ਕੈਲਗਰੀ/ਬਿਊਰੋ ਨਿਊਜ਼ : ਪਿਛਲੇ ਸਾਲ ਇੱਕ ਡਾਊਨਟਾਊਨ ਕਲੱਬ ਵਿੱਚ ਮਿਲੀ ਇੱਕ ਔਰਤ ਦੇ ਜਿਨਸੀ ਸ਼ੋਸ਼ਣ ਲਈ ਪੁਲਿਸ ਨੇ ਇੱਕ ਵਿਅਕਤੀ ਨੂੰ ਚਾਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪੀੜਤਾ ਨੇ 12 ਐਵੇਨਿਊ ਐੱਸ.ਈ. ‘ਤੇ ਕਾਓਬੌਆਇਸ ਡਾਂਸ ਹਾਲ ‘ਚ ਮੁਲਜ਼ਮ ਨਾਲ ਸ਼ਨੀਵਾਰ, ਜਨਵਰੀ 14, 2023 ਨੂੰ ਮੁਲਾਕਾਤ ਕੀਤੀ ਸੀ।
ਦੋਸ਼ ਹੈ ਕਿ ਉਸ ਰਾਤ ਮੁਲਜ਼ਮ ਪੀੜਤਾ ਨੂੰ ਇੱਕ ਟੈਕਸੀ ਵਿੱਚ ਨੇੜੇ ਦੇ ਇੱਕ ਹੋਟਲ ਵਿੱਚ ਲੈ ਗਿਆ, ਇੱਕ ਕਮਰਾ ਕਿਰਾਏ ਉੱਤੇ ਲਿਆ ਅਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਪੀੜਤਾ ਨੇ ਹੋਟਲ ਛੱਡਣ ਤੋਂ ਬਾਅਦ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ।
ਕੈਲਗਰੀ ਦੇ 34 ਸਾਲਾ ਅਲੀ ਅਯਾਜ਼ ਚੱਠਾ ‘ਤੇ ਜਿਨਸੀ ਸ਼ੋਸ਼ਣ ਦੇ ਇੱਕ ਮਾਮਲੇ ਦਾ ਦੋਸ਼ ਹੈ। ਉਸ ਨੂੰ 28 ਮਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।
ਕੈਨੇਡਾ ਵਿੱਚ, ਜਿਨਸੀ ਹਮਲੇ ਦੀ ਰਿਪੋਰਟ ਕਰਨ ਲਈ ਕੋਈ ਸਮਾਂ ਸੀਮਾ ਨਹੀਂ ਹੈ। ਕੋਈ ਵੀ ਵਿਅਕਤੀ ਜੋ ਵਿਸ਼ਵਾਸ ਕਰਦਾ ਹੈ ਕਿ ਉਹ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੈ, ਨੂੰ ਇਸਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ, ਭਾਵੇਂ ਘਟਨਾ ਨੂੰ ਕਈ ਸਾਲ ਬੀਤ ਜਾਣ।
ਸਟਾਫ ਸਾਰਜੈਂਟ ਨੇ ਟੌਮ ਹੈਨਸਨ ਕਿਹਾ ਕਿ ਅਸੀਂ ਸਾਰੇ ਜਿਨਸੀ ਅਪਰਾਧਾਂ ਦੀ ਜਾਂਚ ਕਰਦੇ ਹਾਂ ਜੋ ਸਾਨੂੰ ਰਿਪੋਰਟ ਕੀਤੇ ਜਾਂਦੇ ਹਨ ਅਤੇ ਗਵਾਹਾਂ ਨਾਲ ਗੱਲ ਕਰਨ, ਸਬੂਤ ਇਕੱਠੇ ਕਰਨ ਅਤੇ ਕਾਰਵਾਈ ਕਰਨ ਲਈ ਡੀਐੱਨਏ ਵਿਸ਼ਲੇਸ਼ਣ ਸਮੇਤ ਦੋਸ਼ ਲਗਾਉਣ ਤੋਂ ਪਹਿਲਾਂ ਕਈ ਜਾਂਚ ਦੇ ਕਦਮ ਚੁੱਕਦੇ ਹਾਂ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …