10.2 C
Toronto
Friday, May 15, 2026
spot_img
Homeਦੁਨੀਆਅਮਰੀਕਾ 'ਚ ਪੈਟਰੋਲ ਤੋਂ ਫੈਡਰਲ ਟੈਕਸ ਹਟਾਉਣ ਦੀ ਤਿਆਰੀ

ਅਮਰੀਕਾ ‘ਚ ਪੈਟਰੋਲ ਤੋਂ ਫੈਡਰਲ ਟੈਕਸ ਹਟਾਉਣ ਦੀ ਤਿਆਰੀ

ਇਰਾਨ ਜੰਗ ਕਾਰਨ ਵਧੀਆਂ ਤੇਲ ਕੀਮਤਾਂ ਤੋਂ ਅਮਰੀਕੀਆਂ ਨੂੰ ਰਾਹਤ ਦੇਣ ਦੀ ਕੋਸ਼ਿਸ਼
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਇਰਾਨ ਨਾਲ ਜੰਗ ਕਾਰਨ ਵਧੀਆਂ ਤੇਲ ਕੀਮਤਾਂ ਤੋਂ ਅਮਰੀਕੀਆਂ ਨੂੰ ਰਾਹਤ ਦੇਣ ਲਈ ਪੈਟਰੋਲ ‘ਤੇ ਲੱਗਣ ਵਾਲਾ ਸੰਘੀ ਟੈਕਸ ਹਟਾਉਣ ਦੀ ਤਿਆਰੀ ਕਰ ਰਹੇ ਹਨ।
ਹਾਲਾਂਕਿ ਰਾਸ਼ਟਰਪਤੀ ਇਹ ਫ਼ੈਸਲਾ ਆਪਣੇ ਤੌਰ ‘ਤੇ ਲਾਗੂ ਨਹੀਂ ਕਰ ਸਕਦੇ, ਇਸ ਲਈ ਮੁਲਕ ਦੀ ਸੰਸਦ (ਕਾਂਗਰਸ) ਦੀ ਮਨਜ਼ੂਰੀ ਲਾਜ਼ਮੀ ਹੋਵੇਗੀ। ਦੋਵਾਂ ਪਾਰਟੀਆਂ ਦੇ ਆਗੂ ਰੋਜ਼ਮੱਰਾ ਦੇ ਕੰਮਾਂ ਲਈ ਵਾਹਨਾਂ ‘ਤੇ ਨਿਰਭਰ ਆਮ ਲੋਕਾਂ ਅਤੇ ਕਾਰੋਬਾਰੀਆਂ ਨੂੰ ਰਾਹਤ ਦਿਵਾਉਣ ਲਈ ਟੈਕਸ ਹਟਾਉਣ ਦੀ ਮੰਗ ਕਰ ਰਹੇ ਹਨ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੇ ਸੋਮਵਾਰ ਨੂੰ ਪੈਟਰੋਲ ਦੀ ਔਸਤ ਕੀਮਤ 4.52 ਡਾਲਰ ਪ੍ਰਤੀ ਗੈਲਨ ਸੀ, ਜੋ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਦੀ ਕੀਮਤ (3 ਡਾਲਰ) ਨਾਲੋਂ ਤਕਰੀਬਨ ਪੰਜਾਹ ਫੀਸਦੀ ਵੱਧ ਹੈ ਇਸ ਵੇਲੇ ਪੈਟਰੋਲ ‘ਤੇ 18.4 ਸੈਂਟ ਅਤੇ ਡੀਜ਼ਲ ‘ਤੇ 24.4 ਸੈਂਟ ਪ੍ਰਤੀ ਗੈਲਨ ਸੰਘੀ ਟੈਕਸ ਲੱਗਦਾ ਹੈ।
ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਹਾਲਾਤ ਠੀਕ ਹੋਣ ਤੱਕ ਟੈਕਸ ਹਟਿਆ ਰਹੇਗਾ। ਉਨ੍ਹਾਂ ਕਿਹਾ ਕਿ ਭਾਵੇਂ ਇਹ ਟੈਕਸ ਛੋਟ ਛੋਟੀ ਜਾਪਦੀ ਹੈ, ਪਰ ਮਹਿੰਗਾਈ ਦੀ ਮਾਰ ਝੱਲ ਰਹੇ ਪਰਿਵਾਰਾਂ ਅਤੇ ਕਾਰੋਬਾਰੀਆਂ ਲਈ ਇਹ ਮਦਦਗਾਰ ਸਾਬਤ ਹੋਵੇਗੀ।

 

RELATED ARTICLES
POPULAR POSTS