Breaking News
Home / ਕੈਨੇਡਾ / ਕੈਨੇਡਾ ਨੂੰ ਮਜ਼ਬੂਤ ਅਤੇ ਸੁਰੱਖਿਅਤ ਬਣਾਏਗੀ ਨਵੀਂ ਡਿਫੈਂਸ ਨੀਤੀ: ਰੂਬੀ ਸਹੋਤਾ

ਕੈਨੇਡਾ ਨੂੰ ਮਜ਼ਬੂਤ ਅਤੇ ਸੁਰੱਖਿਅਤ ਬਣਾਏਗੀ ਨਵੀਂ ਡਿਫੈਂਸ ਨੀਤੀ: ਰੂਬੀ ਸਹੋਤਾ

ਔਟਵਾ/ਬਿਊਰੋ ਂਿਨਊਜ਼
ਬਰੈਂਪਟਨ ਨੌਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਕਿਹਾ ਹੈ ਕਿ ਕੈਨੇਡਾ ਦੀ ਨਵੀਂ ਡਿਫੈਂਸ ਨੀਤੀ ਮੁਲਕ ਨੂੰ ਨਾ ਸਿਰਫ ਨੌਰਥ ਅਮਰੀਕਾ ਬਲਕਿ ਪੂਰੇ ਸੰਸਾਰ ਵਿੱਚ ਹੀ ਇੱਕ ਮਜ਼ਬੂਤ ਅਤੇ ਸੁਰੱਖਿਅਤ ਮੁਲਕ ਬਣਾਉਣ ਵਿੱਚ ਮਦਦ ਕਰੇਗੀ। ਕੈਨੇਡਾ ਸਰਕਾਰ ਮੁਲਕ ਦੀ ਫੌਜ ਦੀ ਬਿਹਤਰੀ ਲਈ ਵੀ ਪੂਰੀ ਤਰ੍ਹਾਂ ਵਚਨਬੱਧ ਹੈ। ਲੰਘੇ ਦਿਨੀਂ ਡਿਫੈਂਸ ਮਨਿਸਟਰ ਹਰਜੀਤ ਐਸ ਸੱਜਣ ਨੇ ਮੁਲਕ ਦੀ ਨਵੀਂ ਡਿਫੈਂਸ ਨੀਤੀ ਜਾਰੀ ਕੀਤੀ ਸੀ, ਜਿਸ ਵਿੱਚ ਕੈਨੇਡੀਅਨ ਆਰਮਡ ਫੋਰਸਜ਼, ਇਸਦੇ ਮੈਂਬਰਾਂ ਅਤੇ ਪਰਿਵਾਰਾਂ ਵਾਸਤੇ ਕਈ ਤਰ੍ਹਾਂ ਦੇ ਨਵੇਂ ਨਿਵੇਸ਼ਾਂ ਦਾ ਐਲਾਨ ਕੀਤਾ ਗਿਆ ਹੈ। ਕੈਨੇਡਾ ਸਰਕਾਰ ਇਸ ਗੱਲ ਲਈ ਵਚਨਬੱਧ ਹੈ ਕਿ ਮੁਲਕ ਦੇ ਅੰਦਰ ਅਤੇ ਬਾਹਰ ਕੈਨੇਡਾ ਦੀਆਂ ਸੁਰੱਖਿਆ ਲੋੜਾਂ ਦੀ ਪੂਰਤੀ ਹੋਵੇ। ਇਸ ਪਾਲਿਸੀ ਦੇ ਤਹਿਤ ਕੈਨੇਡਾ ਦੇ ਡਿਫੈਂਸ ਖਰਚੇ ਸਾਲ 2016-17 ਦੇ /18.9 ਬਿਲੀਅਨ ਤੋਂ ਵਧਕੇ 2026-2027 ਵਿੱਚ /32.7 ਬਿਲੀਅਨ ਹੋ ਜਾਣਗੇ। ਇਸ ਵਿੱਚ ਰੈਗੂਲਰ ਫੋਰਸ ਦੀ ਗਿਣਤੀ ਵਿੱਚ 3500 ਦਾ ਵਾਧਾ ਕਰਨਾ ਅਤੇ ਰਿਜ਼ਰਵ ਫੋਰਸ ਦੀ ਗਿਣਤੀ ਵਿੱਚ 1500 ਦਾ ਵਾਧਾ ਕਰਨਾ ਵੀ ਸ਼ਾਮਲ ਹੈ, ਜਿਸ ਵਿੱਚ ਔਰਤਾਂ, ਮਰਦਾਂ ਅਤੇ ਹੋਰ ਸਮਾਜਕ ਵਰਗਾਂ ਦੀ ਸੰਤੁਲਤ ਨੁਮਾਇੰਦਗੀ ਹੋਵੇਗੀ। ਇਸ ਤੋਂ ਇਲਾਵਾ ਸਪੇਸ, ਸਾਈਬਰ ਅਤੇ ਇੰਟੈਲੀਜੈਂਸ ਦੇ ਅਹਿਮ ਖੇਤਰਾਂ ਵਿੱਚ ਨਿਵੇਸ਼ ਵੀ ਸ਼ਾਮਲ ਹੈ। ਫੌਜੀਆਂ ਦੀ ਸਿਹਤ ਤੇ ਭਲਾਈ ਵਾਸਤੇ ਵੀ ਨਿਵੇਸ਼ ਕੀਤੇ ਜਾ ਰਹੇ ਹਨ। ਨਵੀਂ ਡਿਫੈਂਸ ਨੀਤੀ ਵਿੱਚ ਪ੍ਰਾਥਮਿਕਤਾ ਇਸ ਗੱਲ ਤੇ ਹੈ ਕਿ ਆਰਮਡ ਫੋਰਸਜ਼ ਦੇ ਭਵਿੱਖ ਵਿੱਚ ਨਿਵੇਸ਼ ਕੀਤਾ ਜਾਵੇ। ਇਸ ਵਿੱਚ 15 ਸਰਫੇਸ ਕੰਬੈਟੈਂਟਸ, 2 ਜਾਇੰਟ ਸਪੋਰਟ ਸ਼ਿਪਸ, 5-6 ਆਰਕਟਿਕ ਔਫਸ਼ੋਰ ਪੈਟਰੋਲ ਸ਼ਿਪਸ ਅਤੇ ਸੀ ਐਫ-18 ਫਲੀਟ ਦੀ ਥਾਂ ਤੇ 88 ਅਡਵਾਂਸਡ ਫਾਈਟਰ ਏਅਰਕਰਾਫਟ ਲਏ ਜਾ ਰਹੇ ਹਨ। ਰੂਬੀ ਸਹੋਤਾ ਨੇ ਕਿਹਾ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਪਾਲਿਸੀ ਵਿੱਚ ਉਹ ਤਬਦੀਲੀਆਂ ਵੀ ਸ਼ਾਮਲ ਕੀਤੀਆਂ ਗਈਆਂ ਹਨ, ਜਿਹੜੀਆਂ ਬਰੈਂਪਟਨ ਨੌਰਥ ਵਿੱਚ ਜੁਲਾਈ 2016 ਵਿੱਚ ਹੋਈ ਵਿਚਾਰ ਚਰਚਾ ਦੌਰਾਨ ਸਾਹਮਣੇ ਆਈਆਂ ਸਨ। ਇਸ ਪਾਲਿਸੀ ਵਿੱਚ ਇਸ ਗੱਲ ਨੂੰ ਮਾਨਤਾ ਦਿੱਤੀ ਗਈ ਹੈ ਕਿ ਕੈਨੇਡੀਅਨ ਆਰਮਡ ਫੋਰਸਜ਼ ਦੀ ਸਭ ਤੋਂ ਵੱਡੀ ਤਾਕਤ ਇਸ ਵਿੱਚ ਕੰਮ ਕਰ ਰਹੇ ਮਰਦ ਅਤੇ ਔਰਤਾਂ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …