ਡਾ. ਸੁਖਦੇਵ ਸਿੰਘ ਝੰਡ
ਡਾ. ਮਹਿੰਦਰ ਸਿੰਘ ਗਿੱਲ ਅੱਖਾਂ ਦੀਆਂ ਬੀਮਾਰੀਆਂ ਦੇ ਵਿਸ਼ਵ ਪੱਧਰ ਦੇ ਮੰਨੇ-ਪ੍ਰਮੰਨੇ ਮਾਹਿਰ ਸਰਜਨ ਹਨ। ਡਾਕਟਰੀ ਦੀ ਮੁੱਢਲੀ ਐੱਮ.ਬੀ.ਬੀ.ਐੱਸ. ਡਿਗਰੀ ਅਤੇ ਇਸ ਖੇਤਰ ਵਿੱਚ ਅਗਲੇਰੀ ਐੱਮ.ਐੱਸ. ਡਿਗਰੀ ਦੋਵੇਂ ਹੀ ਉਨ÷ ਾਂ ਨੇ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀਆਂ। ਐੱਮ.ਐੱਸ. ਦੌਰਾਨ ਉਨ÷ ਾਂ ਦੇ ਗਾਈਡ ਅੱਖਾਂ ਦੇ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਮਾਲਕ ਡਾ. ਦਲਜੀਤ ਸਿੰਘ ਸਨ, ਜਿਨ÷ ਾਂ ਨੇ ਅੱਖਾਂ ਲਈ ‘ਕੌਨਟੈੱਕਟ ਲੈੱਨਜ਼’ ਦੀ ਵਿਸ਼ਵ ਪੱਧਰੀ ਖੋਜ ਕੀਤੀ ਹੈ। ਉਪਰੰਤ, ਐੱਫ਼.ਆਰ.ਸੀ.ਐੱਸ. ਦੀ ਡਿਗਰੀ ਡਾ. ਗਿੱਲ ਨੇ ਇੰਗਲੈਂਡ ਦੀ ਐਡਿਨਬਰਗ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ।
ਉਨ÷ ਾਂ ਨੇ ਲੰਮਾਂ ਸਮਾਂ ਭਾਰਤ, ਇੰਗਲੈਂਡ, ਮਲੇਸ਼ੀਆ ਤੇ ਬਹਿਰੀਨ ਵਿੱਚ ਡਾਕਟਰੀ ਸੇਵਾਵਾਂ ਸਫ਼ਲਤਾ ਪੂਰਵਕ ਨਿਭਾਈਆਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਮਰੀਜ਼ਾਂ ਦੀਆਂ ਅੱਖਾਂ ਦੇ ਸਫ਼ਲ ਆਪਰੇਸ਼ਨ ਕਰਕੇ ਉਨ÷ ਾਂ ਨੂੰ ਇਸ ਦੁਨੀਆਂ ਦੇ ਸੁਹਾਵਣੇ ਨਕਸ਼ ਤੇ ਅਕਸ ਮੁੜ ਤੋਂ ਸਾਫ਼-ਸੁਥਰੇ ਰੂਪ ਵਿੱਚ ਵੇਖਣ ਦੇ ਯੋਗ ਬਣਾਇਆ। ਖ਼ੈਰ! ਇਹ ਤਾਂ ਹੋਈ ਡਾ. ਗਿੱਲ ਦੇ ਪੇਸ਼ੇ ਜਾਂ ਕਿੱਤੇ ਦੀ ਗੱਲ, ਜੋ ਹਰੇਕ ਇਨਸਾਨ ਕਿਸੇ ਨਾ ਕਿਸੇ ਢੰਗ ਨਾਲ ਰੋਜ਼ੀ-ਰੋਟੀ ਲਈ ਕਰਦਾ ਹੈ। ਇਸਦੇ ਨਾਲ ਹੀ ਉਨ÷ ਾਂ ਦੇ ਜੀਵਨ ਦੇ ਇਸ ਸਫ਼ਰ ਦੌਰਾਨ ਉਨ÷ ਾਂ ਦਾ ਵਿਸ਼ਾਲ ਹਿਰਦਾ ਵੀ ਬਾਖ਼ੂਬੀ ਕੰਮ ਕਰਦਾ ਰਿਹਾ ਹੈ ਜਿਸ ਰਾਹੀਂ ਉਨ÷ ਾਂ ਦੀਆਂ ਕੋਮਲ ਭਾਵਨਾਵਾਂ ਤੇ ਸੁਥਰੀਆਂ ਸੋਚਾਂ ਗ਼ਜ਼ਲਾਂ ਤੇ ਗੀਤਾਂ ਦੇ ਰੂਪ ਵਿੱਚ ਪ੍ਰਗਟ ਹੁੰਦੀਆਂ ਰਹੀਆਂ ਹਨ। ਇਸ ਪੁਸਤਕ ਦੇ ਆਉਣ ਤੋਂ ਪਹਿਲਾਂ 2024 ਵਿੱਚ ਉਨ÷ ਾਂ ਦੀਆਂ ਗ਼ਜ਼ਲਾਂ ਦਾ ਸੰਗ੍ਰਹਿ ‘ਬਦਲਦੇ ਮੌਸਮਾਂ ਦੇ ਫੁੱਲ’ ਆ ਚੁੱਕਾ ਹੈ ਅਤੇ ਪਾਠਕ ਇਸਦਾ ਅਨੰਦ ਮਾਣ ਚੁੱਕੇ ਹਨ।
ਅੰਮ੍ਰਿਤਸਰ ਰਹਿੰਦੇ ਮੇਰੇ ਪਿਆਰੇ ਮਿੱਤਰ ਅੱਖਾਂ ਦੇ ਮਾਹਿਰ ਡਾ. ਬਲਜੀਤ ਸਿੰਘ ਢਿੱਲੋਂ, ਜਿਨ÷ ਾਂ ਦੇ ਨਾਲ ਮੇਰੇ ਪਿਛਲੇ ਪੰਜ ਦਹਾਕਿਆਂ ਤੋਂ ਨਿੱਘੀ ਦੋਸਤੀ ਦੇ ਸਬੰਧ ਰਹੇ ਹਨ ਤੇ ਇਹ ਹੁਣ ਵੀ ਹਨ, ਇਸ ਪੁਸਤਕ ਬਾਰੇ ਗੱਲ ਕਰਦਿਆਂ ਕਹਿੰਦੇ ਹਨ ਕਿ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਪੜ÷ ਦਿਆਂ ਡਾ. ਗਿੱਲ ਉਨ÷ ਾਂ ਤੋਂ ਤਿੰਨ ਸਾਲ ਸੀਨੀਅਰ ਸਨ ਅਤੇ ਉਹ ਦੋ ਸਾਲ ਉਨ÷ ਾਂ ਦੇ ਤੂੰਬੀ ਨਾਲ ਗਾਏ ਗੀਤਾਂ ਦਾ ਅਨੰਦ ਮਾਣਦੇ ਰਹੇ ਹਨ। ਹੋ ਸਕਦਾ ਹੈ ਕਿ ਉਦੋਂ ਤਾਂ ਉਹ ਤਤਕਾਲੀ ਗਾਇਕਾਂ ਦੇ ਗਾਏ ਹੋਏ ਪ੍ਰਚੱਲਤ ਗੀਤ ਹੀ ਗਾਉਂਦੇ ਹੋਣ, ਪਰ ਬਾਅਦ ਵਿੱਚ ਉਨ÷ ਾਂ ਨੇ ਆਪ ਵੀ ਗ਼ਜ਼ਲਾਂ ਤੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਅਤੇ ਇਨ÷ ਾਂ ਵਿੱਚੋਂ ਬਹੁਤ ਸਾਰੇ ਗਾਏ ਵੀ, ਕਿਉਂਕਿ ਗਾਉਣ ਦਾ ਸ਼ੌਕ ਤਾਂ ਉਨ÷ ਾਂ ਨੂੰ ਬਚਪਨ ਤੋਂ ਹੀ ਸੀ। ਹਥਲੀ ਪੁਸਤਕ ‘ਸੁੰਨੇ ਰਾਹਾਂ ਦਾ ਸਫ਼ਰ’ ਡਾ. ਗਿੱਲ ਦੇ 75 ਗੀਤਾਂ ਅਤੇ ਕਵਿਤਾਵਾਂ ਦਾ ਖ਼ੂਬਸੂਰਤ ਗੁਲਦਸਤਾ ਜੋ ਇਸਦੇ 160 ਪੰਨਿਆਂ ਵਿੱਚ ਫ਼ੈਲਿਆ ਹੋਇਆ ਹੈ। ਇਸ ਨੂੰ ਉਨ÷ ਾਂ ਨੇ ਆਪਣੇ ਗੀਤਾਂ ਤੇ ਕਵਿਤਾਵਾਂ ਰੂਪੀ ਫੁੱਲਾਂ ਨਾਲ ਬਾਖ਼ੂਬੀ ਸਜਾਇਆ ਹੈ। ਹਰੇਕ ‘ਫੁੱਲ’ ਦੀ ਆਪਣੀ ਸੁੰਦਰਤਾ ਹੈ, ਆਪਣੀ ਤਾਜ਼ਗੀ ਹੈ ਅਤੇ ਆਪਣੀ ਹੀ ਮਹਿਕ ਹੈ। ਇਨ÷ ਾਂ ਗੀਤਾਂ ਅਤੇ ਕਵਿਤਾਵਾਂ ਵਿੱਚ ਆਪਣੀ ਹੀ ਵੱਖਰੀ ਕਿਸਮ ਦੀ ਸੰਵੇਦਨਸ਼ੀਲਤਾ ਮੌਜੂਦ ਹੈ ਅਤੇ ਇਹ ਬਿਰਹਾ, ਵਿਛੋੜੇ, ਹਿਜਰ, ਤਾਂਘ, ਇੱਛਾ, ਨਿਹੋਰੇ, ਆਦਿ ਮਨੋਭਾਵਾਂ ਨੂੰ ਕਲਾਤਮਿਕ ਰੂਪ ਵਿੱਚ ਬਾਖ਼ੂਬੀ ਪੇਸ਼ ਕਰਦੇ ਹਨ। ਇਹ ਗੀਤ ਤੇ ਕਵਿਤਾਵਾਂ ਪੰਜਾਬ ਦੀ ਮਿੱਟੀ ਅਤੇ ਪੰਜਾਬ ਦੇ ਅਮੀਰ ਸੱਭਿਆਚਾਰ ਨਾਲ ਓਤਪੋਤ ਹਨ ਅਤੇ ਇਨ÷ ਾਂ ਵਿੱਚ ਪੰਜਾਬੀਅਤ ਡਲ਼ਕਾਂ ਮਾਰਦੀ ਨਜ਼ਰ ਆਉਂਦੀ ਹੈ। ਇਨ÷ ਾਂ ਗੀਤਾਂ ਤੇ ਕਵਿਤਾਵਾਂ ਦੀਆਂ ਕੁਝ ਕੁ ਵੰਨਗੀਆਂ ਹੇਠਾਂ ਪੇਸ਼ ਕਰਨ ਦੀ ਕੋਸ਼ਿਸ਼ ਰਿਹਾ ਹਾਂ। ਗੀਤ ‘ਤੇਰਾ ਚੰਦਰਾ ਪਿਆਰ’ ਵਿਚ ਡਾ. ਗਿੱਲ ਕਹਿੰਦੇ ਹਨ:
ਮੇਰਾ ਕੱਤਦੀ ਦਾ ਅੱਜ ਤੰਦ ਟੁੱਟਦਾ ਰਿਹਾ,
ਅੱਖ ਫਰਕੇ ਹੱਥਾਂ ‘ਚੋਂ ਸੂਤ ਛੁੱਟਦਾ ਰਿਹਾ।
ਜਦੋਂ ਉਂਗਲਾਂ ‘ਚ ਫੜਾਂ ਪੂਣੀਆਂ ਮੈਂ ਬੱਗੀਆਂ,
ਘੂਕਾਂ ਚਰਖੇ ਦੀਆਂ ਨਾ ਸਾਨੂੰ ਠੀਕ ਲੱਗੀਆਂ।
ਤਿੱਖਾ ਤੱਕਲੇ ਦਾ ਸਿਰਾ ਪੋਟੇ ਪੁਟਦਾ ਰਿਹਾ,
ਮੇਰਾ ਕੱਤਦੀ ਦਾ ਅੱਜ ਤੰਦ ਟੁੱਟਦਾ ਰਿਹਾ।
(ਪੰਨਾ-23)
ਇੱਥੇ ਤੰਦ, ਸੂਤ, ਪੂਣੀਆਂ, ਤੱਕਲਾ, ਚਰਖੇ ਦੀ ਘੂਕ, ਆਦਿ ਸਾਰੇ ਸ਼ਬਦ ਪੰਜਾਬੀ ਸੱਭਿਆਚਾਰ ਦੇ ਅਹਿਮ ਅੰਗ ‘ਚਰਖੇ’ ਅਤੇ ਚਰਖਾ ਕੱਤਣ ਦੀ ਕਿਰਿਆ ਨਾਲ ਜੁੜੇ ਹੋਏ ਹਨ ਜਿਨ÷ ਾਂ ਰਾਹੀਂ ਪੰਜਾਬੀ ਮੁਟਿਆਰ ਆਪਣੇ ਮਨੋਭਾਵ ਪ੍ਰਗਟ ਕਰ ਰਹੀ ਹੈ।
ਪੰਜਾਬੀ ਸੱਭਿਆਚਾਰ ਵਿੱਚ ਰੰਗਾਂ ਦੀ ਆਪਣੀ ਹੀ ਅਹਿਮੀਅਤ ਹੈ। ਪੰਜਾਬੀ ਗੱਭਰੂ ਵੱਖ-ਵੱਖ ਰੰਗਾਂ ਦੀਆਂ ਪੱਗਾਂ ਬੰਨਦੇ ਹਨ ਅਤੇ ਮੁਟਿਆਰਾਂ ਤਰ÷ ਾਂ-ਤਰ÷ ਾਂ ਦੇ ਰੰਗਾਂ ਦੀਆਂ ਚੁੰਨੀਆਂ ਰੰਗਵਾਉਂਦੀਆਂ ਹਨ।
ਅੱਜਕੱਲ÷ ਭਾਵੇਂ ਪੱਕੇ ਰੰਗਾਂ ਵਾਲੀਆਂ ਪੱਗਾਂ ਤੇ ਚੁੰਨੀਆਂ ਉਪਲੱਭਧ ਹਨ, ਪਰ ਫਿਰ ਵੀ ਕਈ ਗੱਭਰੂ ਤੇ ਮੁਟਿਆਰਾਂ ਅਜੇ ਵੀ ਇਹ ਉਚੇਚੇ ਤੌਰ ‘ਤੇ ਆਪਣੀ ਪਸੰਦ ਦੇ ਰੰਗਾਂ ਦੀਆਂ ਰੰਗਵਾਉਂਦੇ ਤੇ ਰੰਗਵਾਉਂਦੀਆਂ ਹਨ। ਮੁਟਿਆਰ ਵੱਲੋਂ ਚੁਣਿਆਂ ਹੋਇਆ ਰੰਗ ਜਦੋਂ ਉਸਦੀ ਚੁੰਨੀ ਨੂੰ ਨਹੀਂ ਚੜ÷ ਦਾ ਤਾਂ ਉਹ ਲਲਾਰੀ ਨੂੰ ਇਸਦਾ ਉਲਾਂਭਾ ਦਿੰਦੀ ਹੋਈ ਕਹਿੰਦੀ ਹੈ:
ਕਿਹੋ ਜਿਹਾ ਚੜ÷ ਾਤਾ ਇਹ ਲਲਾਰੀਆ ਤੂੰ ਰੰਗ ਵੇ,
ਸਾਨੂੰ ਮਾਹੀ ਕੋਲ ਜਾਣ ਤੋਂ ਹੀ ਲੱਗੀ ਜਾਵੇ ਸੰਗ ਵੇ।
ਮੈਂ ਸੀ ਕਿਹਾ ਕਰੀ ਚੜ÷ ਦੀ ਸਵੇਰ ਵਰਗਾ,
ਹੋਵੇ ਰੋਹੀ ਦੀਆਂ ਬੇਰੀਆਂ ਦੇ ਬੇਰ ਵਰਗਾ,
ਵੇਖ ਕਿਵੇਂ ਰੋਈ ਜਾਂਦੀ ਏ, ਸ਼ਗਨਾਂ ਦੀ ਵੰਗ ਵੇ,
ਕਿਹੋ ਜਿਹਾ ਚੜ÷ ਾਤਾ ਇਹ ਲਲਾਰੀਆ ਤੂੰ ਰੰਗ ਵੇ।
(ਪੰਨਾ-31)
ਇੱਥੇ ਇਸ ਗੀਤ ਵਿੱਚ ‘ਚੜ÷ ਦੀ ਸਵੇਰ’ ਅਤੇ ‘ਰੋਹੀ ਦੀਆਂ ਬੇਰੀਆਂ’ ਵਰਗੇ ਰੰਗ ਦੀ ਆਪਣੀ ਹੀ ਵੱਖਰੀ ਸ਼ਾਨ ਹੈ ਜੋ ਉਸ ਮੁਟਿਆਰ ਦੇ ਵਲਵਲਿਆਂ ਨੂੰ ਪ੍ਰਗਟ ਕਰਦੀ ਹਨ। ਲਲਾਰੀ ਦੇ ਕੋਲ ਤਾਂ ਕਈ ਵੱਖੋ-ਵੱਖਰੇ ਰੰਗ ਮੌਜੂਦ ਹਨ ਪਰ ਉਸ ਮੁਟਿਆਰ ਦੀ ਆਪਣੀ ਹੀ ‘ਵੱਖਰੀ’ ਚੋਣ ਹੈ ਜਿਸ ਨੂੰ ਲਲਾਰੀ ਚੰਗੀ ਤਰ÷ ਾਂ ਸਮਝ ਨਹੀਂ ਸਕਿਆ ਅਤੇ ਉਸਨੂੰ ਮੁਟਿਆਰ ਦਾ ਇਹ ਉਲਾਂਭਾ ਸਹਿਣਾ ਪੈ ਰਿਹਾ ਹੈ। ਇੱਕ ਹੋਰ ਗੀਤ ਵਿੱਚ ਮੁਟਿਆਰ ਦੂਰ ਗਏ ਆਪਣੇ ਮਾਹੀ ਨੂੰ ਯਾਦ ਕਰ ਰਹੀ ਹੈ। ਉਸ ਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਅਤੇ ਉਹ ਉਸਦੀ ਉਡੀਕ ਵਿੱਚ ਉਹ ਪਾਸੇ ਵੱਟ-ਵੱਟ ਕੇ ਰਾਤਾਂ ਗੁਜ਼ਾਰ ਰਹੀ ਹੈ:
ਸਾਨੂੰ ਸਾਰੀ ਰਾਤ ਲੰਘੀ ਪਾਸੇ ਵੱਟ-ਵੱਟ ਕੇ,
ਤੇਰੀ ਯਾਦ ਸਾਨੂੰ ਆਉਂਦੀ ਰਹੀ ਹੱਟ ਹੱਟ ਕੇ।
ਸੋਚਾਂ ਸੋਚਾਂ ਵਿੱਚ ਉਂਗਲਾਂ ਮਰੋੜਦੀ ਰਹੀ,
ਲੱਭਾਂ ਮੋਹ ਬਾਰ-ਬਾਰ ਵੰਗ ਤੋੜਦੀ ਰਹੀ,
ਮੱਛੀ ਮੁੜ ਗਈ, ਪੱਥਰਾਂ ਨੂੰ ਚੱਟ-ਚੱਟ ਕੇ,
ਤੇਰੀ ਯਾਦ ਸਾਨੂੰ ਆਉਂਦੀ ਰਹੀ ਹੱਟ ਹੱਟ ਕੇ।
(ਪੰਨਾ-81)
ਇੱਥੇ ‘ਪਾਸੇ ਵੱਟ-ਵੱਟ ਕੇ ਰਾਤ ਲੰਘਾਉਣੀ’, ‘ਵੰਗਾਂ ਤੋੜ ਕੇ ਉਨ÷ ਾਂ ਦੇ ਛੋਟੇ-ਛੋਟੇ ਬਰੀਕ ਟੁਕੜਿਆਂ ਵਿੱਚੋਂ ਮਾਹੀ ਦਾ ਪਿਆਰ ਲੱਭਣਾ’ ਅਤੇ ‘ਮੱਛੀ ਦਾ ਪੱਥਰ ਚੱਟ ਕੇ ਮੁੜਨਾ’ ਵਰਗੀ ਮੁਹਾਵਰੇਦਾਰ ਬੋਲੀ ਨਾਲ ਮੁਟਿਆਰ ਵੱਲੋਂ ਆਪਣੇ ਨਿਰਛੱਲ ਪਿਆਰ ਦਾ ਖ਼ੂਬਸੂਰਤ ਪ੍ਰਗਟਾਵਾ ਕੀਤਾ ਗਿਆ ਹੈ। ਇਹ ਮੁਹਾਵਰੇ ਪੰਜਾਬੀ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਬਹੁ-ਮੁੱਲੀ ਅਮੀਰੀ ਬਖ਼ਸ਼ਦੇ ਹਨ।
ਸੋਹਣੀ ਮਹੀਂਵਾਲ, ਸੱਸੀ ਪੁੰਨੂੰ, ਹੀਰ-ਰਾਂਝਾ, ਮਿਰਜ਼ਾ-ਸਾਹਿਬਾਂ ਦੇ ਅਟੁੱਟ-ਪਿਆਰ ਦੇ ਕਿੱਸੇ ਪੰਜਾਬੀ ਸੱਭਿਆਚਾਰ ਦਾ ਅਹਿਮ ਅੰਗ ਹਨ। ਡਾ. ਗਿੱਲ ਵੱਲੋਂ ਇਨ÷ ਾਂ ਕਿੱਸਿਆਂ ਨੂੰ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਮੰਨਦਿਆਂ ਹੋਇਆਂ ਆਪਣੇ ਇਸ ਗੀਤ ਵਿੱਚ ਬਾਖ਼ੂਬੀ ਪੇਸ਼ ਕੀਤਾ ਗਿਆ ਹੈ:
ਵੇਖ ਲਿਆ ਏ ਬਥੇਰਾ ਵਿਸ਼ਵਾਸ ਕਰਕੇ,
ਮਾਰੂਥਲਾਂ ਵਿੱਚ ਬਾਰਸ਼ਾਂ ਦੀ ਆਸ ਕਰਕੇ,
ਜੀਹਦੇ ਕਦਮਾਂ ‘ਚ ਆਪਣਾ ਜਹਾਨ ਧਰਿਆ,
ਉਹਨੇ ਇੱਕ ਨਾ ਪਿਆਰ ਦਾ ਹੁੰਗਾਰਾ ਭਰਿਆ।
ਮੈਂ ਤਾਂ ਪਾਣੀਆਂ ‘ਚ ਡੁੱਬੀ, ਮੈਂ ਰੇਤ ‘ਚ ਗੁਆਚੀ,
ਦੋਸ਼ ਘੜਿਆਂ ‘ਤੇ ਲੱਹਾ, ਦਗ਼ੇਬਾਜ਼ ਬਣੀ ਡਾਚੀ,
ਝੂਠੇ ਲਾਰਿਆਂ ਨੇ ਭੋਰਾ ਨਾ ਲਿਹਾਜ਼ ਕਰਿਆ,
ਉਹਨੇ ਇੱਕ ਨਾ ਪਿਆਰ ਦਾ ਹੁੰਗਾਰਾ ਭਰਿਆ।
(ਪੰਨਾ-83)
ਇਸਦੇ ਨਾਲ ਹੀ ਅਧੂਰੇ ਇਸ਼ਕ ਨੂੰ ਦਰਸਾਉਂਦਾ ਹੋਇਆ ਇੱਕ ਖ਼ੂਬਸੁਰਤ ਗੀਤ ਡਾ. ਗਿੱਲ ਵੱਲੋਂ ਇਸ ਪੁਸਤਕ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਇੱਕ ਧਿਰ ਮੂੰਹ ਮੋੜ ਲੈਂਦੀ ਹੈ ਅਤੇ ਕਿਧਰੇ ਬਹੁਤ ਦੂਰ ਚਲੇ ਜਾਂਦੀ ਹੈ, ਜਾਂ ਜਦੋਂ ਉਹ ਇਸ ਸੰਸਾਰ ਤੋਂ ਚਲੇ ਜਾਂਦੀ ਹੈ ਤਾਂ ਦੂਸਰੀ ਧਿਰ ਦੀ ਕਿੰਨੀ ਮਾੜੀ ਹਾਲਤ ਹੁੰਦੀ ਹੈ। ਗੀਤ ਦੇ ਬੋਲ ਹਨ:
ਤੇਰਾ ਰਾਹ ਤਾਂ ਪਛਾਣ ਲਿਆ, ਤੇਰੀ ਪੈੜ ਹੀ ਗੁਆਚ ਗਈ,
ਤੇਰੀ ਰੂਹ ਨੂੰ ਸਿਆਣ ਲਿਆ, ਤੇਰੀ ਪੈੜ ਹੀ ਗੁਆਚ ਗਈ।
ਯਾਦ ਬਿਰਖਾਂ ਨੂੰ ਕੁਝ ਨਾ ਰਿਹਾ
ਧੂੜਾਂ ਉੱਡੀਆਂ ਤੇ ਖਿਲਰ ਗਈਆਂ।
ਅੱਖ ਖੋਜੀ ਦੀ ਵੀ ਕੀ ਕਰ ਲਊ
ਸੱਭ ਧੁੱਦਲਾਂ ਈ ਬਿਖਰ ਗਈਆਂ।
ਪਰਛਾਈਆਂ ਨੂੰ ਛਾਣ ਲਿਆ, ਤੇਰੀ ਪੈੜ ਗੁਆਚ ਗਈ।
ਤੇਰਾ ਰਾਹ ਤਾਂ ਪਛਾਣ ਲਿਆ, ਤੇਰੀ ਪੈੜ ਹੀ ਗੁਆਚ ਗਈ। (ਪੰਨਾ-97)
ਏਸੇ ਮਾਨਸਿਕ ਹਾਲਾਤ ਨੂੰ ਪੇਸ਼ ਕਰਦਾ ਹੋਇਆ ਪੁਸਤਕ ਦਾ ਇੱਕ ਹੋਰ ਗੀਤ ਹੈ:
ਖੜ÷ ਾ ਕਰ’ਤਾ ਲਿਆ ਕੇ ਕਿਸ ਮੋੜ ‘ਤੇ,
ਵੇ ਤੇਰੀਆਂ ਮੁਹੱਬਤਾਂ ਨੇ,
ਕੀਤੇ ਕੌਲ ਤੇ ਕਰਾਰ ਸਾਰੇ ਤੋੜ ‘ਤੇ,
ਵੇ ਤੇਰੀਆਂ ਮੁਹੱਬਤਾਂ ਨੇ।
ਅੱਗਾ ਪਿੱਛਾ ਸਾਥੋਂ ਕਿੰਨਾ ਦੂਰ ਦੂਰ ਹੋ ਗਿਆ,
ਡਾਚੀ ਵਾਲੇ ਦਾ ਭਰੋਸਾ ਚੂਰ ਚੂਰ ਹੋ ਗਿਆ,
ਘੜੇ ਚਾਵਾਂ ਦੇ ਭਰੇ ਸੀ ਸਾਰੇ ਫੋੜ’ਤੇ,
ਵੇ ਤੇਰੀਆਂ ਮੁਹੱਬਤਾਂ ਨੇ,
ਖੜ÷ ਾ ਕਰ’ਤਾ ਲਿਆ ਕੇ ਕਿਸ ਮੋੜ ‘ਤੇ,
ਵੇ ਤੇਰੀਆਂ ਮੁਹੱਬਤਾਂ ਨੇ।
(ਪੰਨਾ-101)
ਇਸ ਪੁਸਤਕ ਵਿੱਚ ਡਾ. ਗਿੱਲ ਦੇ ਬਹੁਤੇ ਗੀਤ ਮੁਟਿਆਰ ਵੱਲੋਂ ਆਪਣੇ ਮਾਹੀ ਜਾਂ ਕਹਿ ਲਓ ਕਿ ਮਹਿਬੂਬਾ ਵੱਲੋਂ ਆਪਣੇ ਮਹਿਬੂਬ ਨੂੰ ਮੁਖ਼ਾਤਿਬ ਹਨ। ਇਨ÷ ਾਂ ਵਿੱਚ ਇੱਕ ਗੀਤ ਮਹਿਬੂਬ ਵੱਲੋਂ ਇਸ ਤਰ÷ ਾਂ ਪੇਸ਼ ਕੀਤਾ ਗਿਆ ਹੈ:
ਮੱਥੇ ਦੇ ਟਿੱਕੇ ਵਾਂਗਰਾਂ ਆਪਣੇ ਹੀ ਕੋਲ ਰੱਖਾਂ,
ਕੇਸਰ ਦੀ ਖ਼ੁਸ਼ਬੂ ਵਰਗਾ ਸਾਹਾਂ ‘ਚ ਘੋਲ਼ ਰੱਖਾਂ।
ਡਿੱਗੇ ਤੇਰਾ ਪਰਛਾਵਾਂ ਕਲੀਆਂ ਦੇ ਫੁੱਲਾਂ ਉੱਤੇ,
ਰੁਕਿਆ ਰਹੇ ਨਾਮ ਤੇਰਾ ਪਤਲੋ ਦੇ ਬੁੱਲ÷ ਾਂ ਉੱਤੇ,
ਚਾਵਾਂ ਦਾ ਇਤਰ ਦਿਲ ਦੀ ਦੇਹਲੀ ‘ਤੇ ਡੋਲ÷ ਰੱਖਾਂ,
ਮੱਥੇ ਦੇ ਟਿੱਕੇ ਵਾਂਗਰਾਂ ਆਪਣੇ ਹੀ ਕੋਲ ਰੱਖਾਂ।
ਪੰਨਾ-117)
ਇਸ ਗੀਤ ਦੀ ਖ਼ੂਬਸੂਰਤੀ ਇਸ ਵਿੱਚ ਆਏ ਸ਼ਬਦਾਂ ‘ਮੱਥੇ ਦੇ ਟਿੱਕੇ’, ‘ਕੇਸਰ ਦੀ ਖ਼ੁਸ਼ਬੂ’, ‘ਕਲੀਆਂ ਦੇ ਫੁੱਲਾਂ’, ‘ਪਤਲੋ ਦੇ ਬੁੱਲ÷ ਾਂ’, ‘ਚਾਵਾਂ ਦਾ ਇਤਰ’ ਅਤੇ ‘ਦਿਲ ਦੀ ਦੇਹਲੀ’ ਕਰਕੇ ਵੀ ਹੈ ਜੋ ਇਸ ਨੂੰ ਹੋਰ ਵੀ ਮਨਮੋਹਕ ਬਣਾਉਂਦੇ ਹਨ।
ਪੁਸਤਕ ਦੇ ਅਖ਼ੀਰ ਵੱਲ ਵੱਧਦਿਆਂ ਇਸ ਵਿੱਚ ਕੁਝ ਕਵਿਤਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ ਜਿਨ÷ ਾਂ ਦਾ ਆਪਣਾ ਵੱਖਰਾ ਹੀ ਅੰਦਾਜ਼ ਹੈ, ਜਿਵੇਂ –
ਕੁਛ ਪੀੜਾਂ ਬੱਸ ਸਾਡੇ ਕੋਲੇ ਕੁਛ ਕੰਧਾਂ ਟੱਪ ਗਈਆਂ,
ਕੁਛ ਸਾਹਾਂ ਦੇ ਸੰਗ ਮਰਦੀਆਂ, ਕੁਛ ਹੱਡਾਂ ਵਿੱਚ ਰਹੀਆਂ।
ਕੁਛ ਅੰਬਰ ਦੀ ਵੇਲ ਵਾਂਗਰਾਂ, ਚਿੰਬੜੀਆਂ ਮਾਂ ਦੇ ਗਲ਼ ਨੂੰ,
ਕੁਛ ਬਾਪੂ ਦੀ ਉਂਗਲ਼ ਫੜ÷ ਕੇ, ਤੁਰਗ਼ੀਆਂ ਰੋਹੀ ਵੱਲ ਨੂੰ,
ਕੁਛ ਬੱਸ ਚੁੱਪ ਨੂੰ ਹੋਠਾਂ ਕ ਬਿਠਾ ਕੇ ਅੰਦਰੇ ਈ ਬਹੀਆਂ,
ਕੁਛ ਪੀੜਾਂ ਬੱਸ ਸਾਡੇ ਕੋਲੇ ਕੁਛ ਕੰਧਾਂ ਟੱਪ ਗਈਆਂ।
(ਪੰਨਾ-155)
ਇੱਕ ਹੋਰ ਕਵਿਤਾ ਵਿੱਚ ਡਾ. ਗਿੱਲ ਆਪਣੇ ਪਿੰਡ ਨੂੰ ਬੜੀ ਬੇਤਾਬੀ ਨਾਦ ਯਾਦ ਕਰਦੇ ਹਨ। ਉਹ ਪਿੰਡ ਦੀ ‘ਤ੍ਰਿਵੈਣੀ ਦੀ ਠੰਢੀ ਛਾਂ’, ‘ਰੋਹੀ ਦਾ ਜੰਡ’, ‘ਗੁੜ ਦੀ ਮਹਿਕ’, ਤੇ ‘ਭੱਠੀ ਦੇ ਦਾਣੇ’ ਲੋਚਦੇ ਹਨ:
ਕਿਤੇ ਧੁੱਪ ਹੋਵੇ ਕਿਤੇ ਛਾਂ ਹੋਵੇ,
ਕਿਧਰੇ ਤਾਂ, ਮੇਰੇ ਪਿੰਡ ਵਰਗੀ ਕੋਈ ਥਾਂ ਹੋਵੇ।
ਤ੍ਰਿਵੈਣੀ ਦੀ ਕਿਤੇ ਠੰਢ ਹੋਵੇ,
ਰੋਹੀ ਦਾ ਗੱਭਰੈ ਜੰਡ ਹੋਵੇ,
ਮਾਰ ਮੜ÷ ਾਸਾ ਸਿਰ ‘ਤੇ ਰੱਖੀ,
ਚਿੱਟੇ ਰੂਹ ਦੀ ਪੰਡ ਹੋਵੇ,
ਗੁੜ ਦੀ ਮਹਿਕ, ਭੱਠੀ ਦੇ ਦਾਣੇ,
ਟਿੱਬਿਆਂ ਕੋਲ਼ ਗਰਾਂ ਹੋਵੇ,
ਕਿਧਰੇ ਤਾਂ, ਮੇਰੇ ਪਿੰਡ ਵਰਗੀ ਕੋਈ ਥਾਂ ਹੋਵੇ।
(ਪੰਨ-159)
ਇਸ ਤਰ÷ ਾਂ ਇਸ ਪੁਸਤਕ ਦੇ ਲੇਖਕ ਡਾ. ਮਹਿੰਦਰ ਸਿੰਘ ਗਿੱਲ ਵੱਲੋਂ ਆਪਣੇ ਗੀਤਾਂ ਅਤੇ ਕਵਿਤਾਵਾਂ ਰਾਹੀਂ ਇਸ ਵਿੱਚ ਪੰਜਾਬ ਦੇ ਸੱਭਿਆਚਾਰ ਨੂੰ ਬਹੁਤ ਵਧੀਆ ਤਰ÷ ਾਂ ਉਜਾਗਰ ਕੀਤਾ ਗਿਆ ਹੈ। ਕਵਿਤਾਵਾਂ ਅਤੇ ਗੀਤਾਂ ਵਿੱਚ ਮੁਹਾਵਰੇਦਾਰ ਠੇਠ-ਸ਼ਬਦਾਂ ਦੀ ਸ਼ਾਨਦਾਰ ਢੰਗ ਨਾਲ ਵਰਤੋਂ ਕੀਤੀ ਗਈ ਹੈ ਜੋ ਪੰਜਾਬੀ ਸੱਭਿਆਚਾਰ ਨੂੰ ਬਾਖ਼ੂਬੀ ਪੇਸ਼ ਕਰਦੇ ਹਨ।
‘ਰਵੀ ਸਾਹਿਤ ਪ੍ਰਕਾਸ਼ਨ’ ਅੰਮ੍ਰਿਤਸਰ ਵੱਲੋਂ ਪੁਸਤਕ ਨੂੰ ਬੜੀ ਰੀਝ ਨਾਲ ਇਸਦੀ ਪ੍ਰਕਾਸ਼ਨਾ ਕੀਤੀ ਗਈ ਹੈ ਅਤੇ ਛਾਪਕ ‘ਪ੍ਰਿੰਟਵੈੱਲ’ ਵੱਲੋਂ ਇਸ ਦੀ ਸੁੰਦਰ ਛਪਾਈ ਕੀਤੀ ਗਈ ਹੈ। ਮੈਂ ਡਾ. ਗਿੱਲ ਹੁਰਾਂ ਨੂੰ ਗੀਤਾਂ ਤੇ ਕਵਿਤਾਵਾਂ ਦੀ ਇਹ ਪੁਸਤਕ ਪਾਠਕਾਂ ਦੇ ਸਨਮੁੱਖ ਕਰਨ ਲਈ ਹਾਰਦਿਕ ਮੁਬਾਰਕਬਾਦ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਉਹ ਅੱਗੋਂ ਵੀ ਅਜਿਹਾ ਸ਼ੁਭ-ਕਾਰਜ ਕਰਦੇ ਰਹਿਣਗੇ।
***



