜੇ ਜ਼ਰਾ ਹੌਲ਼ੀ ਹੌਲ਼ੀ ਇਹ ਕੰਮ ਕਰ ਰਹੀ ਸੀ, ਪਰ ਭਾਜਪਾ ਸਰਕਾਰ ਨੇ ਤਾਂ ਪੰਜਾਬੀਆਂ ਦੇ ਕਹਿਣ ਵਾਂਗ ਫੱਟੇ ਹੀ ਚੱਕ ਦਿੱਤੇ ਹਨ। ਸ਼ਾਇਦ ਇਨ÷ ਾਂ ਦੇ ਭਾਈਵਾਲ਼ ਬਾਦਲੀ ਅਕਾਲੀਆਂ ਨੇ ਭਾਜਪਾਈਆਂ ਨੂੰ ਸਰਕਾਰੀ ਜਾਇਦਾਦ ਵੇਚਣ ਦਾ ਢੰਗ ਸਿਖਾਇਆ ਹੈ ਕਿਉਂਕਿ ਸਭ ਤੋਂ ਪਹਿਲਾਂ ਅਕਾਲੀਆਂ ਨੇ ਆਪਣੇ ਦੌਰ ‘ਚ ਪੰਜਾਬ ਦੇ ਸ੍ਰੋਤਾਂ ਦੀ ਵਿੱਕਰੀ ਸ਼ੁਰੂ ਕੀਤੀ ਸੀ। ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ, ਖੋਜੀਆਂ ਅਤੇ ਬਾਕੀ ਕਰਮਚਾਰੀਆਂ ਦੀ ਤਨਖਾਹ ਲਈ ਵੀ ਓਥੋਂ ਦੇ ਵਾਈਸ ਚਾਂਸਲਰ ਨੂੰ ਯੂਨੀਵਰਸਿਟੀ ਦੇ ਲਾਏ ਸਫੈਦਿਆਂ ਦੀ ਵਿੱਕਰੀ ਕਰਨ ਦੀ ਸਲਾਹ ਦਿੱਤੀ ਗਈ ਸੀ। ਆਪ ਵੀ ਸਰਕਾਰੀ ਜ਼ਮੀਨਾਂ ਤੇ ਕਿਤੇ ਕ੍ਰਿਕਟ ਸਟੇਡੀਅਮ ਅਤੇ ਕਿਤੇ ਪ੍ਰਾਈਵੇਟ ਹੋਟਲ ਖੋਲ÷ ਲਏ। ਇੱਥੋਂ ਤੱਕ ਕਿ ਕਈ ਕਾਨੂੰਨ ਵੀ ਆਪਣੇ ਅਜਿਹੇ ਕੁਕਰਮਾਂ ਨੂੰ ਸਹੀ ਠਹਿਰਾਉਣ ਵਾਲ਼ੇ ਬਣਾ ਲਏ। ਆਮ ਲੋਕ ਵਿਚਾਰੇ ਤਾਂ ਆਪਣੇ ਹੋਰ ਮਸਲਿਆਂ ‘ਚ ਹੀ ਫਸੇ ਰਹਿੰਦੇ ਨੇ, ਕੀ ਸਵਾਲ ਕਰਨ? ਇੱਧਰ ਭਾਜਪਾਈਆਂ ਨੇ ਤਾਂ ਡੀਆਰਡੀਓ ਸਮੇਤ ਸਭ ਕੁੱਝ ਹੀ ਵੇਚਣਾ ਸ਼ੁਰੂ ਕਰ ਦਿੱਤਾ ਹੈ ਬਾਹਰਲੀਆਂ ਅਤੇ ਕੁੱਝ ਅੰਦਰੂਨੀ ਨਿੱਜੀ ਕੰਪਨੀਆਂ ਨੂੰ। ਬੈਂਕਾਂ ਵੀ ਨਿੱਜੀ, ਏਅਰਲਾਈਨਾਂ ਨਿੱਜੀ, ਰੇਲਾਂ ਨਿੱਜੀ, ਬਿਜਲੀ ਉਤਪਾਦਨ ਨਿੱਜੀ, ਇੱਥੋਂ ਤੱਕ ਕੇ ਚੰਗੀ ਭਲੀ ਚਲਦੀ ਫੌਜ ਨੂੰ ਨਿੱਜੀ ਰਾਹਾਂ ਲਈ ਤਿਆਰ ਕਰ ਰਹੇ ਹਨ। ਅਗਨੀਵੀਰ ਸਕੀਮ ਤਹਿਤ ਇਹ ਆਰਜ਼ੀ ਜਿਹੀ (ਅਸਥਾਈ) ਭਰਤੀ ਕਰਨ ਲੱਗ ਪਏ ਨੇ ਜੋ ਚਾਰ ਕੁ ਸਾਲ ਬਾਅਦ ਕਿਸੇ ਪੈਂਸ਼ਨ ਬਗੈਰਾ ਦੇ ਬਿਨਾਂ ਆਪਣੇ ਘਰਾਂ ਨੂੰ ਵਾਪਸ ਮੋੜ ਦਿੱਤੇ ਜਾਣਗੇ।

 

RELATED ARTICLES
POPULAR POSTS