Breaking News
Home / ਜੀ.ਟੀ.ਏ. ਨਿਊਜ਼ / ਫੈਡਰਲ ਸਰਕਾਰ ਵੱਲੋਂ ਓਨਟਾਰੀਓ ਨੂੰ ਦਿੱਤੀ ਜਾ ਸਕਦੀ ਹੈ ਇੱਕ ਬਿਲੀਅਨ ਡਾਲਰ ਦੀ ਮਦਦ

ਫੈਡਰਲ ਸਰਕਾਰ ਵੱਲੋਂ ਓਨਟਾਰੀਓ ਨੂੰ ਦਿੱਤੀ ਜਾ ਸਕਦੀ ਹੈ ਇੱਕ ਬਿਲੀਅਨ ਡਾਲਰ ਦੀ ਮਦਦ

ਓਨਟਾਰੀਓ/ਬਿਊਰੋ ਨਿਊਜ਼ : ਕਰੋਨਾ ਵਾਇਰਸ ਦੀ ਮਾਰ ਸਹਿ ਰਹੀ ਪ੍ਰੋਵਿੰਸ ਨੂੰ ਸੇਫ ਰੀਸਟਾਰਟ ਲਈ ਫੈਡਰਲ ਸਰਕਾਰ ਵੱਲੋਂ ਇੱਕ ਬਿਲੀਅਨ ਡਾਲਰ ਟਰਾਂਜ਼ਿਟ ਫੰਡਿੰਗ ਦੇ ਰੂਪ ਵਿੱਚ ਦਿੱਤੇ ਜਾ ਸਕਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੋਵਿੰਸਾਂ ਵਿੱਚ ਲੋਕਲ ਪਬਲਿਕ ਟਰਾਂਜ਼ਿਟ ਦੀ ਮਦਦ ਲਈ ਫੈਡਰਲ ਸਰਕਾਰ ਇਕ ਬਿਲੀਅਨ ਡਾਲਰ ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਸਰਕਾਰਾਂ ਨੂੰ ਆਰਥਿਕ ਮਦਦ ਦੇ ਰੂਪ ਵਿੱਚ ਦੇ ਸਕਦੀ ਹੈ। ਇਨਫ੍ਰਾਸਟ੍ਰਕਚਰ ਮੰਤਰੀ ਕੈਥਰੀਨ ਮੈਕੇਨਾ ਵੱਲੋਂ ਜਲਦ ਹੀ ਇਸ ਸਬੰਧ ਵਿੱਚ ਐਲਾਨ ਕੀਤਾ ਜਾ ਸਕਦਾ ਹੈ। ਕਰੋਨਾ ਮਹਾਂਮਾਰੀ ਦੌਰਾਨ ਪ੍ਰੋਵਿੰਸਾਂ ਨੂੰ ਆਪਣੇ ਅਰਥਚਾਰੇ ਖੋਲ੍ਹਣ ਵਿੱਚ ਮਦਦ ਕਰਨ ਲਈ ਪਿਛਲੇ ਹਫਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਲਾਨੇ ਗਏ 19 ਬਿਲੀਅਨ ਡਾਲਰ ਦੇ ਪੈਕੇਜ ਦਾ ਹੀ ਇਹ ਟਰਾਂਜ਼ਿਟ ਫੰਡਿੰਗ ਹਿੱਸਾ ਹੈ। ਇਹ ਵੀ ਕਨਸੋਆਂ ਹਨ ਕਿ ਇਨ੍ਹਾਂ ਫੰਡਾਂ ਵਿੱਚੋਂ ਓਨਟਾਰੀਓ ਨੂੰ ਇੱਕ ਬਿਲੀਅਨ ਡਾਲਰ ਦਾ ਬਣਦਾ ਹਿੱਸਾ ਮਿਲ ਸਕਦਾ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸਰੋਤ ਨੇ ਦੱਸਿਆ ਕਿ ਫੈਡਰਲ ਸਰਕਾਰ ਵੱਲੋਂ ਉਸ ਹਿਸਾਬ ਨਾਲ ਇਹ ਰਕਮ ਦਿੱਤੀ ਜਾਵੇਗੀ ਜਿਸ ਹਿਸਾਬ ਨਾਲ ਪ੍ਰੀਮੀਅਰ ਡੱਗ ਫੋਰਡ ਦੀ ਅਗਵਾਈ ਵਾਲੀ ਸਰਕਾਰ ਯੋਗਦਾਨ ਪਾ ਸਕੇਗੀ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …