Breaking News
Home / ਜੀ.ਟੀ.ਏ. ਨਿਊਜ਼ / ਡਾਕਟਰਾਂ ਨੇ ਟੈਕਸ ਤਬਦੀਲੀਆਂ ਉਤੇ ਮੁੜ ਗੌਰ ਕਰਨ ਦੀ ਸਰਕਾਰ ਨੂੰ ਕੀਤੀ ਅਪੀਲ

ਡਾਕਟਰਾਂ ਨੇ ਟੈਕਸ ਤਬਦੀਲੀਆਂ ਉਤੇ ਮੁੜ ਗੌਰ ਕਰਨ ਦੀ ਸਰਕਾਰ ਨੂੰ ਕੀਤੀ ਅਪੀਲ

ਓਟਵਾ/ਬਿਊਰੋ ਨਿਊਜ਼ : ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਫੈਡਰਲ ਸਰਕਾਰ ਨੂੰ ਆਪਣੇ ਉਸ ਪ੍ਰਸਤਾਵ ਉੱਤੇ ਮੁੜ ਵਿਚਾਰ ਕਰਨ ਲਈ ਆਖਿਆ ਜਾ ਰਿਹਾ ਹੈ ਜਿਸ ਵਿੱਚ ਮੁਨਾਫੇ ਉੱਤੇ ਟੈਕਸ ਲਾਉਣ ਦੀ ਤਜਵੀਜ਼ ਰੱਖੀ ਗਈ ਹੈ। ਡਾਕਟਰਾਂ ਦਾ ਤਰਕ ਹੈ ਕਿ ਇਸ ਨਾਲ ਉਨ੍ਹਾਂ ਦੀ ਰਿਟਾਇਰਮੈਂਟ ਦੀ ਸੇਵਿੰਗਜ਼ ਉੱਤੇ ਬਹੁਤ ਅਸਰ ਪਵੇਗਾ।
ਐਸੋਸੀਏਸ਼ਨ ਦੀ ਪ੍ਰੈਜ਼ੀਡੈਂਟ ਕੈਥਲੀਨ ਰੌਸ ਨੇ ਆਖਿਆ ਕਿ ਕਈ ਡਾਕਟਰ ਆਪਣੀ ਮੈਡੀਕਲ ਪ੍ਰੈਕਟਿਸ ਤੋਂ ਹੋਣ ਵਾਲੀ ਕਮਾਈ ਨੂੰ ਆਪਣੀ ਰਿਟਾਇਰਮੈਂਟ ਲਈ ਆਪਣੀ ਕਾਰਪੋਰੇਸ਼ਨ ਵਿੱਚ ਨਿਵੇਸ਼ ਕਰਦੇ ਹਨ। ਪ੍ਰਸਤਾਵਿਤ ਤਬਦੀਲੀਆਂ ਨਾਲ ਇਸ ਤਰ੍ਹਾਂ ਦੇ ਨਿਵੇਸ਼ ਉੱਤੇ ਵੀ ਟੈਕਸ ਵਧੇਗਾ ਤੇ ਡਾਕਟਰਾਂ ਉੱਤੇ ਇਸ ਨਾਲ ਵਿੱਤੀ ਬੋਝ ਵਧੇਗਾ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਡਾਕਟਰਾਂ ਕੋਲ ਕੰਮ ਤੋਂ ਬਾਅਦ ਪੈਨਸ਼ਨ ਦਾ ਸਹਾਰਾ ਵੀ ਨਹੀਂ ਹੋਵੇਗਾ।
ਰੌਸ ਨੇ ਆਖਿਆ ਕਿ ਇਸ ਤਰ੍ਹਾਂ ਦੀ ਤਬਦੀਲੀ ਨਾਲ ਕੈਨੇਡਾ ਵਿੱਚ ਡਾਕਟਰਾਂ ਦੀ ਰਕਰੂਟਮੈਂਟ ਤੇ ਉਨ੍ਹਾਂ ਨੂੰ ਬਣਾਈ ਰੱਖਣ ਉੱਤੇ ਵੀ ਅਸਰ ਪਵੇਗਾ। ਅਮੀਰ ਕੈਨੇਡੀਅਨਜ਼ ਤੇ ਕਾਰੋਬਾਰੀਆਂ ਉੱਤੇ ਲਾਏ ਜਾਣ ਵਾਲੇ ਸੰਭਾਵੀ ਟੈਕਸ ਖਿਲਾਫ ਅਵਾਜ਼ ਉਠਾਉਣ ਵਾਲਿਆਂ ਵਿੱਚ ਸੱਭ ਤੋਂ ਬਾਅਦ ਵਿੱਚ ਸਾਹਮਣੇ ਆਉਣ ਵਾਲਿਆਂ ਵਿੱਚ ਡਾਕਟਰ ਹੀ ਹਨ।

 

Check Also

ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨ ਸਭਾ ‘ਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿਧਾਨ ਸਭਾ ਵਿੱਚ ਕੈਫੀਯੇਹ ਉਤਾਰਨ ਲਈ ਆਖੇ ਜਾਣ ਤੋਂ ਬਾਅਦ ਵੀ …