-0.9 C
Toronto
Wednesday, February 18, 2026
spot_img
Homeਮੁੱਖ ਲੇਖ'ਪੁਰਖ਼ਿਆਂ ਦਾ ਦੇਸ' - ਇੱਕ ਪਾਠਕ ਦੀ ਸਮੀਖਿਆ

‘ਪੁਰਖ਼ਿਆਂ ਦਾ ਦੇਸ’ – ਇੱਕ ਪਾਠਕ ਦੀ ਸਮੀਖਿਆ

ਇੰਜ. ਈਸ਼ਰ ਸਿੰਘ
(+1 647 640 2014)
ਅੱਜ ਦੇ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਵੀ ਕਿਤਾਬਾਂ ਦੀ ਭਰੋਸੇਯੋਗਤਾ ਪਹਿਲਾਂ ਦੀ ਤਰ÷ ਾਂ ਬਰਕਰਾਰ ਹੈ ਅਤੇ ਇਸਦੇ ਸਟੀਕ ਕਾਰਨ ਹਨ। ਮੁੱਖ ਇਹ ਹੈ ਕਿ ਪੰਜਾਬੀ ਵਾਰਤਕ ਦੇ ਲੇਖਕ ਆਪਣੀ ਕਿਤਾਬ ਦਾ ਵਿਸ਼ਾ ਗੰਭੀਰਤਾ ਨਾਲ਼ ਅਤੇ ਉਸ ਦੀ ਵਸਤੂ ਨੂੰ ਸੋਚ-ਸਮਝ ਕੇ ਚੁਣਦੇ ਹਨ। ਹੋਰਾਂ ਵਿਦਵਾਨ ਹਸਤੀਆਂ ਨਾਲ਼ ਸਲਾਹ-ਮਸ਼ਵਰਾ ਕਰਦੇ ਹਨ ਅਤੇ ਉਨ÷ ਾਂ ਤੋਂ ਸੋਧ-ਸੁਧਾਈ ਅਤੇ ਦਰੁਸਤੀ ਵੀ ਕਰਵਾਉਂਦੇ ਹਨ। ਫਿਰ ਗੰਭੀਰਤਾ ਨਾਲ਼ ਇਸਦੇ ਲਿਖਣ ਅਤੇ ਛਪਵਾਉਣ ਦਾ ਕੰਮ ਕਰਦੇ/ਕਰਵਾਉਂਦੇ ਹਨ ਅਤੇ ਆਲੋਚਕਾਂ ਦੀਆਂ ਟਿੱਪਣੀਆਂ ਸੁਣਦੇ ਅਤੇ ਜਰਦੇ ਹਨ। ਇਹ ਕਿਰਿਆਵਾਂ ਕਿਤਾਬ ਨੂੰ ਮਿਆਰੀ ਅਤੇ ਪਾਠਕਾਂ ਲਈ ਲਾਭਕਾਰੀ ਬਣਾਉਂਦੀਆਂ ਹਨ। ਇਹ ਗੱਲ ਕਿਸੇ ਹੱਦ ਤੱਕ ਲੇਖਾਂ ਆਦਿ ‘ਤੇ ਵੀ ਲਾਗੂ ਹੁੰਦੀ ਹੈ, ਪਰ ਡਿਜਿਟਲ ਮੀਡੀਆ ਇਨ÷ ਾਂ ‘ਚੋਂ ਕਿਸੇ ਵੀ ਗੱਲ ‘ਤੇ ਪੂਰਾ ਨਹੀਂ ਉਤਰ ਸਕਦਾ। ਜਦ ਡਾ. ਸੁਖਦੇਵ ਸਿੰਘ ਝੰਡ ਵਰਗੇ ਬਹੁ-ਪੱਖੀ ਪ੍ਰਤਿਭਾ ਦੇ ਮਾਲਿਕ ਤੇ ਵਿਦਵਾਨ ਲੇਖਕ ਇਸ ਤਰ÷ ਾਂ ਦੇ ਮਿਆਰੀ ਢੰਗ ਨਾਲ਼ ‘ਪੁਰਖ਼ਿਆਂ ਦਾ ਦੇਸ’ ਵਰਗੀ ਕਿਤਾਬ ਲਿਖਦੇ ਹਨ, ਤਾਂ ਇਹ ਪੰਜਾਬੀ ਪਾਠਕਾਂ ਲਈ ਇੱਕ ਨੇਹਮਤ ਬਣ ਜਾਂਦੀ ਹੈ।
ਲੇਖਕ ਦੇ ਤੌਰ ‘ਤੇ ਡਾ. ਝੰਡ ਦਾ ਤਜਰਬਾ ਵਿਸ਼ਾਲ ਹੈ ਕਿਉਂਕਿ ਓਹ ਪਿਛਲੇ ਪੱਚੀ-ਤੀਹ ਸਾਲਾਂ ਤੋਂ ਕਿਤਾਬਾਂ ਅਤੇ ਲੇਖ ਲਿਖ ਰਹੇ ਹਨ ਅਤੇ ਇਹ ਉਨ÷ ਾਂ ਦੀ ਦਸਵੀਂ ਕਿਤਾਬ ਹੈ। ‘ਸੋਨੇ ਤੇ ਸੁਹਾਗੇ’ ਵਾਲ਼ੀ ਗੱਲ ਇਹ ਹੈ ਕਿ ਓਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ‘ਚੋਂ ਲਾਇਬ੍ਰੇਰੀਅਨ ਦੇ ਅਹੁਦੇ ਤੋਂ ਸੇਵਾ-ਮੁਕਤ ਹੋਏ ਹਨ ਅਤੇ ਕਨੇਡਾ ‘ਚ ਆ ਕੇ ਪਿਛਲੇ 15 ਸਾਲਾਂ ਤੋਂ ਇੱਥੋਂ ਦੀਆਂ ਪੰਜਾਬੀ ਸਾਹਿਤਕ ਸਭਾਵਾਂ ਦੇ ਮੁੱਖ-ਮੈਂਬਰ ਚਲੇ ਆ ਰਹੇ ਹਨ। ਇਸ ਤਰ÷ ਾਂ ਓਹ ਪੰਜਾਬੀ ਸਾਹਿਤ ਦੀਆਂ ਜਗਤ-ਪ੍ਰਸਿੱਧ ਹਸਤੀਆਂ ਦੀ ਸੰਗਤ ਮਾਣ ਰਹੇ ਹਨ ਜੋ ਉਨ÷ ਾਂ ਦੀਆਂ ਪ੍ਰਤਿਭਾਵਾਂ ਨੂੰ ਹੋਰ ਨਿਖ਼ਾਰਦੀਆਂ ਰਹਿੰਦੀਆਂ ਹਨ; ‘ਵਹ ਭੀ ਚੰਦਨੁ ਹੋਇ ਰਹੈ ਵਸੇ ਜੁ ਚੰਦਨ ਪਾਸਿ’॥ ਹਰ ਨਵੀਂ ਛਪੀ ਕਿਤਾਬ ਦੀ ਵਿਦਵਾਨ ਸਾਹਿਤਕਾਰਾਂ ਵਲੋਂ ਸਮੀਖਿਆ ਕਰਨ ਦੀ ਪ੍ਰਥਾ ਹੈ, ਜਿਸ ਦਾ ਉਦੇਸ਼ ਲੇਖਕ ਨੂੰ ਕਿਤਾਬ ਦੀਆਂ ਵਡਿਆਈਆਂ ਅਤੇ ਊਣਤਾਈਆਂ ਬਾਰੇ ਜਾਣੂੰ ਕਰਵਾਉਣਾ ਹੁੰਦਾ ਹੈ ਤਾਂ ਕਿ ਓਹ ਅੱਗੇ ਤੋਂ ਆਪਣੀ ਲਿਖਣ-ਸ਼ੈਲੀ ‘ਚ ਸੁਧਾਰ ਕਰ ਕੇ ਇਸ ਦੀ ਗੁਣਵਤਾ ਵਧਾ ਸਕੇ। ਇਸ ਤਰ÷ ਾਂ ਦੀ ਸਾਹਿਤਕ ਅਤੇ ਪ੍ਰੋਫ਼ੈਸ਼ਨਲ ਸਮੀਖਿਆ ਵਿਦਵਾਨ ਅਤੇ ਖ਼ੁਦ ਲੇਖਕ ਦੇ ਤੌਰ ‘ਤੇ ਪ੍ਰਸਿੱਧੀ ਪ੍ਰਾਪਤ ਕਰ ਚੁੱਕੀਆਂ ਸਖਸ਼ੀਅਤਾਂ ਹੀ ਕਰ ਸਕਦੀਆਂ ਹਨ ਅਤੇ ਇਸ ਕਿਤਾਬ ਦਾ ਇਹ ਕੰਮ ਪ੍ਰਿੰਸੀਪਲ ਸਰਵਣ ਸਿੰਘ ਅਤੇ ਡਾ. ਵਰਿਆਮ ਸਿੰਘ ਸੰਧੂ ਹੁਰਾਂ ਨੇ ਬਾਖ਼ੂਬੀ ਕੀਤਾ ਹੈ।
ਕਿਤਾਬ ਨੂੰ ਲੇਖਕ ਦੀ ਨਿੱਜੀ ਸਖਸ਼ੀਅਤ ਤੋਂ ਅੱਡ ਨਹੀਂ ਕੀਤਾ ਜਾ ਸਕਦਾ, ਇਸ ਲਈ ਝੰਡ ਸਾਬ÷ ਦੇ ਇਸ ਪੱਖ ‘ਤੇ ਨਜ਼ਰਸਾਨੀ ਜ਼ਰੂਰੀ ਹੈ। ਕਿਸੇ ਸਿੱਖ-ਸਰਦਾਰ ਦੀ ਸਖਸ਼ੀਅਤ ਦੀ ਫ਼ੌਰੀ ਪਰਖ ਉਸ ਦੀ ਦਸਤਾਰ, ਰਫ਼ਤਾਰ ਅਤੇ ਗ਼ੁਫਤਾਰ ਤੋਂ ਹੁੰਦੀ ਹੈ। ਝੰਡ ਸਾਬ÷ ਇਨ÷ ਾਂ ਤਿੰਨੇ ਪੱਖਾਂ ਤੋਂ ਪੂਰਨ ਹਨ ਅਤੇ ਕੁਦਰਤ ਵਲੋਂ ਮਿਲੀ ਸੁੰਦਰਤਾ ਉਨ÷ ਾਂ ਦੀ ਦਿੱਖ ਨੂੰ ਹੋਰ ਵੀ ‘ਗਰੇਸਫੁਲ’ ਬਣਾ ਦਿੰਦੀ ਹੈ। ਪਰ ਉਨ÷ ਾਂ ਦੇ ਇਹ ਬਾਹਰੀ ਗੁਣ ਉਨ÷ ਾਂ ਦੇ ਅੰਦਰੂਨੀ ਗੁਣਾਂ ਅੱਗੇ ਫਿੱਕੇ ਪੈ ਜਾਂਦੇ ਹਨ: ਦਲੇਰੀ ਅਤੇ ਸਪਸ਼ਟਤਾ, ਹਰ ਇੱਕ ਨੂੰ ਤਪਾਕ ਨਾਲ਼ ਮਿਲਣਾ ਅਤੇ ਮਿੱਠਾ ਬੋਲਣਾ, ਮਿੱਤਰਾਂ ਦੀ ਮੌਕੇ-ਸਿਰ ਅਤੇ ਖੁੱਲ÷ ਕੇ ਮਦਦ ਕਰਨੀ। ਉੱਚ-ਕੋਟੀ ਦੇ ਵਿਦਵਾਨ ਹੋਣ ਦੇ ਬਾਵਜੂਦ ਨਿਮਰਤਾ ਅਤੇ ਹਰ ਸਰੀਰਕ ਕੰਮ ਨੂੰ ਮੂਹਰੇ ਹੋ ਕੇ ਹੱਥ ਪਾਉਣਾ (ਕਨੇਡਾ ਦੀ ਇੱਕ ਜ਼ਰੂਰਤ) ਉਨ÷ ਾਂ ਦੇ ਕੁਛ ਹੋਰ ਗੁਣ ਹਨ। ਇਸਦਾ ਕਾਰਨ ਉਨ÷ ਾਂ ਦੀ ਨਰੋਈ ਸਿਹਤ ਹੈ ਜੋ ਉਨ÷ ਾਂ ਨੇ, ਵਧ ਰਹੀ ਉਮਰ ਦੇ ਬਾਵਜੂਦ ਮਿਹਨਤ ਅਤੇ ਸਿਰੜ ਨਾਲ਼, ਕਾਇਮ ਰੱਖੀ ਹੋਈ ਹੈ। ਉਹ ਟਰਾਂਟੋ ਦੇ ਇੱਕ ਪ੍ਰਸਿੱਧ ਪੰਜਾਬੀ ਰਨਰਜ ਕਲੱਬ ਦੇ ਸਰਕਰਦਾ ਪ੍ਰਬੰਧਕੀ ਮੈਂਬਰ ਹਨ ਅਤੇ ਇਸ ਦੀਆਂ ਮਧਿਅਮ ਦੂਰੀ ਦੀਆਂ ਦੌੜਾਂ ‘ਚ ਨਿਯਮ ਨਾਲ਼ ਹਿੱਸਾ ਲੈਂਦੇ ਹਨ।
ਝੰਡ ਸਾਬ÷ ਦੀ ਹਰ ਸੋਚ ਇਸ ਕਿਤਾਬ ‘ਚੋਂ ਝਲਕਦੀ ਹੈ। ਉਮਰ ਦੇ ਇਸ ਮੁਕਾਮ ‘ਤੇ ਆ ਕੇ ਉਹ ਸਮਝ ਚੁੱਕੇ ਹਨ ਕਿ ਪਰਮਾਤਮਾ ਨੇ ਉਨ÷ ਾਂ ਨੂੰ ਸੁਚੱਜਾ ਅਤੇ ਪ੍ਰਸੰਨ-ਮਈ ਜੀਵਨ ਜਿਉਣ ਲਈ ਹਰ ਸਾਧਨ, ਸੁਮੱਤ ਅਤੇ ਸਮਰੱਥਾ ਪ੍ਰਦਾਨ ਕੀਤੀ ਹੋਈ ਹੈ। ਹੁਣ ਉਹ ਪਰਮਾਤਮਾ ਪ੍ਰਤੀ ਆਪਣੀ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਲਈ ਕਿਸੇ ਨਾਂ ਕਿਸੇ ਢੰਗ ਨਾਲ਼ ਉਸ ਦੇ ਬੰਦਿਆਂ ਨੂੰ ਕੁਛ ਵਾਪਿਸ ਦੇਣਾ ਚਾਹੁੰਦੇ ਹਨ। ਕੁਦਰਤੀ ਗੱਲ ਹੈ ਕਿ ਇਹ ਸਭ ਕਰਨ ਲਈ ਉਹ ਆਪਣੀ ਵਿਦਿਅਕ ਯੋਗਤਾ ਨੂੰ ਹੀ ਵਰਤਣਗੇ, ਜੋ ਉਨ÷ ਾਂ ਦੀ ਲੇਖਣੀ, ਤਜਰਬੇ ਅਤੇ ਸੁਚੱਜੇ ਵਿਚਾਰਾਂ ਰਾਹੀਂ ਕਾਰਜਸ਼ੀਲ ਹੋ ਰਹੀ ਹੈ। ਉਹ ਇਨ÷ ਾਂ ਗੁਣਾਂ ਨੂੰ ਬਹੁਤ ਹੀ ਸੁਘੜ ਅਤੇ ਪ੍ਰਭਾਵ-ਕਾਰੀ ਢੰਗ ਨਾਲ਼ ਵਰਤ ਰਹੇ ਹਨ ਅਤੇ ਇਹ ਕਿਤਾਬ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ।
