-11.5 C
Toronto
Friday, January 30, 2026
spot_img
Homeਦੁਨੀਆ'ਸਿਕਸ ਸਟਾਰ ਮੈਡਲ' ਜੇਤੂ-ਸੂਰਤ ਸਿੰਘ ਚਾਹਲ

‘ਸਿਕਸ ਸਟਾਰ ਮੈਡਲ’ ਜੇਤੂ-ਸੂਰਤ ਸਿੰਘ ਚਾਹਲ

ਹੋਟਲ ਇੰਡਸਟਰੀ ਵਿੱਚ ‘ਪੰਜ ਤਾਰਾ ਹੋਟਲ’ ਬਹੁਤ ਹੀ ਵਧੀਆ ਕਰਾਰ ਦਿੱਤਾ ਜਾਂਦਾ ਹੈ। ਅੰਗਰੇਜ਼ੀ ਵਿੱਚ ਇਸ ਨੂੰ ‘ਫ਼ਾਈਵ ਸਟਾਰ ਹੋਟਲ’ ਕਿਹਾ ਜਾਂਦਾ ਹੈ ਤੇ ਇਹ ਮੰਨਿਆ ਜਾਂਦਾ ਹੈ ਕਿ ‘ਪੰਜ ਤਾਰਾ ਹੋਟਲਾਂ’ ਵਿੱਚ ਠਹਿਰਨ ਅਤੇ ਖਾਣ-ਪੀਣ ਦੀਆਂ ਸਹੂਲਤਾਂ ਬਹੁਤ ਵਧੀਆ ਹੁੰਦੀਆਂ ਹਨ। ਹੋਟਲ ਇੰਡਸਟਰੀ ਵਿੱਚ ਇਨ÷ ਾਂ ਪੰਜ ਤਾਰਾ ਹੋਟਲਾਂ ਦਾ ਆਪਣਾ ਹੀ ਇੱਕ ਉੱਤਮ ਮਿਆਰ ਹੈ। ਦੁਨੀਆਂ-ਭਰ ਦੇ ਦੇਸ਼ਾਂ ਵਿੱਚ ਇਨ÷ ਾਂ ਪੰਜ-ਤਾਰਾ ਹੋਟਲਾਂ ਦਾ ਜਾਲ਼ ਵਿਛਿਆ ਹੋਇਆ ਅਤੇ ਅਮੀਰ ਲੋਕ ਇਨ÷ ਾਂ ਵਿੱਚ ਠਹਿਰ ਕੇ ਇਨ÷ ਾਂ ਦੀਆਂ ਸੁੱਖ-ਸਹੂਲਤਾਂ ਨੂੰ ਖ਼ੂਬ ਮਾਣਦੇ ਹਨ। ਪਰ ਖੇਡਾਂ ਦੀ ਦੁਨੀਆਂ ਵਿੱਚ ਇਨ÷ ਾਂ ਇਨ÷ ਾਂ ‘ਪੰਜ ਤਾਰਿਆਂ’ ਤੋਂ ਅੱਗੇ ‘ਛੇ ਤਾਰੇ’, ਭਾਵ ‘ਸਿਕਸ ਸਟਾਰ’ ਵੀ ਹਨ, ਜਿਸਦਾ ਪਤਾ ‘ਖੇਡ-ਦੁਨੀਆਂ’ ਵਿਚ ਪੈਰ ਧਰਿਆਂ ਹੀ ਲੱਗਦਾ ਹੈ। 42 ਕਿਲੋਮੀਟਰ ਲੰਮੀ ਦੌੜ ਲਾਉਣ ਵਾਲੇ ‘ਮੈਰਾਥਨ-ਦੌੜਾਕ’, 21 ਕਿਲੋਮੀਟਰ ਵਾਲੇ ‘ਹਾਫ਼-ਮੈਰਾਥਨ ਦੌੜਾਕ’ ਅਤੇ ਹੋਰ ਦੌੜਾਕ ਤਾਂ ਇਸਦੇ ਬਾਰੇ ਖ਼ੂਬ ਜਾਣਦੇ ਹਨ ਪਰ ਆਮ ਪਾਠਕ ਨੂੰ ਇਸ ਦੇ ਬਾਰੇ ਸ਼ਾਇਦ ਜਾਣਕਾਰੀ ਨਾ ਹੋਵੇ ਜਾਂ ਫਿਰ ਇਹ ਸੀਮਤ ਜਿਹੀ ਹੀ ਹੋਵੇਗੀ।
ਅਸੀਂ ਇੱਥੇ ਇਸਦੇ ਬਾਰੇ ਵਿਸਥਾਰ ‘ਚ ਜਾਣ ਦੀ ਕੋਸ਼ਿਸ਼ ਕਰਦੇ ਹਾਂ।
ਪਾਠਕਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਇਹ ‘ਸਿਕਸ ਸਟਾਰ ਮੈਡਲ’ ਉਨ÷ ਾਂ ਐਥਲੀਟਾਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਦੁਨੀਆਂ ਦੇ ਛੇ ਵੱਖ-ਵੱਖ ਸ਼ਹਿਰਾਂ ਬੋਸਟਨ, ਲੰਡਨ, ਬਰਲਿਨ, ਸ਼ਿਕਾਗੋ, ਨਿਊਯਾਰਕ ਅਤੇ ਟੋਕੀਓ ਵਿਚ ਕਰਵਾਈਆਂ ਜਾਂਦੀਆਂ ਮੈਰਾਥਨ ਦੌੜਾਂ ਸਫ਼ਲਤਾ ਪੂਰਵਕ ਲਗਾਉਦੇ ਹਨ। ਇਨ÷ ਾਂ ਛੇ ਸ਼ਹਿਰਾਂ ਵਿੱਚ ਅੱਜ ਕੱਲ÷ ਸੱਤਵਾਂ ਆਸਟ੍ਰੇਲੀਆ ਦਾ ਸ਼ਹਿਰ ਸਿਡਨੀ ਵੀ ਸ਼ਾਮਲ ਕਰ ਲਿਆ ਗਿਆ ਹੈ ਅਤੇ ਹੁਣ ਇਸ ਤਰ÷ ਾਂ ਇਹ ਮੈਡਲ ‘ਸੱਤ-ਸਿਤਾਰਾ’ ਹੋ ਗਿਆ ਹੈ। ਹੁਣ ਇਸ ਈਵੈਂਟ ਨੂੰ ‘ਵਰਲਡ ਮੈਰਾਥਨ ਮੇਜਰਜ਼’ ਕਿਹਾ ਜਾਂਦਾ ਹੈ ਅਤੇ ਹੋ ਸਕਦਾ ਹੈ ਕਿ ਅੱਗੋਂ ਇਹ ਸੱਤੇ ਵੱਕਾਰੀ ਮੈਰਾਥਨ ਦੌੜਾਂ ਸਫ਼ਲਤਾ ਪੂਰਵਕ ਸੰਪੰਨ ਕਰਨ ਵਾਲੇ ਦੌੜਾਕਾਂ ਨੂੰ ‘ਸੈਵਨ ਸਟਾਰ ਮੈਡਲ’ ਨਾਲ ਸਨਮਾਨਿਤ ਕੀਤਾ ਜਾਵੇਗਾ।
ਬਰੈਂਪਟਨ ਦੀ ਟੀ.ਪੀ.ਏ.ਆਰ. ਕਲੱਬ (ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ) ਦੇ ਮੈਰਾਥਨ ਦੌੜਾਕ ਸੂਰਤ ਸਿੰਘ ਚਾਹਲ ਦਾ ਨਾਂ ਦੁਨੀਆਂ ਦੇ ਛੇ ਵੱਖ-ਵੱਖ ਸ਼ਹਿਰਾਂ ਵਿੱਚ ਮੈਰਾਥਨ ਦੌੜਾਂ ਵਿੱਚ ਸਫ਼ਲਤਾ ਪੂਰਵਕ ਦੌੜਨ ਕਰਕੇ ‘ਸਿਕਸ ਸਟਾਰ ਮੈਡਲ ਵਿੱਨਰ’ ਵਜੋਂ ਬੜੇ ਮਾਣ ਨਾਲ ਲਿਆ ਜਾਂਦਾ ਹੈ। ਕੁਦਰਤੀ ਗੱਲ ਹੈ ਕਿ ‘ਸਿਕਸ ਸਟਾਰ’ ਦਾ ਨਾਂ ਸੁਣ ਕੇ ਪਾਠਕਾਂ ਨੂੰ ਇਸ ‘ਸਿਕਸ ਸਟਾਰ ਮੈਡਲ’ ਬਾਰੇ ਜਾਣਨ ਦੀ ਵੀ ਉਤਸੁਕਤਾ ਹੋ ਗਈ ਹੋਵੇਗੀ ਕਿ ਇਹ ‘ਸਿਕਸ ਸਟਾਰ ਮੈਡਲ’ ਹੈ ਅਤੇ ਇਹ ਕਿਵੇਂ ਤੇ ਕੀਹਨਾਂ ਦੌੜਾਕਾਂ ਨੂੰ ਮਿਲਦਾ ਹੈ। ਸੂਰਤ ਚਾਹਲ ਨੇ 2 ਮਾਰਚ 2024 ਨੂੰ ਜਾਪਾਨ ਦੀ ਰਾਜਧਾਨੀ ਟੋਕੀਓ ਵਿਚ ਹੋਈ ਮੈਰਾਥਨ ਦੌੜ ਵਿਚ ਭਾਗ ਲਿਆ ਅਤੇ ਉਸਨੇ ਇਹ ਇਹ ਛੇਵੀਂ ਅੰਤਰਰਾਸ਼ਟਰੀ ਵੱਕਾਰੀ ਦੌੜ ਸਫ਼ਲਤਾ ਪੂਰਵਕ ਸੰਪੰਨ ਕੀਤੀ। ਇਸ ਤੋਂ ਪਹਿਲਾਂ ਉਹ ਪਹਿਲੀਆਂ ਪੰਜ ਥਾਵਾਂ ਬੋਸਟਨ, ਲੰਡਨ, ਬਰਲਿਨ, ਸ਼ਿਕਾਗੋ ਅਤੇ ਨਿਊਯਾਰਕ ਵਿੱਚ ਇਹ ਮੈਰਾਥਨ ਦੌੜ ਸਫ਼ਲਤਾ ਪੂਰਵਕ ਦੌੜ ਚੁੱਕਾ ਸੀ ਅਤੇ ਇਸ ਟੋਕੀਓ ਮੈਰਾਥਨ ਵਿਚ ਕਾਮਯਾਬ ਹੋਣ ‘ਤੇ ਪ੍ਰਬੰਧਕਾਂ ਵੱਲੋਂ ਉਸ ਦੇ ਗਲ਼ੇ ਵਿਚ ਇਹ ਵੱਕਾਰੀ ‘ਛੇ ਸਟਾਰ ਐਬੋਟ ਵੱਰਲਡ ਮੈਰਾਥਨ ਮੇਜਰਜ਼ ਮੈਡਲ’ ਪਾ ਕੇ ਉਸ ਦਾ ਸਨਮਾਨ ਕੀਤਾ ਗਿਆ।
ਇੱਥੇ ਇਹ ਜ਼ਿਕਰਯੋਗ ਹੈ ਕਿ ਸੂਰਤ ਸਿੰਘ ਚਾਹਲ ਅਜੇ ਤੱਕ ਇਕੱਲਾ ਹੀ ਪੰਜਾਬੀ ਹੈ ਜਿਸ ਨੇ ਇਨ÷ ਾਂ ਛੇਆਂ ਵੱਖ-ਵੱਖ ਮੈਰਾਥਨ ਦੌੜਾਂ ਵਿਚ ਭਾਗ ਲੈ ਕੇ ਮੈਡਲ ਪ੍ਰਾਪਤ ਕਰਨ ਉਪਰੰਤ ਇਹ ਵੱਕਾਰੀ ‘ਸਿਕਸ ਸਟਾਰ ਮੈਡਲ’ ਜਿੱਤਿਆ ਹੈ। ਇਹ ਉਸ ਦੀ ਛੇਵੀਂ ਇੰਟਰਨੈਸ਼ਨਲ ਮੈਰਾਥਨ ਦੌੜ ਸੀ ਜਿਸ ਨੂੰ ਸਫ਼ਲਤਾ ਪੂਰਵਕ ਦੌੜਨ ਤੋਂ ਬਾਅਦ ਉਸ ਨੂੰ ਇਸ ‘ਸਿਕਸ ਸਟਾਰ ਮੈਡਲ’ ਨਾਲ ਨਿਵਾਜਿਆ ਗਿਆ। ਟੋਕੀਓ ਦੀ ਇਸ ਮੈਰਾਥਨ ਵਿੱਚ ਉਸ ਦੇ ਨਾਲ ਕਰਮਜੀਤ ਕੋਚ ਵੀ ਦੌੜਿਆ ਸੀ। ਉਹ ਦੋਵੇਂ ਹੀ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ (ਟੀਪੀਏਆਰ ਕਲੱਬ) ਦੇ ਸਰਗ਼ਰਮ ਮਾਣਯੋਗ ਮੈਂਬਰ ਹਨ ਅਤੇ ਕਰਮਜੀਤ ਸਿੰਘ ਇਸ ਕਲੱਬ ਦਾ ਕੋਚ ਵੀ ਹੈ।
ਜ਼ਿਲਾ ਕਪੂਰਥਲਾ ਦੇ ਵੱਡੇ ਪਿੰਡ ‘ਕਾਲਾ ਸੰਘਿਆ’ ਜੋ ਹੁਣ ਕਸਬੇ ਦਾ ਰੂਪ ਧਾਰਨ ਕਰ ਚੁੱਕਾ ਹੈ, ਦੇ ਨੇੜੇ ਪੈਂਦੇ ਛੋਟੇ ਜਿਹੇ ਪਿੰਡ ‘ਜੱਲੋਵਾਲ’ ਵਿਚ 1955 ਵਿਚ ਪੈਦਾ ਹੋਇਆ ਸੂਰਤ ਸਿੰਘ ਚਾਹਲ 1978 ਵਿਚ ਕੈਨੇਡਾ ਪਹੁੰਚ ਗਿਆ। ਉਸ ਦਾ ਵੱਡਾ ਭਰਾ ਗੁਰਦੇਵ ਸਿੰਘ ਚਾਹਲ ਇਸ ਤੋਂ 8 ਸਾਲ ਪਹਿਲਾਂ 1970 ਵਿਚ ਹੀ ਇੱਥੇ ਆ ਗਿਆ ਸੀ। ਵੈਸੇ, ਵੇਖੀਏ ਤਾਂ ਪੰਜਾਬੀਆਂ ਵਿੱਚੋਂ ਇੱਥੇ ਕੈਨੇਡਾ ਅਤੇ ਹੋਰ ਦੇਸ਼ਾਂ ਵਿਚ ਸੱਭ ਤੋਂ ਪਹਿਲਾਂ ‘ਦੁਆਬੇ ਵਾਲਿਆਂ’ ਨੇ ਹੀ ਡੇਰਾ ਜਮਾਇਆ, ਫਿਰ ਵੇਖੋ-ਵੇਖੀ ਮੋਗੇ ਤੇ ਫ਼ਿਰੋਜ਼ਪੁਰ ਵਾਲੇ ‘ਮਲਵੱਈ’ ਆਏ ਅਤੇ ਸੱਭ ਤੋਂ ਪਿੱਛੋਂ ‘ਮਝੈਲਾਂ’ ਨੇ ਏਧਰ ਵਹੀਰਾਂ ਘੱਤੀਆਂ। ਖ਼ੈਰ, ਹੁਣ ਤਾਂ ਸੁੱਖ ਨਾਲ ਪੰਜਾਬ ਦਾ ਸ਼ਾਇਦ ਹੀ ਕੋਈ ਪਿੰਡ ਜਾਂ ਸ਼ਹਿਰ ਹੋਵੇ ਜਿੱਥੋਂ ਦਾ ਕੋਈ ਨਾ ਕੋਈ ਬਸ਼ਿੰਦਾ ਇੱਥੇ ਕੈਨੇਡਾ ਦੇ ਕਿਸੇ ਨਾ ਕਿਸੇ ਸ਼ਹਿਰ ਵਿਚ ਤਸ਼ਰੀਫ਼ ਨਾ ਲਿਆਇਆ ਹੋਵੇ।
ਚਲੋ, ਸਾਨੂੰ ਏਹਦੇ ਨਾਲ ਕੀ ਲੱਗੇ, ਕੋਈ ਪਹਿਲਾਂ ਇੱਥੇ ਆ ਗਿਆ ਤੇ ਕੋਈ ਪਿੱਛੋਂ ਪਹੁੰਚ ਗਿਆ। ਆਪਾਂ ਤਾਂ 42.2 ਕਿਲੋ ਮੀਟਰ ਲੰਮੀ ਦੌੜ ਜਿਸ ਨੂੰ ‘ਫੁੱਲ ਮੈਰਾਥਨ’ ਕਿਹਾ ਜਾਂਦਾ ਹੈ, ਦੇ ਦੌੜਾਕ ਸੂਰਤ ਸਿੰਘ ਬਾਰੇ ਗੱਲ ਕਰ ਰਹੇ ਹਾਂ ਜਿਸ ਨੇ ਇਸ ਦੌੜ ਵਿਚ ਦੋ-ਚਾਰ ਨਹੀ, ਸਗੋਂ ਦਰਜਨਾਂ ਹੀ ਮੈਡਲ ਜਿੱਤੇ ਹਨ। ਉਸ ਦੇ ਪਿਛੋਕੜ ਵੱਲ ਜੇਕਰ ਨਜ਼ਰ ਮਾਰੀ ਜਾਏ ਤਾਂ ਸੂਰਤ ਚਾਹਲ ਸਕੂਲ ਸਮੇਂ ਕਬੱਡੀ, ਫੁੱਟਬਾਲ ਦੌੜਾਂ, ਆਦਿ ਸਾਰੀਆਂ ਹੀ ਗੇਮਾਂ ਖੇਡਦਾ ਸੀ। 1971 ਵਿਚ ਉਸਦੇ ਮਾਤਾ ਜੀ ਰੱਬ ਨੂੰ ਪਿਆਰੇ ਹੋ ਗਏ। ਪਿਤਾ ਜੀ ਢਿੱਲੇ-ਮੱਠੇ ਰਹਿਣ ਲੱਗ ਪਏ ਜਿਸ ਕਾਰਨ ਖੇਡਾਂ ਵਿਚ ਉਸ ਦੀ ਦਿਲਚਸਪੀ ਬਹੁਤ ਘੱਟ ਗਈ।
ਇੱਥੇ ਕੈਨੇਡਾ ਆ ਕੇ ਪਹਿਲਾਂ ਤਾਂ ਉਸ ਨੇ ਤਿੰਨ ਕੁ ਸਾਲ ਫ਼ੈਕਟਰੀਆਂ ਵਿਚ ਸਖ਼ਤ ਕੰਮ ਕੀਤਾ। ਫ਼ੈਕਟਰੀਆਂ ਵਿਚ ਕੰਮ ਕਰਦਿਆਂ ਕੋਈ ਖੇਡ ਕਿਸੇ ਨੂੰ ਕਿੱਥੇ ਸੁੱਝਦੀ ਹੈ। ਇੱਥੇ ਤਾਂ ਬਸ ਕੰਮ, ਕੰਮ ਤੇ ਕੰਮ। … ਬੱਸ, ਫਿਰ ਚੱਲ ਸੋ ਚੱਲ। ਫ਼ੈਕਟਰੀਆਂ ਦੇ ਸਖ਼ਤ ਅਤੇ ਰੁਝੇਵੇਂ ਭਰੇ ਕੰਮ ਤੋਂ ਜੀਅ ਉਕਤਾ ਗਿਆ ਤਾਂ ਉਸ ਨੇ ਡਰਾਈਵਿੰਗ ਸਿੱਖ ਲਈ ਤੇ ਟੈਕਸੀ-ਡਰਾਈਵਰ ਬਣ ਗਿਆ। ਹੌਲੀ-ਹੌਲੀ ਉਹ ਟੋਰਾਂਟੋ ਪੀਅਰਸਨ ਏਅਰਪੋਰਟ ‘ਤੇ ਚੱਲ ਰਹੀ ‘ਲਿਮੋਜ਼ੀਨ’ ਕੰਪਨੀ ਨਾਲ ਜੁੜ ਗਿਆ। ਇੱਥੇ 1983 ਤੋਂ ਲੈ ਕੇ ਹੁਣ ਤੱਕ ਏਅਰਪੋਰਟ ‘ਤੇ ਲਿਮੋਜ਼ੀਨ ਚਲਾ ਰਿਹਾ ਹੈ। 1986 ਵਿਚ ਸੂਰਤ ਸਿੰਘ ਦਾ ਵਿਚਕਾਰਲਾ ਭਰਾ ਮੋਤਾ ਸਿੰਘ ਵੀ ਮਿਸੀਸਾਗਾ ਮੂਵ ਹੋ ਗਿਆ। ਉਸ ਨੂੰ ਆਪਣੇ ਆਪ ਨੂੰ ਫਿਟ ਰੱਖਣ ਲਈ ਰੋਜ਼ਾਨਾ 4-5 ਕਿਲੋਮੀਟਰ ਦੌੜਨ ਦਾ ਸ਼ੌਕ ਸੀ ਅਤੇ ਉਸ ਨੇ ਸੂਰਤ ਸਿੰਘ ਨੂੰ ਵੀ ਆਪਣੇ ਨਾਲ ਦੋਬਾਰਾ ਦੌੜਨ ਲਈ ਉਤਸ਼ਾਹਿਤ ਕੀਤਾ। ਬਾਕੀ, ਮੈਰਾਥਨ ਦੌੜਾਂ ਵਿਚ ਭਾਗ ਲੈਣਾ ਉਸ ਨੇ ਆਪਣੇ ਦੋਸਤ ਜਸਵੰਤ ਸਿੰਘ ‘ਜੱਸੇ’ ਦੀ ਪ੍ਰੇਰਨਾ ਨਾਲ ਸ਼ੁਰੂ ਕੀਤਾ। ਜਸਵੰਤ ਜੱਸਾ ਆਪ ਵੀ ਪਿਛਲੇ ਲੰਮੇਂ ਸਮੇਂ ਤੋਂ ਮੈਰਾਥਨ ਦੌੜ ਰਿਹਾ ਹੈ।
ਸੂਰਤ ਚਾਹਲ ਦੇ ਘਰ ‘ਚ ਹੋਈ ਗ਼ੈਰ-ਰਸਮੀ ਗੱਲਬਾਤ ਦੌਰਾਨ ਇਹ ਪੁੱਛਣ ‘ਤੇ ਕਿ ਉਨ÷ ਾਂ ਦੇ ਘਰ ਵਿੱਚੋਂ ਪਹਿਲਾਂ ਵੀ ਕੋਈ ਹੋਰ ਮੈਂਬਰ ਵੀ ਕਦੇ ਖੇਡਾਂ ਵਿਚ ਹਿੱਸਾ ਲੈਣ ਦਾ ਸ਼ੌਕੀਨ ਰਿਹਾ ਹੈ, ਉਸ ਨੇ ਦੱਸਿਆ ਕਿ ਉਸ ਦੇ ਪਿਤਾ ਜੀ ਤਾਂ ਪਿੰਡ ਵਿਚ ਵਾਹੀ-ਖੇਤੀ ਹੀ ਕਰਦੇ ਸਨ ਪਰ ਦਾਦਾ ਜੀ ਆਪਣੇ ਸਮੇਂ ਵਿਚ ਜ਼ਰੂਰ ‘ਭਲਵਾਨ’ ਰਹੇ ਸਨ ਅਤੇ ਆਲੇ-ਦੁਆਲੇ ਦੇ ਇਲਾਕੇ ਵਿਚ ਉਨ÷ ਾਂ ਦਾ ਚੰਗਾ ਨਾਂ ਸੀ। ਕਹਿੰਦੇ ਹਨ ਕਿ ਖ਼ੂਨ ਵਿਚ ਸਮਾਇਆ ਹੋਇਆ ‘ਜੱਦੀ-ਕੀੜਾ’ ਜਿਸ ਨੂੰ ਵਿਗਿਆਨਕ ਭਾਸ਼ਾ ਵਿਚ ‘ਜੀਨਜ਼’ ਦਾ ਨਾਂ ਦਿੱਤਾ ਗਿਆ ਹੈ, ਆਪਣਾ ਰੰਗ ਵਿਖਾ ਹੀ ਦਿੰਦਾ ਹੈ।
ਸੂਰਤ ਸਿੰਘ ਅਨੁਸਾਰ ਇੱਥੇ ਕੈਨੇਡਾ ਵਿਚ ਸੱਭ ਤੋਂ ਪਹਿਲਾਂ 2004 ਵਿਚ ਉਸ ਨੇ ਮਿਸੀਸਾਗਾ ਵਿਚ ਹੋਣ ਵਾਲੀ 21 ਕਿਲੋਮੀਟਰ ‘ਹਾਫ਼ ਮੈਰਾਥਨ’ ਵਿਚ ਭਾਗ ਲਿਆ ਅਤੇ ਉਸ ਤੋਂ ਅਗਲੇ ਸਾਲ 2005 ਵਿਚ 30 ਕਿਲੋਮੀਟਰ ”ਐਰਾਊਡ ‘ਦ ਬੇਅ” ਦੌੜ ਵਿਚ ਸ਼ਾਮਲ ਹੋਇਆ। 2007 ਵਿਚ ਉਸ ਨੇ ਸੰਸਾਰ ਪ੍ਰਸਿੱਧ ‘ਬੋਸਟਨ ਮੈਰਾਥਨ’ (ਅਮਰੀਕਾ) ਲਈ ਕੁਆਲੀਫ਼ਾਈ ਕੀਤਾ ਅਤੇ 2008 ਵਿਚ ਇਹ 42 ਕਿਲੋਮੀਟਰ ਲੰਮੀ ਦੌੜ 3 ਘੰਟੇ 37 ਮਿੰਟਾਂ ਵਿਚ ਲਗਾਈ। ਅਗਲੇ ਸਾਲ 2009 ਵਿਚ ਫੇਰ ਇਸ ਵਿਚ ਭਾਗ ਲਿਆ ਤੇ ਫਿਰ ਚੱਲ ਸੋ ਚੱਲ।
2010 ਵਿਚ ‘ਸ਼ਿਕਾਗੋ ਮੈਰਾਥਨ’ ਵਿਚ 3 ਘੰਟੇ 10 ਮਿੰਟ ਦਾ ਸਮਾਂ ਕੱਢਿਆ ਜਿਹੜਾ ਹੁਣ ਤੱਕ ਦਾ ਉਸ ਦਾ ‘ਬੈੱਸਟ ਟਾਈਮ’ ਹੈ। ਏਸੇ ਸਾਲ ਹੀ ‘ਨਿਊ ਯੌਰਕ ਮੈਰਾਥਨ’ ਅਤੇ 2011 ਵਿਚ ‘ਕੋਲੰਬਸ ਹਾਈ ਮੈਰਾਥਨ’ ਵਿਚ ਹਿੱਸਾ ਲਿਆ। ਅਗਲੇ ਸਾਲ 2012 ਵਿਚ ‘ਸ਼ਿਕਾਗੋ ਮੈਰਾਥਨ, 2013 ਵਿਚ ‘ਬਰਲਿਨ ਮੈਰਾਥਨ’ (ਜਰਮਨੀ), 2014 ਵਿਚ ‘ਬੋਸਟਨ ਮੈਰਾਥਨ’ ਅਤੇ 2016 ਵਿਚ ਫਿਰ ‘ਬੋਸਟਨ ਮੈਰਾਥਨ’ ਵਿਚ ਭਾਗ ਲਿਆ। ਇਨ÷ ਾਂ ਮੈਰਾਥਨ ਦੌੜਾਂ ਅਤੇ ਹੋਰ ਕਈਆਂ ਦੌੜਾਂ ਵਿਚ ਜਿੱਤੇ ਹੋਏ ਕਿੰਨੇ ਸਾਰੇ ਮੈਡਲ ਉਸ ਦੇ ਘਰ ਦੇ ਸਿਟਿੰਗ ਰੂਮ ਦੀ ਸ਼ੋਭਾ ਵਧਾ ਰਹੇ ਹਨ।
2018 ਵਿਚ ਹੋਣ ਵਾਲੀ ‘ਬੋਸਟਨ ਮੈਰਾਥਨ’ ਲਈ ਸੂਰਤ ਚਾਹਲ ‘ਕੁਆਲੀਫ਼ਾਈਡ’ ਸੀ, ਪਰ ਉਹ ਉੱਥੇ ਗਿਆ ਨਹੀਂ, ਕਿਉਂਕਿ ਉਹ ਅੱਜ ਕੱਲ÷ ਕੈਨੇਡਾ ਵਿਚ ਹੋਣ ਵਾਲੀਆਂ ਸਥਾਨਕ ਦੌੜਾਂ ਵਿਚ ਜ਼ਿਆਦਾ ਦਿਲਚਸਪੀ ਰੱਖਦਾ ਹੈ। ਇੱਥੇ ਉਹ ਵੱਖ-ਵੱਖ ਸਮੇਂ ‘ਟੋਰਾਂਟੋ ਗੁੱਡ-ਲਾਈਫ਼ ਮੈਰਾਥਨ’, ‘ਸਕੋਸ਼ੀਆਬੈਂਕ ਟੋਰਾਂਟੋ ਵਾਟਰ ਫ਼ਰੰਟ ਮੈਰਾਥਨ’, ‘ਹੈਮਿਲਟਨ ਮੈਰਾਥਨ’, ‘ਨਿਆਗਰਾ ਫ਼ਾਲਜ਼ ਮੈਰਾਥਨ’, ‘ਔਟਵਾ ਮੈਰਾਥਨ’, ‘ਕਿਊਬਿਕ ਸਿਟੀ ਮੈਰਾਥਨ’ ਆਦਿ ਦੌੜਾਂ ਵਿਚ ਭਾਗ ਲੈ ਚੁੱਕਾ ਹੈ। ਉਸ ਨੇ 2017 ਵਿਚ ‘ਟੋਰਾਂਟੋ-ਸਕੋਸ਼ੀਆ ਵਾਟਰ ਫ਼ਰੰਟ ਮੈਰਾਥਨ’ ਅਤੇ ਮਈ 2018 ਦੀ ‘ਕੈਲਗਰੀ ਮੈਰਾਥਨ’ ਵਿਚ ਵੀ ਭਾਗ ਲਿਆ।
ਆਪਣੇ ਦੌੜਨ ਦੇ ‘ਸਟਾਈਲ’ ਬਾਰੇ ਸੂਰਤ ਸਿੰਘ ਚਾਹਲ ਦੱਸਦਾ ਹੈ ਕਿ ਕੋਈ ਵੀ ਦੌੜ ਸ਼ੁਰੂ ਕਰਨ ਤੋਂ ਪਹਿਲਾਂ ਸਰੀਰ ਨੂੰ ‘ਵਾਰਮ-ਅੱਪ’ ਕਰਨਾ ਅਤੇ ਆਪਣੇ ਆਪ ਨੂੰ ਮਾਨਸਿਕ ਤੌਰ ‘ਤੇ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਖ਼ੁਰਾਕ ਬਾਰੇ ਪੁੱਛਣ ‘ਤੇ ਸੂਰਤ ਸਿੰਘ ਨੇ ਦੱਸਿਆ ਕਿ ਉਹ ਦਾਲ-ਸਬਜ਼ੀ ਨਾਲ ਸਾਦਾ ਫੁਲਕਾ ਖਾਣਾ ਵਧੇਰੇ ਪਸੰਦ ਕਰਦਾ ਹੈ ਬੇਸ਼ਕ ਕਦੇ-ਕਦੇ ਨਾਨ-ਵੈੱਜ ਵੀ ਚੱਲਦਾ ਹੈ। ਪਹਿਲਾਂ ਨਾਨ-ਵੈੱਜ ਬੜਾ ਪਸੰਦ ਸੀ ਪਰ ਹੁਣ ਇਹ ਏਨਾ ਪਸੰਦ ਨਹੀਂ ਹੈ। ਉਸ ਨੇ ਇਹ ਵੀ ਦੱਸਿਆ ਕਿ ਨਿੱਕੇ ਹੁੰਦਿਆਂ ਉਹ ਬਹੁਤ ਘੱਟ ਖਾਂਦਾ ਸੀ ਅਤੇ ਉਸ ਦੇ ਦਾਦਾ ਜੀ ਉਸ ਨੂੰ ”ਨਖਾਂਦਾ” (ਨਾ ਖਾਣ ਵਾਲਾ) ਕਹਿ ਕੇ ਬੁਲਾਉਂਦੇ ਹੁੰਦੇ ਸਨ। ਫਿਰ ਹੌਲੀ-ਹੌਲੀ ਪਤਾ ਨਹੀਂ ਕਦੋਂ ਉਸ ਨੇ ‘ਨਾਰਮਲ ਖਾਣਾ’ ਸ਼ੁਰੂ ਕੀਤਾ। ਇਹ ਪੁੱਛਣ ‘ਤੇ ਕਿ ਇਸ ਖ਼ੇਤਰ ਵਿਚ ਦੇਸ਼-ਵਿਦੇਸ਼ੀਂ ਮੱਲਾਂ ਮਾਰਨ ‘ਤੇ ਮਿਲੇ ਮੈਡਲਾਂ ਤੋਂ ਬਿਨਾਂ ਕਿਸੇ ਸਥਾਨਕ ਸੰਸਥਾ ਨੇ ਵੀ ਉਸ ਨੂੰ ਕੋਈ ‘ਮਾਣ-ਸਨਮਾਨ’ ਦਿੱਤਾ ਹੈ, ਸੂਰਤ ਸਿੰਘ ਨੇ ਦੱਸਿਆ ਕਿ ਕਈਆਂ ਨੇ ਉਨ÷ ਾਂ ਵੱਲੋਂ ਕਰਵਾਏ ਗਏ ਈਵੈਂਟਸ ਵਿਚ ਸ਼ਾਮਲ ਹੋਣ ‘ਤੇ ਉਸ ਨੂੰ ਕੱਪ ਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਹੈ ਜਿਨ÷ ਾਂ ਵਿਚ ‘ਦੇਸ਼-ਭਗਤ ਸਪੋਰਟਸ ਕਲੱਬ’, ‘ਓਨਟਾਰੀਓ ਕਬੱਡੀ ਕੱਪ’, ਹਰਜੀਤ ਇੰਟਰਨੈਸ਼ਨਲ ਸਪੋਰਟਸ ਕਲੱਬ’ ਅਤੇ ‘ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ’ ਆਦਿ ਸ਼ਾਮਲ ਹਨ।
ਸੂਰਤ ਸਿੰਘ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਇਨ÷ ਾਂ ਸੰਸਥਾਵਾਂ ਵੱਲੋਂ ਕਦੇ ਕੋਈ ਮਾਇਕ-ਸਹਾਇਤਾ ਵੀ ਮਿਲੀ ਹੈ ਜਾਂ ਉਨ÷ ਾਂ ਵੱਲੋਂ ਸਿਰਫ਼ ਕੱਪਾਂ ਤੇ ਟਰਾਫ਼ੀਆਂ ਨਾਲ ‘ਸੁੱਕੀ ਸ਼ਾਬਾਸ਼ੇ’ ਨਾਲ ਹੀ ਸਾਰਿਆ ਗਿਆ ਹੈ ਤਾਂ ਉਸ ਦਾ ਜੁਆਬ ਸੀ ਕਿ ਮਾਇਕ ਪੱਖੋਂ ਉਹ ਆਪਣੇ ਜੀਵਨ ਵਿਚ ਪੂਰੀ ਤਰ÷ ਾਂ ‘ਸੈਟਿਸਫ਼ਾਈਡ’ ਹੈ। ਇੱਥੇ ਕੈਨੇਡਾ ਵਿਚ ਆ ਕੇ ਉਸ ਨੇ ਬੜੀ ਕਮਾਈ ਕੀਤੀ ਹੈ ਅਤੇ ਆਪਣੀ ਇਸ ਨੇਕ ਕਮਾਈ ਵਿੱਚੋਂ ਜਿੰਨੀ ਕੁ ਹੋ ਸਕੀ ਹੈ, ਕੁਝ ਲੋੜਵੰਦਾਂ ਦੀ ਮਦਦ ਵੀ ਕੀਤੀ ਹੈ। ਵੱਡੀ ਬੇਟੀ ‘ਟੋਰਾਂਟੋ ਈ.ਟੀ.ਐੱਫ਼.ਈ.’ ਵਿਚ ਪ੍ਰਾਜੈਕਟ ਮੈਨੇਜਰ ਅਤੇ ਛੋਟੀ ਬੇਟੀ ਕੈਲਗਰੀ ਵਿਚ ਡਾਕਟਰੀ ਦੀ ਪੜ÷ ਾਈ ਖ਼ਤਮ ਕਰਕੇ ਹੁਣ ਡਾਕਟਰ ਵਜੋਂ ਪ੍ਰੈਕਟਿਸ ਰਹੀ ਹੈ। ਬੇਟੇ ਨੇ ਹੰਬਰ ਕਾਲਜ ਤੋਂ ਮੈਸਾਜ ਥੈਰੇਪੀ ਦਾ ਕੋਰਸ ਕਰਕੇ ਅੱਗੇ ਫਿਜ਼ੀਓਥੈਰੇਪੀ ਵਿੱਚ ਵਿਚ ਉਚੇਰੀ ਡਿਗਰੀ ਕਰਨ ਉਪਰੰਤ ਅੱਜਕੱਲ਼ ਸਫ਼ਲ਼ ‘ਸਪੋਰਟਸ ਇੰਜਰੀ ਥੈਰੈਪਿਸਟ’ ਵਜੋਂ ਵਿਚਰ ਰਿਹਾ ਹੈ।
ਇਹ ਪੁੱਛਣ ‘ਤੇ ਕਿ ਕੀ ਉਨ÷ ਾਂ ਦਾ ਬੇਟਾ ਜਾਂ ਬੇਟੀਆਂ ਵੀ ਦੌੜਾਂ ਜਾਂ ਕਿਸੇ ਹੋਰ ਅਥਲੈਟਿਕ ਈਵੈਂਟ ਵਿਚ ਦਿਲਚਸਪੀ ਰੱਖਦੇ ਹਨ ਹੈ, ਸੂਰਤ ਚਾਹਲ ਨੇ ਦੱਸਿਆ ਕਿ ਬੇਟੇ ਨੇ 2006 ਵਿਚ 5 ਕਿਲੋਮੀਟਰ, 2007 ਵਿਚ 10 ਕਿਲੋਮੀਟਰ ਅਤੇ 2008 ਵਿਚ 15 ਕਿਲੋਮੀਟਰ ਦੌੜਾਂ ਵਿਚ ਭਾਗ ਲਿਆ ਸੀ। ਵੱਡੀ ਬੇਟੀ ਨੇ ਇੱਕੋ ਵਾਰ 2006 ਵਿਚ 5 ਕਿਲੋਮੀਟਰ ਦੌੜ ਲਾਈ ਪਰ ਛੋਟੀ ਬੇਟੀ ਨੇ 2006 ਅਤੇ 2007 ਵਿਚ 5 ਕਿਲੋਮੀਟਰ ਦੌੜ ਵਿਚ ਭਾਗ ਲਿਆ ਹੈ। ਇਸ ਤੋਂ ਇਲਾਵਾ ਉਸ ਨੇ 2014 ਵਿਚ ‘ਟਰਾਇਥਲੋਨ’ ਵਿਚ ਸ਼ਮੂਲੀਅਤ ਕੀਤੀ ਜਿਸ ਵਿਚ ਪਹਿਲਾਂ ਤੈਰਾਕੀ ਕਰਨੀ ਹੁੰਦੀ ਹੈ, ਫਿਰ ਸਾਈਕਲਿੰਗ ਅਤੇ ਅਖ਼ੀਰ ਵਿਚ 5 ਕਿਲੋਮੀਟਰ ਦੌੜ ਲਗਾਉਣੀ ਹੁੰਦੀ ਹੈ। ਵੈਸੇ ਵੀ, ਅੱਜਕੱਲ÷ ਬੱਚਿਆਂ ਦੀਆਂ ਆਪਣੀਆਂ ਹੀ ਪ੍ਰਾਥਮਿਕਤਾਵਾਂ ਹਨ। ਉਂਜ ਵੀ ਵੇਖੀਏ ਤਾਂ ਆਮ ਤੌਰ ‘ਤੇ ਅਗਲੀ ਪੀੜ÷ ੀ ਆਪਣੇ ਪਿਓ-ਦਾਦੇ ਵਾਲੇ ਕੰਮਾਂ ਵਿਚ ਘੱਟ ਹੀ ਦਿਲਚਸਪੀ ਲੈਂਦੀ ਹੈ ਅਤੇ ਇਸ ਦੇ ਬਾਰੇ ਕਿਸੇ ਨੂੰ ਕੁਝ ਕਿਹਾ ਵੀ ਨਹੀਂ ਜਾ ਸਕਦਾ। ਅਲਬੱਤਾ, ਸੂਰਤ ਸਿੰਘ ਦਾ ਇਕ ਭਾਣਜਾ ਜਸਵੀਰ ਸਿੰਘ ਬਹੁਤ ਵਧੀਆ ਦੌੜਾਕ ਹੈ ਅਤੇ ਉਸ ਨੇ ਤਿੰਨ ਬੋਸਟਨ ਦੌੜਾਂ, ਸ਼ਿਕਾਗੋ, ਡਬਲਿਨ, ਆਇਰਲੈਂਡ, ਬਰਲਿਨ (ਜਰਮਨੀ), ਕੋਲੰਬਸ ਅਤੇ ਓਹਾਇਓ ਦੌੜਾਂ ਲੱਗਭੱਗ ਤਿੰਨ-ਤਿੰਨ ਘੰਟੇ ਦੇ ਸਮੇਂ ਵਿਚ ਲਾਈਆਂ ਹਨ। ਬੱਚਿਆਂ ਦੇ ਮਨਾਂ ਵਿਚ ਅਜਿਹੇ ਸ਼ੌਕ ਕੁਦਰਤੀ ਪੈਦਾ ਹੁੰਦੇ ਹਨ ਅਤੇ ਕੁਝ ਹੱਦ ਤੀਕ ਉਹ ਆਪਣੇ ਮਾਪਿਆਂ ਤੇ ਰਿਸ਼ਤੇਦਾਰਾਂ ਤੋਂ ਇਹ ਵਿਰਸੇ ਵਿਚ ਵੀ ਗ੍ਰਹਿਣ ਕਰਦੇ ਹਨ।
ਇਸ ਤਰ÷ ਾਂ 70 ਸਾਲਾ ਸੂਰਤ ਸਿੰਘ ਹੁਣ ਵੀ ਆਪਣੇ ਦੌੜਨ ਦੇ ਇਸ ਸ਼ੌਕ ਨੂੰ ਬਾਕਾਇਦਾ ਬਾਖ਼ੂਬੀ ਨਿਭਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਆਪਣੇ ਪਿੰਡ, ਆਪਣੇ ਇਲਾਕੇ ਅਤੇ ਆਪਣੀ ਕਮਿਊਨਿਟੀ ਦਾ ਨਾਮ ਉੱਚਾ ਕਰ ਰਿਹਾ ਹੈ। ਇਸ ਸ਼ੌਕ ਨੂੰ ਬਰਕਰਾਰ ਰੱਖਣ ਵਿਚ ਉਸ ਦੀ ਜੀਵਨ-ਸਾਥਣ ਦਲਜੀਤ ਕੌਰ ਅਤੇ ਬੱਚਿਆਂ ਦਾ ਮਹੱਤਵ-ਪੂਰਨ ਸਹਿਯੋਗ ਵੀ ਸ਼ਾਮਲ ਹੈ। ਉਹ ਸਾਰੇ ਉਸ ਨੂੰ ਦੌੜਨ ਲਈ ਲਗਾਤਾਰ ਹੱਲਾਸ਼ੇਰੀ ਦਿੰਦੇ ਰਹਿੰਦੇ ਹਨ।
ਸੁਪਤਨੀ ਦਲਜੀਤ ਕੌਰ ਤਾਂ ਕੈਨੇਡਾ ਦੇ ਕਿਸੇ ਵੀ ਸੂਬੇ ਜਾਂ ਵਿਦੇਸ਼ਾਂ ਵਿਚ ਸੂਰਤ ਸਿੰਘ ਵੱਲੋਂ ਲਗਾਈਆਂ ਗਈਆਂ ਲੱਗਭੱਗ ਸਾਰੀਆਂ ਹੀ ਮੈਰਾਥਨ ਦੌੜ ਵਿਚ ਬਾ-ਕਾਇਦਾ ਉਸ ਦੇ ਨਾਲ ਜਾਂਦੇ ਰਹੇ ਹਨ ਅਤੇ ਉਸ ਦੀ ਹੌਸਲਾ-ਅਫ਼ਜ਼ਾਈ ਕਰਦੇ ਰਹੇ ਹਨ। ਸੂਰਤ ਚਾਹਲ ਦੇ ਆਪਣੇ ਕਹਿਣ ਅਨੁਸਾਰ ਇਹ ਦਿਨ ਉਨ÷ ਾਂ ਦੀ ‘ਵੋਕੇਸ਼ਨ’ ਦੇ ਹੁੰਦੇ ਸਨ ਅਤੇ ਉਮੀਦ ਹੈ ਕਿ ਉਨ÷ ਾਂ ਦੀ ਇਹ ‘ਵੋਕੇਸ਼ਨ’ ਅੱਗੋਂ ਵੀ ਕਈ ਹੋਰ ਸਾਲ ਇੰਜ ਹੀ ਜਾਰੀ ਰਹੇਗੀ। ਇਸ ਤੋਂ ਇਲਾਵਾ ਉਸ ਦੇ ਨਜ਼ਦੀਕੀ ਸਾਥੀ ਤੇ ਦੋਸਤ ਜਸਵੰਤ ਸਿੰਘ ਜੱਸਾ, ਪ੍ਰਮਿੰਦਰ ਸਿੰਘ ਗਿੱਲ, ਸੰਧੂਰਾ ਸਿੰਘ ਬਰਾੜ ਅਤੇ ਕਈ ਹੋਰ ਜੋ ਉਸ ਦੇ ਇਸ ਕੰਮ ਦੀ ਸ਼ਲਾਘਾ ਕਰਦੇ ਹਨ, ਵੀ ਉਸ ਦੇ ਪ੍ਰੇਰਨਾ-ਸਰੋਤ ਹਨ। ਉਮਰ ਦੇ ਇਸ ਪੜਾਅ ‘ਤੇ ਸੂਰਤ ਸਿੰਘ ਦਾ ਸਰੀਰ ਨੌਜੁਆਨਾਂ ਵਾਂਗ ਪੂਰਾ ਰਿਸ਼ਟ-ਪੁਸ਼ਟ ਅਤੇ ਫਿੱਟ ਹੈ ਅਤੇ ਉਹ ਇਸ ਦਾ ਪੂਰਾ ਧਿਆਨ ਵੀ ਰੱਖਦਾ ਹੈ। ਹਫ਼ਤੇ ਵਿਚ ਤਿੰਨ ਦਿਨ ਦੀ ਰੈਗੂਲਰ ਪ੍ਰੈਕਟਿਸ ਤੋਂ ਇਲਾਵਾ ਜਿੰਮ ਜਾਣਾ ਅਤੇ ਸਵਿਮਿੰਗ ਕਰਨਾ ਉਸ ਦੀ ਰੁਟੀਨ ਹੈ। ਸ਼ਾਲਾ, ਉਹ ਆਪਣੇ ਇਸ ਸ਼ੌਕ ਨੂੰ ਬਰਕਰਾਰ ਰੱਖਦਿਆਂ ਹੋਇਆਂ ਹੋਰ ਬੁਲੰਦੀਆਂ ‘ਤੇ ਪਹੁੰਚੇ ਅਤੇ ਸਿਡਨੀ ਮੈਰਾਥਨ ਵਿੱਚ ਕਾਮਯਾਬ ਹੋ ਕੇ ਅੱਗੋਂ ‘ਸੱਤ-ਸਿਤਾਰਾ ਮੈਡਲ’ ਨੂੰ ਵੀ ਚੁੰਮੇਂ।
***

 

Previous article
Next article
RELATED ARTICLES
POPULAR POSTS