-11 C
Toronto
Wednesday, January 21, 2026
spot_img
Homeਜੀ.ਟੀ.ਏ. ਨਿਊਜ਼ਫੋਰਡ ਵੱਲੋਂ ਇਟੋਬੀਕੋਕ ਜਨਰਲ ਹਸਪਤਾਲ 'ਚ ਨਵੇਂ ਹੈਲਥ ਟਾਵਰ ਦਾ ਉਦਘਾਟਨ

ਫੋਰਡ ਵੱਲੋਂ ਇਟੋਬੀਕੋਕ ਜਨਰਲ ਹਸਪਤਾਲ ‘ਚ ਨਵੇਂ ਹੈਲਥ ਟਾਵਰ ਦਾ ਉਦਘਾਟਨ

2,50,000 ਵਰਗ ਫੁੱਟ ਵਿੱਚ ਫੈਲਿਆ ਹੋਇਆ ਇਹ ਹੈਲਥ ਸੈਂਟਰ
ਟੋਰਾਂਟੋ/ਬਿਊਰੋ ਨਿਊਜ਼ : ਬੁੱਧਵਾਰ 12 ਜੂਨ ਨੂੰ ਇਟੋਬੀਕੋਕ ਜਨਰਲ ਹਸਪਤਾਲ ਵਿੱਚ ਰੀਬਨ ਕੱਟ ਕੇ ਪ੍ਰੀਮੀਅਰ ਡਗ ਫੋਰਡ ਵਲੋਂ ਰਸ਼ਮੀ ਤੌਰ ‘ਤੇ ਨਵੇਂ ਹੈਲਥ ਟਾਵਰ ਉਦਘਾਟਨ ਕੀਤਾ। ਇਹ ਹੈਲਥ ਸੈਂਟਰ 2,50,000 ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ। ઠਓਸਲਰ ਹੈਲਥ ਕੇਅਰ ਸੰਸਥਾ ਵਲੋਂ ਇਸ ਟਾਵਰ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕਰਵਾਇਆ ਗਿਆ। ઠਇਸ ਟਾਵਰ ਵਿਚ MRI ਮਸ਼ੀਨਾਂ, ਐਮਰਜੈਂਸੀ ਵਾਰਡ, ਦਿਮਾਗ ਦੀਆਂ ਬਿਮਾਰੀਆਂ ਦਾ ਇਲਾਜ਼ ਅਤੇ ਸਾਹ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ। ਇਸ ਉਦਘਾਟਨ ਸਮਾਗ਼ਮ ਮੌਕੇ ਪ੍ਰੀਮੀਅਰ ਡਗ ਫੋਰਡ ਤੋਂ ਇਲਾਵਾ ਵਿਲੀਅਮ ਓਸਲਰ ਹੈਲਥ ਸਿਸਟਮ ਦੇ ਪ੍ਰੈਸੀਡੈਂਟ ਡਾਕਟਰ ਬਰੇਡਨ ਕਾਰ, ਐਮਪੀਪੀ ਰੋਬਿਨ ਮਾਰਟਿਨ, ਸਿਟੀ ਆਫ ਟੋਰਾਂਟੋ ਵਿਚ ਵਾਰਡ 1ਤੋਂ ਕੌਂਸਲਰ ਮਾਈਕਲ ਫੋਰਡ ਅਤੇ ਵਿਲੀਅਮ ਓਸਲਰ ਹੈਲਥ ਸਿਸਟਮ ਦੇ ਚੇਅਰਪਰਸਨ ਬੌਬ ਪੀਕੋਕ ਵੀ ਸ਼ਾਮਿਲ ਹੋਏ। ઠਪ੍ਰੀਮੀਅਰ ਡਗ ਫੋਰਡ ਨੇ ਗੱਲ ਕਰਦਿਆਂ ਕਿਹਾ ਕਿ ਮੇਰੀਆਂ ਇਸ ਹਸਪਤਾਲ ਨਾਲ ਬਹੁਤ ਯਾਦਾਂ ਜੁੜੀਆਂ ਹਨ ਮੇਰੇ ਬੱਚਿਆਂ ਦਾ ਜਨਮ ਇਸੇ ਹਸਪਤਾਲ ਵਿੱਚ ਹੋਇਆ। ਮੈ ਉਮੀਦ ਕਰਦਾ ਹਾਂ ਕਿ ਅੱਗੇ ਚੱਲ ਕੇ ਇਹ ਹਸਪਤਾਲ ਲੋਕਾਂ ਦੀ ਸੇਵਾ ਕਰਦਾ ਰਹੇਗਾ ਅਤੇ ਲੋਕ ਆਪਣੀ ਯਾਦ ਇਸ ਨਾਲ ਜੋੜਦੇ ਰਹਿਣਗੇ।
ਵਾਅਦੇ ਪੂਰੇ ਕਰਨ ਵੱਲ ਕਦਮ : ਪ੍ਰੀਮੀਅਰ ਡਗ ਫੋਰਡ
ਟੋਰਾਂਟੋ : ਡੱਗ ਫੋਰਡ ਨੇ ਆਖਿਆ ਕਿ ਅਸੀਂ ਜਿਹੜਾ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਰਨ ਵੱਲ ਇੱਕ ਹੋਰ ਕਦਮ ਚੁੱਕ ਲਿਆ ਹੈ। ਉਨ੍ਹਾਂ ਆਖਿਆ ਕਿ ਇਹ ਚਾਰ ਮੰਜਿਲਾ ਪੇਸੈਂਟ ਟਾਵਰ ਮਰੀਜਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਾਵੇਗਾ। ਇੱਥੇ ਐਮਰਜੰਸੀ, ਮੈਟਰਨਲ ਤੇ ਨਵਜੰਮੇ ਬੱਚਿਆਂ ਦੀ ਦੇਖਭਾਲ ਦਾ ਖਾਸ ਇੰਤਜਾਮ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਫੋਰਡ ਸਰਕਾਰ ਵੱਲੋਂ ਹਾਲਵੇਅ ਹੈਲਥ ਕੇਅਰ ਨੂੰ ਖਤਮ ਕਰਨ ਤੇ ਹਸਪਤਾਲ ਵਿੱਚ ਉਡੀਕ ਸਮੇਂ ਵਿੱਚ ਕਟੌਤੀ ਕਰਨ ਦੇ ਵਾਅਦੇ ਨੂੰ ਨਿਭਾਉਣ ਲਈ ਹੀ ਇਸ ਫੈਸਿਲਿਟੀ ਦਾ ਪਸਾਰ ਕੀਤਾ ਗਿਆ ਹੈ।

RELATED ARTICLES
POPULAR POSTS