ਉਨ÷ ਾਂ ਦਾ ਇੱਕ ਉਚੇਚਾ ‘ਖ਼ਬਤ’ ਜੋ ਇਸ ਕਿਤਾਬ ‘ਚੋਂ ਵੀ ਝਲਕਦਾ ਹੈ, ਉਹ ਹੈ ਉਨ÷ ਾਂ ਦੀ ਪੰਜਾਬੀ ਵਿਆਕਰਨ ਅਤੇ ਸ਼ਬਦਾਂ ਦੀਆਂ ਲਗਾਂ-ਮਾਤਰਾਂ ਵਲ ਵਿਸ਼ੇਸ਼ ਧਿਆਨ। ਅੱਖਰਾਂ ਦੇ ਪੈਰਾਂ ‘ਚ ਬਿੰਦੀਆਂ ਪਾਉਣ ‘ਚ ਉਨ÷ ਾਂ ਦੀ ਮੁਹਾਰਤ ਮੇਰੇ ਵਰਗੇ ‘ਰੰਗਰੂਟ’ ਨੂੰ ਬੌਂਦਲ਼ਾ ਦਿੰਦੀ ਹੈ। ਮੈਂ ਆਪਣੇ ਆਰਟੀਕਲ ਅਕਸਰ ਝੰਡ ਸਾਬ÷ ਤੋਂ ਦਰੁਸਤ ਕਰਵਾਉਂਦਾ ਰਹਿੰਦਾ ਹਾਂ। ਉਹ ਖ, ਗ, ਜ, ਫ ਤੇ ਲ ਅੱਖਰਾਂ ਦੇ ਪੈਰਾਂ ‘ਚ ਬਿੰਦੀਆਂ ਦੀਆਂ ਬਹੁਤ ਗ਼ਲਤੀਆਂ ਕੱਢਦੇ ਹਨ ਤੇ ਮੈਨੂੰ ਬਹੁਤ ਸਮਝਾਉਂਦੇ ਤੇ ਕਦੇ-ਕਦਾਈਂ ਤਾੜਦੇ ਵੀ ਹਨ। ਮੈਨੂੰ ਲ ਦੇ ਪੈਰ ‘ਚ ਬਿੰਦੀ ਤੋਂ ਬਗ਼ੈਰ ਹੋਰ ਕਿਸੇ ਵੀ ਅੱਖਰ ਦੇ ਪੈਰ ‘ਚ ਬਿੰਦੀ ਦਾ ‘ਕਨਸੈਪਟ’ ਨਹੀਂ ਬਣ ਸਕਿਆ; ਅਜੇ ਤੱਕ ਵੀ। ਮੈਂ ਅੱਜ ਵੀ ਇਸ ਗੱਲ ਦਾ ਧਾਰਨੀ ਹਾਂ ਕਿ ਜੇ ਪੈਰ ‘ਚ ਬਿੰਦੀ ਲਾਉਣ ਜਾਂ ਨਾਂ ਲਾਉਣ ਨਾਲ਼ ਸ਼ਬਦ ਦੇ ਅਰਥ ਦਾ ਫ਼ਰਕ ਨਹੀਂ ਪੈਂਦਾ, ਤਾਂ ਇਹ ਕੋਈ ਮਾਇਨੇ ਨਹੀਂ ਰੱਖਦੀ। ਪਰ ਓਹ ਮੇਰੀ ਇਸ ਦਲੀਲ ਨਾਲ਼ ਸਹਿਮਤ ਨਹੀਂ ਹਨ ਅਤੇ ਕਈ ਵਾਰ ਗਰਮ ਹੋ ਜਾਂਦੇ ਹਨ, ਜੋ ਉਨ÷ ਾਂ ਦੇ ਸ਼ਾਂਤ ਸੁਭਾਅ ਦੇ ਉਲਟ ਹੈ। ਖ਼ੈਰ, ਇੱਕ ਵਾਰ ਜਦ ਮੈਂ ਆਪਣਾ ਇੱਕ ਆਰਟੀਕਲ ਇਨ÷ ਾਂ ਨੂੰ ਚੈੱਕ ਕਰਵਾਉਣ ਲਈ ‘ਈ-ਮੇਲ’ ਰਾਹੀਂ ਭੇਜਿਆ, ਤਾਂ ਮੈਂ ਅਖ਼ੀਰ ‘ਚ ਇੱਕ ਪੂਰੀ ਲਾਈਨ ‘ਚ 20-22 ਬਿੰਦੀਆਂ ਲਾ ਕੇ ਭੇਜ ਦਿੱਤੀਆਂ ਅਤੇ ਬੇਨਤੀ ਕੀਤੀ ਕਿ ਇਨ÷ ਾਂ ਨੂੰ ਜਿੱਥੇ ਮਰਜ਼ੀ ਵਰਤ ਲਿਓ। ਪਰ ‘ਮੇਰਾ ਕੀ ਕਸੂਰ, ਮੇਰਾ ਜ਼ਿਲਾ ਸੰਗਰੂਰ’; ਗੱਲ ਅਜੇ ਵੀ ਓਥੇ ਹੀ ਅੜੀ ਹੋਈ ਹੈ।
ਕਿਤਾਬ ਦਾ ਅਸਲ ਮੰਤਵ ਪਾਠਕ ਦੀਆਂ ਕਈ ਲੋੜਾਂ ਪੂਰੀਆਂ ਕਰਨਾ ਹੁੰਦਾ ਹੈ, ਜੋ ਝੰਡ ਸਾਬ÷ ਦੀ ਇਹ ਕਿਤਾਬ ਬਾਖ਼ੂਬੀ ਪੂਰੀਆਂ ਕਰਦੀ ਹੈ। ਇਹ ਪਾਠਕ ਨੂੰ ਸੂਚਨਾਵਾਂ ਅਤੇ ਗਿਆਨ ਦੇਣ ਦੇ ਨਾਲ਼-ਨਾਲ਼ ਸਿਆਣਪ ਵੀ ਪ੍ਰਦਾਨ ਕਰਦੀ ਹੈ। ਉਸ ਦੇ ਵਿਚਾਰਾਂ ਨੂੰ ਪ੍ਰਜਵਲਿਤ ਕਰਕੇ ਉਸ ਦੀ ਸੋਚ-ਸਮਰੱਥਾ ‘ਚ ਵਾਧਾ ਕਰਦੀ ਹੈ। ਚੰਗਾ ਮਨੁੱਖ ਬਣਨ ਲਈ ਸਵੈ-ਵਿਕਾਸ ਦੇ ਰਸਤੇ ‘ਤੇ ਤੋਰਦੀ ਹੈ। ਵਿਆਕਰਨ ਤੇ ਭਾਸ਼ਾ ‘ਚ ਸੁਧਾਰ ਦੀ ਸਿੱਖਿਆ ਦਿੰਦੀ ਹੈ। ਮਨੋਰੰਜਨ ਅਤੇ ਮਨ-ਪਰਚਾਵਾ ਵੀ ਕਰਦੀ ਹੈ। ਕੁਦਰਤੀ ਗੱਲ ਹੈ ਕਿ ਹਰ ਪਾਠਕ ਆਪਣੀਆਂ ਨਿੱਜੀ ਪ੍ਰਵਿਰਤੀਆਂ ਅਨੁਸਾਰ ਇਸ ਕਿਤਾਬ ਤੋਂ ਹੋਰ ਨਵੀਆਂ ਗੱਲਾਂ ਵੀ ਗ੍ਰਹਿਣ ਕਰਦਾ ਹੈ। ਪਾਠਕ ਦੀ ਸਮੀਖਿਆ ਦੀ ਆਪਣੀ ਮਹੱਤਤਾ ਹੁੰਦੀ ਹੈ, ਪਰ ਇਸ ਤਰ÷ ਾਂ ਦੀ ਸਮੀਖਿਆ ਦੀ ਪ੍ਰਥਾ ਬਹੁਤ ਘੱਟ ਹੈ। ਪਾਠਕ ਆਮ ਕਰਕੇ ਕਿਤਾਬ ਦੇ ਉਨ÷ ਾਂ ਪੱਖਾਂ ਵੱਲ ਵੱਧ ਧਿਆਨ ਦਿੰਦਾ ਹੈ ਜੋ ਉਸ ਦੀ ਵਿਚਾਰਧਾਰਾ ਨਾਲ਼ ਮੇਲ ਖਾਂਦੇ ਹੋਣ।
ਇਸ ਪਹੁੰਚ ਦਾ ਇਹ ਫ਼ਾਇਦਾ ਤਾਂ ਹੁੰਦਾ ਹੈ ਕਿ ਪਾਠਕ ਨੂੰ ਆਪਣੀ ਸੋਚ ਦੀ ਉਚਿੱਤਤਾ ਬਾਰੇ ਭਰੋਸਾ ਹੋ ਜਾਂਦਾਂ ਹੈ ਅਤੇ ਉਸ ਦਾ ਆਤਮ-ਵਿਸਵਾਸ਼ ਵਧਦਾ ਹੈ। ਪਰ ਇਸ ਸੌੜੀ ਸੋਚ ਨਾਲ਼ ਪੜ÷ ੀ ਕਿਤਾਬ, ਪਾਠਕ ਨੂੰ ਲੇਖਕ ਦੇ ਪੂਰੇ ਤਜਰਬੇ ਅਤੇ ਮਿਹਨਤ ਦੇ ਲਾਭਾਂ ਤੋਂ ਵਾਂਝਾ ਰਖਦੀ ਹੈ। ਆਪਣੀ ਸੋਚ ਤੋਂ ਵਿਰੋਧੀ ਸੋਚ ‘ਤੇ ਵਿਚਾਰ ਕਰਨੀ ਅਤੇ ਕਿਤਾਬ ਰਾਹੀਂ ਆਪਣੇ ਅੰਦਰ ਉਪਜ ਰਹੇ ਨਵੇਂ ਵਿਚਾਰਾਂ ਦੀ ਪਰਖ-ਪੜਚੋਲ਼ ਕਰਨਾ ਵੱਧ ਉਪਯੋਗੀ ਹੁੰਦਾ ਹੈ।
ਇਸ ਸਫ਼ਰਨਾਮਾ-ਰੂਪੀ ਕਿਤਾਬ ‘ਚ ਸਵੈ-ਜੀਵਨੀ ਦੀ ਵੀ ਝਲਕ ਹੈ। ਮੇਰੀ ਸੋਚਣੀ ਇਹ ਰਹੀ ਹੈ ਕਿ ਕਿਸੇ ਹੋਰ ਦੀ ਜੀਵਨੀ ਜਾਂ ਸਵੈ-ਜੀਵਨੀ ਤੋਂ ਕੋਈ ਕੀ ਸਿੱਖ ਸਕਦਾ ਹੈ? ਮਨੁੱਖ ਤਾਂ ਆਪਣੀ ਜ਼ਿੰਦਗੀ ਤੋਂ ਕੁਛ ਸਿੱਖਣ ਨੂੰ ਤਿਆਰ ਨਹੀਂ। ਪਰ ਝੰਡ ਸਾਬ÷ ਦੀ ਇਸ ਪੁਸਤਕ ਨੇ ਮੈਨੂੰ ਆਪਣੀ ਇਸ ਸੋਚ ਤੇ ਮੁੜ-ਵਿਚਾਰ ਕਰਨ ਲਈ ਮਜ਼ਬੂਰ ਕੀਤਾ ਹੈ। ਮੈਨੂੰ ਇਹ ਸਬਕ ਮਿਲਿਆ ਹੈ ਕਿ ਕੋਈ ਜੀਵਨੀ ਜਾਂ ਸਵੈ-ਜੀਵਨੀ ਸੰਪੂਰਨ ਨਹੀਂ ਹੋ ਸਕਦੀ। ਜੀਵਨੀ ਲਿਖਣ ਵਾਲ਼ੇ ਨੂੰ ਇਸ ਦੇ ਨਾਇਕ ਦੇ ਜੀਵਨ ਬਾਰੇ ਸਭ ਕੁਛ ਪਤਾ ਨਹੀਂ ਲੱਗ ਸਕਦਾ ਅਤੇ ਸਵੈ-ਜੀਵਨੀ ਲਿਖਣ ਵਾਲ਼ਾ ਆਪਣੇ ਬਾਰੇ ਸਭ ਕੁਝ ਲਿਖ ਨਹੀਂ ਸਕਦਾ। ਲਿਖਣ ਵੇਲ਼ੇ ਉਸ ਨੂੰ ਆਪਣੀਆਂ ਕਿੰਨੀਆਂ ਹੀ ਗੱਲਾਂ ਛੁਪਾਉਣੀਆਂ ਪੈਂਦੀਆਂ ਹਨ ਕਿਉਂਕਿ ਸਾਡੇ ਵਲੋਂ ਕੀਤੇ ਸਾਰੇ ਕੰਮ (ਕਰਮ) ਹੋਰਾਂ ਨਾਲ਼ ਸਾਂਝੇ ਕੀਤੇ ਹੀ ਨਹੀਂ ਜਾ ਸਕਦੇ। ਜੇ ਕਰਮ ਹੀ ਨਹੀਂ ਸਾਂਝੇ ਕੀਤੇ ਜਾ ਸਕਦੇ ਤਾਂ ਵਿਚਾਰਾਂ ਦੇ ਸਾਂਝੇ ਕੀਤੇ ਜਾਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਇਸ ਲਈ ਸਵੈ-ਜੀਵਨੀ ਲਿਖਣ ਵੇਲ਼ੇ ਇਨਸਾਨ ਨੂੰ ਮਹਾਂ-ਪੁਰਖਾਂ ਦੀ ਇਸ ਗੱਲ ਦੀ ਸਚਾਈ ਦਾ ਚੰਗੀ ਤਰ÷ ਾਂ ਅਹਿਸਾਸ ਹੋ ਜਾਂਦਾ ਹੈ ਕਿ ਇਨਸਾਨ ਗ਼ਲਤੀਆਂ ਅਤੇ ਔਗੁਣਾਂ ਨਾਲ਼ ਨੱਕੋ-ਨੱਕ ਭਰਿਆ ਹੋਇਆ ਹੈ। ਸੋ ਹੁਣ ਮੈਂ ਸਮਝਦਾ ਹਾਂ ਕਿ ਇਸ ਤਰ÷ ਾਂ ਦੀਆਂ ਕਿਤਾਬਾਂ ਤੋਂ ਬਹੁਤ ਕੁਛ ਸਿੱਖਿਆ ਜਾ ਸਕਦਾ ਹੈ।
ਮੇਰੀ ਇਹ ਸਮੀਖਿਆ ਕਿਤਾਬ ਦੀ ਸਾਹਿਤਕ ਪਰਖ਼-ਪੜਚੋਲ ਬਾਰੇ ਨਹੀਂ। ਮੇਰਾ ਪੂਰਾ ਧਿਆਨ ਇਸ ਤੋਂ ਸਿੱਖੇ ਸਬਕਾਂ ਉੱਤੇ ਕੇਂਦ੍ਰਿਤ ਰਿਹਾ ਹੈ। ਮੈਂ ਲੇਖਕ ਦੀ ਇਸ ਸਫ਼ਰਨਾਮੇ ਨੂੰ ਲਿਖਣ ਲਈ ਕੀਤੀ ਮਿਹਨਤ ਅਤੇ ਇਸ ‘ਚ ਭਰੀ ਬਹੁ-ਪੱਖੀ ‘ਜਨਰਲ ਨੌਲਿਜ’ ਅਤੇ ਸਿਆਣਪ ਨੂੰ ਜ਼ਿਆਦਾ ਲਾਹੇਵੰਦ ਸਮਝਦਾ ਹਾਂ। ਮੈਂ ਇਹ ਗੱਲ ਕਹਿਣ ‘ਚ ਪ੍ਰਸੰਨਤਾ ਮਹਿਸੂਸ ਕਰਦਾ ਹਾਂ ਕਿ ਮੈ ਇਸ ਕਿਤਾਬ ਨੂੰ ਇੱਕ ਵਿਸ਼ਾਲ ਨਜ਼ਰੀਏ ਤੋਂ ਅਤੇ ਇੱਕ ਜਗਿਆਸੂ-ਪਾਠਕ ਦੇ ਤੌਰ ‘ਤੇ ਪੜਿ÷ ਆ ਹੈ। ਕਿਉਂਕਿ ਮੈਂ ਝੰਡ ਸਾਬ÷ ਨੂੰ ਨਿੱਜੀ ਤੌਰ ‘ਤੇ ਜਾਣਦਾ ਹਾਂ, ਇਸ ਲਈ ਕਿਤਾਬ ‘ਚ ਲਿਖੀ ਹਰ ਗੱਲ ਦੀ, ਉਨ÷ ਾਂ ਦੀ ਕਰਨੀ ਅਤੇ ਉਨ÷ ਾਂ ਦੇ ਵਿਹਾਰ ਨਾਲ਼ ਤੁਲਨਾ ਕਰਦਾ ਰਿਹਾ ਹਾਂ। ਇਹ ਪਰਖਣ ਲਈ ਕਿ ਕਿਧਰੇ ਕੋਈ ਪਖੰਡਬਾਜ਼ੀ ਤਾਂ ਨਹੀਂ ਹੋ ਰਹੀ? ਕਿਧਰੇ ਉਨ÷ ਾਂ ਦੀ ਕਹਿਣੀ ਕਰਨੀ ‘ਚ ਕੋਈ ਫ਼ਰਕ ਤਾਂ ਨਹੀਂ? ਇਹ ਮਨੁੱਖੀ ਸੁਭਾਅ ਹੈ ਅਤੇ ਆਪਾਂ ਪੰਜਾਬੀ ਤਾਂ ਇਸ ਤਰ÷ ਾਂ ਦਾ ਨੁਕਸ ਲੱਭ ਕੇ ਬਹੁਤ ਖੁਸ਼ ਹੁੰਦੇ ਹਾਂ ਅਤੇ ਇਸ ਦਾ ਪ੍ਰਚਾਰ ਕਰਨ ‘ਚ ਕੋਈ ਕਸਰ ਨਹੀਂ ਛੱਡਦੇ। ਪਰ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਝੰਡ ਸਾਬ÷ ਕਹਿਣੀ-ਕਰਨੀ ਦੇ ਸੂਰਮੇ ਹਨ ਅਤੇ ਇਹ ਕਿਤਾਬ ਬਹੁਤ ਸਪਸ਼ਟ-ਵਾਦੀ ਅਤੇ ਬੇਬਾਕ ਢੰਗ ਨਾਲ਼ ਲਿਖੀ ਹੋਈ ਹੈ। ਕੋਈ ਓਹਲਾ ਨਹੀਂ ਕੋਈ ਲੁੱਕ-ਲਪੇਟ ਨਹੀਂ। ਇਸ ਤਰ÷ ਾਂ ਅੱਜ ਦੇ ਸੰਸਾਰ ‘ਚ ਹੋਰਾਂ ‘ਤੇ ਟੁੱਟ ਰਹੇ ਭਰੋਸਿਆਂ ਦੀ ਮੁੜ-ਸੁਰਜੀਤੀ ਹੋ ਜਾਂਦੀ ਹੈ।
ਸਫ਼ਰਨਾਮੇ ਦੇ ਦੋ ਮੁੱਖ ਅੰਗ ਭੂਗੋਲ ਅਤੇ ਇਤਿਹਾਸ ਹੁੰਦੇ ਹਨ, ਜੋ ਤੱਥਾਂ ‘ਤੇ ਅਧਾਰਿਤ ਹੁੰਦੇ ਹਨ ਅਤੇ ਇਨ÷ ਾਂ ਦਾ ਦਰੁਸਤ ਹੋਣਾ ਬਹੁਤ ਜ਼ਰੂਰੀ ਹੈ।
ਇਸ ਕਰਕੇ ਸਫ਼ਰਨਾਮਾ ਇੱਕ ਤਰ÷ ਾਂ ਨਾਲ਼ ਵਿਗਿਆਨਕ ਵਿਸ਼ਾ ਬਣ ਜਾਂਦਾ ਹੈ ਅਤੇ ਝੰਡ ਸਾਬ÷ ਇਸ ਨਾਲ਼ ਪੂਰਾ ਇਨਸਾਫ਼ ਕਰ ਸਕੇ ਹਨ। ਇਸਦੇ ਨਾਲ਼ ਇਹ ਸੱਭਿਆਚਾਰਿਕ, ਸਮਾਜਿਕ ਅਤੇ ਡਿਪਲੋਮੇਸੀ ਦੇ ਮੁੱਦਿਆਂ ਨਾਲ਼ ਵੀ ਸਬੰਧਿਤ ਹੁੰਦਾ ਹੈ – ਖ਼ਾਸ ਕਰਕੇ ਜਦ ਇਹ ਪਾਕਿਸਤਾਨ ਦੇ ਸਫ਼ਰ ਬਾਰੇ ਹੋਵੇ। ਉਨ÷ ਾਂ ਨੇ ਬਹੁਤ ਸੂਝ-ਬੂਝ ਨਾਲ਼ ਇਨ÷ ਾਂ ਸਭ ਵਿਸ਼ਿਆਂ ਬਾਰੇ ਬਿਆਨਬਾਜ਼ੀ ਕੀਤੀ ਹੈ। ਦੋਹਾਂ ਦੇਸਾਂ ਦੀ ਸਰਹੱਦ ਦੇ ਹਾਲਾਤ ਉਨ÷ ਾਂ ਨੇ ਬੇਬਾਕ ਪਰ ਭਾਵਨਾਵਾਂ-ਭਰਪੂਰ ਢੰਗ ਨਾਲ਼ ਬਿਆਨੇ ਹਨ। ਫਿਰ ਵੀ ਸਰਹੱਦ ਦੀ ਗੱਲ ਪਾਠਕ ਦੇ ਮਨ ‘ਚ ਇੱਕ ਚੀਸ ਛੱਡ ਜਾਂਦੀ ਹੈ। ਇਸ ਦੇ ਉਲਟ ਜੇ ਕਨੇਡਾ-ਅਮਰੀਕਾ ਦੀ ਗੱਲ ਕਰੀਏ ਤਾਂ ਮਨ ਬਹੁਤ ਖੁਸ਼ ਹੁੰਦਾ ਹੈ। ਮੈਨੂੰ ਵੈਨਕੂਵਰ ਵਾਲ਼ੇ ਪਾਸੇ ਦੀ ਕਨੇਡਾ ਅਤੇ ਯੂ.ਐੱਸ.ਏ. ਦੀ ਸਰਹੱਦ ਦੇਖਣ ਦਾ ਮੌਕਾ ਮਿਲਿਆ। ਇੱਕ ਵੱਡੇ ਪਾਰਕ ‘ਚ ਇੱਕ ਪਾਸੇ ਜਿਹੇ ਕਰਕੇ, ਚਾਰ ਫੁੱਟ ਉੱਚਾ ਅਤੇ ਦੋ ਫੁੱਟ ਚੌੜਾ ਇੱਕ ਛੋਟਾ ਪੱਥਰ ਲੱਗਿਆ ਹੋਇਆ ਹੈ ਅਤੇ ਉਸ ਦੇ ਵਿਚਾਲ਼ੇ ਇੱਕ ਲਾਈਨ ਉੱਕਰੀ ਹੋਈ ਹੈ । ਉਸ ਲਾਈਨ ਦੇ ਸਾਹਮਣੇ ਖੜਿਆਂ ਦਾ, ਤੁਹਾਡਾ ਖੱਬਾ ਪੈਰ ਕਨੇਡਾ ‘ਚ ਅਤੇ ਸੱਜਾ ਯੂ ਐੱਸ ਏ ‘ਚ ਹੁੰਦਾ ਹੈ।
ਇਸ ਤਰ÷ ਾਂ ਇਹ ਕਿਤਾਬ ਭੂਗੋਲ, ਸਿੱਖ ਇਤਿਹਾਸ, ਪੰਜਾਬੀ ਵਾਰਤਿਕ, ਪੰਜਾਬੀ ਖਾਣਿਆਂ ਦੀ ਇੱਕ ਪਾਠ-ਪੁਸਤਕ ਹੈ। ਖਾਣੇ ਦੇ ਵਿਸਤਾਰ ਦੇਣ ਲੱਗਿਆਂ ਝੰਡ ਸਾਬ÷ ਵਾਰਿਸ ਸ਼ਾਹ ਦੇ ਨੇੜੇ-ਤੇੜੇ ਪਹੁੰਚ ਜਾਂਦੇ ਹਨ। ਉਨ÷ ਾਂ ਨੇ ਕਿਤਾਬ ‘ਚ ਲਾਹੌਰ ਸ਼ਹਿਰ ਦੀ ਸੁੰਦਰਤਾ ਦੀ ਗੱਲ ਕੀਤੀ ਹੈ। ਓਥੇ ਜਾ ਕੇ ਉਨ÷ ਾਂ ਨੇ ਆਪਣੇ ਜੰਮਣ ਦੀ ਪ੍ਰਕਿਰਿਆ ਦੇ ਪੂਰਾ ਹੋਣ ਦਾ ਆਨੰਦ ਮਾਣਿਆ ਹੈ। ਓਸ ਸ਼ਹਿਰ ਦੀ ਸਿਫ਼ਤ ਦਾ ਇੱਕ ਹੋਰ ਬਿੰਬ ਮੈਨੂੰ ਯਾਦ ਆਉਂਦਾ ਹੈ। ਸਾਡੇ ਇੱਕ ਸਤਿਕਾਰ-ਯੋਗ ਸੀਨੀਅਰ ਸੱਜਣ ਪਹਿਲੀ ਵਾਰ ਬਰੈਂਪਟਨ ਆਏ। ਇੱਕ ਰਾਤ ਉਨ÷ ਾਂ ਨੂੰ ਟਰਾਂਟੋ ਡਾਊਨ-ਟਾਊਨ ਦਾ ਗੇੜਾ ਲਵਾਇਆ ਅਤੇ ਵਾਪਸ ਮੁੜਦੇ ਹੋਏ ਉਨ÷ ਾਂ ਦਾ ਪ੍ਰਤੀਕਰਮ ਪੁੱਛਿਆ। ਬਹੁਤ ਖੁਸ਼ੀ ‘ਚ ਆ ਕੇ ਜਵਾਬ ਦਿੱਤਾ, ”ਬਹੁਤ ਈ ਵਧੀਆ ਐ ,ਗੱਲਾਂ ਈ ਛਡ ਦਿਓ! ਲਾਹੌਰ ਬਣਿਆ ਪਿਆ ਐ ਕਿ।”
ਝੰਡ ਸਾਬ÷ ਲਈ ਇਹ ਸਫ਼ਰ ਇੱਕ ਜਜ਼ਬਾਤੀ ਪਰਿਵਾਰਕ ਤੀਰਥ-ਯਾਤਰਾ ਸੀ, ਜਿਸ ਨਾਲ਼ ਇਸ ਬਾਰੇ ਲਿਖਣਾ ਹੋਰ ਵੀ ਗੰਭੀਰ ਮਸਲਾ ਬਣ ਜਾਂਦਾ ਸੀ। ਉਨ÷ ਾਂ ਦੇ ਪੁਰਖ਼ਿਆਂ ਦਾ ਇਲਾਕਾ ਹੋਣ ਕਰਕੇ ਉਨ÷ ਾਂ ਨੂੰ ਇਸ ਨਾਲ਼ ਬਹੁਤ ਹੀ ਜ਼ਿਆਦਾ ਮੋਹ ਹੈ ਅਤੇ ਓਥੇ ਜਾ ਕੇ ਉਨ÷ ਾਂ ਨੂੰ ਆਪਣੇ ਪਿਉ-ਦਾਦੇ ਦੀਆਂ ਸ਼ਾਨਦਾਰ ਯਾਦਾਂ ‘ਤੇ ਬਹੁਤ ਫ਼ਖਰ ਹੋਇਆ। ਉਨ÷ ਾਂ ਦਾ ਮਾਣ-ਮੱਤਾ ਵਿਰਸਾ ਉਨ÷ ਾਂ ਲਈ ਅਤੇ ਆਉਣ ਵਾਲ਼ੀਆਂ ਪੀੜ÷ ੀਆਂ ਲਈ ਖੁਸ਼ੀਆਂ ਦਾ ਆਧਾਰ ਬਣਿਆ ਰਹੇਗਾ। ਪਰ ਇਸ ਨਾਲ਼ ਜੁੜੀਆਂ ਦਿਲ-ਚੀਰਵੀਆਂ ਯਾਦਾਂ ਦਾ ਸੰਤਾਪ ਹੰਢਾਉਣਾ ਵੀ ਬਹੁਤ ਔਖਾ ਹੈ। ਕਿਤਾਬ ਵਿੱਚ ਦੁਹਰਾਈਆਂ ਗਈਆਂ, ਸਿੱਖ ਇਤਿਹਾਸ ਨਾਲ਼ ਜੁੜੀਆਂ ਦਰਦਨਾਕ ਘਟਨਾਵਾਂ ਦਾ ਜ਼ਿਕਰ ਪੜ÷ ਕੇ ਵੀ ਦਿਲ ਪਾਟ ਜਾਂਦਾ ਹੈ। ਗਿਆਨੀ ਸੋਹਣ ਸੀਤਲ ਦੀ ਮਸ਼ਹੂਰ ਕਿਤਾਬ ‘ਸਿੱਖ ਰਾਜ ਕਿਵੇਂ ਗਿਆ’ ਦਾ ਸਾਰਾ ਬਿਰਤਾਂਤ ਦਿਲ ਨੂੰ ਚੀਰਦਾ ਜਾਂਦਾ ਹੈ।
ਭਾਰਤ-ਪਾਕ ਦੀ ਵੰਡ ਵੈਸੇ ਹੀ ਬਹੁਤ ਦਰਦਨਾਕ ਘਟਨਾ ਹੈ, ਪਰ ਇਸ ‘ਚ ਇਹ ਗੱਲ ਹੋਰ ਵੀ ਕੁੜੱਤਣ ਭਰ ਦਿੰਦੀ ਹੈ ਕਿ ਇਸ ਗੰਭੀਰ ਮਸਲੇ ਨੂੰ ਰਾਜਨੀਤਕ ਅਤੇ ਪ੍ਰਬੰਧਕੀ ਤੌਰ ‘ਤੇ ਸਿਆਣਪ ਵਾਲ਼ੇ ਅਤੇ ਪ੍ਰਭਾਵ-ਕਾਰੀ ਢੰਗ ਨਾਲ਼ ਨਹੀਂ ਨਜਿੱਠਿਆ ਗਿਆ। ਬਲਕਿ, ਸਮੇਂ ਦੇ ਵੱਡੇ ਲੀਡਰਾਂ ਵਲੋਂ ਮੁਜਰਮਾਨਾ ਦਰਜੇ ਦੀ ਅਣਗਹਿਲੀ ਵਰਤੀ ਗਈ ਅਤੇ ਗ਼ੈਰ-ਜਿੰਮੇਵਾਰਾਨਾ ਰਵਈਆ ਅਪਣਾਇਆ ਗਿਆ।
ਡਾ. ਝੰਡ ਲਈ ਇਹ ਸਫ਼ਰ ਤਿੰਨ-ਮੰਤਵੀ ਸੀ: ਪੁਰਖ਼ਿਆਂ ਦੇ ਇਲਾਕੇ ਨੂੰ ਸ਼ਰਧਾਂਜਲੀ , ਸਿੱਖ ਗੁਰ-ਧਾਮਾਂ ਦੇ ਦਰਸ਼ਨ ਅਤੇ ਮਿੱਤਰ-ਮਿਲਣੀ/ਸੈਰ-ਸਪਾਟਾ। ਆਪਣੀ ਹਿੰਮਤ ਅਤੇ ਸਹੀ ਯੋਜਨਾ-ਬੰਦੀ ਸਦਕਾ ਓਹ ਇਹ ਤਿੰਨੇ ਮੰਤਵ ਹਾਸਲ ਕਰ ਸਕੇ। ਝੰਡ ਸਾਬ÷ ਬਹੁਤ ਘੋਖ-ਪੂਰਨ ਦਿਮਾਗ ਦੇ ਮਾਲਿਕ ਅਤੇ ‘ਮਾਸਟਰ ਔਫ ਡਿਟੇਲਜ’ ਹਨ। ਜਿੱਥੋਂ ਦੀ ਲੰਘਦੇ ਹਨ ਇਕੱਲੀ-ਇਕੱਲੀ ਚੀਜ ਦਾ ਵੇਰਵਾ ਇੰਨ-ਬਿੰਨ ਉਲੀਕ ਦਿੰਦੇ ਹਨ। ਬੀਬੀਆਂ ਵਲੋਂ ਕੀਤੀ ਗਈ ਖ਼ਰੀਦੋ-ਫ਼ਰੋਖ਼ਤ, ਖੇਤਾਂ ‘ਚ ਪਾਏ ਜਾ ਰਹੇ ਖਾਦ ਦੀ ਮਾਤਰਾ, ਸੜਕਾਂ ‘ਤੇ ਪਏ ਖੱਡਿਆਂ ਤੋਂ ਲੈ ਕੇ ਨਹਿਰਾਂ ਦੀਆਂ ਇੰਜਨੀਅਰੀ ਬਰੀਕੀਆਂ ਤੱਕ ਦਾ ਵਿਵਰਣ ਉਨ÷ ਾਂ ਆਪਣੇ ਇਸ ਸਫ਼ਰਨਾਮੇ ‘ਚ ਦਰਜ ਕੀਤਾ ਹੋਇਆ ਹੈ। ਇਹ ਸਭ ਉਨ÷ ਾਂ ਦੀਆਂ ਵਿਦਿਅਕ ਖੇਤਰ ਦੀਆਂ ਮੁਹਾਰਤਾਂ ਤੋਂ ਹਟ ਕੇ ਘੋਖੀਆਂ ਹੋਰ ਗੱਲਾਂ ਹਨ। ਪੰਜਾ ਸਾਹਿਬ ਬਾਰੇ ਬਹੁਤ ਸਿਆਣਪ ਨਾਲ਼, ਤਰਕ-ਸੰਗਤ ਅਤੇ ਦਲੇਰੀ ਭਰੇ ਵਿਚਾਰ ਪੇਸ਼ ਕਰਨੇ ਇੱਕ ਸ਼ਲਾਘਾਯੋਗ ਗੱਲ ਹੈ। ਪਾਕਿਸਤਾਨ ‘ਚ ਮਿਲੇ ਮਿੱਤਰਾਂ ਦੀ ਗਿਣਤੀ ਵੀ ਬਹੁਤ ਪ੍ਰਭਾਵਿਤ ਕਰਦੀ ਹੈ, ਜਿਨ÷ ਾਂ ਨੇ ਉਨ÷ ਾਂ ਨੂੰ ਸਾਂਭਿਆ ਅਤੇ ਸੈਰਾਂ ਕਰਵਾਈਆਂ। ਪੰਜਾਬੀ ਦੀ ਕਹਾਵਤ ‘ਆਪਣੀ ਮੈਹਸ ਦਾ ਦੁੱਧ ਸੌ ਕੋਹ ‘ਤੇ ਜਾ ਕੇ ਪੀ ਲੋ’ ਪੂਰੀ ਤਰ÷ ਾਂ ਲਾਗੂ ਹੁੰਦੀ ਹੈ। ਜੇ ਕਿਤਾਬ ‘ਚ ਇੱਕ ਸਾਧਾਰਨ ਕਿਸਮ ਦਾ ਨਕਸ਼ਾ ਲਾਇਆ ਜਾਂਦਾ ਤਾਂ ਪਾਠਕ ਨੂੰ ਸਮਝਣ ‘ਚ ਹੋਰ ਆਸਾਨੀ ਹੋ ਸਕਦੀ ਸੀ।
ਉਨ÷ ਾਂ ਨੇ ਬਿਆਸ ਤੇ ਰਾਵੀ ਦਰਿਆਵਾਂ ਵਿਚਲੇ ਦੁਆਬ ਦਾ ਨਾਉਂ ‘ਰੇਚਨਾ’ ਦੱਸ ਕੇ ਮੈਨੂੰ ਸਰਵਿਸ ਵੇਲ਼ੇ ਦੀਆਂ ਗੱਲਾਂ ਯਾਦ ਕਰਵਾ ਦਿੱਤੀਆਂ। ਪੰਜਾਬ ਦੇ ਪੰਜੇ ਦਰਿਆਵਾਂ ਵਿਚਲੇ ਚਾਰਾਂ ਦੁਆਬਾਂ ਦੇ ਨਾਉਂ ਅਕਬਰ ਦੇ ਮਾਲ ਮਹਿਕਮੇ ਦੇ ਵਜ਼ੀਰ ਟੋਡਰ ਮੱਲ ਨੇ ਰੱਖੇ ਸਨ; ਦੋ ਦਰਿਆਵਾਂ ਦੇ ਫ਼ਾਰਸੀ ਭਾਸ਼ਾ ‘ਚ ਨਾਉਆਂ ਦੇ ਪਹਿਲੇ ਅੱਖਰਾਂ ਦੇ ਜੋੜ ਨਾਲ਼। ਇਸ ਤਰ÷ ਾਂ ਇਨ÷ ਾਂ ਦੁਆਬਾਂ ਦੇ ਨਾਉਂ ਹਨ: ਬਾਰੀ ਦੁਆਬ, ਬਿਸਤ ਦੁਆਬ, ਰੇਚਨਾ ਦੁਆਬ ਅਤੇ ਝੱਜ ਦੁਆਬ। ਝਨਾਅ ਦੀ ਗੱਲ ਕਰਦਿਆਂ ਜਿੱਥੇ ਉਹ ਸੋਹਣੀ ਦੀ ਦਲੇਰੀ ਅਤੇ ਮਹੀਵਾਲ਼ ਦੀ ਬੁਜ਼-ਦਿਲੀ ਦਾ ਜ਼ਿਕਰ ਕਰਦੇ ਹਨ, ਓਥੇ ਰਾਂਝੇ ਨੂੰ ਵੀ ਉਸ ਦੀ ਕਮ-ਅਕਲੀ ਕਰਕੇ ਗੋਲ਼-ਮਸ਼ਕਰੀ ਕਰਦੇ ਹਨ। ਕੋਈ ਸ਼ੱਕ ਨਹੀਂ ਕਿ ਰਾਂਝਾ ਕਮਲ਼ਾ ਤਾਂ ਹੈ ਈ ਸੀ। ਇੱਥੇ ਮੈਨੂੰ ਇੰਜਨੀਅਰੀ ਦੇ ਕੋਰਸ ਵੇਲ਼ੇ ਹੋਸਟਲ ‘ਚ ਆਮ ਗਾਈ ਜਾਂਦੀ, ਇੱਕ ਕਵਿਤਾ ਯਾਦ ਆ ਰਹੀ ਹੈ:
”ਜੇਕਰ ਰਾਂਝਾ ਵਿੱਚ ਜੁਆਨੀ ਨਾਂ ਕਰਦਾ ਅਲਗਰਜੀ,
ਬਾਲ ਨਾਥ ਤੋਂ ਕੰਨ ਪੜਵਾ ਕੇ ਸਾਧ ਨਾਂ ਬਣਦਾ ਫ਼ਰਜੀ,
ਬਾਰਾਂ ਸਾਲ ‘ਚ ਬਾਰਾਂ ਮੱਝੀਆਂ ਭਰ ਸਕਦੀਆਂ ਸਨ ਵਿਹੜਾ,
ਆਪੇ ਸਿਆਲ਼ ਸਾਕ ਕਰ ਜਾਂਦੇ ਦੇਖ ਪੁਜੀਸ਼ਨ ਘਰ ਦੀ।”
ਮੈਂ ਕਈ ਵਾਰ ਸੋਚਦਾ ਹਾਂ ਕਿ ਜੇ ਓਹ ਕਮਲ਼ੇ ਸਨ ਤਾਂ ਆਪਾਂ ਕਿਹੜਾ ਸਿਆਣੇ ਹਾਂ? ਅਸੀਂ ਉਨ÷ ਾਂ ਦੇ ਕਿੱਸਿਆਂ-ਕਹਾਣੀਆਂ ਨੂੰ ਕਿਉਂ ਇੰਨਾ ਮਹੱਤਵ ਦਿੰਦੇ ਹਾਂ? ਝਨਾਂ ਦਾ ਜ਼ਿਕਰ ਕਰਦਿਆਂ ਸੋਹਣੀ-ਮਹੀਵਾਲ਼ ਹੀ ਸਾਡੇ ਜ਼ਿਹਨ ‘ਚ ਆਉਂਦੇ ਹਨ, ਕਦੇ ਕੁਦਰਤ ਦੇ ਇਸ ਵਡਮੁੱਲੇ ਤੋਹਫ਼ੇ ਬਾਰੇ ਹੋਰ ਕੁਛ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ। ਝਨਾਂ ਜਾਂ ਝਨਾਅ (ਚਨਾਬ) ਭਾਵੇਂ ਸਭ ਤੋਂ ਵੱਡਾ ਦਰਿਆ ਨਹੀਂ, ਪਰ ਇਹ ਦੱਖਣੀ ਏਸ਼ੀਆ ਦੇ ਪ੍ਰਸਿੱਧ ਦਰਿਆਵਾਂ ਵਿੱਚੋਂ ਹੈ। ਕਈ ਦਰਿਆ ਸਿੰਜਾਈ ਲਈ ਖ਼ਾਸ ਹੁੰਦੇ ਹਨ ਅਤੇ ਕਈ ਬਿਜਲੀ ਦੀ ਪੈਦਾਵਾਰ ਲਈ, ਜਦਕਿ ਇਹ ਦੋਹਾਂ ਪੱਖੋਂ ਉਪਯੋਗੀ ਦਰਿਆ ਹੈ। ਬਿਜਲੀ ਦੀ ਪੈਦਾਵਾਰ ਅਤੇ ਸਿੰਚਾਈ ਪੱਖੋਂ ਇਹ ਭਾਰਤ-ਪਾਕਿਸਤਾਨ, ਦੋਹਾਂ ਦੇਸਾਂ ਦਾ ਬਹੁਤ ਉਪਯੋਗੀ ਦਰਿਆ ਹੈ।
ਇਸ ਤਰ÷ ਾਂ ਹੀ ਅਸੀਂ ਹੀਰ-ਰਾਂਝੇ ਨੂੰ ਵੀ ਬੇਲੋੜਾ ਸਿਰ ਚੜ÷ ਾਇਆ ਹੋਇਆ ਹੈ। ਅੰਗਰੇਜ਼ਾਂ ਨੇ ਮਹਰਾਜਾ ਰਣਜੀਤ ਸਿੰਘ ਤੋਂ ਬਾਅਦ ਪੰਜਾਬ ‘ਤੇ ਆਪਣੀ ਪਕੜ ਮਜਬੂਤ ਕਰਨ ਲਈ ਵਾਰਿਸ ਦੀ ਹੀਰ, ਹਾਸ਼ਿਮ ਦੀ ਸੱਸੀ ਤੇ ਪੀਲੂ ਦੇ ਮਿਰਜ਼ੇ ਨੂੰ ਪੂਰੇ ਸ਼ਾਤਰ ਢੰਗ ਨਾਲ਼ ਵਰਤਿਆ। ਅੱਜ ਵੀ ਅਸੀਂ ਇਨ÷ ਾਂ ਤੋਂ ਖਹਿੜਾ ਨਹੀਂ ਛੁਡਾ ਪਾ ਰਹੇ; ਬਲਕਿ ਇਨ÷ ਾਂ ਨੂੰ ਆਪਣੇ ਵਿਰਸੇ ਦੇ ਚੋਟੀ ਦੇ ਸਾਹਿਤ ‘ਚ ਸ਼ੁਮਾਰ ਕਰ ਰੱਖਿਆ ਹੈ। ਹੈਰਾਨੀ ਹੁੰਦੀ ਹੈ, ਜਦ ਵਾਰਿਸ ਸ਼ਾਹ ਨੂੰ ਬਾਬਾ ਫ਼ਰੀਦ ਅਤੇ ਗੁਰੂ ਨਾਨਕ ਦੇਵ ਨਾਲ਼ ਜੋੜਿਆ ਜਾਂਦਾ ਹੈ।
ਨਿਰਸੰਦੇਹ ਝੰਡ ਸਾਬ÷ ਵਲੋਂ ਲਿਖਿਆ ਸਫ਼ਰਨਾਮਾ ‘ਪੁਰਖ਼ਿਆਂ ਦਾ ਦੇਸ’ ਇੱਕ ਬਹੁਤ ਵਧੀਆ ਕਿਤਾਬ ਹੈ। ਇਹ ਬਹੁਤੇ ਪੰਜਾਬੀ ਲੇਖਕਾਂ ਵਲੋਂ ਵਰਤੇ ਜਾਂਦੇ ਬੇਲੋੜੇ ਅਲੰਕਾਰਾਂ ਨਾਲ਼ ਓਵਰ-ਲੋਡ ਨਹੀਂ ਕੀਤੀ ਗਈ ਅਤੇ ਨਾਂ ਹੀ ਸੁਫ਼ਨ-ਮਈ ਵਿਚਾਰਾਂ ਨਾਲ਼ ਲੱਦੀ ਹੋਈ ਹੈ। ਇਹ ਜਨ-ਸਾਧਾਰਨ ਦੇ ਸਮਝ ‘ਚ ਆਉਣ ਵਾਲ਼ੀ ਅਤੇ ਤੱਥਾਂ ਤੇ ਆਧਾਰਿਤ ਇੱਕ ਪਾਠ-ਪੁਸਤਕ ਨਿਆਈਂ ਕਿਤਾਬ ਹੈ।
***

 

RELATED ARTICLES
POPULAR POSTS