0.9 C
Toronto
Thursday, November 27, 2025
spot_img
Homeਦੁਨੀਆ24 ਜੂਨ, 2017 ਨੂੰ ਹੋਣ ਵਾਲੇ ਮਲਟੀਕਲਚਰ ਦਿਵਸ ਮੌਕੇ ਸੇਵਾਵਾਂ ਦੇਣ ਵਾਲੀਆਂ...

24 ਜੂਨ, 2017 ਨੂੰ ਹੋਣ ਵਾਲੇ ਮਲਟੀਕਲਚਰ ਦਿਵਸ ਮੌਕੇ ਸੇਵਾਵਾਂ ਦੇਣ ਵਾਲੀਆਂ ਸੇਵਾਦਾਰ ਬੇਟੀਆਂ

ਬਰੈਂਪਟਨ/ਬਿਊਰੋ ਨਿਊਜ਼ : 24 ਜੂਨ, 2017 ਨੂੰ ਸ਼ਨਿਚਰਵਾਰ ਹੈ। ਬਰੈਂਪਟਨ ਸੌਕਰ ਸੈਂਟਰ ਵਿਚ ਪ੍ਰੋਗਰਾਮ 12,30 ਵਜੇ ਸ਼ੁਰੂ ਹੋਵੇਗਾ। ਸੇਵਾਦਲ ਵਲੋਂ ਮਨਾਏ ਜਾਂਦੇ ਹਰ ਸਾਲ ਵਾਲੇ ਮਲਟੀਕਲਚਰਲ ਦਿਵਸ ਉਪਰ ਸਾਡੀਆਂ ਹੋਣ ਹਾਰ ਬੇਟੀਆਂ ਬੜੇ ਉਤਸ਼ਾਹ ਨਾਲ ਆਪਣੀਆਂ ਸੇਵਾਵਾਂ ਦੇਂਦੀਆਂ ਹਨ। ਆਪਣੇ ਬਜ਼ੁਰਗਾਂ ਦੀ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਇਹ ਬਚੀਆਂ ਘਰਾਂ ਵਿਚ ਕੇਵਲ ਰੋਟੀਆ ਬਣਾਉਣ ਵਾਲੀਆਂ ਨਹੀਂ ਹਨ ਸਗੋਂ ਉਚੇ ਉਚੇ ਅਹੁਦਿਆ ਉਪਰ ਤਾਇਨਾਤ ਹਨ। ਇਸ ਸਾਲ ਉਪਰ ਦਿਖਦੀਆਂ ਬੇਟੀਆਂ ਵਲੰਟੀਅਰ ਕਰ ਰਹੀਆਂ ਹਨ। ਇਨ੍ਹਾ ਵਿਚੋਂ ਕੁਝ ਐਸ ਐਂਡ ਐਸ ਗਰੁਪ ਅਤੇ ਬਾਕੀ ਕੁਝ ਮੀਡੀਆ ਨਾਲ ਜੁੜੀਆਂ ਹੋਈਆਂ ਹਨ। ਪਹਿਲੀਆਂ ਦੋ ਮੋਨੀਕਾ ਸ਼ਰਮਾ ਅਤੇ ਸੁਮੀਤ ਅਹੂਜਾ ਐਮ ਸੀ ਦੀ ਭੁਮਿਕਾ ਨਿਭਾਉਣਗੀਆਂ ਅਤੇ ਬਾਕੀ ਸਭ ਫਰੰਟ ਡੈਸਕ ਅਤੇ ਕਸਟੋਮਰ ਸਰਵਿਸ ਦੀ ਸੇਵਾ ਦੇਣਗੀਆਂ। ਸਭ ਹੋਸਟ ਕੱਲ ਦੁਪਹਿਰੇ ਤੁਹਾਡੀ ਉਡੀਕ ਕਰ ਰਹੇ ਹਨ। ਪ੍ਰੀਵਾਰਾ ਸਮੇਤ ਆਵੋ ਅਤੇ ਇਕ ਮਲਟੀਕਲਚਰ ਮੁਲਕ ਵਿਚ ਉਚ ਪਧਰੀ ਪਰੋਗਰਾਮ ਦਾ ਅਨੰਦ ਮਾਣੋ। ਐਂਟਰੀ ਮੁਫਤ ਹੈ ਪਰ ਸ਼ਰਤਾਂ ਪਹਿਲੋਂ ਕਈ ਵਾਰ ਪਬਲਿਸ਼ ਕਰ ਚੁਕੇ ਹਾਂ ਕਿ ਅਗਾਊ ਰੀਜ਼ਰਵੇਸ਼ਨ ਜਰੂਰੀ ਹੈ ਜੀ। ਬਿਨਾ ਦਸਿਆ ਆਉਣ ਵਾਲੇ ਵਾਪਿਸ ਨਹੀਂ ਜਾਣਗੇ ਉਹ ਗੈਲਰੀ ਵਿਚ ਬੈਠਕੇ ਸਭ ਕੁਝ ਵੇਖ ਸਕਣਗੇ। ਹੋਰ ਜਾਣਕਾਰੀ ਲਈ ਫੋਨ ਹਨ 905 794 7882 ਜਾਂ 647 993 0330

RELATED ARTICLES
POPULAR POSTS