ਬਰੈਂਪਟਨ : ਬਰੈਂਪਟਨ ਦੇ ਫੂਡ ਡਲਿਵਰੀ ਡਰਾਈਵਰ ਉੱਤੇ ਹਿੰਸਕ ਤੌਰ ਉੱਤੇ ਹਮਲਾ ਕਰਨ, ਕਾਰਜੈਕਿੰਗ ਕਰਨ ਤੇ ਉਸ ਨੂੰ ਸੜਕ ਕਿਨਾਰੇ ਮਰਨ ਲਈ ਛੱਡ ਦੇਣ ਵਾਲੇ ਇੱਕ ਨੌਜਵਾਨ ਨੂੰ ਕਤਲ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ ਹੈ। 9 ਜੁਲਾਈ, 2023 ਨੂੰ ਇਹ ਲੜਕਾ ਰਾਤੀਂ 2:10 ਵਜੇ ਦੇ ਨੇੜੇ ਤੇੜੇ ਬ੍ਰਿਟੈਨੀਆ ਰੋਡ ਤੇ ਕ੍ਰੈਡਿਟਵਿਊ ਰੋਡ ਉੱਤੇ ਕੰਮ ਕਰ ਰਿਹਾ ਸੀ ਜਦੋਂ ਉਹ ਆਨਲਾਈਨ ਆਰਡਰ ਦੇਣ ਲਈ ਇੱਕ ਪਤੇ ਉੱਤੇ ਪਹੁੰਚਿਆ। ਜਾਂਚਕਾਰਾਂ ਨੇ ਦੱਸਿਆ ਕਿ ਇਸ ਲੜਕੇ ਨੂੰ ਅਣਪਛਾਤੇ ਮਸਕੂਕਾਂ ਦਾ ਸਾਹਮਣਾ ਕਰਨਾ ਪਿਆ ਤੇ ਇਨ੍ਹਾਂ ਮਸਕੂਕਾਂ ਨੇ ਉਸ ਨਾਲ ਕੁੱਟਮਾਰ ਕਰਕੇ ਉਸ ਤੋਂ ਗੱਡੀ ਖੋਹ ਲਈ।
ਜ਼ਖਮੀ ਹਾਲਤ ਵਿੱਚ ਉਸ ਲੜਕੇ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ, ਜਿੱਥੇ ਪੁਲਿਸ ਨੇ ਦੱਸਿਆ ਕਿ 14 ਜੁਲਾਈ, 2023 ਨੂੰ ਉਸ ਦੀ ਮੌਤ ਹੋ ਗਈ। ਉਸ ਦੀ ਪਛਾਣ 24 ਸਾਲਾਂ ਦੇ ਬਰੈਂਪਟਨ ਵਾਸੀ ਗੁਰਵਿੰਦਰ ਨਾਥ ਵਜੋਂ ਹੋਈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …