Breaking News
Home / ਜੀ.ਟੀ.ਏ. ਨਿਊਜ਼ / ਕਰੋਨਾ ਦੇ ਡਰ ਕਾਰਨ ਬਹੁਤੀਆਂ ਥਾਵਾਂ ‘ਤੇ਼ ਤਾਪਮਾਨ ਚੈੱਕ ਕਰਵਾਉਣਾ ਜ਼ਰੂਰੀ

ਕਰੋਨਾ ਦੇ ਡਰ ਕਾਰਨ ਬਹੁਤੀਆਂ ਥਾਵਾਂ ‘ਤੇ਼ ਤਾਪਮਾਨ ਚੈੱਕ ਕਰਵਾਉਣਾ ਜ਼ਰੂਰੀ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕਰੋਨਾ ਦਾ ਡਰ ਦੁਨੀਆਂ ਭਰ ਵਿੱਚ ਏਨਾਂ ਵਧਿਆ ਹੋਇਆ ਹੈ ਕਿ ਅੱਜ ਕੱਲ੍ਹ ਇੱਥੇ ਕਈ ਵੱਡੇ ਸਟੋਰਾਂ, ਅਦਾਰਿਆਂ, ਫੈਕਟਰੀਆਂ ਅਤੇ ਹੋਰ ਕਈ ਥਾਵਾਂ ਤੇ ਟੈਮਪਰੇਚਰ (ਬੁਖਾਰ) ਚੈੱਕ ਕਰਨ ਤੋਂ ਬਾਅਦ ਹੀ ਅੰਦਰ ਜਾਣ ਦੀ ਆਗਿਆ ਦਿੱਤੀ ਜਾਂਦੀ ਹੈ, ਤਾਂ ਕਿ ਕਰੋਨਾ ਜਿਹੀ ਮਹਾਂਮਾਰੀ ਦੇ ਖਤਰੇ ਨੂੰ ਅਗਾਉਂ ਹੀ ਟਾਲਿਆ ਜਾ ਸਕੇ। ਪਤਾ ਲੱਗਾ ਹੈ ਕਿ ਉਕਤ ਅਦਾਰਿਆਂ, ਫੈਕਟਰੀਆਂ ਦੇ ਕਰਮਚਾਰੀਆਂ ਨੂੰ ਇਹ ਸਖ਼ਤ ਹਦਾਇਤਾਂ ਦਿੱਤੀਆਂ ਹੁੰਦੀਆਂ ਹਨ ਕਿ ਕਿਸੇ ਵੀ ਵਿਅਕਤੀ ਨੂੰ ਟੈਮਪ੍ਰੇਚਰ ਚੈੱਕ ਕਰਵਾਏ ਬਗੈਰ ਅਤੇ ਉਹਨਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਤੋਂ ਬਿਨਾਂ ਉਕਤ ਅਦਾਰੇ ਦੇ ਅੰਦਰ ਜਾਣ ਦੀ ਆਗਿਆ ਨਹੀ ਦਿੱਤੀ ਜਾਂਦੀ। ਜੇਕਰ ਕੋਈ ਵਿਅਕਤੀ ਸ਼ੱਕੀ ਪਾਇਆ ਜਾਂਦਾ ਹੈ ਜਾਂ ਫਿਰ ਕਿਸੇ ਨੂੰ ਬੁਖਾਰ, ਖੰਘ ਜਾਂ ਜ਼ੁਕਾਮ ਆਦਿ ਦੀ ਸ਼ਿਕਾਇਤ ਵੇਖਣ ਨੂੰ ਮਿਲਦੀ ਹੈ ਤਾਂ ਉਸਨੂੰ ਤਰੁੰਤ ਹਸਪਤਾਲ ਵਿੱਚ ਜਾਣ ਦੀ ਸਲਾਹ ਦੇ ਕੇ ਵਾਪਸ ਮੋ ਦਿੱਤਾ ਜਾਂਦਾ ਹੈ। ਬਹੁਤੀਆਂ ਥਾਵਾਂ ‘ਤੇ਼ ਤਾਂ ਟੈਮਪ੍ਰੇਚਰ ਚੈੱਕ ਕਰਨ ਦੇ ਨਾਲ-ਨਾਲ ਆਪਣੇ-ਆਪ ਨੂੰ ਤੰਦਰੁਸਤ ਸਾਬਤ ਕਰਨ ਦਾ ਫਾਰਮ ਵੀ ਭਰਨਾ ਪੈਂਦਾ ਹੈ।

Check Also

ਅਲਬਰਟਾ ਵਿਚ ਕੋਵਿਡ-19 ਦੇ ਕੇਸਾਂ ‘ਚ ਹੋਇਆ ਵਾਧਾ

ਕਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਸਪਤਾਲ ਐਡਮਿੰਟਨ/ਬਿਊਰੋ ਨਿਊਜ਼ : ਕੋਵਿਡ -19 ਦੇ ਅੰਕੜਿਆਂ …