Home / ਜੀ.ਟੀ.ਏ. ਨਿਊਜ਼ / ਕੈਨੇਡਾ ਵਿਚ ਕਣਕ ਦੀ ਵਾਢੀ ਜ਼ੋਰਾਂ ‘ਤੇ

ਕੈਨੇਡਾ ਵਿਚ ਕਣਕ ਦੀ ਵਾਢੀ ਜ਼ੋਰਾਂ ‘ਤੇ

ਟੋਰਾਂਟੋ/ਹਰਜੀਤ ਸਿੰਘ ਬਾਜਵਾ
ਕੈਨੇਡਾ ਦੇ ਕਈ ਹਿੱਸਿਆਂ ਵਿੱਚ ਇਸ ਵਕਤ ਕਣਕ ਦੀ ਵਾਢੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ ਅਤੇ ਕਿਸਾਨ ਮੌਸਮ ਦੀ ਬੇ-ਯਕੀਨੀ ਕਾਰਨ ਜਿੰਨੀ ਛੇਤੀ ਵੀ ਹੋ ਸਕੇ ਫਸਲ ਨੂੰ ਸਮੇਟਣ ਤੇ ਲੱਗੇ ਹੋਏ ਹਨ। ਜਿਸ ਬਾਰੇ ਇੱਕ ਕਿਸਾਨ ਜਿਸਦੀ ਜ਼ਮੀਨ ਮਿਸੀਸਾਗਾ ਇਲਾਕੇ ਵਿੱਚ ਟੋਰਾਂਟੋ ਪੀਅਰਸਨ ਏਅਰਪੋਰਟ ਦੀ ਹੱਦ ਨਾਲ ਲੱਗਦੀ ਹੈ, ਦੇ ਖੇਤਾਂ ਵਿੱਚ ਦੋ ਕੰਬਾਇਨਾਂ ਕਣਕ ਵੱਢ ਰਹੀਆਂ ਸਨ ਅਤੇ ਨਾਲ ਹੀ ਇੱਕ ਟਰੈਕਟਰ ਟਰਾਲੀ ਅਤੇ ਦੋ ਟਰੱਕ ਟ੍ਰੇਲਰ ਖੜ੍ਹੇ ਸਨ। ਨਾਲ ਦੀ ਨਾਲ ਹੀ ਉਕਤ ਕਿਸਾਨ ਕਣਕ ਨੂੰ ਇਹਨਾਂ ਟਰਾਲੀਆਂ ਅਤੇ ਟ੍ਰੇਲਰਾਂ ਵਿੱਚ ਭਰੀ ਜਾ ਰਹੇ ਸਨ। ਜਿਸ ਬਾਰੇ ਖੇਤ ਦੇ ਮਾਲਕ ਨਿਕੋਲਸ ਯੇਲ ਨੇ ਦੱਸਿਆ ਕਿ ਸਾਨੂੰ ਇੱਥੇ ਫਸਲ ਨੂੰ ਵੇਚਣ ਲਈ ਕੋਈ ਸਮੱਸਿਆ ਪੇਸ਼ ਨਹੀ ਆਉਂਦੀ। ਇਸ ਸਮੇਂ ਬੱਸ ਸਮੱਸਿਆ ਮੌਸਮ ਦੀ ਹੁੰਦੀ ਹੈ ਪਤਾ ਨਹੀ ਇੱਥੇ ਮੌਸਮ ਕਦੋਂ ਖਰਾਬ ਹੋ ਜਾਂਦਾ ਹੈ। ਸਾਰੀਆਂ ਫਸਲਾਂ ਖਰਾਬ ਵੀ ਹੋ ਜਾਂਦੀਆਂ ਹਨ। ਨਿਕੋਲਸ ਨੇ ਦੱਸਿਆ ਕਿ ਫਸਲ ਖਰਾਬ ਹੋਣ ਕਾਰਨ ਕਿਸਾਨ ਨੂੰ ਨਿਰਾਸ਼ਾ ਤਾਂ ਜ਼ਰੂਰ ਹੁੰਦੀ ਹੈ ਪਰ ਇੱਥੇ ਸਰਕਾਰ ਫਸਲਾਂ ਦਾ ਮੁਆਵਜ਼ਾ ਵੀ ਦਿੰਦੀ ਹੈ। ਨਿਕੋਲਸ ਅਨੁਸਾਰ ਇਸ ਵਾਰ ਕਿਸਾਨਾਂ ਦੇ ਚਿਹਰਿਆਂ ‘ਤੇ ਖੁਸ਼ੀ ਹੈ ਕਿਉਂਕਿ ਇਸ ਵਾਰ ਫਸਲਾਂ ਭਰਵੀਆਂ ਹਨ। ਇਹਨਾਂ ਦਾ ਝਾੜ ਵੀ ਜ਼ਿਆਦਾ ਨਿਕਲਣ ਦੀ ਆਸ ਹੈ ਅਤੇ ਦੂਜਾ ਮੌਸਮ ਵਧੀਆ ਹੋਣ ਕਾਰਨ ਨਾਲ ਦੀ ਨਾਲ ਹੀ ਅਸੀਂ ਇੱਥੇ ਕੋਈ ਹੋਰ ਫਸਲ ਵੀ ਬੀਜ਼ਣ ਬਾਰੇ ਸੋਚ ਰਹੇ ਹਾਂ।

Check Also

ਐਂਥਨੀ ਰੋਟਾ ਮੁੜ ਚੁਣੇ ਗਏ ਹਾਊਸ ਆਫ ਕਾਮਨਜ਼ ਦੇ ਸਪੀਕਰ

ਓਟਵਾ/ਬਿਊਰੋ ਨਿਊਜ਼ : ਪਾਰਲੀਮੈਂਟ ਮੈਂਬਰਜ਼ ਵੱਲੋਂ ਸੀਨੀਅਰ ਲਿਬਰਲ ਐਂਥਨੀ ਰੋਟਾ ਨੂੰ ਮੁੜ ਹਾਊਸ ਆਫ ਕਾਮਨਜ਼ …