Breaking News
Home / ਜੀ.ਟੀ.ਏ. ਨਿਊਜ਼ / ਸਰਵੇਟਿਵ ਪਾਰਟੀ ਦੇ ਇਜਲਾਸ ‘ਚ ਹਿੱਸਾ ਨਹੀਂ ਲੈਣਗੇ ਪੀਟਰ ਮੈਕੇਅ

ਸਰਵੇਟਿਵ ਪਾਰਟੀ ਦੇ ਇਜਲਾਸ ‘ਚ ਹਿੱਸਾ ਨਹੀਂ ਲੈਣਗੇ ਪੀਟਰ ਮੈਕੇਅ

ਓਟਵਾ : ਕੰਸਰਵੇਟਿਵ ਪਾਰਟੀ ਦੇ ਦਿੱਗਜ ਆਗੂ ਅਤੇ ਸਾਬਕਾ ਲੀਡਰਸ਼ਿਪ ਉਮੀਦਵਾਰ ਪੀਟਰ ਮੈਕੇਅ ਪਾਰਟੀ ਦੇ ਹੋਣ ਵਾਲੇ ਇਜਲਾਸ ‘ਚ ਹਿੱਸਾ ਨਹੀਂ ਲੈਣਗੇ। ਪਾਰਟੀ ਇਜਲਾਸ ‘ਚ ਹਿੱਸਾ ਨਾ ਲੈਣ ਲਈ ਮੈਕੇਅ ਵੱਲੋਂ ਕੰਮ ਤੇ ਪਰਿਵਾਰਕ ਕਾਰਨਾਂ ਨੂੰ ਜਿੰਮੇਵਾਰ ਦੱਸਿਆ ਹੈ। ਉਨ੍ਹਾਂ ਇੱਕ ਬਿਆਨ ਵਿੱਚ ਆਖਿਆ ਕਿ ਇਸ ਸਮੇਂ ਉਨ੍ਹਾਂ ਦਾ ਸਾਰਾ ਧਿਆਨ ਆਪਣੇ ਪਰਿਵਾਰ ਤੇ ਲਾਅ ਦੀ ਪ੍ਰੈਕਟਿਸ ਉੱਤੇ ਟਿਕਿਆ ਹੋਇਆ ਹੈ। ਇਹ ਅਨੁਮਾਨ ਵੀ ਲਾਏ ਜਾ ਰਹੇ ਹਨ ਕਿ ਇਸ ਇਜਲਾਸ ਵਿੱਚ ਹਿੱਸਾ ਨਾ ਲੈਣ ਦਾ ਮੁੱਖ ਕਾਰਨ ਪਿਛਲੇ ਸਾਲ ਲੀਡਰਸ਼ਿਪ ਦੌੜ ਵਿੱਚ ਓਟੂਲ ਤੋਂ ਮਿਲੀ ਹਾਰ ਵੀ ਹੋ ਸਕਦਾ ਹੈ। ਲੀਡਰਸ਼ਿਪ ਦੀ ਇਸ ਜੰਗ ਨੇ ਦੋਵਾਂ ਆਗੂਆਂ ਵਿੱਚ ਹੀ ਨਹੀਂ ਸਗੋਂ ਪਾਰਟੀ ਦੇ ਕਈ ਧੜਿਆਂ ਵਿੱਚ ਪਾੜਾ ਪਾ ਦਿੱਤਾ ਸੀ ਤੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਪਾੜਾ ਅਜੇ ਵੀ ਪੂਰੀ ਤਰ੍ਹਾਂ ਮਿਟ ਨਹੀਂ ਸਕਿਆ ਹੈ। ਖਤਰਾ ਇੱਥੋਂ ਤੱਕ ਹੈ ਕਿ ਇਸ ਹਫਤੇ ਦੇ ਅੰਤ ਵਿੱਚ ਹੋਣ ਵਾਲੇ ਈਵੈਂਟ ਵਿੱਚ ਵੀ ਇਹ ਜਾਹਿਰ ਹੋ ਸਕਦਾ ਹੈ। ਉਸ ਦਿਨ ਤੋਂ ਲੈ ਕੇ ਅੱਜ ਤੱਕ ਦੋਵਾਂ ਆਗੂਆਂ ਨੇ ਇੱਕ ਦੂਜੇ ਨਾਲ ਕੋਈ ਗੱਲ ਸਾਂਝੀ ਕੀਤੀ ਹੈ।
ਇਸ ਇਜਲਾਸ ਵਿੱਚ ਮੈਕੇਅ ਦੀ ਹਾਜ਼ਰੀ ਕਿੰਨੀ ਕੁ ਸਾਂਝ ਪੈਦਾ ਕਰਦੀ ਹੈ ਜਾਂ ਕਿੰਨਾ ਕੁ ਵੱਖਰੇਵਾਂ ਪੈਦਾ ਕਰਦੀ ਹੈ ਇਸ ਬਾਰੇ ਹਾਲ ਦੀ ਘੜੀ ਸਪੱਸ਼ਟ ਤੌਰ ‘ਤੇ ਕੁੱਝ ਨਹੀਂ ਆਖਿਆ ਜਾ ਸਕਦਾ। ਪਰ ਇਸ ਸਭ ਦੇ ਬਾਵਜੂਦ ਪਿੱਛੇ ਜਿਹੇ ਓਟੂਲ ਨੇ ਇਹ ਤਹੱਈਆ ਪ੍ਰਗਟਾਇਆ ਸੀ ਕਿ ਇਸ ਇਜਲਾਸ ਨਾਲ ਪਾਰਟੀ ਦੀ ਇੱਕਜੁੱਟਤਾ ਸਾਫ ਹੋ ਜਾਵੇਗੀ ਤੇ ਕੰਸਰਵੇਟਿਵ ਪਾਰਟੀ ਸੇਧ ਦੇਣ ਲਈ ਤਿਆਰ ਹੋਵੇਗੀ।

Check Also

ਫਲਸਤੀਨ ਨੂੰ ਅਜ਼ਾਦ ਦੇਸ਼ ਦਾ ਦਰਜਾ ਦਿਵਾਉਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਫਲਸਤੀਨ ਨੂੰ ਅਜ਼ਾਦ ਦੇਸ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ …