ਭਾਰਤ-ਅਮਰੀਕੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦਿਲਚਸਪ ਪਹਿਲ
ਵਾਸ਼ਿੰਗਟਨ : ਸੁਲਭ ਇੰਟਰਨੈਸ਼ਨਲ ਨੇ ਭਾਰਤੀ-ਅਮਰੀਕੀ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਦਿਲਚਸਪ ਪਹਿਲ ਕੀਤੀ ਹੈ। ਸੰਸਥਾ ਦੇ ਮੁਖੀ ਮਸ਼ਹੂਰ ਸਮਾਜਸੇਵੀ ਬਿੰਦੇਸ਼ਵਰੀ ਪਾਠਕ ਨੇ ਭਾਰਤ ਦੇ ਇਕ ਪਿੰਡ ਦਾ ਨਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਂ ‘ਤੇ ਰੱਖਣ ਦਾ ਐਲਾਨ ਕੀਤਾ ਹੈ।
ਪਾਠਕ ਵਾਸ਼ਿੰਗਟਨ ਡੀਸੀ ਕੋਲ ਇਕ ਉਪਨਗਰੀ ਇਲਾਕੇ ਵਿਚ ਕਮਿਊਨਿਟੀ ਵਿਕਾਸ ਦੇ ਪ੍ਰੋਗਰਾਮ ‘ਚ ਬੋਲ ਰਹੇ ਸਨ।
ਪਾਠਕ ਨੇ ਕਿਹਾ ਕਿ ਇਸ ਪਿੰਡ ਨੂੰ ਰਾਜਸਥਾਨ ਦੇ ਮੇਵਾਤ ਖੇਤਰ ਵਿਚ ਵਿਕਸਤ ਕੀਤਾ ਜਾ ਰਿਹਾ ਹੈ। ਸਥਾਨਕ ਲੋਕਾਂ ਅਤੇ ਨੇਤਾਵਾਂ ਦੇ ਸਾਹਮਣੇ ਸੁਲਭ ਇੰਟਰਨੈਸ਼ਨਲ ਦੇ ਕੰਮਾਂ ਦੀ ਪੇਸ਼ਕਾਰੀ ਦਿੰਦੇ ਹੋਏ ਪਾਠਕ ਨੇ ਭਾਰਤੀ ਅਮਰੀਕੀ ਕਮਿਊਨਿਟੀ ਨੂੰ ਭਾਰਤ ‘ਚ ਚੱਲ ਰਹੇ ਸਵੱਛਤਾ ਅਭਿਆਨ ‘ਚ ਸਹਿਯੋਗ ਦੀ ਅਪੀਲ ਕੀਤੀ। ਵਰਜੀਨੀਆ ਦੇ ਰਿਪਬਲਿਕਨ ਨੇਤਾ ਗਲਿਸਪੇਈ ਨੇ ਕਿਹਾ ਕਿ ਅਮਰੀਕਾ ਦੇ ਭਾਰਤ ਨਾਲ ਕਾਫੀ ਚੰਗੇ ਰਿਸ਼ਤੇ ਹਨ। ਉਨ੍ਹਾਂ ਆਪਣੇ ਸਹਿਯੋਗੀਆਂ ਨਾਲ ਸੁਲਭ ਪਖਾਨੇ ਦੀ ਤਕਨੀਕ ਨੂੰ ਵਰਜੀਨੀਆ ਅਤੇ ਮੈਰੀਲੈਂਡ ‘ਚ ਵੀ ਅਪਨਾਉਣ ‘ਤੇ ਵਿਚਾਰ ਕੀਤਾ ਹੈ। ਵਰਜੀਨੀਆ ਦੇ ਹੀ ਰਿਪਬਲਿਕਨ ਨੇਤਾ ਪੁਨੀਤ ਆਹਲੂਵਾਲੀਆ ਨੇ ਕਿਹਾ ਕਿ ਵਰਜੀਨੀਆ ਦੇ ਪੇਂਡੂ ਇਲਾਕਿਆਂ ‘ਚ ਪਖਾਨੇ ਬਣਾਉਣ ਦੀ ਸਮੱਸਿਆ ਹੈ। ਇਸਦੇ ਰੱਖ ਰਖਾਅ ‘ਤੇ ਕਾਫੀ ਖਰਚ ਆਉਂਦਾ ਹੈ।
Check Also
ਜਸਟਿਸ ਭੂਸ਼ਨ ਰਾਮਕ੍ਰਿਸ਼ਨ ਗਵਈ ਭਾਰਤ ਦੇ 52ਵੇਂ ਚੀਫ ਜਸਟਿਸ ਨਿਯੁਕਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਜਸਟਿਸ ਭੂਸ਼ਨ ਰਾਮਕ੍ਰਿਸ਼ਨ ਗਵਈ ਨੂੰ ਭਾਰਤ ਦਾ ਅਗਲਾ ਚੀਫ ਜਸਟਿਸ ਨਿਯੁਕਤ …