16 C
Toronto
Sunday, October 5, 2025
spot_img
Homeਜੀ.ਟੀ.ਏ. ਨਿਊਜ਼ਜਪਗੋਬਿੰਦ ਸਿੰਘ ਨੇ ਸਿੱਖ ਭਾਈਚਾਰੇ ਦਾ ਮਾਣ ਹੋਰ ਵਧਾਇਆ

ਜਪਗੋਬਿੰਦ ਸਿੰਘ ਨੇ ਸਿੱਖ ਭਾਈਚਾਰੇ ਦਾ ਮਾਣ ਹੋਰ ਵਧਾਇਆ

16 ਸਾਲਾਂ ਦਾ ਸਿੱਖ ਨੌਜਵਾਨ ਕੈਨੇਡਾ ‘ਚ ਬਣਿਆ ਪਾਇਲਟ
ਓਟਵਾ : ਸਿੱਖ ਕੌਮ ਨੇ ਜਿੱਥੇ ਦੇਸ਼ ਵਿਦੇਸ਼ ਵਿੱਚ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰੀਆਂ ਹਨ, ਉਥੇ ਹੀ ਕੈਨੇਡੀਅਨ ਸਿਟੀਜ਼ਨ, ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਬੁੱਟਰ ਦੇ ਅੰਮ੍ਰਿਤਧਾਰੀ ਸਿੱਖ ਜਪਗੋਬਿੰਦ ਸਿੰਘ ਨੇ 16 ਸਾਲਾਂ ਦੀ ਉਮਰ ਵਿਚ ਸੋਲੋ ਪਾਇਲਟ ਬਣ ਕੇ ਕੈਨੇਡਾ ਦੇ ਇਤਿਹਾਸ ਵਿਚ ਗੌਰਵਮਈ ਪੰਨਾ ਸ਼ਾਮਲ ਕਰਦਿਆਂ ਸਿੱਖ ਕੌਮ ਦਾ ਮਾਣ ਹੋਰ ਵੀ ਵਧਾ ਦਿੱਤਾ ਹੈ। ਉਨਟਾਰੀਓ ਵਿੱਚ ਭਾਵੇਂ ਜਪਗੋਬਿੰਦ ਸਿੰਘ ਦੀ ਉਮਰ ਅਜੇ ਕਾਰ ਡਰਾਈਵਿੰਗ ਦਾ ਲਾਈਸੈਂਸ ਲੈਣ ਦੇ ਯੋਗ ਨਹੀਂ, ਪਰ ਟਰਾਂਸਪੋਰਟ ਕੈਨੇਡਾ ਨੇ ਉਸ ਨੂੰ ਜਹਾਜ ਉਡਾਉਣ ਦਾ ਲਾਈਸੈਂਸ ਜਾਰੀ ਕਰ ਦਿੱਤਾ ਹੈ। ਜਿਸ ਨਾਲ ਜਪਗੋਬਿੰਦ ਸਿੰਘ ਦਾ ਸੁਪਨਾ ਹੀ ਪੂਰਾ ਨਹੀਂ ਹੋਇਆ ਸਗੋਂ ਨੌਜਵਾਨ ਵਰਗ ਨੂੰ ਸੇਧ ਵੀ ਮਿਲੀ ਹੈ ਅਤੇ ਕਰੜੀ ਮਿਹਨਤ ਕਰਨ ‘ਤੇ ਆਪਣੀ ਯੋਗਤਾ ਨੂੰ ਸਹੀ ਪਾਸੇ ਲਗਾ ਕੇ ਜ਼ਿੰਦਗੀ ਵਿੱਚ ਕਾਮਯਾਬ ਹੋਣ ਦਾ ਗੁਰ ਵੀ ਮਿਲਿਆ ਹੈ। ਜਪਗੋਬਿੰਦ ਸਿੰਘ ਨੇ ਕਈ ਸਾਲਾਂ ਦੀ ਕਰੜੀ ਮਿਹਨਤ ਤੋਂ ਬਾਅਦ ਇਹ ਕਾਮਯਾਬੀ ਹਾਸਲ ਕੀਤੀ ਹੈ। ਜਪਗੋਬਿੰਦ ਸਿੰਘ ਨੇ ਪਾਇਲਟ ਬਨਣ ਦੀ ਤਿਆਰੀ ਬੀ.ਸੀ. ਤੋਂ ਸ਼ੁਰੂ ਕੀਤੀ। ਐਲਬਰਟਾ ਅਤੇ ਉਨਟਾਰੀਓ ਵਿੱਚ ਸਿਖਲਾਈ ਉਪਰੰਤ ਆਖਰੀ ਟਰੇਨਿੰਗ ਕਿਊਬਿਕ ਵਿੱਚ ਪੂਰੀ ਕੀਤੀ ਹੈ।
ਜਪਗੋਬਿੰਦ ਸਿੰਘ ਸ਼ੁਰੂ ਤੋਂ ਹੀ ਆਨਰ ਰੋਲ ਵਿਦਿਆਰਥੀ ਰਿਹਾ ਹੈ। ਮੈਥੇਮੈਟਿਕਸ, ਸੰਗੀਤ, ਇਤਿਹਾਸ ਅਤੇ ਸਾਇੰਸ ਮੁਕਾਬਲਿਆਂ ਦੇ ਨਾਲ-ਨਾਲ ਜਪਗੋਬਿੰਦ ਨੇ ਰੋਬੋਟਿਕਸ ਮੁਕਾਬਲਿਆਂ ਵਿੱਚ ਵੀ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਹਾਲ ਹੀ ਵਿੱਚ ਇੰਟਰਨੈਸ਼ਨਲ ਐਵਾਰਡ ਡਿਊਕ ਆੱਫ ਐਡਿਨਬਰਗ ਕਾਂਸੀ ਅਤੇ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ ਹੈ। ਖਾਲਸਾ ਸਕੂਲ ਸਰੀ ਅਤੇ ਗੁਰੂ ਅੰਗਦ ਦੇਵ ਐਲੀਮੈਂਟਰੀ ਸਕੂਲ ਸਰੀ ਬੀ.ਸੀ. ਤੋਂ ਆਪਣੀ ਮੁੱਢਲੀ ਸਿਖਿਆ ਲੈਣ ਉਪਰੰਤ ਜਪਗੋਬਿੰਦ ਸਿੰਘ ਨੇ ਸੇਂਟ ਮਾਈਕਲ ਹਾਈ ਸਕੂਲ ਤੋਂ ਆਪਣੀ ਗਰੈਜੂਏਸ਼ਨ ਪੂਰੀ ਕੀਤੀ।
ਹੁਣ ਜਪਗੋਬਿੰਦ ਸਿੰਘ ਨੂੰ ਓਟਵਾ ਦੀਆਂ ਯੂਨੀਵਰਸਿਟੀਆਂ ਨੇ ਐਰੋ ਸਪੇਸ ਇੰਜੀਨੀਅਰਿੰਗ ਵਿੱਚ ਸਕਾਲਰਸ਼ਿਪ ਦੀ ਪੇਸ਼ਕਸ਼ ਕੀਤੀ ਹੈ। 16 ਸਾਲ ਦੀ ਉਮਰ ਵਿੱਚ ਯੂਨੀਵਿਰਸਿਟੀ ਵਿੱਚ ਪੜ੍ਹਾਈ ਵੀ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਗਤਕਾ, ਕੀਰਤਨ ਅਤੇ ਤਬਲੇ ਦੇ ਨਾਲ-ਨਾਲ ਜਪਗੋਬਿੰਦ ਸਿੰਘ ਦੀ ਖੇਡਾਂ ਵਿੱਚ ਵਿਸੇਸ਼ ਰੁਚੀ ਹੈ। ਆਪਣੇ ਸਕੂਲ ਦੀ ਸੋਕਰ ਟੀਮ ਤੋਂ ਇਲਾਵਾ ਜਪਗੋਬਿੰਦ ਈਸਟ ਉਨਟਾਰੀਓ ਡਿਸਟਰਿਕਟ ਸੋਕਰ ਲੀਗ ਵਿੱਚ ਵੀ ਖੇਡਦਾ ਹੈ।
ਪਿਛਲੇ ਦਿਨੀ ਪੰਜਾਬ ਦੇ ਕਈ ਨੌਜਵਾਨਾਂ ਨੇ ਇੰਗਲੈਂਡ ਵਿਚ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਤਮਗੇ ਜਿੱਤ ਕੇ ਕੈਨੇਡਾ ਅਤੇ ਸਿੱਖਾਂ ਦਾ ਮਾਣ ਸਾਰੀ ਦੁਨੀਆਂ ਵਿਚ ਵਧਾਇਆ ਸੀ ਉਸ ਦੇ ਨਾਲ ਹੀ ਅੰਮ੍ਰਿਤਧਾਰੀ ਗੁਰਸਿੱਖ ਜਪਗੋਬਿੰਦ ਸਿੰਘ ਨੇ ਸਭ ਤੋਂ ਛੋਟੀ ਉਮਰ ਦਾ ਸਿੱਖ ਸੋਲੋ ਪਾਇਲਟ ਬਣ ਕੇ ਸਿੱਖ ਕੌਮ ਦਾ ਸਿਰ ਮਾਣ ਨਾਲ ਹੋਰ ਉਚਾ ਕਰ ਦਿੱਤਾ ਹੈ।

RELATED ARTICLES
POPULAR POSTS