5.9 C
Toronto
Friday, October 23, 2026
spot_img
Homeਜੀ.ਟੀ.ਏ. ਨਿਊਜ਼ਅਲਬਰਟਾ ਵੱਲੋਂ ਕੈਨੇਡਾ ਤੋਂ ਜੁਦਾ ਹੋਣ ਦੀ ਤਜਵੀਜ਼ ਖਾਰਜ

ਅਲਬਰਟਾ ਵੱਲੋਂ ਕੈਨੇਡਾ ਤੋਂ ਜੁਦਾ ਹੋਣ ਦੀ ਤਜਵੀਜ਼ ਖਾਰਜ

ਅਲਬਰਟਾ ਵੱਲੋਂ ਕੈਨੇਡਾ ਤੋਂ ਜੁਦਾ ਹੋਣ ਦੀ ਤਜਵੀਜ਼ ਖਾਰਜਕਰੀਬ 76 ਫੀਸਦੀ ਵੋਟਰਾਂ ਨੇ ਕੈਨੇਡਾ ਵਿੱਚ ਹੀ ਰਹਿਣ ਦੇ ਹੱਕ ‘ਚ ਪਾਈ ਵੋਟ
ਟੋਰਾਂਟੋ/ਪ੍ਰਭਜੋਤ ਸਿੰਘ (Local Journalism Initiative Reporter)
ਤੇਲ ਸਰੋਤਾਂ ਨਾਲ ਭਰਪੂਰ ਕੈਨੇਡਾ ਦੇ ਅਲਬਰਟਾ ਸੂਬੇ ਦੇ ਵੋਟਰਾਂ ਨੇ ਦੇਸ਼ ਤੋਂ ਵੱਖ ਹੋਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਤਜਵੀਜ਼ ਨੂੰ ਖ਼ਾਰਜ ਕਰ ਦਿੱਤਾ ਹੈ। ਮੰਗਲਵਾਰ ਤੜਕੇ ਆਏ ਨਤੀਜਿਆਂ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਕੈਨੇਡਾ ਦੀ ਏਕਤਾ ਦੇ ਹਮਾਇਤੀਆਂ ਨੂੰ ਜਿੱਤ ਮਿਲੀ ਹੈ। ਇਹ ਰਾਇਸ਼ੁਮਾਰੀ ਅਜਿਹੇ ਸਮੇਂ ਹੋਈ ਹੈ ਜਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਖਿਲਾਫ ਵਪਾਰ ਯੁੱਧ ਛੇੜਿਆ ਹੋਇਆ ਹੈ। ਉਹ ਕੈਨੇਡਾ ਨੂੰ ਅਮਰੀਕਾ ਵਿੱਚ ਮਿਲਾਉਣ ਦੀਆਂ ਧਮਕੀਆਂ ਵੀ ਦਿੰਦੇ ਰਹੇ ਹਨ। ਇਹ ਰਾਇਸ਼ੁਮਾਰੀ ਸਿੱਧੇ ਤੌਰ ‘ਤੇ ਆਜ਼ਾਦੀ ਦੇ ਮੁੱਦੇ ਉਤੇ ਨਹੀਂ ਸੀ ਬਲਕਿ ਇਸਦੇ ਜ਼ਰੀਏ ਅਲਬਰਟਾ ਦੇ ਕੈਨੇਡਾ ਤੋਂ ਵੱਖ ਹੋਣ ਬਾਰੇ ਭਵਿੱਖ ‘ਚ ਹੋਰ ਵੋਟਿੰਗ ਵਾਲੇ ਪਾਸੇ ਅੱਗੇ ਵਧਿਆ ਜਾਣਾ ਸੀ। 15 ਲੱਖ ਤੋਂ ਵੱਧ ਵੋਟਾਂ ਦੀ ਗਿਣਤੀ ਤੋਂ ਬਾਅਦ ਕਰੀਬ 76 ਫ਼ੀਸਦ ਵੋਟਰਾਂ ਨੇ ਕੈਨੇਡਾ ਦੇ ਨਾਲ ਜੁੜੇ ਰਹਿਣ ਲਈ ਵੋਟ ਪਾਈ, ਜਦਕਿ 23 ਫੀਸਦ ਨੇ ਵੱਖ ਹੋਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਹਮਾਇਤ ਕੀਤੀ। ਦੁਨੀਆ ਦੇ ਚੌਥੇ ਸਭ ਤੋਂ ਵੱਡੇ ਤੇਲ ਭੰਡਾਰ ਵਾਲੇ ਅਲਬਰਟਾ ਵਿੱਚ ਲੰਮੇ ਸਮੇਂ ਤੋਂ ਫੈਡਰਲ ਸਰਕਾਰ ਪ੍ਰਤੀ ਨਾਰਾਜ਼ਗੀ ਰਹੀ ਹੈ। ਕਾਰਨੀ ਨੇ ਕਿਹਾ, ”ਅਲਬਰਟਾ ਵਾਸੀਆਂ ਨੇ ਸਪੱਸ਼ਟ ਚੋਣ ਕੀਤੀ ਹੈ, ਉਨ੍ਹਾਂ ਏਕਾ ਚੁਣਿਆ ਹੈ, ਤਾਂ ਕਿ ਮਿਲ-ਜੁਲ ਕੇ ਭਵਿੱਖ ਦੀ ਉਸਾਰੀ ਹੋ ਸਕੇ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਤੀਜੇ ਕੈਨੇਡੀਅਨ ਲੋਕਾਂ ਨੂੰ ਅੱਗੇ ਵਧਣ ਦੀ ਖੁੱਲ੍ਹ ਦੇਣਗੇ। ਇਸ ਨਾਲ ਅਲਬਰਟਾ ਨੂੰ ਕੇਂਦਰ ਵਿੱਚ ਰੱਖ ਕੇ ਕੈਨੇਡਾ ਨੂੰ ਆਲਮੀ ਊਰਜਾ ਸਪਲਾਈ ਦਾ ਕੇਂਦਰ ਬਣਾਇਆ ਜਾ ਸਕੇਗਾ।
10 ਲੱਖ ਤੋਂ ਵੱਧ ਵੋਟਾਂ ਦੀ ਗਿਣਤੀ ਤੋਂ ਬਾਅਦ ਕਰੀਬ 76 ਫੀਸਦੀ ਵੋਟਰਾਂ ਨੇ ਕੈਨੇਡਾ ਦੇ ਨਾਲ ਬਣੇ ਰਹਿਣ ਦਾ ਸਮਰਥਨ ਕੀਤਾ, ਜਦਕਿ 23 ਫੀਸਦੀ ਨੇ ਵੱਖ ਹੋਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਪੱਖ ਵਿੱਚ ਵੋਟ ਪਾਈ। ਵੱਖ ਹੋਣ ਦੇ ਵਿਰੋਧ ਵਿੱਚ ਮੁਹਿੰਮ ਚਲਾਉਣ ਵਾਲੇ ਅਲਬਰਟਾ ਦੇ ਸਾਬਕਾ ਉਪ-ਪ੍ਰੀਮੀਅਰ (ਉਪ-ਮੁੱਖ ਮੰਤਰੀ) ਥਾਮਸ ਲੁਕਾਸ਼ੁਕ ਨੇ ਸਮਰਥਕਾਂ ਨੂੰ ਕਿਹਾ ਕਿ ਅਸੀਂ ਇੱਕ ਮਜ਼ਬੂਤ ਦੇਸ਼ ਹਾਂ, ਜੋ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਇੱਕਜੁੱਟ ਹੈ। ਵੋਟਿੰਗ ਕੇਂਦਰ ਦੇਰੀ ਨਾਲ ਖੁੱਲ੍ਹਣ ਕਾਰਨ 100 ਤੋਂ ਵੱਧ ਕੇਂਦਰਾਂ ‘ਤੇ ਵੋਟਿੰਗ ਦਾ ਸਮਾਂ ਵਧਾਉਣਾ ਪਿਆ, ਜਿਸ ਕਾਰਨ ਨਤੀਜਿਆਂ ਵਿੱਚ ਦੇਰੀ ਹੋਈ। ਅਲਬਰਟਾ ਦੇ 13.5 ਲੱਖ ਤੋਂ ਵੱਧ ਵੋਟਰਾਂ, ਯਾਨੀ ਯੋਗ ਵੋਟਰਾਂ ਦੇ 43 ਫੀਸਦੀ ਨੇ ਅਗਾਊਂ ਜਾਂ ਵਿਸ਼ੇਸ਼ ਵੋਟਾਂ ਰਾਹੀਂ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਤੋਂ ਪਹਿਲਾਂ ਅਲਬਰਟਾ ਦੇ ਲੋਕਾਂ ਨੂੰ ਦੇਸ਼ ਦੀ ਏਕਤਾ ਦੇ ਹੱਕ ਵਿੱਚ ਫੈਸਲਾਕੁੰਨ ਵੋਟ ਪਾਉਣ ਦੀ ਅਪੀਲ ਕੀਤੀ ਸੀ। ਸੂਬੇ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਨੇ ਆਪਣੀ ਸੱਤਾਧਾਰੀ ਯੂਨਾਈਟਿਡ ਕੰਸਰਵੇਟਿਵ ਪਾਰਟੀ ਦੇ ਅੰਦਰੋਂ ਉੱਠ ਰਹੇ ਵੱਖਵਾਦੀਆਂ ਦੇ ਦਬਾਅ ਹੇਠ ਇਹ ਰਾਇਸ਼ੁਮਾਰੀ ਕਰਵਾਈ ਸੀ, ਹਾਲਾਂਕਿ ਉਹ ਖੁਦ ਆਜ਼ਾਦੀ ਦੇ ਪੱਖ ਵਿੱਚ ਨਹੀਂ ਹਨ। ਉਧਰ ਦੂਜੇ ਪਾਸੇ ਵੱਖ ਹੋਣ ਦਾ ਸਮਰਥਨ ਕਰਨ ਵਾਲਿਆਂ ਨੇ ਕਿਹਾ ਹੈ ਕਿ ਮਤਾ ਰੱਦ ਹੋਣ ਦੇ ਬਾਵਜੂਦ ਉਨ੍ਹਾਂ ਦਾ ਅੰਦੋਲਨ ਖਤਮ ਨਹੀਂ ਹੋਵੇਗਾ।

 

RELATED ARTICLES
POPULAR POSTS