Breaking News
Home / ਜੀ.ਟੀ.ਏ. ਨਿਊਜ਼ / ਵਿਸਾਖੀ ਮੌਕੇ ਕੈਨੇਡੀਅਨ ਸਿੱਖ ਹੈਰੀਟੇਜ ਮੰਥ ਦੇ ਵਿਸ਼ੇਸ਼ ਚਿੰਨ੍ਹ ਦੀ ਟਰੂਡੋ ਵੱਲੋਂ ਸ਼ਲਾਘਾ

ਵਿਸਾਖੀ ਮੌਕੇ ਕੈਨੇਡੀਅਨ ਸਿੱਖ ਹੈਰੀਟੇਜ ਮੰਥ ਦੇ ਵਿਸ਼ੇਸ਼ ਚਿੰਨ੍ਹ ਦੀ ਟਰੂਡੋ ਵੱਲੋਂ ਸ਼ਲਾਘਾ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਉਨਟਾਰੀਓ, ਬ੍ਰਿਟਿਸ ਕੋਲੰਬੀਆ, ਅਲਬਰਟਾ ਆਦਿ ਸੂਬਿਆਂ ਵਿੱਚ ਵਿਸਾਖੀ ਨੂੰ ਸਮਰਪਿਤ ਅਪ੍ਰੈਲ ਮਹੀਨੇ ਵਿੱਚ ਮਨਾਏ ਜਾ ਰਹੇ ਸਿੱਖ ਹੈਰੀਟੇਜ ਮੰਥ ਨੂੰ ਸਾਰੇ ਕੈਨੇਡਾ ਵਿੱਚ ਤੇ ਸੁਮੱਚੇ ਭਾਈਚਾਰੇ ਵੱਲੋਂ ਬੜੀ ਜੋਸ਼ੋ ਖਰੋਸ਼ ਨਾਲ ਮਨਾਇਆ ਜਾ ਰਿਹਾ ਹੈ। ਸਿੱਖ ਹੈਰੀਟੇਜ ਬਟਨ ਦੇ ਰਚੇਤਾ ਬਲਜਿੰਦਰ ਸੇਖਾ ਵੱਲੋਂ ਇਸ ਵਾਰ ਪਹਿਲਾ ਕੈਨੇਡੀਅਨ ਸਿੱਖ ਹੈਰੀਟੇਜ ਮੰਥ ਦਾ ਚਿੰਨ੍ਹ ਤਿਆਰ ਕਰਕੇ ਸਮੂਹ ਕੈਨੇਡੀਅਨ ਭਾਈਚਾਰੇ ਨੂੰ ਭੇਟ ਕੀਤਾ ਗਿਆ ਰੈ । ਸੇਖਾ ਨੇ ਗੱਲ-ਬਾਤ ਦੌਰਾਨ ਦੱਸਿਆ ਕਿ ਉਹਨਾਂ ਵੱਲੋਂ ਇਹ ਉਪਰਾਲਾ ਪਰਿਵਾਰ ਤੇ ਦੋਸਤਾਂ ਦੇ ਸਹਿਯੋਗ ਨਾਲ ਨਿਰਸੁਆਰਥ ਕੀਤਾ ਗਿਆ ਹੈ। ਉਹਨਾਂ ਵੱਲੋਂ ਭੇਜੇ ਗਏ ਕੈਨੇਡੀਅਨ ਸਿੱਖ ਹੈਰੀਟੇਜ ਮੰਥ ਦੇ ਪਹਿਲੇ ਨਿਵੇਕਲੇ ਚਿੱਤਰ ਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸ਼ਟਿਨ ਟਰੂਡੋ ਵਲੋਂ ਸ਼ਲਾਘਾ ਕੀਤੀ ਗਈ ਹੈ ਜਿਸ ਦੀ ਸੂਚਨਾ ਉਹਨਾਂ ਦੇ ਦਫਤਰ ਵਲੇ ਦਿੱਰੀ ਗਈ ਹੈ। ਉਹਨਾਂ ਵੱਲੋਂ ਬਿਨਾ ਕਿਸੇ ਸੰਸਥਾ ਦੇ ਸਹਿਯੋਗ ਨਾਲ ਕੈਨੇਡੀਅਨ ਸਮਾਜ ਵਿੱਚ ਸਿੱਖੀ ਦੀਆਂ ਕਦਰਾਂ ਕੀਮਤਾਂ ਦੀ ਗੱਲ ਕਰਦੇ ਇਸ ਉਪਰਾਲੇ ਨੂੰ ਭਾਰੀ ਹੁੰਗਾਰਾ ਮਿਲ ਰਿਹਾ ਹੈ। ਜਿਸ ਕਰਕੇ ਸੁਮੱਚੇ ਮੀਡੀਏ ਤੋਂ ਇਲਾਵਾ ਸਾਰੇ ਕੈਨੇਡੀਅਨ ਭਾਈਚਾਰੇ ਇਸ ਕਾਰਜ ਲਈ ਸ਼ਲਾਘਾ ਕਰ ਰਹੇ ਹਨ। ਵਰਨਣਯੋਗ ਹੈ ਕਿ 2015 ਵਿੱਚ ਦੁਨੀਆ ਦੇ ਪਹਿਲੇ ਸਿੱਖ ਹੈਰੀਟੇਜ ਮੰਥ ਬਟਨ ਨੂੰ ਉਨਟਾਰੀਓ (ਕੈਨੇਡਾ) ਦੀ ਵਿਧਾਨ ਸਭਾ ਵਿੱਚ ਬਲਜਿੰਦਰ ਸੇਖਾ ਨੇ ਸਾਬਕਾ ਵਿਧਾਇਕ ਵਿੱਕ ਢਿੱਲੋਂ ਦੇ ਸਹਿਯੋਗ ਨਾਲ ਪੇਸ਼ ਕੀਤਾ ਸੀ। ਸੇਖਾ ਨੇ ਆਸ ਪ੍ਰਗਟ ਕੀਤੀ ਬਹੁ ਸਭਿਆਚਾਰਿਕ ਦੇਸ਼ ਵਿੱਚ ਜਲਦ ਹੀ ਕੈਨੇਡਾ ਸਰਕਾਕ ਇਸ ਮਹੀਨੇ ਨੂੰ ਫੈਡਰਲ ਪੱਧਰ ‘ਤੇ ਮਾਨਤਾ ਦੇਵੇਗੀ ਸਮੂਹ ਕੈਨੇਡੀਅਨ ਭਾਈਚਾਰੇ ਵਲੋਂ ਇਸਦੀ ਭਰਪੂਰ ਉਡੀਕ ਕੀਤੀ ਜਾ ਰਹੀ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …