Breaking News
Home / ਦੁਨੀਆ / ਭਾਰਤ ਨੂੰ ਦਹਿਸ਼ਤੀ ਹਮਲੇ ਬਾਰੇ ਖ਼ੁਫ਼ੀਆ ਸੂਚਨਾ ਦੇਣ ਦੀ ਪਾਕਿ ਵੱਲੋਂ ਪੁਸ਼ਟੀ

ਭਾਰਤ ਨੂੰ ਦਹਿਸ਼ਤੀ ਹਮਲੇ ਬਾਰੇ ਖ਼ੁਫ਼ੀਆ ਸੂਚਨਾ ਦੇਣ ਦੀ ਪਾਕਿ ਵੱਲੋਂ ਪੁਸ਼ਟੀ

Sartaj_Aziz copy copyਅਕਸਰ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਅਜਿਹੀਆਂ ਜਾਣਕਾਰੀਆਂ,  ਪਰ ਇਸ ਵਾਰ ਇਹ ਮੀਡੀਆ ਨੂੰ ਲੀਕ ਕਰ ਦਿੱਤੀ ਗਈ: ਅਜ਼ੀਜ਼
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਨੇ ਪੁਸ਼ਟੀ ਕੀਤੀ ਕਿ ਇਸ ਨੇ ਸ਼ਿਵਰਾਤਰੀ ਤੋਂ ਪਹਿਲਾਂ ਭਾਰਤ ਵਿੱਚ ਗੁਜਰਾਤ ਵਿਖੇ ਸੰਭਵ ਦਹਿਸ਼ਤੀ ਹਮਲਿਆਂ ਸਬੰਧੀ ਖ਼ੁਫ਼ੀਆ ਜਾਣਕਾਰੀ ਭਾਰਤ ਸਰਕਾਰ ਨਾਲ ਸਾਂਝੀ ਕੀਤੀ ਸੀ। ਇਹ ਗੱਲ ਇਥੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵਿਦੇਸ਼ੀ ਮਾਮਲਿਆਂ ਸਬੰਧੀ ਸਲਾਹਕਾਰ ਸਰਤਾਜ ਅਜ਼ੀਜ਼ ਨੇ ਕਹੀ।
ਉਨ੍ਹਾਂ ਕਿਹਾ, ”ਦੁਨੀਆਂ ਭਰ ਵਿੱਚ ਵੱਖੋ-ਵੱਖ ਮੁਲਕਾਂ ਵੱਲੋਂ ਇਕ-ਦੂਜੇ ਨਾਲ ਅਜਿਹੀਆਂ ਜਾਣਕਾਰੀਆਂ ਦਾ ਵਟਾਂਦਰਾ ਕੀਤਾ ਜਾਂਦਾ ਹੈ, ਜੋ ਆਮ ਗੱਲ ઠਹੈ, ਪਰ ਇਸ ਵਾਰ ਇਸ ਨੂੰ ਕਿਸੇ ਤਰ੍ਹਾਂ ਮੀਡੀਆ ਨੂੰ ਲੀਕ ਕਰ ਦਿੱਤਾ ਗਿਆ।” ਉਹ ਇਸ ਸਬੰਧੀ ਮੀਡੀਆ ਵਿੱਚ ਨਸ਼ਰ ਹੋਈਆਂ ਰਿਪੋਰਟਾਂ ਦੇ ਹਵਾਲੇ ਨਾਲ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਜ਼ਿਕਰਯੋਗ ਹੈ ਕਿ ਭਾਰਤੀ ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੇ ਕੌਮੀ ਸਲਾਮਤੀ ਸਲਾਹਕਾਰ ਲੈਫਟੀਨੈਂਟ ਜਨਰਲ ਨਸੀਰ ਖ਼ਾਨ ਜੰਜੂਆ ਨੇ ਪਿਛਲੇ ਦਿਨੀਂ ਇਹ ਖ਼ੁਫ਼ੀਆ ਚੇਤਾਵਨੀ ਆਪਣੇ ਭਾਰਤੀ ਹਮਰੁਤਬਾ ਅਜੀਤ ਡੋਵਾਲ ਨਾਲ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਭਾਰਤ ਵੱਲੋਂ ਗੁਜਰਾਤ ਵਿੱਚ ਨਾਜ਼ੁਕ ਥਾਵਾਂ ਉਤੇ ਐਨਐਸਜੀ ਕਮਾਂਡੋ ਤਾਇਨਾਤ ਕਰ ਦਿੱਤੇ ਸਨ।
ਦੱਸਿਆ ਜਾਂਦਾ ਹੈ ਕਿ ਪਾਕਿਸਤਾਨ ਵੱਲੋਂ ਦਿੱਤੀ ਗਈ ਖ਼ੁਫ਼ੀਆ ਜਾਣਕਾਰੀ ਵਿੱਚ ਚੇਤਾਵਨੀ ਦਿੱਤੀ ਗਈ ਸੀ ਕਿ ਗੁਜਰਾਤ ਵਿਚ ਸ਼ਿਵਰਾਤਰੀ ਮੌਕੇ ਧਾਰਮਿਕ ਸਥਾਨਾਂ ਉਤੇ 26/11 ਵਰਗੇ ਹਮਲੇ ਹੋ ਸਕਦੇ ਹਨ। ਇਸ ਤੋਂ ਬਾਅਦ ਭਾਰਤ ਨੂੰ ਇਸ ਸਬੰਧੀ ਗੁਜਰਾਤ ਪੁਲਿਸ ਨੂੰ ਚੌਕਸ ਕਰਨ ਤੋਂ ਇਲਾਵਾ ਐਨਐਸਜੀ ਕਮਾਂਡੋ ਤਾਇਨਾਤ ਕਰਨੇ ਪਏ ਸਨ।

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …