Breaking News
Home / ਕੈਨੇਡਾ / ਸੀਨੀਅਰ ਸਿਟੀਜ਼ਨ ਬਲੈਕ ਓਕ ਕਲੱਬ ਵਲੋਂ ਵਿਸਾਖੀ ਸਮਾਗਮ ਮਨਾਇਆ

ਸੀਨੀਅਰ ਸਿਟੀਜ਼ਨ ਬਲੈਕ ਓਕ ਕਲੱਬ ਵਲੋਂ ਵਿਸਾਖੀ ਸਮਾਗਮ ਮਨਾਇਆ

ਬਰੈਂਪਟਨ/ਬਿਊਰੋ ਨਿਊਜ਼ : ਸੀਨੀਅਰ ਸਿਟੀਜ਼ਨ ਬਲੈਕ ਓਕ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਕਲੱਬ ਦੇ ਪ੍ਰਧਾਨ ਆਤਮਾ ਸਿੰਘ ਬਰਾੜ ਦੀ ਅਗਵਾਈ ਵਿਚ ਬਲਿਊ ਓਕ ਪਾਰਕ ਵਿਖੇ ਵਿਸਾਖੀ ਸਮਾਗਮ ਮਨਾਇਆ ਗਿਆ ਜਿਸ ਵਿਚ ਕਲੱਬ ਦੇ ਦਰਜਾ-ਬ-ਦਰਜਾ ਅਹੁਦੇਦਾਰਾਂ, ਵੱਡੀ ਗਿਣਤੀ ਮੈਬਰਾਂ ਅਤੇ ਕਲੱਬ ਦੇ ਸੱਦੇ ‘ਤੇ ਪਹੁੰਚੇ ਮਹਿਮਾਨਾਂ ਵਲੋਂ ਸ਼ਿਰਕਤ ਕੀਤੀ ਗਈ।
ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸਿਕੰਦਰ ਸਿੰਘ ਝੱਜ ਨੂੰ ਸੌਂਪੀ ਗਈ। ਸਕੱਤਰ ਵਲੋਂ ਮੰਚ ‘ਤੇ ਹਾਜ਼ਰੀਨ ਅਤੇ ਸਮਾਗਮ ਵਿਚ ਸ਼ਾਮਲ ਸਭ ਨੂੰ ਮਾਣ ਸਤਿਕਾਰ ਸਹਿਤ ਜੀ ਆਇਆਂ ਆਖਿਆ ਗਿਆ।
ਕਾਰਵਾਈ ਦੇ ਸ਼ੁਰੂ ਵਿਚ ਸਵਰਗੀ ਰਣਜੀਤ ਸਿੰਘ ਤੱਖਰ ਜੋ ਕਲੱਬ ਦੇ ਲੰਮਾਂ ਸਮਾਂ ਸਰਪ੍ਰਸਤ ਰਹੇ ਸਨ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ 2 ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਵਿੱਚ ਸਿਕੰਦਰ ਸਿੰਘ ਸਕੱਤਰ ਵਲੋਂ ਵਿਸਾਖੀ ਦਿਵਸ ਦੀ ਮਹਾਨਤਾ ਬਾਰੇ ਵਰਨਣ ਕੀਤਾ ਗਿਆ। ਬੂਟਾ ਸਿੰਘ ਧਾਲੀਵਾਲ, ਭਰਪੂਰ ਸਿੰਘ ਚਾਹਲ, ਜਸਵੰਤ ਸਿੰਘ ਬੂਲਾਰਾ ਵਲੋਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।
ਹਰਜੀਤ ਸਿੰਘ ਮੇਹਲੋਂ ਅਤੇ ਹਰਨੇਕ ਸਿੰਘ ਗਿੱਲ ਵਲੋਂ ਵਿਸਾਖੀ ਦੇ ਇਤਿਹਾਸ ਬਾਰੇ ਪੂਰਨ ਤੌਰ ‘ਤੇ ਜਾਣੂ ਕਰਵਾਇਆ ਗਿਆ। ਉਚੇਚੇ ਤੌਰ ‘ਤੇ ਪਹੁੰਚੇ ਹਰਕੀਰਤ ਸਿੰਘ ਸਿਟੀ ਕਾਉਂਸਲਰ, ਗਰਾਹਮ ਗਰੇਗਰ ਜਿਨ੍ਹਾਂ ਵਲੋਂ ਪ੍ਰੋਵਿੰਸ ਦੀ ਚੋਣ ਲੜੀ ਗਈ, ਵਲੋਂ ਵਿਚਾਰ ਸਾਂਝੇ ਕੀਤੇ ਗਏ। ਜਸਵੰਤ ਸਿੰਘ ਧਾਲੀਵਾਲ ਵਲੋਂ ਪੰਜਾਬ ਵਿਚਲੇ ਪਾਣੀ ਦੇ ਡਿਗ ਰਹੇ ਮਿਆਰ ‘ਤੇ ਚਿੰਤਾ ਜ਼ਾਹਰ ਕਰਦਿਆਂ ਕੈਨੇਡਾ ਵਿਚ ਰਹਿੰਦੇ ਪੰਜਾਬੀ ਪਰਵਾਸੀ ਭਾਈਚਾਰੇ ਨੂੰ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ ਤਾਂ ਜੋ ਪੰਜਾਬ ਦੀ ਧਰਤੀ ਨੂੰ ਬੰਜ਼ਰ ਹੋਣ ਤੋਂ ਬਚਾਇਆ ਜਾ ਸਕੇ। ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਬੰਨਣ ਵਲੋਂ ਵੀ ਆਪਣੀ ਹਾਜ਼ਰੀ ਲਗਾਈ ਗਈ। ਸਮਾਗਮ ਦੀ ਫੋਟੋਗ੍ਰਾਫੀ ਦੀ ਜ਼ਿੰਮੇਵਾਰੀ ਰਾਮ ਦਿਆਲ ਵਲੋਂ ਨਿਭਾਈ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਆਤਮਾ ਸਿੰਘ ਬਰਾੜ ਅਤੇ ਸੀਨੀਅਰ ਕਲੱਬ ਮੈਬਰਾਂ ਵਲੋਂ ਚਰਨਜੀ ਸਿੰਘ ਹੈਡਮਾਸਟਰ ਸਮਾਲਸਰ ਵਲੋਂ ਲਿਖੀਆਂ ਕਵਿਤਾਵਾਂ ਦੀ ਕਿਤਾਬ ‘ਫਿਕਰ ਨਾ ਕਰੀਂ’ ਦੀ ਘੁੰਡ ਚੁਕਾਈ ਕੀਤੀ ਗਈ। ਕਲੱਬ ਵਲੋਂ ਚਾਹ ਪਕੌੜੇ ਅਤੇ ਮਠਿਆਈ ਦਾ ਪ੍ਰਬੰਧ ਕੀਤਾ ਗਿਆ ਸੀ। ਅਖੀਰ ਵਿਚ ਕਲੱਬ ਦੇ ਪ੍ਰਧਾਨ ਆਤਮਾ ਸਿੰਘ ਬਰਾੜ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਭ ਨੂੰ ਚਾਹ-ਪਾਣੀ ਦਾ ਲੰਗਰ ਛਕ ਕੇ ਜਾਣ ਦੀ ਅਪੀਲ ਕੀਤੀ ਗਈ।
ਆਤਮਾ ਸਿੰਘ ਬਰਾੜ ਪ੍ਰਧਾਨ, ਸਿਕੰਦਰ ਸਿੰਘ ਝੱਜ ਸਕੱਤਰ ਅਤੇ ਸੀਨੀਅਰ ਸਿਟੀਜ਼ਨ ਕਲੱਬ ਬਲੈਕ ਓਕ

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …